Jaap Sahib — Bhai Vir Singh ji (page 2)

Jaap Sahib — Bhai Vir Singh ji · ੨ / ੫

ਨਮੋ ਸਰਬ ਖਾਪੇ ॥

ਨਮ: ਹੋਵੇ ਸਭਨੂੰ ਲੈ ਕਰਨ ਵਾਲੇ।

ਨਮੋ ਸਰਬ ਥਾਪੇ ॥

ਨਮ: ਹੋਵੇ ਸਭਨੂੰ ਥਾਪਲ ਵਾਲੇ।

ਨਮੋ ਸਰਬ ਕਾਲੇ ॥

ਨਮ: ਹੋਵੇ ਸਭਨੂੰ ਸੰਘਾਰ ਕਰਨ ਵਾਲੇ।

ਨਮੋ ਸਰਬ ਪਾਲੇ ॥੨੦॥

ਨਮ: ਹੋਵੇ ਸਭ ਨੂੰ ਪਾਲਨ ਵਾਲੇ।੨੦।

ਨਮਸਤਸਤੁ ਦੇਵੈ ॥

ਨਮ: ਹੋਵੇ ਹੇ ਪ੍ਰਕਾਸ਼ ਮਾਨ।

ਨਮਸਤੰ ਅਭੇਵੈ ॥

ਨਮ: ਹੋਵੇ ਭੇਦ ਨ ਪਾਯਾ ਜਾਏ ਜਿਸਦਾ।

ਨਮਸਤੰ ਅਜਨਮੇ ॥

ਨਮ: ਹੋਵੇ ਤੈਨੂੰ ਹੇ ਜਨਮ ਤੋਂ ਰਹਿਤ।

ਨਮਸਤੰ ਸੁ ਬਨਮੇ ॥੨੧॥

ਨਮ: ਹੋਵੇ ਤੈਨੂੰ ਹੇ ਪੂਜਨ ਯੋਗ।੨੧।

ਨਮੋ ਸਰਬ ਗਉਨੇ ॥

ਨਮ: ਹੋਵੇ ਹੇ ਸਭਥਾਂ ਪਹੁੰਚ ਵਾਲੇ।

nmo srb Bauny ]

ਨਮ: ਹੋਵੇ ਹੇ ਸਰਬ ਥਾਂ ਵਰਤਮਾਨ।

ਨਮੋ ਸਰਬ ਰੰਗੇ ॥

ਨਮ: ਹੋਵੇ ਹੇ ਸਾਰੇ ਰੰਗਾਂ ਵਾਲੇ।

ਨਮੋ ਸਰਬ ਭੰਗੇ ॥੨੨॥

ਨਮ: ਸਭਦੇ ਭੰਨਣ (ਲੈ) ਕਰਨ ਵਾਲੇ।੨੨।

ਨਮੋ ਕਾਲ ਕਾਲੇ ॥

ਨਮ: ਹੋਵੇ, ਕਾਲ ਦੇ ਬੀ ਕਾਲ ਨੂੰ।

ਨਮਸਤਸਤੁ ਦਿਆਲੇ ॥

ਨਮਸਕਾਰ ਹੋਵੇ, ਦਿਆਲੂ ਨੂੰ।

ਨਮਸਤੰ ਅਬਰਨੇ ॥

ਨਮਸਕਾਰ ਹੈ, ਰੰਗ ਤੋਂ ਰਹਿਤ।

ਨਮਸਤੰ ਅਮਰਨੇ ॥੨੩॥

ਨਮ: ਹੈ, ਹੇ ਮੌਤ ਤੋਂ ਰਹਿਤ।੨੩।

ਨਮਸਤੰ ਜਰਾਰੰ ॥

ਨਮ: ਹੋਵੇ, ਬਲੀ ਯਾ ਬੁਢਾਪੇ ਰਹਿਤ ਨੂੰ।

ਨਮਸਤੰ ਕ੍ਰਿਤਾਰੰ ॥

ਨਮ: ਹੋਵੇ, ਤੈਨੂੰ ਹੇ ਰਚਨ ਵਾਲੇ।

ਨਮੋ ਸਰਬ ਧੰਧੇ ॥

ਨਮ: ਹੈ, ਸਭ ਧੰਧੇ ਯਾ ਉਦੱਮ ਰੂਪ ਨੂੰ।

ਨਮੋ ਸਤ ਅਬੰਧੇ ॥੨੪॥

ਨਮ: ਹੋਵੇ, ਸੱਚੇ (ਤੇ) ਬੰਧਨਾਂ ਤੋਂ ਰਹਿਤ।੨੪।

ਨਮਸਤੰ ਨ੍ਰਿਸਾਕੇ ॥

ਨਮ: ਹੈ, ਹੇ ਸਾਕਾਂ ਤੋਂ ਰਹਿਤ।

ਨਮਸਤੰ ਨ੍ਰਿਬਾਕੇ ॥

ਨਮਸਕਾਰ ਹੈ, ਹੇ ਨਿਰਭਉ।

ਨਮਸਤੰ ਰਹੀਮੇ ॥

ਨਮਸਕਾਰ ਹੈ, ਹੇ ਦਿਆਲੂ।

ਨਮਸਤੰ ਕਰੀਮੇ ॥੨੫॥

ਨਮਸਕਾਰ ਹੈ, ਹੇ ਬਖਸ਼ਿੰਦ।੨੫।

੧. ਥਾਪੇ-ਕਾਇਮ ਕਰਨੇ ਵਾਲਾ।

੨. ਦੇਵੇ-ਦਿਵ, ਪ੍ਰਕਾਸ਼।

੩. ਸੁਬਨਮੇ-ਅਥਵਾ ਜਲ ਆਦਿ ਵਿਚ ਪੂਰਨ, ਬਨ ਨਾਮ ਜਲ ਦਾ ਹੈ।

੪. ਰੰਗੇ-ਪਰਮੇਸ਼ਰ ਦਾ ਕੋਈ ਰੰਗ ਨਹੀਂ ਅਰ ਸਾਰੇ ਹੀ ਰੰਗ ਉਸਦੇ ਹਨ।

੫. ਕਾਲੇ-ਮਹਾਂਕਾਲ, ਕਾਲ ਹੀ ਸ੍ਰਿਸ਼ਟੀ ਦਾ ਕਾਰਣ ਹੈ ਤਾਂ ਤੇ ਸਰਬ ਕਾਰਣ।

੬. ਨ੍ਰਿਬਾਕੇ-'ਬਾਕ' ਫਾਰਸੀ ਹੈ, ਅਰਥ:-ਡਰ।

ਨਮਸਤੰ ਅਨੰਤੇ ॥

ਨਮ: ਹੈ, ਹੇ ਅੰਤ ਤੋਂ ਰਹਿਤ।

ਨਮਸਤੰ ਮਹੰਤੇ ॥

ਨਮ: ਹੈ, ਹੇ ਸਭ ਤੋਂ ਵਡੇ।

ਨਮਸਤਸਤੁ ਰਾਗੇ ॥

ਨਮਸਕਾਰ ਹੋਵੇ, ਹੇ ਪ੍ਰੇਮ ਰੂਪ।

ਨਮਸਤੰ ਸੁਹਾਗੇ ॥੨੬॥

ਨਮ: ਹੈ, ਹੇ ਪ੍ਰਤਾਪਵਾਨ।੨੬।

ਨਮੋ ਸਰਬ ਸੋਖੰ ॥

ਨਮ: ਹੋਵੇ, ਸਭ ਨੂੰ ਲੈ ਕਰਨੇ ਵਾਲੇ ਨੂੰ।

ਨਮੋ ਸਰਬ ਪੋਖੰ ॥

ਨਮ: ਹੋਵੇ, ਸਭ ਦੇ ਪਾਲਨ ਵਾਲੇ ਨੂੰ।

ਨਮੋ ਸਰਬ ਕਰਤਾ ॥

ਨਮ: ਹੋਵੇ, ਹੇ ਸਭ ਦੇ ਸਾਜਨ ਵਾਲੇ!

ਨਮੋ ਸਰਬ ਹਰਤਾ ॥੨੭॥

ਨਮ: ਹੋਵੇ, ਸਭ ਨੂੰ ਸੰਘਾਰਨ ਵਾਲੇ!੨੭।

ਨਮੋ ਜੋਗ ਜੋਗੇ ॥

ਨਮ: ਹੋਵੇ, ਨਿਰੱਧਾਂ ਦੇ ਨਿਰੁੱਧ।

nmo Bog Bogy ]

ਨਮ: ਹੋਵੇ, ਹੇ ਆਨੰਦ ਦੇ ਆਨੰਦ।

ਨਮੋ ਸਰਬ ਦਿਆਲੇ ॥

ਨਮ: ਹੋਵੇ, ਸਭ ਪਰ ਦਿਆਲੂ ਨੂੰ।

ਨਮੋ ਸਰਬ ਪਾਲੇ ॥੨੮॥

ਨਮ: ਹੋਵੇ, ਸਭ ਨੂੰ ਪਾਲਨੇ ਵਾਲੇ!੨੮।

੧. ਜੋਗੇ-ਅਥਵਾ, ਜੋਗ ਵਿਚ ਜੋਗ ਸ਼ਕਤੀ।

੨. ਭੋਗ-ਜਿਸ ਤੋਂ ਆਨੰਦ ਪ੍ਰਾਪਤ ਹੋਵੇ।

ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥

ਨਾਮ ਛੰਦ। ਤੇਰੀ ਕ੍ਰਿਪਾ।

ਅਰੂਪ ਹੈਂ ॥
ਅਨੂਪ ਹੈਂ ॥
ਅਜੂ ਹੈਂ ॥
ਅਭੂ ਹੈਂ ॥੨੯॥

ਰੂਪ ਤੋਂ ਰਹਿਤ ਹੈ। ਉਪਮਾਂ ਤੋਂ ਰਹਿਤ ਹੈ। ਅੱਚਲ ਹੈ। ਹੋਣ ਤੋਂ ਰਹਿਤ ਹੈ।੨੯।

ਅਲੇਖ ਹੈਂ ॥
ਅਭੇਖ ਹੈਂ ॥
ਅਨਾਮ ਹੈਂ ॥
ਅਕਾਮ ਹੈਂ ॥੩੦॥

ਲੇਖ ਤੋਂ ਰਹਿਤ ਹੈ। ਵੇਸ਼ ਤੋਂ ਰਹਿਤ ਹੈ। ਨਾਮ ਤੋਂ ਰਹਿਤ ਹੈ। ਇੱਛਾ ਤੋਂ ਰਹਿਤ ਹੈ।੩੦।

ਅਧੇ ਹੈਂ ॥
ਅਭੇ ਹੈਂ ॥
ਅਜੀਤ ਹੈਂ ॥
ਅਭੀਤ ਹੈਂ ॥੩੧॥

ਜਿਸਦਾ ਧਿਆਨ ਨਾ ਹੋ ਸਕੇ। ਭੇਦ ਤੋਂ ਰਹਿਤ ਹੈ। ਜਿੱਤੇ ਜਾਣ ਤੋਂ ਰਹਿਤ ਹੈ। ਨਿਰਭਉ ਹੈ।੩੧।

੧. ਅਰੂਪ-ਆਦਰ ਵਾਚੀ ਹੈ।

੨. ਅਭੂ-ਜੋ ਕਿਸੇ ਤੋਂ ਉਤਪਤ ਨਾ ਹੋਇਆ ਹੋਵੇ।

੩. ਅਨਾਮ-ਐਸਾ ਨਾਮ ਜੋ ਤਦਰੂਪ ਦਾ ਪੂਰਣ ਗਿਆਨ ਕਰਾਵੇ।

੪. ਅਧੇ-ਬੁਧਿ ਜਿਸ ਨੂੰ (ਧਾਰ) ਜਾਣ ਨਾ ਸਕੇ।

੫. ਅਜੀਤ-ਸਭ ਪੁਰ ਬਲੀ।

ਤ੍ਰਿਮਾਨ ਹੈਂ ॥
ਨਿਧਾਨ ਹੈਂ ॥
ਤ੍ਰਿਬਰਗ ਹੈਂ ॥
ਅਸਰਗ ਹੈਂ ॥੩੨॥

ਤਿੰਨਾ ਕਾਲਾਂ ਵਿਚ ਵੱਡਾ ਹੈ। (ਸਭ ਦਾ) ਭੰਡਾਰ ਹੈ। ਤਿੰਨਾ ਗੁਣਾਂ ਦਾ ਧਾਰਕ ਹੈ। ਸਿਰਜਿਆ ਨਹੀਂ ਜਾਂਦਾ ਹੈ।੩੨।

ਅਨੀਲ ਹੈਂ ॥
ਅਨਾਦਿ ਹੈਂ ॥
ਅਜੇ ਹੈਂ ॥
ਅਜਾਦਿ ਹੈਂ ॥੩੩॥

ਰੰਗ ਤੋਂ ਰਹਿਤ, (ਸ਼ੁੱਧ) ਹੈ। ਅਰੰਭ ਤੋਂ ਰਹਿਤ ਹੈ। ਜਿਤਯਾ ਨਹੀਂ ਜਾਣ ਵਾਲਾ ਹੈਂ। ਸੁਤੰਤ੍ਰ, ਅਥਵਾ ਨਿਰਲੇਪ ਹੈ।੩੩।

ਅਜਨਮ ਹੈਂ ॥
ਅਬਰਨ ਹੈਂ ॥
ਅਭੂਤ ਹੈਂ ॥
ਅਭਰਨ ਹੈਂ ॥੩੪॥

ਜਨਮ ਤੋਂ ਰਹਿਤ ਹੈ। ਰੰਗ ਤੋਂ ਰਹਿਤ ਹੈ। ਉਤਪਤਿ ਤੋਂ ਰਹਿਤ ਹੈਂ। ਭੂਖਨ ਰੂਪ ਹੈਂ।੩੪।

ਅਗੰਜ ਹੈਂ ॥
ਅਭੰਜ ਹੈਂ ॥
ਅਝੂਝ ਹੈਂ ॥
ਅਝੰਝ ਹੈਂ ॥੩੫॥

ਅਬਨਾਸ਼ੀ ਹੈ। ਭੱਜਣ ਤੋਂ ਰਹਿਤ ਹੈ। ਲੜਨ ਤੋਂ ਰਹਿਤ ਹੈ। ਅਟੰਕ ਹੈਂ।੩੫।

ਅਮੀਕ ਹੈਂ ॥
ਰਫ਼ੀਕ ਹੈਂ ॥
ਅਧੰਧ ਹੈਂ ॥
ਅਬੰਧ ਹੈਂ ॥੩੬॥

ਡੂੰਘਾ (ਅਥਾਹ) ਹੈਂ। ਮਿਤ੍ਰ (ਸਹਾਈ) ਹੈਂ। ਜੰਜਾਲਾਂ ਤੋਂ ਰਹਿਤ ਹੈਂ। ਬੰਧਨ ਤੋਂ ਰਹਿਤ ਹੈਂ।੩੬।

ਨ੍ਰਿਬੂਝ ਹੈਂ ॥
ਅਸੂਝ ਹੈਂ ॥
ਅਕਾਲ ਹੈਂ ॥
ਅਜਾਲ ਹੈਂ ॥੩੭॥

ਸਮਝ ਤੋਂ ਪਰੇ ਹੈਂ। ਸੂਝ ਤੋਂ ਪਰੇ ਹੈਂ। ਸਮੇਂ ਤੋਂ ਰਹਿਤ ਹੈਂ। ਫਾਹੀ ਯਾ ਬੰਧਨਾਂ ਤੋਂ ਰਹਿਤ ਹੈਂ।੩੭।

੧. ਨਿਧਾਨ-ਸਭ ਵਸਤਾਂ ਨੂੰ ਧਾਰਨ ਵਾਲਾ।

੨. ਅਝੂਝ-ਜਿਸ ਨਾਲ ਕੋਈ ਨਾ ਲੜ ਸਕੇ। ਵਾ, ਮਰਨ ਤੋਂ ਰਹਿਤ।

੩. ਝੰਝ-ਟੰਟਾ।

੪. ਅਜਾਲ-ਜਨਮ ਮਰਨ ਆਦਿ ਬੰਧਨਾਂ ਤੋਂ।

ਅਲਾਹ ਹੈਂ ॥
ਅਜਾਹ ਹੈਂ ॥
ਅਨੰਤ ਹੈਂ ॥
ਮਹੰਤ ਹੈਂ ॥੩੮॥

ਪਰਮਾਤਮਾਂ (ਪੂਜਯ) ਹੈਂ। ਪ੍ਰਤਾਪਵਾਨ ਹੈਂ। ਅੰਤ ਤੋਂ ਰਹਿਤ ਹੈਂ। ਸਭ ਤੋਂ ਵੱਡਾ ਹੈਂ।੩੮।

ਅਲੀਕ ਹੈਂ ॥
ਨ੍ਰਿਸੀਕ ਹੈਂ ॥
ਨ੍ਰਿਲੰਭ ਹੈਂ ॥
ਅਸੰਭ ਹੈਂ ॥੩੯॥

ਪ੍ਰੇਮ ਰੂਪ (ਸਹਾਈ) ਹੈਂ। ਨਹੀਂ ਬ੍ਰਾਬਰ (ਕੋਈ ਤੇਰਾ) ਹੈਂ। ਅਪਹੁੰਚ ਹੈਂ। (ਉਤਪਤ) ਹੋਣ ਤੋਂ ਰਹਿਤ ਹੈਂ।੩੯।

ਅਗੰਮ ਹੈਂ ॥
ਅਜੰਮ ਹੈਂ ॥
ਅਭੂਤ ਹੈਂ ॥
ਅਛੂਤ ਹੈਂ ॥੪੦॥

ਪਹੁੰਚ ਤੋਂ ਪਰੇ ਹੈਂ। ਜਨਮ ਤੋਂ ਰਹਿਤ ਹੈਂ। ਤੱਤਾਂ ਤੋਂ ਰਹਿਤ ਹੈਂ। ਪਹੁੰਚ ਤੋਂ ਦੂਰ ਹੈਂ।੪੦।

ਅਲੋਕ ਹੈਂ ॥
ਅਸੋਕ ਹੈਂ ॥
ਅਕਰਮ ਹੈਂ ॥
ਅਭਰਮ ਹੈਂ ॥੪੧॥

ਅਣਡਿਠ ਹੈਂ। ਚਿੰਤਾ ਤੋਂ ਰਹਤ ਹੈਂ। ਕਰਮਾਂ ਤੋਂ ਰਹਤ ਹੈਂ। ਸੰਸੇ ਤੋਂ ਰਹਤ ਹੈਂ।੪੧।

ਅਜੀਤ ਹੈਂ ॥
ਅਭੀਤ ਹੈਂ ॥
ਅਬਾਹ ਹੈਂ ॥
ਅਗਾਹ ਹੈਂ ॥੪੨॥

ਜਿੱਤਯਾ ਨਹੀਂ ਜਾਂਦਾ ਹੈਂ। ਨਿਰਭਉ ਹੈਂ। ਅਚਲ ਹੈਂ। ਅਪਾਰ ਹੈਂ।੪੨।

ਅਮਾਨ ਹੈਂ ॥
ਨਿਧਾਨ ਹੈਂ ॥
ਅਨੇਕ ਹੈਂ ॥
ਫਿਰ ਏਕ ਹੈਂ ॥੪੩॥

ਮਿਣਤੀ ਤੋਂ ਰਹਤ ਹੈਂ। ਭੰਡਾਰ ਹੈਂ। ਅਣਗਿਣਤ ਹੈਂ। ਪਰ ਤਦ ਬੀ ਇੱਕ ਹੈਂ।੪੩।

੧. ਅਲਾਹ-ਰੱਬ ਦਾ ਜ਼ਾਤੀ ਨਾਮ ਮੁਸਲਮਾਨਾਂ ਵਿਚ।

੨. ਅਜਾਹ-ਵਾ ਪਰਦਾ ਰਹਿਤ, ਜਾਹ ਅਰਬੀ ਵਿਚ ਪਰਦਾ ਹੈ।

੩. ਅਲੀਕ-ਪਿਆਰ ਵਾਚੀ ਹੈਂ। ਜਾਂ, ਰੇਖ ਰਹਿਤ ਹੈਂ।

੪. ਲੰਭ-ਪਹੁੰਚ।

੫. ਅਸੰਭ-ਸੁਤੇ ਪ੍ਰਕਾਸ਼ ਬੀ।

੬. ਅਛੂਤ-ਜਿਸਨੂੰ ਕੋਈ ਛੋਹ ਨਾ ਸੱਕੇ।

ਭੁਜੰਗ ਪ੍ਰਯਾਤ ਛੰਦ ॥

ਨਾਮ ਹੈ ਛੰਦ ਦਾ।

ਨਮੋ ਸਰਬ ਮਾਨੇ ॥
ਸਮਸਤੀ ਨਿਧਾਨੇ ॥
ਨਮੋ ਦੇਵ ਦੇਵੇ ॥
ਅਭੇਖੀ ਅਭੇਵੇ ॥੪੪॥

ਨਮ: ਹੋਵੇ, ਹੇ ਸਰਬ ਵਿਖੇ ਮਾਨਨੀਯ। ਸਭਦੇ ਧਾ: ਵਾਲੇ ਵਾ ਖਜ਼ਾਨੇ ਦਾਤੇ। ਨਮ: ਹੋਵੇ, ਹੇ ਪ੍ਰਕਾਸ਼ ਦਾ ਪ੍ਰਕਾਸ਼। ਭੇਸ ਤੋਂ ਰਹਤ, ਭੇਤ ਤੋਂ ਰਹਤ।੪੪।

ਨਮੋ ਕਾਲ ਕਾਲੇ ॥
ਨਮੋ ਸਰਬ ਪਾਲੇ ॥ਨਮੋ ਸਰਬ ਗਉਣੇ ॥
ਨਮੋ ਸਰਬ ਭਉਣੇ ॥੪੫॥

ਨਮਸਕਾਰ ਹੋਵੇ ਹੇ ਮਹਾਂ ਕਾਲ। ਨਮ: ਹੋਵੇ ਹੇ ਸਭ ਦੇ ਪਾਲਕ। ਨਮ: ਹੋਵੇ, ਹੇ ਸਭ ਥਾਂ ਪ੍ਰਵੇਸ਼ ਵਾਲੇ। ਨਮ: ਹੋਵੇ, ਹੇ ਸਭ ਅਸਥਾਨ ਵਿਚ ਹੈ ਜੋ।੪੫।

ਅਨੰਗੀ ਅਨਾਥੇ ॥
ਨ੍ਰਿਸੰਗੀ ਪ੍ਰਮਾਥੇ ॥ਨਮੋ ਭਾਨ ਭਾਨੇ ॥
ਨਮੋ ਮਾਨ ਮਾਨੇ ॥੪੬॥

ਅੰਗਾਂ ਤੋਂ ਰਹਤ, ਮਾਲਕ ਥੋਂ ਰਹਤ। ਸਾਥੀ ਤੋਂ ਰਹਿਤ ਤੇ ਭਲੀ ਪ੍ਰਕਾਰ ਮਥਨੇ ਵਾਲੇ। ਨਮ: ਹੋਵੇ, ਹੇ ਸੂਰਜਾਂ ਦੇ ਸੂਰਜ। ਨਮ: ਹੋ, ਮਾਨੀਆਂ ਦੇ ਮਾਨ ਯੋਗ।੪੬।

ਨਮੋ ਚੰਦ੍ਰ ਚੰਦ੍ਰੇ ॥
ਨਮੋ ਭਾਨ ਭਾਨੇ ॥ਨਮੋ ਗੀਤ ਗੀਤੇ ॥
ਨਮੋ ਤਾਨ ਤਾਨੇ ॥੪੭॥

ਨਮ: ਹੋਵੇ, ਹੇ ਪ੍ਰਕਾਸ਼ ਮਾਨ (ਚੰਦਾ ਨਾਲੋਂ ਬੀ)। ਨਮ: ਹੋਵੇ, ਹੇ ਸੂਰਜ ਦੇ ਸੂਰਜ। ਨਮ: (ਹੇ ਜੋ) ਗੀਤਾਂ (ਕਰਕੇ) ਗਾਂਵਿਆਂ ਗਿਆ। ਵਾ, ਗੀਤਾਂ ਵਿਚ ਗੀਤ ਰੂਪ। ਨਮ: ਹੋਵੇ, ਸ਼ਕਤੀਆਂ ਦੀ ਸ਼ਕਤੀ।੪੭।

ਨਮੋ ਨਿਰਤ ਨਿਰਤੇ ॥
ਨਮੋ ਨਾਦ ਨਾਦੇ ॥ਨਮੋ ਪਾਨ ਪਾਨੇ ॥
ਨਮੋ ਬਾਦ ਬਾਦੇ ॥੪੮॥

ਨਮ: ਹੋਵੇ, ਹੇ ਆਨੰਦ ਦੇ ਆਨੰਦ। ਨਮ: ਹੋਵੇ, ਹੇ ਸ਼ਬਦ ਵਿਚ ਸ਼ਬਦ ਰੂਪ। ਨਮ: ਹੋਵੇ, ਹੇ ਹੱਥਾਂ ਦੇ ਹੱਥ (ਬਲੀ)। ਨਮ: ਹੈ, ਵਾਜਿਆਂ ਵਿਚ ਧੁਨ ਰੂਪ।੪੮।

੧. ਦੇਵੇ-ਦੇਵਤਿਆਂ ਦਾ ਬੀ ਪ੍ਰਕਾਸ਼ ਦਾਤਾ।

੨. ਕਾਲੇ-ਮਹਾਂ ਕਾਰਣ।

੩. ਪ੍ਰਮਾਥੇ-ਸੰਸਾਰ ਨੂੰ ਮਥਿਆ ਹੈ ਜਿਸਨੇ।

੪. ਭਾਨੇ-ਪ੍ਰਕਾਸ਼ ਦਾ ਪ੍ਰਕਾਸ਼।

੫. ਚੰਦ੍ਰ-ਪ੍ਰਕਾਸ਼ ਸੀਤਲਤਾ ਤੇ ਸੁੰਦਰਤਾ।

੬. ਤਾਨੇ-ਵਾਜਿਆਂ ਦਾ ਵਾਜਾ, ਵਾਂ ਤਾਨਾਂ ਦਾ ਤਾਨ।

੭. ਨ੍ਰਿਤੇ-ਨਾਚ, ਪ੍ਰੀਤ ਤੇ ਆਨੰਦ। ਦ੍ਰਿਸਟਿ ਟਿਕਾਕੇ ਅਭਯਾਸ ਕਰਨਾ।

੮. ਪਾਨੇ-ਮਹਾਂਬਲੀ ਵਾ, ਪਾਨੀ ਵਿਚ ਪਾਨੀ।

ਅਨੰਗੀ ਅਨਾਮੇ ॥
ਸਮਸਤੀ ਸਰੂਪੇ ॥
ਪ੍ਰਭੰਗੀ ਪ੍ਰਮਾਥੇ ॥
ਸਮਸਤੀ ਬਿਭੂਤੇ ॥੪੯॥

ਅੰਗਾਂ ਤੋਂ ਰਹਿਤ, ਨਾਮ ਤੋਂ ਰਹਿਤ। ਸਾਰੇ (ਹਨ ਜਿਸਦੇ) ਸਰੂਪ। ਨਾਸ਼ ਤੇ ਮੰਥਨ ਕਰਨ ਵਾਲੇ। ਸਭ (ਦੀ) ਉਤਪਤੀ ਰੂਪ ਹੋ।੪੯।

ਕਲੰਕੰ ਬਿਨਾ ਨੇ ਕਲੰਕੀ ਸਰੂਪੇ ॥ ਨਮੋ ਰਾਜ ਰਾਜੇ ਸ੍ਵਰੰ ਪਰਮ ਰੂਪੇ ॥੫੦॥

ਦਾਗ਼ (ਦੂਸਣ) ਤੋਂ ਰਹਿਤ, ਬਿਨਾਂ ਕਲੰਕ ਦੇ ਸਰੂਪ ਵਾਲਾ (ਹੈ)। ਨਮ: ਹੋਵੇ, ਪ੍ਰਕਾਸ਼ ਰੂਪ ਰਾਜਿਆਂ ਦੇ ਮਾਲਕ ਨੂੰ (ਜੋ) ਪੂਰਨ ਰੂਪ ਹੈ।੫੦।

ਨਮੋ ਜੋਗ ਜੋਗੇ ਸ੍ਵਰੰ ਪਰਮ ਸਿੱਧੇ ॥ ਨਮੋ ਰਾਜ ਰਾਜੇ ਸ੍ਵਰੰ ਪਰਮ ਬ੍ਰਿਧੇ ॥੫੧॥

ਨਮ: ਹੋਵੇ, ਪਰਮਗਤੀ (ਰੂਪ) ਜੋਗ ਦੇ ਈਸ਼ਵਰਾਂ ਦਾ ਬੀ (ਜੋ) ਪੂਰਨ ਸਿੱਧ ਹੈ ਭਾਵ ਉਨ੍ਹਾਂ ਦਾ ਵੱਡਾ। ਨਮ: ਹੋਵੇ, ਹੇ ਰਾਜਿਆਂ ਦੇ ਰਾਜੇ ਦਾ ਬੀ ਜੋ ਪਰਮ ਵੱਡਾ ਹੈ।੫੧।

ਨਮੋ ਸਸਤ੍ਰ ਪਾਣੇ ॥
ਨਮੋ ਅਸਤ੍ਰ ਮਾਣੇ ॥
ਨਮੋ ਪਰਮ ਗਿਆਤਾ ॥
ਨਮੋ ਲੋਕ ਮਾਤਾ ॥੫੨॥

ਨਮ: ਹੋਵੇ, ਹੇ ਸੰਘਾਰ ਕਰਤਾ। ਨਮ: ਹੋਵੇ, ਹੇ ਤੀਰ (ਗਿਆਨ) ਵਾਲੇ। ਨਮਸਕਾਰ ਹੋਵੇ, ਹੇ ਪੂਰਨ ਤਰ੍ਹਾਂ ਨਾਲ ਜਾਣਨੇ ਵਾਲੇ। ਨਮ: ਹੋਵੇ, ਹੇ ਜਗਤ ਦੀ ਮਾਤਾ!੫੨।

ਅਭੇਖੀ ਅਭਰਮੀ ਅਭੋਗੀ ਅਭੁਗਤੇ ॥ ਨਮੋ ਜੋਗ ਜੋਗੇ ਸ੍ਵਰੰ ਪਰਮ ਜੁਗਤੇ ॥੫੩॥

ਭੇਖ ਤੋਂ ਰਹਿਤ ਹੈ, ਭਰਮ ਤੋਂ ਰਹਿਤ ਹੈ, ਨਾ ਭੋਗਦਾ ਹੈ ਤੇ ਨਾ ਭੋਗਿਆ ਜਾਂਦਾ ਹੈ। ਨਮਸਕਾਰ ਹੈ ਪਰਮਗਤੀ ਰੂਪ ਜੋਗ ਦੇ ਮਾਲਕ (ਨੂੰ ਜੋ) ਪੂਰਨ ਜੋਗ ਧਾਰਨ ਵਾਲਾ (ਹੈ)।੫੩।

੧. ਪ੍ਰਮਾਥੇ-ਵਾ, ਮੰਥਨ ਕੀਤੇ ਜਾਣ ਤੋਂ ਪਰੇ।

੨. ਬਿਭੂਤੇ-ਕਾਰਣ।

੩. ਜੋਗ-ਚਿਤ ਬ੍ਰਿਤੀ ਦੀ ਏਕਤਾ।

੪. ਸਸ-ਕਟਨਾ।

੫. ਪਾਣੇ-ਹਥ।(ਸਸ ਪਾਣੇ-ਜਿਸਦੇ ਹਥ ਵਿਚ ਕੱਟਣ ਵਾਲੀ ਵਸਤੂ ਹੋਵੇ=ਸਿੰਘਾਰਕਰਤਾ)।

੬. ਅਸਤ੍ਰਮਾਣੇ-ਤੀਰ ਗਿਆਨ ਦਾ, ਯਥਾ:-"ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ॥...॥ ੧੯੪ (ਪੰਨਾ-੧੩੭੪)।

੭. ਮਾਤਾ ਤੋਂ ਭਾਵ ਮਾਨ ਦੇਣ ਵਾਲਾ ਹੈ। ਕੋਈ ਈਸ਼ਵਰ ਨੂੰ ਮਰਦ ਨਾ ਸਮਝੇ, ਓਹ ਲਿੰਗ ਭੇਦ ਤੋਂ ਰਹਿਤ ਹੈਂ। ਭਗਤ ਜਨ ਪਰਮਾਤਮਾਂ ਨੂੰ ਮਾਲਕ, ਪਿਤਾ, ਮਾਤਾ ਤੇ ਪਤੀ ਕਰਕੇ ਪ੍ਰੇਮ ਕਰਦੇ ਹਨ, ਇਹ ਭਗਤਾਂ ਦੀ ਪ੍ਰੇਮ ਬਿਵਸਥਾ ਹੈ, ਪਰਮਾਤਮਾਂ ਸ਼ੁਧ ਰੂਪ ਲਿੰਗ ਭੇਦ ਤੋਂ ਰਹਿਤ ਹੈਂ।

੮. ਅਭਰਮੀ-ਯਥਾਰਥ ਗਿਆਨਵਾਨ।

੯. ਜੁਗਤੇ-ਵਾ, ਜੋਗੀਆਂ ਦੇ ਪਰਮੇਸ਼ਵਰ ਪੂਰਨ ਜੁੜੇ ਹੋਏ ਨੂੰ ਨਮਸਕਾਰ।

ਨਮੋ ਨਿੱਤ ਨਾਰਾਇਣੇ ਕ੍ਰੂਰ ਕਰਮੇ ॥ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੫੪॥

ਨਮ: ਹੈ, ਸਦਾ ਰਹਿਣ ਵਾਲੇ ਨੂੰ ਜੋ ਪਾਲਕ ਤੇ ਸੰਘਾਰ ਕਰਤਾ ਹੈ। ਨਮ: ਹੋਵੇ, ਹੋ ਗਿਆ ਹੋਯਾ, ਨਾ ਗਿਆ ਹੋਯਾ, ਪ੍ਰਕਾਸ਼, ਰੂਪ, ਸ੍ਰੇਸ਼ਟ ਧਰਮ ਰੂਪ।੫੪।

ਨਮੋ ਰੋਗ ਹਰਤਾ ॥
ਨਮੋ ਰਾਗ ਰੂਪੇ ॥
ਨਮੋ ਸਾਹ ਸਾਹੰ ॥
ਨਮੋ ਭੂਪ ਭੂਪੇ ॥੫੫॥

ਨਮ: ਹੋਵੇ, ਹੇ ਦੁਖ ਦੂਰ ਕਰਨ ਵਾਲੇ! ਨਮ: ਹੋਵੇ, ਹੇ ਅਨੰਦ ਸਰੂਪ! ਨਮ: ਹੋ ਹੇ, ਪਾਤਸ਼ਾਹਾਂ ਦੇ ਪਾਤਸ਼ਾਹ! ਨਮ: ਹੋਵੇ, ਹੇ ਰਾਜਿਆਂ ਦੇ ਰਾਜੇ!੫੫।

ਨਮੋ ਦਾਨ ਦਾਨੇ ॥
ਨਮੋ ਮਾਨ ਮਾਨੇ ॥
ਨਮੋ ਰੋਗ ਰੋਗੇ ਨਮਸਤੰ ਇਸਨਾਨੰ ॥੫੬॥

ਨਮ: ਹੋਵੇ, ਦਾਨਾਂ ਦੇ ਦੇਣੇ ਵਾਲੇ! ਨਮ: ਹੋਵੇ, ਵੱਡਿਆਂ ਤੋਂ ਵੱਡੇ ਨੂੰ! ਨਮ: ਹੋਵੇ, ਹੇ ਦੁੱਖਾਂ ਦੇ ਦੁੱਖ ਨੂੰ। ਨਮ: ਹੈ ਤੈਨੂੰ, ਹੇ ਸ਼ੁੱਧ ਸਰੂਪ।੫੬।

ਨਮੋ ਮੰਤ੍ਰ ਮੰਤ੍ਰੰ ॥
ਨਮੋ ਜੰਤ੍ਰ ਜੰਤ੍ਰੰ ॥
ਨਮੋ ਇਸਟ ਇਸਟੇ ॥
ਨਮੋ ਤੰਤ੍ਰ ਤੰਤ੍ਰੰ ॥੫੭॥

ਨਮ: ਹੈ ਤੈਨੂੰ, ਜੋ ਮੰਤ੍ਰਾਂ ਦਾ ਸਿਰ ਮੰਤ੍ਰ ਹੈ। ਨਮ: ਹੈ, ਜੋ ਜੰਤ੍ਰਾਂ ਦਾ ਸਿਰ ਜੰਤ੍ਰ ਹੈ! ਨਮ: ਹੈ, ਪੂਜਨ ਯੋਗ ਤੇ ਪੂਜਨ ਵਾਲੇ ਨੂੰ, ਨਮ: ਹੈ ਤੰਤ੍ਰਾਂ ਦੇ ਤੰਤ੍ਰ ਨੂੰ।੫੭।

ਸਦਾ ਸੱਚਦਾਨੰਦ ਸਰਬੰ ਪ੍ਰਣਾਸੀ ॥ ਅਨੂਪੇ ਅਰੂਪੇ ਸਮਸਤੁਲਿ ਨਿਵਾਸੀ ॥੫੮॥

ਨਿਤ ਸਤ ਚਿਤ ਆਨੰਦ ਸਭ ਦੇ ਸੰਘਾਰ (ਲੈ) ਕਰਨ ਵਾਲਾ ਹੈ। ਉਪਮਾਂ (ਤੇ) ਰੂਪ ਤੋਂ ਰਹਿਤ, ਸਭ ਵਿਚ ਨਿਵਾਸ ਕਰਨ ਵਾਲਾ ਹੈ।੫੮।

੧. ਨਾਰਾਯਣ-ਵਿਸ਼ਨੂੰ, ਪਾਲਣਹਾਰ।

੨. ਕ੍ਰੂਰ ਕਰਮੇ-ਦੁੱਖ ਦਾਤਾ। ਲੈ ਕਰਤਾ।

੩. ਪ੍ਰੇਤ-ਜੜ।

੪. ਅਪ੍ਰੇਤ-ਚੇਤਨ

੫. ਦੇਵੇਸ਼-ਇੰਦ੍ਰ। ਸੁਧਰਮਾ=ਇੰਦ੍ਰ ਦੀ ਸਭਾ।

੬. ਮਾਨੇ-ਮਾਨ ਮਾਣਨ ਵਾਲੇ।

੭. ਰੋਗੇ-ਇਹ ਲਾਡਮਈ ਸਤੁਤੀ ਹੈ ਜਿਕੁਰ ਕਬੀਰ ਜੀ ਨੇ ਗਿਆਨ ਨੂੰ ਬਲਾ ਕਿਹਾ ਹੈ, ਯਥਾ "... ਹਮਹੁ ਜੁ ਬੂਝਾ ਪੂਰੀ ਪਰੀ ਬਲਾਇ"॥੧੮੧॥, (ਪੰਨਾ-੧੩੭੪) ਇਸ ਵਿਚ ਪ੍ਰਾਪਤੀ ਵਿਚ ਜਗਯਾਸੂ ਨੂੰ ਜੋ ਔਖਯਾਈਆਂ ਹੁੰਦੀਆਂ ਹਨ, ਉਨ੍ਹਾਂ ਦੀ ਸੂਚਨਾ ਹੈ। ਪੰ: ਭਾਈ ਹਜ਼ਾਰਾ ਸਿੰਘ ਜੀ ਗਿਆਨੀ ਇਹ ਅਰਥ ਕੀਤਾ ਕਰਦੇ ਸਨ ਕਿ ਈਸ਼ਵਰ ਰੋਗਾਂ ਨੂੰ ਰੋਗ ਰੂਪ ਹੈ। ਜਿਕੁਰ ਰੋਗ ਤੰਦਰੁਸਤੀ ਨੂੰ ਦੂਰ ਕਰਦਾ ਹੈ, ਤਿਵੇਂ ਈਸ਼ਵਰ ਰੋਗ ਨੂੰ ਦੂਰ ਕਰਨੇ ਵਾਲੀ ਦਵਾ ਹੈ ਜੋ ਸਾਡੇ ਲਈ ਚੰਗੀ, ਪਰ ਰੋਗਾਂ ਲਈ ਤਾਂ ਰੋਗ ਰੂਪ ਹੈ, ਇਸ ਪ੍ਰਕਾਰ ਈਸ਼ਵਰ ਸਾਡੇ ਦੁਖਾਂ ਨੂੰ ਦੁਖ ਰੂਪ ਹੈ; ਕਿਉਂਕਿ ਉਨ੍ਹਾਂ ਨੂੰ ਕੱਟਦਾ ਹੈ, ਅਰਥ ਇਹ ਹੈ ਕਿ ਸਾਡੇ ਲਈ ਸੁਖ ਸਰੂਪ ਹੈ।

੮. ਮੰਤ੍ਰੰ-ਉਹ ਜਪ ਜੋ ਕਾਰਜ ਸਿੱਧੀ ਲਈ ਲੋਕ ਜਪਦੇ ਹਨ, ਸੋ ਕਾਰਜ ਸਿੱਧੀ ਬੀ ਤੂੰਹੋਂ ਹੈਂ।

੯. ਜੰਤ੍ਰ-ਯੰਤ੍ਰ-ਕਾਗਜ਼ ਤੇ ਲਿਖੇ ਨਕਸ਼ੇ ਯਾ ਪਦ ਕਾਰਜ ਲਈ ਬਨਾਉਂਦੇ ਹਨ।

੧੦. ਇਸਟ ਦੇਵਤਾ ਜਿਸਦਾ ਪੂਜਨ ਧਰਕੇ ਮੰਤ੍ਰ ਪੜ੍ਹਦੇ ਹ। ਇਸ਼ਟ-ਜਨ ਕਰਨ ਵਾਲਾ। ਇਸ ਦਾ ਅਰਥ ਹੈ ਪਯਾਰਾ ਪਰ ੫੬ ਸਲੋਕ ਵਿਚ ਸਾਰੇ ਕਾਰਜ ਸਾਧਕ ਜਤਨਾਂ ਦਾ ਵਰਣਨ ਹੈ। ਜਗ ਆਦਿ ਸੁਭ ਕੰਮਾਂ ਨੂੰ ਬੀ ਆਖਦੇ ਹਨ।

੧੧. ਤੰਤ੍ਰ-ਝਾੜੇ। ਅਸਲ ਵਿਚ ਤੰਤ੍ਰ ਵਿਦਯਾ ਵਿਚ ਝਾੜੇ ਤਵੀਤ ਜਪ ਆਦਿ ਸ਼ਾਮਲ ਹਨ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ