ਅਬਗਤ
ਸੰ. ਅਪਗਤਿ. ਸੰਗ੍ਯਾ- ਦੁਰਗਤਿ. ਬੁਰੀ ਹਾਲਤ. ਗਿਰਾਉ ਦੀ ਦਸ਼ਾ. "ਸਾਧੂ ਬਿਨੁ ਐਸੇ ਅਬਗਤਿ ਜਾਵੈ." (ਗੌਂਡ ਕਬੀਰ) ੨. ਸੰ. ਅਵਿਗਤ. ਵਿ- ਜੋ ਨਾਸ਼ ਨਹੀਂ ਹੋਇਆ. ਅਵਿਨਾਸ਼ੀ। ੩. ਸੰ. ਅਵ੍ਯਕ੍ਤ. ਵਿ- ਜਿਸ ਦੀ ਵ੍ਯਕ੍ਤਿ (ਦੇਹ) ਨਾ ਹੋਵੇ. "ਆਦਿ ਪੁਰਖ ਅਬਗਤ ਅਬਿਨਾਸੀ." (ਅਕਾਲ) ੪. ਦੇਖੋ, ਅਵਗਤ.
ਮਹਾਨ ਕੋਸ਼ — ਭਾਗ ੧, ਪੰਨਾ ੨੦੦