ਅੰਸਾ ਅਉਤਾਰ
ਸੰ. ਅੰਸ਼ਾਵਤਾਰ. ਸੰਗਯਾ- ਪੁਰਾਣਾ ਵਿੱਚ ਦੇਵਤਿਆ ਦੀ ਕਲਾ ਦੇ ਕਈ ਅੰਸ਼ (ਭਾਗ) ਮੰਨੇ ਹਨ. ਉਨੀਾ ਕਲਾ ਵਿੱਚੋਂ ਜਿਨੀਾ ਅਵਤਾਰਾ ਵਿੱਚ ਕੁਝ ਹਿੱਸੇ ਪਾਈਦੇ ਹਨ, ਉਹ "ਅੰਸ਼ਾਵਤਾਰ" ਸਦਾਉਂਦੇ ਹਨ. ਇਸੇ ਵਿਚਾਰ ਨਾਲ ਕਿਸੇ ਅਵਤਾਰ ਨੂੰ ਨੌ ਕਲਾ ਵਾਲਾ, ਕਿਸੇ ਨੂੰ ਸੋਲਾ ਕਲਾ ਵਾਲਾ ਮੰਨਿਆ ਹੈ. "ਅੰਸਾਅਉਤਾਰੁ ਉਪਾਇਓਨੁ." (ਵਾਰ ਗੂਜ ੧, ਮਃ ੩) "ਅਨਿਕ ਪੁਰਖ ਅੰਸਾ ਅਵਤਾਰ." (ਸਾਰ ਅਃ ਮਃ ੫)
ਮਹਾਨ ਕੋਸ਼ — ਭਾਗ ੧, ਪੰਨਾ ੩੦੬