ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਨਦਸੰ. ਸੰਗ੍ਯਾ. ਆਨੰਦ. ਪ੍ਰਸੰਨਤਾ. ਖ਼ੁਸ਼ੀ. "ਅਨਦ ਸੂਖ ਮੰਗਲ ਬਨੇ." (ਬਿਲਾ ਮਃ ੫) ੨. ਸੁਖ। ੩. ਦੇਖੋ, ਅਣਦ.
ਅਨੰਦਸੰ. आनन्द- ਆਨੰਦ. ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਮਿਟਿਆ ਸੋਗ ਮਹਾ ਅਨੰਦ ਥੀਆ." (ਆਸਾ ਮਃ ੫) ੨. ਰਾਗ ਰਾਮਕਲੀ ਵਿੱਚ ਇੱਕ ਖ਼ਾਸ ਬਾਣੀ, ਜੋ ਤੀਜੇ ਸ…
ਅਨਦੁਦੇਖੋ, ਅਨੰਦ. "ਅਨਦੁ ਕਰੈ ਸਾਸਿ ਸਾਸਿ ਸਮਾਰੈ." (ਆਸਾ ਮਃ ੫)
ਅਨੰਦੀਸੰ. आनन्दिन्. ਵਿ- ਆਨੰਦ ਵਾਲਾ. ਖ਼ੁਸ਼. ਪ੍ਰਸੰਨ. "ਵਰ ਪਾਇਆ ਪੁਰਖ ਅਨੰਦੀ." (ਸ੍ਰੀ ਛੰਤ ਮਃ ੪)
ਅਨੰਦ ਸਿੰਘਦਸ਼ਮੇਸ਼ ਦਾ ਪਰਮ ਪ੍ਰੇਮੀ ਸਿੱਖ, ਜੋ ਬ੍ਰਹਮਗ੍ਯਾਨੀ ਅਤੇ ਮਹਾਂ ਵੀਰ ਸੀ. ਇਹ ਚਮਕੌਰ ਵਿੱਚ ਸ਼ਹੀਦ ਹੋਇਆ.
ਅਨੰਦ ਘਨਦੇਖੋ, ਆਨੰਦ ਘਨ.
ਅਨੰਦਪਾਲਲਹੌਰ ਦੇ ਰਾਜਾ ਜੈਪਾਲ ੧. ਦਾ ਪੁਤ੍ਰ. ਇਸ ਦਾ ਦੇਹਾਂਤ ਕਰੀਬ ਸਨ ੧੦੧੩ ਦੇ ਹੋਇਆ ਹੈ. ਇਤਿਹਾਸਕਾਰਾਂ ਨੇ ਇਸ ਦਾ ਨਾਉਂ ਅਨੰਗ ਪਾਲ ਭੀ ਲਿਖਿਆ ਹੈ.
ਅਨੰਦਪੁਰਦੇਖੋ, ਆਨੰਦਪੁਰ। ੨. ਰਿਆਸਤ ਪਟਿਆਲਾ, ਤਸੀਲ ਸਰਹਿੰਦ ਥਾਣਾ ਬਸੀ ਵਿੱਚ ਇੱਕ ਪਿੰਡ ਇਸ ਪਿੰਡ ਦੀ ਵਸੋਂ ਅੰਦਰ ਇੱਕ ਨੀਵੀਂ ਜਿਹੀ ਥਾਂ ਸ਼੍ਰੀ ਗੁਰੂ ਤੇਗ…
ਅਨੰਦਪੁਰ ਕਲੌੜਦੇਖੋ, ਅਨੰਦਪੁਰ ੨.
ਅਨੰਦਮੈਆਨੰਦਮਯ. ਆਨੰਦਰੂਪ. "ਵੇ ਪਰਵਾਹੁ ਅਨੰਦਮੈ." (ਆਸਾ ਮਃ ੫)
ਅਨੰਦ ਵਿਆਹਦੇਖੋ, ਅਨੰਦ ੪. ਅਤੇ ਆਨੰਦ ੪.
ਅਨਦ੍ਮੁਲਵਿ- ਆਨੰਦ ਦੀ ਜੜ. ਆਨੰਦ ਦਾ ਮੁੱਢ. "ਅਨਦਮੂਲ ਧਿਆਇਓ ਪੁਰਖੋਤਮੁ." (ਬਿਲਾ ਮਃ ੪)
ਅਨਦ੍ਰੁਪਵਿ- ਆਨੰਦ ਸ੍ਵਰੂਪ. ਆਨੰਦ ਹੈ ਜਿਸ ਦਾ ਸ੍ਵਰੂਪ ਲਖਣ (ਜ਼ਾਤੀ ਸਿਫਤ) "ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫)
ਅੰਨਦਾਤਾਸੰਗ੍ਯਾ- ਅੰਨ ਦੇਣ ਵਾਲਾ. ਪ੍ਰਤਿਪਾਲਕ ੨. ਵਿ- ਰਾਜਪੂਤਾਨੇ ਵਿੱਚ ਰਾਜੇ ਦਾ ਖਾਸ ਵਿਸ਼ੇਸਣ ਅੰਨਦਾਤਾ ਹੈ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.