ਅਨੰਦਪੁਰ

ਦੇਖੋ, ਆਨੰਦਪੁਰ। ੨. ਰਿਆਸਤ ਪਟਿਆਲਾ, ਤਸੀਲ ਸਰਹਿੰਦ ਥਾਣਾ ਬਸੀ ਵਿੱਚ ਇੱਕ ਪਿੰਡ ਇਸ ਪਿੰਡ ਦੀ ਵਸੋਂ ਅੰਦਰ ਇੱਕ ਨੀਵੀਂ ਜਿਹੀ ਥਾਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਨੀਵੀਂ ਥਾਂ ਹੋਣ ਕਰਕੇ ਬਰਸਾਤ ਦਾ ਪਾਣੀ ਅੰਦਰ ਆ ਜਾਂਦਾ ਹੈ. ਗੁਰੁਦ੍ਵਾਰੇ ਨਾਲ ਜਾਗੀਰ ੭੦) ਰੁਪਯੇ ਸਾਲਾਨਾ ਰਿਆਸਤ ਪਟਿਆਲਾ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਸਰਹਿੰਦ ਤੋਂ ਈਸ਼ਾਨ ਕੋਣ ੯. ਮੀਲ ਹੈ. ਬਸੀ ਤਕ ੫. ਮੀਲ ਪੱਕੀ ਸੜਕ ਹੈ. ਅੱਗੇ ੪. ਮੀਲ ਕੱਚਾ ਰਸਤਾ ਹੈ. ਇਸ ਦੇ ਪਾਸ ਹੀ ਕਲੌੜ ਪਿੰਡ ਹੈ ਇਸ ਕਰਕੇ ਦੋਹਾਂ ਪਿੰਡਾਂ ਦਾ ਮਿਲਵਾਂ ਨਾਉਂ "ਅਨੰਦਪੁਰ ਕਲੌੜ" ਹੈ.

ਮਹਾਨ ਕੋਸ਼ — ਭਾਗ ੧, ਪੰਨਾ ੧੮੮

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.