ਅਮ੍ਰੀਤ ਗਤਿ
ਇੱਕ ਮਾਤਿ੍ਰਕ ਅਤੇ ਵਰਣਿਕ ਛੰਦ. ਲੱਛਣ- ਚਾਰ ਚਰਣ- ਪ੍ਰਤਿ ਚਰਣ ਬਾਰਾ ਮਾਤ੍ਰਾ, ਅੰਤ ਨਗਣ, ???. ਉਦਾਹਰਣ- ਸੁਮਤਿ ਮਹਾ ਰਿਖਿ ਰਘੁਵਰ। ਦੁੰਦਭਿ ਬਾਜਤ ਦਰ ਦਰ। ਜਗ ਕੀ ਅਸੁ ਧੁਨਿ ਘਰ ਘਰ। ਪੂਰ ਰਹੀ ਧੁਨਿ ਸੁਰਪੁਰ॥ (ਰਾਮਾਵ) ੨- ਅਮਿ੍ਰਤ ਗਤਿ ਦਾ ਦੂਜਾ ਰੂਪ "ਤ੍ਵਰਿਤ ਗਤਿ" ਹੈ ਇਸ ਦਾ ਲੱਛਣ ਹੈ ਪ੍ਰਤਿ ਚਰਣ- ਨ, ਜ, ਨ, ਗ. ???, ???, ???, ?. ਉਦਾਹਰਣ- ਸੁਮਤਿ ਮਹਾ ਮੁਨਿ ਸੁਨਿਯੇ, ਤਨ ਮਨ ਸ਼੍ਰੀ ਨਿਜ ਗੁਨਿਯੇ, ਮਨ ਮੰਹ ਹੋਯ ਸੁ ਕਹਿਯੇ, ਧਨ ਸਬ ਆਪਨ ਲਹਿਯੇ. (ਰਾਮ ਚੰਦਿ੍ਰਕਾ) ੩- ਅਮਿ੍ਰਤ ਗਤਿ ਦਾ ਤੀਜਾ ਰੂਪ- ਪ੍ਰਤਿ ਚਰਣ ੧੦. ਅੱਖਰ. ਪੰਜਵਾ ਅਤੇ ਦਸਮਾ ਵਰਣ ਗੁਰੁ. ਏਹ ਲੱਛਣ ਦੂਜੇ ਭੇਦ ਵਿੱਚ ਭੀ ਘਟਦਾ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੨੨੭