ਅਚੰਭਉ
ਸੰਗਯਾ- ਅਸੰਭਵ ਬਾਤ ਦੀ ਘਟਨਾ. ਹੈਰਾਨ ਕਰਨ ਵਾਲੀ ਗੱਲ. ਜਿਸ ਨੂੰ ਅਸੀਂ ਅਸੰਭਵ ਸਮਝਦੇ ਹਾ, ਉਸ ਦਾ ਹੋ ਜਾਣਾ. "ਕਹਿਓ ਨ ਜਾਈ ਏਹੁ ਅਚੰਭਉ" (ਗਉ ਮਾਲਾ ਮਃ ੫) "ਏਕ ਅਚੰਭਉ ਦੇਖਿਓ." (ਸ. ਕਬੀਰ) "ਸਿਗਰੀ ਸਿ੍ਰਸਟਿ ਦਿਖਾਯ ਅਚੰਭਵ." (ਚੌਪਈ) "ਮਹਾ ਅਚੰਭਾ ਸਭ ਮਨ ਲਹਯੋ." (ਗੁਪ੍ਰਸੂ)
ਮਹਾਨ ਕੋਸ਼ — ਭਾਗ ੧, ਪੰਨਾ ੧੪੧