ਅਮ੍ਰਿਤ ਗਤਿ

ਇੱਕ ਮਾਤ੍ਰਿਕ ਅਤੇ ਵਰਣਿਕ ਛੰਦ. ਲੱਛਣ- ਚਾਰ ਚਰਣ- ਪ੍ਰਤਿ ਚਰਣ ਬਾਰਾਂ ਮਾਤ੍ਰਾ, ਅੰਤ ਨਗਣ, . ਉਦਾਹਰਣ- ਸੁਮਤਿ ਮਹਾਂ ਰਿਖਿ ਰਘੁਵਰ। ਦੁੰਦਭਿ ਬਾਜਤ ਦਰ ਦਰ। ਜਗ ਕੀ ਅਸੁ ਧੁਨਿ ਘਰ ਘਰ। ਪੂਰ ਰਹੀ ਧੁਨਿ ਸੁਰਪੁਰ॥ (ਰਾਮਾਵ) ੨- ਅਮ੍ਰਿਤ ਗਤਿ ਦਾ ਦੂਜਾ ਰੂਪ "ਤ੍ਵਰਿਤ ਗਤਿ" ਹੈ ਇਸ ਦਾ ਲੱਛਣ ਹੈ ਪ੍ਰਤਿ ਚਰਣ- ਨ, ਜ, ਨ, ਗ. , , , . ਉਦਾਹਰਣ- ਸੁਮਤਿ ਮਹਾਂ ਮੁਨਿ ਸੁਨਿਯੇ, ਤਨ ਮਨ ਸ਼੍ਰੀ ਨਿਜ ਗੁਨਿਯੇ, ਮਨ ਮਁਹ ਹੋਯ ਸੁ ਕਹਿਯੇ, ਧਨ ਸਬ ਆਪਨ ਲਹਿਯੇ. (ਰਾਮ ਚੰਦ੍ਰਿਕਾ) ੩- ਅਮ੍ਰਿਤ ਗਤਿ ਦਾ ਤੀਜਾ ਰੂਪ- ਪ੍ਰਤਿ ਚਰਣ ੧੦. ਅੱਖਰ. ਪੰਜਵਾਂ ਅਤੇ ਦਸਮਾਂ ਵਰਣ ਗੁਰੁ. ਏਹ ਲੱਛਣ ਦੂਜੇ ਭੇਦ ਵਿੱਚ ਭੀ ਘਟਦਾ ਹੈ.

ਮਹਾਨ ਕੋਸ਼ — ਭਾਗ ੧, ਪੰਨਾ ੨੨੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.