ਜੇਜਵਾ

ਅਿ. ⁧جزیہ⁩ ਜਿਜ਼ੀਯਹ. ਮੁਸਲਮਾਨੀ ਰਾਜ ਵਿੱਚ ਜੋ ਲੋਕ ਇਸਲਾਮ ਮਤ ਨਹੀਂ ਰਖਦੇ, ਉਨੀਾ ਉੱਪਰ ਜੋ ਟੈਕਸ ਲਗਾਇਆ ਜਾਵੇ ਉਸ ਦਾ ਨਾਮ "ਜਿਜ਼ੀਯਹ" ਹੈ.੫੫੩ ਹਰ ਇੱਕ ਬਾਲਿਗ ਤੋਂ ਇੱਕ ਦੀਨਾਰ੫੫੪ ਪ੍ਰਤਿ ਸਾਲ ਲੈਣੀ ਵਿਧਾਨ ਹੈ, ਜੋ ਅਨਯਮਤੀਏ ਟੈਕਸ ਅਦਾ ਕਰਦੇ ਸਨ, ਉਹ "ਅਮਨ" ਅਰਥਾਤ ਰਾਜਯ ਵੱਲੋਂ ਰਖਯਾ ਦੀ ਜਿੱਮੇਵਾਰੀ ਦੇ ਅਧਿਕਾਰੀ ਹੁੰਦੇ. ਅੈਲਫਿਨਸਟਨ Elphinstone ਲਿਖਦਾ ਹੈ ਕਿ ਮੁਸਲਮਾਨਾ ਦੇ ਰਾਜ ਵਿੱਚ ਅਮੀਰ ਤੋਂ ੪੮ ਦਿਰਹਮ੫੫੫ ਸਾਲਾਨਾ, ਮਾਮੂਲੀ ਦਰਜੇ ਦੇ ਆਦਮੀ ਤੋਂ ੨੪ ਅਤੇ ਮਜ਼ਦੂਰੀ ਪੇਸ਼ਾ ਲੋਕਾ ਤੋਂ ੧੨. ਦਿਰਹਮ ਸਾਲਾਨਾ ਲਏ ਜਾਦੇ ਸਨ. ਇਸਤ੍ਰੀਆ ਅਤੇ ਬੱਚਿਆ ਪੁਰ ਇਹ ਟੈਕਸ ਨਹੀਂ ਲਾਇਆ ਜਾਦਾ ਸੀ.੫੫੬ ਅਿਲਾਉੱਦੀਨ ਨੂੰ ਉਸ ਦੇ ਕਿਾਜ਼ੀ ਨੇ ਆਖਿਆ ਸੀ ਕਿ ਇਮਾਮ ਹਿਨੀਫਾ ਦੇ ਕਥਨ ਅਨੁਸਾਰ ਜਿਜ਼ੰ?ਯਹ ਮੌਤ ਦੇ ਦੰਡ ਤੁੱਲ ਹੈ. ਜੋ ਇਸਲਾਮ ਕਿਬੂਲ ਨਹੀਂ ਕਰਦਾ ਉਹ ਕਿਤਲ ਕਰ ਦੇਣ ਦੇ ਲਾਇਕਿ ਹੈ, ਪਰ ਇਹ ਕਾਫਿਰ ਪੁਰ ਦਯਾ ਹੈ ਕਿ ਮਾਰਣ ਦੀ ਥਾ ਉਸ ਪੁਰ ਜਿਜ਼ੀਯਹ ਲਗਾਇਆ ਜਾਵੇ. ਜਦ ਹਿੰਦੂ ਤੋਂ ਜਿਜ਼ੀਜਹ ਮੰਗਿਆ ਜਾਵੇ ਤਦ ਉਸ ਨੂੰ ਸ਼ੁਕਰਗੁਜ਼ਾਰੀ ਨਾਲ ਅਦਾ ਕਰਨਾ ਚਾਹੀਏ. ਅੌਰੰਗਜ਼ੇਬ ਨੇ. ਹੁਕਮ ਦਿੱਤਾ ਸੀ ਕਿ ਹਰੇਕ ਕਾਫਿਰ ਅਿਦਾਲਤ ਵਿੱਚ ਹਿਾਜ਼ਿਰ ਹੋਕੇ ਆਪਣੇ ਹੱਥੀਂ ਜੇਜੀਆ ਅਦਾ ਕਰਿਆ ਕਰੇ. ਜੇਜੀਆ ਭਰਣਵਾਲੇ ਲੋਕਾ ਲਈ ਹੁਕਮ ਸੀ ਕਿ ਓਹ ਮੋਮਿਨਾ ਜੇਹੀ ਪੋਸ਼ਾਕ ਨਾ ਪਹਿਰਨ. "ਜੇਜੀਆ ਡੰਨੁ ਕੋ ਲਏ ਨ ਜਗਾਤਿ." (ਆਸਾ ਅਃ ਮਃ ੫) "ਇਨੈ ਜੇਜਵਾ ਲਗੈ ਮਹਾਨ." (ਗੁਪ੍ਰਸੂ)

ਮਹਾਨ ਕੋਸ਼ — ਭਾਗ ੨, ਪੰਨਾ ੭੧੪

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.