ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਬਿਕ੍ਰਿ. ਵਿ- ਹੁਣ. ਇਸ ਵੇਲੇ. "ਅਬਿ ਕਿਛੁ ਕਿਰਪਾ ਕੀਜੈ." (ਧਨਾ ਮਃ ੩) ੨. ਸੰ. ਅਵਿ. ਸੰਗ੍ਯਾ- ਮੀਢਾ. ਛੱਤਰਾ। ੩. ਬਕਰਾ. ਅਜ. "ਅਬਿ ਮੱਧ ਹੋਮ ਕਰਾ…
ਅਬਕ੍ਰਿ. ਵਿ- ਹੁਣ. ਇਸ ਵੇਲੇ. "ਅਬ ਹਰਿ ਰਾਖਨਹਾਰੁ ਚਿਤਾਰਿਆ." (ਧਨਾ ਮਃ ੫) ੨. ਸੰ. ਵਿ- ਅਵ੍ਯਯ. ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ. ਸਦਾ ਇੱਕਰਸ "…
ਅੰਬਛੋਲਿਆਂ ਦੀ ਪੱਤੀ. ਚਣੇ ਦਾ ਓਹ ਭੂਸਾ ਜੋ ਕੇਵਲ ਪਤ੍ਰਾਂ ਦਾ ਹੋਵੇ। ੨. ਸੰ. ਆਮ੍ਰ. ਆਮ. ਅੰਬ ਦਾ ਬੂਟਾ ਅਤੇ ਉਸ ਦਾ ਫਲ। ੩. ਸੰ. अम्ब्. ਧਾ- ਜਾਣਾ…
ਅੰਬੀਸੰਗ੍ਯਾ- ਛੋਟਾ ਅਤੇ ਕੱਚਾ ਅੰਬ। ੨. ਸੰ. अम्बी. ਮਾਤਾ. ਮਾਂ। ੩. ਉੱਤਮ ਇਸਤ੍ਰੀ.
ਅੰਬੂਸੰ. अम्बु. ਸੰਗਯਾ- ਜਲ, ਜੋ ਅੰਬ (ਸ਼ਬਦ) ਕਰਦਾ ਹੈ. ਪਾਣੀ. "ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ." (ਵਾਰ ਗਉ ੧. ਮਃ…
ਅਬਿਅਕਤਦੇਖੋ, ਅਵਿਅਕਤ.
ਅਬਿਖਦਵਿ- ਵਿਸਾਦ (ਕਲੇਸ਼) ਬਿਨਾ. "ਅਬਿਖਾਦ ਦੇਵ ਦੁਰੰਤ." (ਅਕਾਲ)
ਅਬਿਗਤਸੰ. ਅਵਿਗਤ. ਵਿ- ਜੋ ਜਾਣਿਆ ਨਾ ਜਾ ਸਕੇ. "ਜਬ ਅਬਿਗਤ ਅਗੋਚਰ ਪ੍ਰਭੁ ਏਕਾ." (ਸੁਖਮਨੀ) ੨. ਜੋ ਨਾਸ਼ ਨਾ ਹੋਵੇ. ਨਿੱਤ. "ਜੋ ਜਨ ਜਾਨਿ ਭਜਹਿ ਅਬਿਗਤ…
ਅਬਿਗਤੁਸੰ. ਅਵਿਗਤ. ਵਿ- ਜੋ ਜਾਣਿਆ ਨਾ ਜਾ ਸਕੇ. "ਜਬ ਅਬਿਗਤ ਅਗੋਚਰ ਪ੍ਰਭੁ ਏਕਾ." (ਸੁਖਮਨੀ) ੨. ਜੋ ਨਾਸ਼ ਨਾ ਹੋਵੇ. ਨਿੱਤ. "ਜੋ ਜਨ ਜਾਨਿ ਭਜਹਿ ਅਬਿਗਤ …
ਅਬਿਗਮਸੰ. ਅਬਗਮ. ਸੰਗ੍ਯਾ- ਬਿਨਾ ਸੰਸੇ ਗ੍ਯਾਨ. ਨਿਸ਼ਚਯਾਤਮਕ ਗ੍ਯਾਨ। ੨. ਅਵਿਗਮ. ਵਿ- ਵਿਨਾਸ਼ ਰਹਿਤ.
ਅਬਿਚਲਸੰ. ਅਵਿਚਲ. ਵਿ- ਜੋ ਵਿਚਲਿਤ (ਚਲਾਇਮਾਨ) ਨਾ ਹੋਵੇ. ਕ਼ਾਯਮ. ਇਸਥਿਤ. "ਅਬਿਚਲ ਨੀਵ ਧਰੀ ਗੁਰ ਨਾਨਕ" (ਗੂਜ ਮਃ ੫)
ਅਬਿਚਲਨਗਰਹੈ਼ਦਰਾਬਾਦ ਦੱਖਣ ਦੇ ਰਾਜ ਵਿੱਚ ਨਾਂਦੇੜ (ਨੰਦੇਰ नन्दगिरि ) ਸ਼ਹਿਰ ਪਾਸ ਗੋਦਾਵਰੀ ਨਦੀ ਦੇ ਕਿਨਾਰੇ ਦਸ਼ਮੇਸ਼ ਦਾ ਪਵਿਤ੍ਰ ਧਾਮ, ਜਿਸ ਥਾਂ ਕੱਤਕ ਸੁਦ…
ਅਬਿਚਲ ਨਗਰੀਸਿੱਖਸਭਾ. ਸਤਸੰਗਤਿ. "ਅਬਿਚਲਨਗਰੀ ਨਾਨਕ ਦੇਵ." (ਆਸਾ ਅਃ ਮਃ ੫) ੨. ਆਤਮ ਪਦਵੀ. ਗ੍ਯਾਨ ਅਵਸਥਾ.
ਅਬਿਚਾਰਸੰਗ੍ਯਾ- ਵਿਚਾਰ ਦਾ ਅਭਾਵ. ਅਗ੍ਯਾਨ. "ਰਚਿਓ ਬਿਚਾਰ ਅਬਿਚਾਰ." (ਅਕਾਲ) ੨. ਵਿ- ਵਿਚਾਰਹੀਨ. ਮੂਰਖ. "ਤੈਂ ਅਬਿਚਾਰ ਜੜ੍ਹ! ਕਰਤਾਰ ਕਾਹਿ ਨ ਮਾਨ." (…
ਅਬਹੀਕ੍ਰਿ. ਵਿ- ਹੁਣੇ. ਅਭੀ. ਇਸੇ ਵੇਲੇ.
ਅਬਹੀ ਕਬਹੀਕ੍ਰਿ. ਵਿ- ਅਭੀ ਅਤੇ ਕਭੀ. ਹੁਣ ਅਤੇ ਹੋਰ ਵੇਲੇ. "ਅਬਹੀ ਕਬਹੀ ਕਿਛੂ ਨ ਜਾਨਾ." (ਰਾਮ ਮਃ ੧)
ਅਬਕੇਹਿ. ਵਿ- ਇਸ ਵੇਰੀ. ਇਸ ਦਫਹ. "ਅਬਕੇ ਛੁਟਕੇ ਠਉਰ ਨ ਠਾਇਓ." (ਗਉ ਕਬੀਰ) "ਅਬਕੈ ਕਹਿਅੈ ਨਾਮੁ ਨ ਮਿਲਈ." (ਮਾਰੂ ਮਃ ੧)
ਅਬਕੈਕ੍ਰਿ. ਵਿ- ਇਸ ਵੇਰੀ. ਇਸ ਦਫ਼ਹ. "ਅਬਕੇ ਛੁਟਕੇ ਠਉਰ ਨ ਠਾਇਓ." (ਗਉ ਕਬੀਰ) "ਅਬਕੈ ਕਹਿਐ ਨਾਮੁ ਨ ਮਿਲਈ." (ਮਾਰੂ ਮਃ ੧)
ਅਬਖ਼ਰਹਅ਼. [ابخرہ] ਬੁਖਾਰ (ਭਾਪ) ਦਾ ਬਹੁ ਵਚਨ.
ਅਬਖ਼ਰਾਤਅਬਖ਼ਰਹ ਦਾ ਬਹੁ ਵਚਨ.
ਅਬਖੀਡਿੰਗ. ਸੰਗ੍ਯਾ. ਬੁਰਾ ਸਮਾ. ਖੋਟਾ ਵੇਲਾ.
ਅਬਗਤਸੰ. ਅਪਗਤਿ. ਸੰਗ੍ਯਾ- ਦੁਰਗਤਿ. ਬੁਰੀ ਹਾਲਤ. ਗਿਰਾਉ ਦੀ ਦਸ਼ਾ. "ਸਾਧੂ ਬਿਨੁ ਐਸੇ ਅਬਗਤਿ ਜਾਵੈ." (ਗੌਂਡ ਕਬੀਰ) ੨. ਸੰ. ਅਵਿਗਤ. ਵਿ- ਜੋ ਨਾਸ਼ ਨਹੀ…
ਅਬਚਲਦੇਖੋ, ਅਬਿਚਲ.
ਅਬਚਲਨਗਰਦੇਖੋ, ਅਬਚਿਲ ਨਗਰ.
ਅਬਜਸੰ. पह्य्रब्ज- ਅਬ੍ਜ. ਸੰਗ੍ਯਾ- ਆਪ (ਪਾਣੀ) ਤੋਂ ਪੈਦਾ ਹੋਇਆ ਕਮਲ. ਜਲਜ। ੨. ਚੰਦ੍ਰਮਾ, ਜੋ ਸਮੁੰਦਰ ਤੋਂ ਪੈਦਾ ਹੋਇਆ ਹੈ.
ਅਬਜਦਅ਼. [ابجد] ਸੰਗ੍ਯਾ- ਅਲਿਫ਼ ਬੇ ਜੀਮ ਦਾਲ ਆਦਿ ਅੱਖਰਾਂ ਦਾ ਕ੍ਰਮ। ੨. ਵਰਣਮਾਲਾ। ੩. ਗਿਣਤੀ ਦਾ ਇੱਕ ਸੰਕੇਤ ਜਿਸ ਦੇ ਮੁਢ "ਅਬਜਦ" ਸ਼ਬਦ ਹੈ. ਇਹ ਗਿ…
ਅਬਤਬਸੰਗ੍ਯਾ- ਟਾਲਮਟੋਲ। ੨. ਵਲ੍ਹਾਉ. ਬਹਾਨਾ। ੩. ਕ੍ਰਿ. ਵਿ- ਸਦਾ. ਨਿੱਤ। ੪. ਕਿਸੇ ਸਮੇਂ. "ਅਬ ਤਬ ਅਵਰੁ ਨ ਮਾਗਉ ਹਰਿ ਪਹਿ." (ਗੂਜ ਅਃ ਮਃ ੧) ੫. ਲ…
ਅਬਤਰਅ. ਵਿ- ਬਹੁਤ ਖ਼ਰਾਬ. ਸ. ਅਵਰਤਰ। ੨. ਦੁਮਕਟਾ. ਲੁੰਡਾ. ਪੁੱਛ ਰਹਿਤ.
ਅਬੱਤਾਦੇਖੋ, ਅਵਤਾ.
ਅਬਦਅਦਬ ਦਾ ਉਲਟ. ਦੇਖੋ, ਅਦਬ। ੨. ਸੰ. ਅਬਦ. ਸੰਗ੍ਯਾ- ਬੱਦਲ, ਜੋ ਆਪ (ਜਲ) ਦਿੰਦਾ ਹੈ. "ਅੰਮ੍ਰਿਤਵਾਕ ਅਬਦ ਅੰਮ੍ਰਿਤ ਤੇ." (ਗੁਪ੍ਰਸੂ) ੩. ਸਾਲ. ਵਰ੍…
ਅਬਦਾਲਅ਼. [ابدال] ਵਿ- ਬਦਲ ਜਾਣ ਵਾਲਾ. ਜੋ ਇੱਕ ਦਸ਼ਾ (ਹਾਲਤ) ਵਿੱਚ ਨਾ ਰਹੇ। ੨. ਸੰਗ੍ਯਾ- ਇੱਕ ਖ਼ਾਸ ਪਦਵੀ ਦੇ ਅਧਿਕਾਰੀ ਵਲੀ ਲੋਕ. ਜਿਵੇਂ ਹਿੰਦੂਆਂ ਨ…
ਅਬਦਾਲਾਦੇਖੋ, ਅਬਦਾਲ.
ਅਬਦਾਲੀਵਿ- ਅਬਦਾਲ ਨਾਲ ਸੰਬੰਧ ਰੱਖਣ ਵਾਲਾ. ਅਬਦਾਲ ਦਾ. "ਕਰਿ ਅਬਦਾਲੀ ਭੇਸਵਾ." (ਭੈਰ ਨਾਮਦੇਵ) ਦੇਖੋ, ਅਬਦਾਲ ੩। ੨. ਸੰਗ੍ਯਾ- ਸੱਦੋਜ਼ਈ ਪਠਾਣਾਂ ਦੀ ਅੱਲ…
ਅਬਦੀਅ਼. [ابدی] ਵਿ- ਨਿੱਤ ਰਹਿਣ ਵਾਲਾ. ਅਵਿਨਾਸ਼ੀ.
ਅਬਦੁਲਦੇਖੋ, ਅਬਦੁੱਲਾ. "ਸੁਨ ਅਬਦੁਲ ਢਾਡੀ ਚਲਆਯੋ." (ਗੁਪ੍ਰਸੂ)
ਅਬਦੁਲਸਮਦ ਖ਼ਾਨ[عبدالصمدخان] ਅਬਦੁਲਸਮਦ ਖ਼ਾਨ. ਮੁਹ਼ੰਮਦ ਅਮੀਨ ਖ਼ਾਂ ਦਾ ਪੁਤ੍ਰ. ਇਹ ਔਰੰਗਜ਼ੇਬ ਦੇ ਸਮੇਂ ਮਨਸਬਦਾਰ ਦਰਬਾਰੀ ਸੀ. ਜਹਾਂਦਾਰ ਸ਼ਾਹ ਦੇ ਵੇਲੇ ਇਹ ਸੱਤਹ…
ਅਬਦੁਲ ਖ਼ਾਨਦੇਖੋ, ਅਬਦੁੱਲਾ ਖ਼ਾਨ.
ਅਬਦੁਲ ਰਹਿਮਾਨਮੁਹੰਿਮਦ ਸਾਹਿਬ ਦਾ ਸਾਥੀ ਅਤੇ ਧਰਮਵੀਰ, ਜੋ ਪੈਗੰਬਰ ਨਾਲ ਅਨੇਕ ਜੰਗਾ ਵਿੱਚ ਰਿਹਾ. ਇਸ ਦਾ ਦੇਹਾਤ ਸਨ ਹਿਜਰੀ ੩੨ ਵਿੱਚ ਮਦੀਨੇ ਹੋਇਆ. "ਅਬਦੁਲ ਰਹਮ…
ਅਬਦੁਲ ਰਹੀਮ ਖ਼ਾਨعبدالرحیمخان ਇਸ ਦਾ ਪ੍ਰਸਿੱਧ ਨਾਉਂ ਖਾਨ ਖਾਨਾਨ ਹੈ. ਇਹ ਅਕਬਰ ਦੇ ਅਹਿਲਕਾਰ ਬੈਰਾਮ ਖਾਨ ਦਾ ਪੁਤ੍ਰ ਸੀ. ਇਸ ਦਾ ਜਨਮ ਸਨ ੧੫੫੬ ਵਿੱਚ ਲਹੌਰ ਹੋ…
ਅਬਦੁੱਲਾਵਿ- ਅ਼ਬਦ (ਦਾਸ) ਅੱਲਾ ਦਾ। ੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ ਦਾ ਢਾਡੀ, ਜੋ ਸਿੱਖਸੈਨਾ ਵਿੱਚ ਯੋਧਿਆਂ ਦੀਆਂ ਵਾਰਾਂ ਗਾਕੇ ਵੀਰਰਸ ਦਾ ਉਤਸ਼ਾਹ …
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.