ਸ਼੍ਰੀ ਚੰਦ ਬਾਬਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਡੇ ਸੁਪੁਤ੍ਰ, ਜੋ ਭਾਦੋਂ ਸੁਦੀ ੯. ਸੰਮਤ ੧੫੫੧ ਨੂੰ ਮਾਤਾ ਸੁਲਖਨੀ ਤੋਂ ਸੁਲਤਾਨਪੁਰ ਵਿੱਚ ਜਨਮੇ. ਇਹ ਉਦਾਸੀ ਮਤ ਦੇ ਪ੍ਰਚਾਰਕ ਮਹਾਨ ਸਿੱਧ ਪੁਰਖ ਹੋਏ ਹਨ. ਆਪ ਦਾ ਨਿਵਾਸ ਅਸਥਾਨ ਬਾਰਠ ਪਿੰਡ ਵਿੱਚ ਸੀ, ਜੋ ਦੇਹਰਾ ਨਾਨਕ ਤੋਂ ੧੯. ਕੋਹ ਈਸ਼ਾਨ ਕੋਣ ਹੈ. ਯੋਗਿਰਾਜ ਸ਼੍ਰੀ ਚੰਦ ਜੀ ਨੇ ਸ਼ਾਦੀ ਨਹੀਂ ਕਰਾਈ. ਗੁਰੂ ਨਾਨਕ ਦੇਵ ਦੇ ਧਰਮ ਦਾ ਪ੍ਰਚਾਰ ਦੇਸ਼ ਦੇਸ਼ਾਤਰਾ ਵਿੱਚ ਕਰਨ ਲਈ ਆਪ ਨੇ ਬਾਬਾ ਗੁਰੁਦਿੱਤਾ ਜੀ ਨੂੰ ਚੇਲਾ ਕੀਤਾ, ਜਿਨੀਾ ਨੇ ਅਨੇਕ ਗੁਰੁਸਿੱਖਾ ਨੂੰ ਉਦਾਸੀ ਲਿਬਾਸ ਵਿੱਚ ਕਈ ਇਲਾਕਿਆ ਵਿੱਚ ਭੇਜਕੇ ਸਤਿਨਾਮੁ ਦਾ ਪ੍ਰਚਾਰ ਕੀਤਾ. ਬਾਬਾ ਸ਼੍ਰੀ ਚੰਦ ਜੀ ਦਾ ਦੇਹਾਤ ੧੫. ਅੱਸੂ ਸੰਮਤ ੧੬੬੯ ਨੂੰ ਹੋਇਆ ਹੈ. ਆਪ ਦੀ ਸਾਰੀ ਅਵਸਥਾ ੧੧੮ ਵਰੀੇ ਦੀ ਸੀ. ਦੇਖੋ, ਉਦਾਸੀ ਅਤੇ ਸਿਲਾ ਸ੍ਰੀ ਚੰਦ ਜੀ ਦੀ.

ਮਹਾਨ ਕੋਸ਼ — ਭਾਗ ੧, ਪੰਨਾ ੬੬੩

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.