ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਮਸੰ. अम्. ਧਾ- ਜਾਣਾ. ਬੋਲਣਾ. ਰੋਗੀ ਹੋਣਾ. ਸੇਵਾ ਕਰਨਾ. ਖਾਣਾ। ੨. ਸੰ. अम. ਸੰਗ੍ਯਾ- ਰੋਗ. ਬੀਮਾਰੀ। ੩. ਰੋਗ ਦਾ ਕਾਰਣ. ਨਿਦਾਨ। ੪. ਡਰ. ਭੈ। …
ਅੰਮਅ਼. [اُمّ] ਉੱਮ. ਸੰਗ੍ਯਾ- ਮਾਂ. ਮਾਤਾ. "ਅੰਮ ਅਬੇ ਥਾਵਹੁ ਮਿਠੜਾ." (ਸ੍ਰੀ ਮਃ ੫. ਪੈਪਾਇ) ਦੇਖੋ, ਅੰਬਾ.
ਅਮੀਦੇਖੋ, ਅਮਿਅ.
ਅਮੂਦੇਖੋ, ਅਮੁ। ੨. ਅ਼. [عموُ] ਅ਼ਮੂ. ਚਾਚਾ.
ਅਮਲਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. "ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ." (ਸਵੈਯੇ ਮਃ ੪. ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। ੨. ਸਿੰਧੀ. ਸੰ…
ਅਮਸਿਆਦੇਖੋ, ਅਮਾਵਸਿਆ.
ਅਮਸੋਸਦੇਖੋ, ਅਫਸੋਸ.
ਅਮਚੂਰਸੰਗ੍ਯਾ- ਆਮ੍ਰ (ਅੰਬ) ਦਾ ਚੂਰਾ. ਅੰਬ ਦੀਆਂ ਫਾੜੀਆਂ ਕੁਤਰਕੇ ਸੁਕਾਈਆਂ ਹੋਈਆਂ.
ਅਮਜਬਵਿ- ਜੋ ਕੋਈ ਮਜਹਬ ਨਹੀਂ ਰੱਖਦਾ. "ਨਮਸਤੰ ਅਮਜਬੇ." (ਜਾਪੁ) ਦੇਖੋ, ਮਜਬ.
ਅਮੱਥਵਿ- ਮਸ੍ਤਕ ਰਹਿਤ. ਬਿਨਾ ਸਿਰ। ੨. ਜੋ ਮਥਨ ਨਾ ਕੀਤਾ ਜਾ ਸਕੇ. ਮਰਦਨ ਰਹਿਤ.
ਅਮਦਨਅਿ. عمدن ਹਿ. ਵਿ- ਅਿਮਦ (ਜਾਣ) ਕੇ. ਸਮਝਕੇ. ਜਾਣ ਬੁੱਝਕੇ.
ਅਮਦ੍ਯਸੰਗ੍ਯਾ- ਮਦ੍ਯ (ਸ਼ਰਾਬ) ਤੋਂ ਭਿੰਨ. ਅਮ੍ਰਿਤ. ਸੁਧਾ. ਜੋ ਪਦਾਰਥ ਨਸ਼ੇ ਵਾਲਾ ਨਹੀਂ। "ਦਯੋ ਬਾਂਟ ਮਦ੍ਯੰ ਅਮਦ੍ਯੰ." (ਵੈਰਾਹ) ਮੋਹਨੀ ਨੇ ਮਦਿਰਾ ਅਤੇ …
ਅਮਨਅ਼. [امن] ਸੰਗ੍ਯਾ- ਸ਼ਾਂਤਿ. ਆਰਾਮ. ਚੈਨ.
ਅਮਰਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰ…
ਅਮਰ ਸਿੰਘਬਾਬਾ ਆਲਾ ਸਿੰਘ ਜੀ ਦਾ ਪੋਤਾ ਅਤੇ ਟਿੱਕਾ ਸਰਦੂਲ ਸਿੰਘ ਦਾ ਛੋਟਾ ਪੁਤ੍ਰ, ਜਿਸ ਦਾ ਜਨਮ ਹਾੜ ਬਦੀ ੭. ਸੰਮਤ ੧੮੦੫ (ਸਨ ੧੭੪੮) ਨੂੰ ਰਾਣੀ ਹੁਕਮਾਂ ਦ…
ਅਮਰ ਸਿੱਧੂਜਿਲਾ ਲਹੌਰ, ਥਾਣਾ ਮੁਜ਼ੰਗ ਵਿੱਚ ਇੱਕ ਪਿੰਡ ਦਾ ਨਾਉਂ ਹੈ, ਜਿਸ ਤੋਂ ਪੂਰਵ ਵੱਲ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ…
ਅਮਰਸੀਵਿ- ਆਮ੍ਰ (ਅਬੰ) ਦੇ ਰਸ ਜੇਹਾ ਹੈ ਰੰਗ ਜਿਸ ਦਾ.
ਅਮਰਕਵਿ- ਅਮਰ ਕਰਣ ਵਾਲਾ। ੨. ਨਾ ਮਰਣ ਵਾਲਾ. ਨਾ ਬੁਝਣ ਵਾਲਾ. "ਸੋ ਦੀਪਕ ਅਮਰਕ ਸੰਸਾਰ" (ਰਾਮ ਕਬੀਰ) ੩. ਦੇਖੋ, ਮਰਕ.
ਅਮਰ ਕੋਸ਼ਜੈਨੀ ਅਮਰ ਸਿੰਘ ਦਾ ਰਚਿਆ ਸੰਸਕ੍ਰਿਤ ਸ਼ਲੋਕਾਂ ਵਿੱਚ ਇੱਕ ਕੋਸ਼, ਜਿਸ ਵਿੱਚ ਇੱਕ ਇੱਕ ਵਰਗ ਦੇ ਨਾਉਂ ਜੁਦੇ ਜੁਦੇ ਖੰਡਾਂ ਵਿੱਚ ਵਿੱਚ ਲਿਖੇ ਹਨ. ਭਾਈ …
ਅਮਰਖਸੰ. ਅਮਰ੍ਸ. ਸੰਗ੍ਯਾ- ਮ੍ਰਿਸ (ਖਿਮਾ) ਦਾ ਅਭਾਵ. ਗੁੱਸਾ. ਕ੍ਰੋਧ.
ਅਮਰਖਣਸੰ. ਅਮਰ੍ਸਣ. ਸੰਗ੍ਯਾ- ਕ੍ਰੋਧ ਦਾ ਭਾਵ. ਕ੍ਸ਼੍ਮਾ (ਖਿਮਾ) ਦਾ ਅਭਾਵ. "ਅਤੁਲ ਅਮਰਖਣ ਧਰਮਧੁਜੇ." (ਅਕਾਲ)
ਅਮਰਤਸੰ. अमर्त. ਵਿ- ਮਰਣ ਰਹਿਤ। ੨. ਸੰ. अमृत- ਅਮ੍ਰਿਤ. ਸੰਗ੍ਯਾ- ਸੁਧਾ. ਇੱਕ ਅਮਰ ਕਰਣ ਵਾਲਾ ਪਦਾਰਥ, ਜੋ ਸਮੁੰਦਰ ਵਿੱਚੋਂ ਨਿਕਲਿਆ ਦੱਸਿਆ ਜਾਂਦਾ …
ਅਮਰਤੁਸੰ. ਅਮਰਤ੍ਵ. ਸੰਗ੍ਯਾ- ਅਮਰਪਣਾ. ਅਮਰਤਾ. "ਅਮਰ ਦਾਸ ਅਮਰਤੁ ਛਤ੍ਰ ਗੁਰੁ ਰਾਮਹਿ ਦੀਅਉ." (ਸਵੈਯੇ ਮਃ ੫. ਕੇ)
ਅਮਰਦਾਸ ਸਤਿਗੁਰੂਸਿੱਖ ਕੌਮ ਦੇ ਤੀਜੇ ਸਤਿਗੁਰੂ, ਜਿਨ੍ਹਾਂ ਦਾ ਜਨਮ ਵੈਸਾਖ ਸੁਦੀ ੧੪. ਸੰਮਤ ੧੫੩੬ (੧੦ ਜੇਠ ੧੫੩੬, ੫. ਮਈ ਸਨ ੧੪੭੯) ਨੂੰ ਬਾਸਰਕੇ ਪਿੰਡ, ਤੇਜਭਾਨ (…
ਅਮਰਦਾਸੀਗੁਰੁ ਅਮਰਦਾਸ ਨੇ. "ਗੁਰੁ ਅਮਰਦਾਸਿ ਕਰਤਾਰੁ ਕੀਅਉ ਵਸਿ." (ਸਵੈਯੇ ਮਃ ੪. ਕੇ)
ਅਮਰਨਾਥਸ਼ਿਵ ਦਾ ਅਸਥਾਨ, ਜੋ ਕਸ਼ਮੀਰ ਦੇ ਇਲਾਕੇ ਵਿੱਚ ਹੈ. ਸ਼ਰੀ ਨਗਰ ਤੋਂ ਪੂਰਵ ਵੱਲ ਮਟਨ ਦੇ ਰਸਤੇ ਵੈਤਰਨੀ ਨਦੀ ਲੰਘਕੇ ਹਿਮਾਲਯ ਦੀ ਧਾਰਾ ਵਿੱਚ ਇੱਕ ਗੁਫਾ …
ਅਮਰਿਓਵਿ- ਮ੍ਰਿਤਯੁ ਰਹਿਤ. ਅਮਰ ਹੋਇਆ। ੨. ਅੱਪੜਿਆ. ਪਹੁੰਚਿਆ. "ਕਿਸ ਜਾਤਿ ਤੇ ਕਿਸ ਪਦਹਿ ਅਮਰਿਓ." (ਕੇਦਾ ਰਵਦਾਸ)
ਅਮਰਪਤਿਸੰਗ੍ਯਾ- ਇੰਦ੍ਰ. ਦੇਵਰਾਜ. ਸੁਰਪਤਿ.
ਅਮਰਪਦਾਰਥਸੰਗ੍ਯਾ- ਆਤਮਗ੍ਯਾਨ. "ਅਮਰ ਪਦਾਰਥ ਤੇ ਕਿਰਤਾਰਥ." (ਭੈਰ ਮਃ ੧)
ਅਮਰਪੀਡਵਿ- ਅਮਰ ਦੇਹ. ਦੇਵਰੂਪ. "ਅਮਰਪਿੰਡ ਭਏ ਸਾਧੂ ਸੰਗਿ." (ਬਿਲਾ ਅਃ ਮਃ ੪)
ਅਮਰਪੁਰਸੰਗਯਾ- ਦੇਵਪੁਰੀ. ਸ੍ਵਰਗ। ੨. ਤੁਰੀਯ (ਤੁਰੀਆ) ਪਦ. ਚੌਥਾਪਦ. ਨਿਰਵਾਣ। ੩. ਸਾਧੁਸੰਗਤਿ। ੪. ਗੋਇੰਦਵਾਲ। ੫. ਅਮਿ੍ਰਤਸਰ.
ਅਮਰਪੁਰਿਸੰਗ੍ਯਾ- ਦੇਵਪੁਰੀ. ਸ੍ਵਰਗ। ੨. ਤੁਰੀਯ (ਤੁਰੀਆ) ਪਦ. ਚੌਥਾਪਦ, ਨਿਰਵਾਣ। ੩. ਸਾਧੁਸੰਗਤਿ। ੪. ਗੋਇੰਦਵਾਲ। ੫. ਅਮ੍ਰਿਤਸਰ.
ਅਮਰਪੁਰੀਸੰਗ੍ਯਾ- ਦੇਵਪੁਰੀ. ਸ੍ਵਰਗ। ੨. ਤੁਰੀਯ (ਤੁਰੀਆ) ਪਦ. ਚੌਥਾਪਦ. ਨਿਰਵਾਣ। ੩. ਸਾਧੁਸੰਗਤਿ। ੪. ਗੋਇੰਦਵਾਲ। ੫. ਅਮ੍ਰਿਤਸਰ.
ਅਮਰਬੇਲਸੰ. ਅੰਬਰ ਵੱਲੀ. ਸੰਗ੍ਯਾ- ਇੱਕ ਪੀਲੇ ਰੰਗ ਦੀ ਬੇਲ, ਜਿਸ ਦੀ ਜੜ ਜ਼ਮੀਨ ਵਿੱਚ ਨਹੀਂ ਹੁੰਦੀ. ਇਹ ਬਿਰਛਾਂ ਉੱਪਰ ਫੈਲਦੀ ਹੈ ਅਤੇ ਉਨ੍ਹਾਂ ਦੇ ਰਸ ਨੂੰ…
ਅਮਰਰਾਜਸੰਗ੍ਯਾ- ਇੰਦ੍ਰ. ਦੇਵਰਾਜ. ਸੁਰਨਾਥ.
ਅਮਰਰਾਜ ਸਤ੍ਰੱਤ ਕਰਸੰਗਯਾ- ਅਮਰਰਾਜ (ਇੰਦ੍ਰ) ਦਾ ਵੈਰੀ ਰਾਵਣ, ਉਸ ਦਾ ਅੰਤ ਕਰਨ ਵਾਲਾ ਤੀਰ. (ਸਨਾਮਾ)
ਅਮਰਾਰਿਸੰਗ੍ਯਾ- ਅਮਰ- ਅਰਿ. ਦੈਤ. ਦੇਵਤਿਆਂ ਦੇ ਵੈਰੀ.
ਅਮਰਲੋਕਸੰਗ੍ਯਾ- ਸ੍ਵਰਗ. ਦੇਵਤਿਆਂ ਦਾ ਲੋਕ। ੨. ਸਾਧੁਸੰਗ. ਸਿੱਖ ਸਮਾਜ.
ਅਮਰਵਾਰੁਣੀਦੇਖੋ, ਅਮ੍ਰਿਤਧਾਰਾ.
ਅਮਰਾਈਸੰਗ੍ਯਾ- ਅੰਬਾਂ ਦਾ ਬਾਗ਼. ਆਮ੍ਰਰਾਜਿ. ਅੰਬਾਂ ਦੀ ਕਤਾਰ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.