ਗੁਰੁਕੇ
ਸਤਿਗੁਰੂ ਦੇ ਸੇਵਕ, ਚੇਲੇ ਜਾ ਬੇਟੇ। ੨. ਰਾਜ ਪਟਿਆਲਾ, ਤਸੀਲ ਥਾਣਾ ਭਟਿੰਡਾ ਵਿੱਚ ਇੱਕ ਪਿੰਡ, ਜਿਸ ਨੂੰ ਸਰਕਾਰੀ ਕਾਗਜ਼ਾ ਵਿੱਚ "ਕੋਟ ਗੁਰੂ" ਲਿਖਿਆ ਜਾਦਾ ਹੈ. ਇਹ ਸੋਢੀ ਬਨਮਾਲੀ ਜੀ ਦੇ ਪੁਤ੍ਰਾ (ਅਭੈ ਰਾਮ ਅਤੇ ਜੈਰਾਮ) ਨੇ ਰਿਆਸਤ ਪਟਿਆਲੇ ਦੀ ਆਗਯਾ ਨਾਲ ਆਬਾਦ ਕੀਤਾ ਸੀ. ਮਹਾਰਾਜਾ ਪਟਿਆਲਾ ਨੇ ਇਸ ਦਾ ਮੁਆਮਲਾ ਸੋਢੀ ਸਾਹਿਬਾਨ ਨੂੰ ਜਾਗੀਰ ਵਿੱਚ ਦੇ ਰੱਖਿਆ ਹੈ. ਪਿੰਡ ਦਾ ਰਕਬਾ ੧੧੪੪੯ ਵਿੱਘੇ ਕੱਚਾ ਹੈ ਅਤੇ ਮੁਆਮਲਾ (੧੧੦੦) ਸਾਲਾਨਾ ਹੈ. ਬੀ. ਬੀ. ਸੀ. ਆਈ. ਰੇਲਵੇ ਦੇ ਸਟੇਸ਼ਨ ਸੰਗਤ ਤੋਂ ਇਹ ਪਿੰਡ ਡੇਢ ਮੀਲ ਪੱਛਮ ਵੱਲ ਹੈ.
ਮਹਾਨ ਕੋਸ਼ — ਭਾਗ ੨, ਪੰਨਾ ੪੪੭