ਅਚੰਭਵ
ਸੰਗ੍ਯਾ- ਅਸੰਭਵ ਬਾਤ ਦੀ ਘਟਨਾ, ਹੈਰਾਨ ਕਰਨ ਵਾਲੀ ਗੱਲ. ਜਿਸ ਨੂੰ ਅਸੀਂ
ਅਸੰਭਵ ਸਮਝਦੇ ਹਾਂ, ਉਸ ਦਾ ਹੋ ਜਾਣਾ. “ਕਹਿਓ ਨ ਜਾਈ ਏਹੁ ਅਚੰਭਉ” (ਗਉ ਮਾਲਾ ਮਃ ੫) “ਏਕ ਅਚੰਭਉ ਦੇਖਿਓ.”
(ਸ. ਕਬੀਰ) “ਸਿਗਰੀ ਸ੍ਰਿਸਟਿ ਦਿਖਾਯ ਅਚੰਭਵ.” (ਚੌਪਈ) “ਮਹਾਂ ਅਚੰਭਾ ਸਭ ਮਨ ਲਯੋ.” (ਗੁਪ੍ਰਸੂ)
ਮਹਾਨ ਕੋਸ਼ — ਭਾਗ ੧, ਪੰਨਾ ੧੪੧