ਅਸਤਰ
ਸੰਗ੍ਯਾ- ਇੱਕ ਗਣਛੰਦ. ਇਸ ਦਾ ਨਾਉਂ "ਭੁਜੰਗ ਪ੍ਰਯਾਤ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਯਗਣ. , , , . ਉਦਾਹਰਣ- ਮਹਾ ਘੋਰ ਕੈਕੈ ਘਨੰ ਕੀ ਘਟਾ ਜ੍ਯੋਂ, ਸੁ ਧਾ੍ਯਾ ਰਣੰ ਬਿੱਜੁਲੀ ਕੀ ਛਟਾ ਜ੍ਯੋਂ, ਸੁਨੇ ਸਰ੍ਬ ਦਾਨੋ ਸਮੌਹੈਂ ਸਿਧਾਏ, ਮਹਾ ਕ੍ਰੋਧ ਕੈਕੈ ਸੁ ਬਾਜੀ ਨਚਾਏ. (ਮਾਂਧਾਤਾ) ੨. ਫ਼ਾ. [استر] ਖੱਚਰ. ਸੰ. ਅਸ਼੍ਵਤਰ। ੩. ਰਜਾਈ ਕੋਟ ਆਦਿਕ ਵਸਤ੍ਰਾਂ ਦੇ ਹੇਠ ਲਾਈ ਹੋਈ ਤਹਿ. ਅੰਦਰਸ। ੪. ਦੇਖੋ, ਅਸਤ੍ਰ.
ਮਹਾਨ ਕੋਸ਼ — ਭਾਗ ੧, ਪੰਨਾ ੯੬