ਉਮਰਸ਼ਾਹ
ਡਰੋਲੀ ਨਿਵਾਸੀ ਸੰਘਾ ਗੋਤ ਦਾ ਜੱਟ ਮਸੰਦ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਆਗ੍ਯਾ ਨਾਲ ਹਰਿਮੰਦਰ ਦੀ ਚਿਣਵਾਈ ਵੇਲੇ ਪ੍ਰੇਮ ਨਾਲ ਸੇਵਾ ਕਰਦਾ ਸੀ. ਇਹ ਪੂਜਾ ਦੇ ਧਨ ਨੂੰ ਵਿਹੁ ਜਾਣਦਾ ਸੀ। ਇਸਦਾ ਪੁਤ੍ਰ ਨੰਦਚੰਦ ਦਸ਼ਮੇਸ਼ ਜੀ ਦਾ ਦੀਵਾਨ ਹੋਇਆ ਹੈ. ਦੇਖੋ, ਨੰਦਚੰਦ.
ਮਹਾਨ ਕੋਸ਼ — ਭਾਗ ੧, ਪੰਨਾ ੭੨
ਮਹਾਨ ਕੋਸ਼ — ਭਾਗ ੧, ਪੰਨਾ ੭੨
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.