ਪਜੁਤ
ਵਿ- ਪ੍ਰਯੁਕਤ. ਚੰਗੀ ਤਰਾ ਜੋੜਿਆ ਹੋਇਆ। ੨. ਕੰਮ ਵਿੱਚ ਲਿਆਦਾ ਹੋਇਆ। ੩. ਸਹਾਰਾ ਦੇਕੇ ਪ੍ਰੇਰਿਆ ਹੋਇਆ. "ਚਰਣੀ ਚਲੈ ਪਜੂਤਾ ਆਗੈ." (ਆਸਾ ਮਃ ੧) ੪. ਫੜਿਆ ਹੋਇਆ. "ਸਾਹ ਪਜੂਤਾ ਪਜੂਤੀ ਪ੍ਰਣਵਤ ਨਾਨਕ ਲੇਖਾ ਦੇਹਾ." (ਆਸਾ ਮਃ ੧) ੫. ਪ੍ਰਯੁਕਤਾ. ਪ੍ਰੇਰੀ ਹੋਈ। ੬. ਫੜੀ ਹੋਈ. "ਸੀਹ ਪਜੂਤੀ ਬੱਕਰੀ." (ਭਾਗੁ)
ਮਹਾਨ ਕੋਸ਼ — ਭਾਗ ੩, ਪੰਨਾ ੪੦