ਜਾਪੁ ਸਾਹਿਬ
ਬਾਣੀ ਦਾ ਨਾਮ ਹੈ, ਆਮ ਬੋਲ ਚਾਲ ਵਿਚ 'ਜਾਪੁ ਜੀ' ਹੈ। ਜਿਸ ਵਿਚ ਵਾਹਿਗੁਰੂ ਸਿਮਰਣ ਲਈ ਨਾਮ ਤੇ ਮਹਿਮਾ ਹੈਨ।
< ਸਤਿਗੁਰ ਪ੍ਰਸਾਦਿ ॥
ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥
ਉਚਾਰਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ।
ਛਪੈ ਛੰਦ ॥ ਤ੍ਵ ਪ੍ਰਸਾਦਿ ॥
ਨਾਮ ਹੈ ਛੰਦ ਦਾ। ਤੇਰੀ (ਈਸ਼ਵਰ ਦੀ) ਕ੍ਰਿਪਾ ਨਾਲ।
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਫਿਰਨਾ ਨਿਸ਼ਾਨੀ ਅਤੇ ਰੰਗ ਜਾਤ ਅਤੇ ਫਿਰਕਾ ਨਹੀਂ ਹੈ ਜਿਸਦਾ।
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
ਸ਼ਕਲ ਰੰਗ ਅਤੇ ਲਕੀਰ ਲਿਬਾਸ ਕੋਈ ਆਖ ਨਹੀਂ ਸਕਦਾ (ਕਿ) ਕਿਹੋ ਜਿਹਾ ਹੈ।
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ॥
ਨਹੀਂ ਚਲਾਇਮਾਨ ਸਰੂਪ (ਜਿਸਦਾ) ਆਪ ਤੋਂ ਹੋਣ ਵਾਲਾ ਹੈ। ਨੂਰ (ਜਿਸਦਾ ਤੇ) ਗਿਣਤੀਓਂ ਬਾਹਰ ਬਲ ਕਿਹਾ ਜਾਂਦਾ ਹੈ (ਜਿਸਦਾ)।
ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿੱਜੈ ॥
ਕ੍ਰੋੜਾਂ ਇੰਦ੍ਰਾਂ ਦਾ ਇੰਦ੍ਰ (ਤੇ) ਪਾਤਸ਼ਾਹਾਂ (ਦਾ) ਪਾਤਸ਼ਾਹ ਗਿਣਿਆਂ ਜਾਂਦਾ ਹੈ।
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ॥
ਤਿੰਨਾ ਲੋਕਾਂ (ਦਾ) ਰਾਜਾ ਹੈ, (ਜਿਸਨੂੰ) ਦੇਵਤੇ ਮਨੁੱਖ ਰਾਖਸ਼ ਤੇ ਬ੍ਰਿੱਛ (ਬੂਟੇ) ਘਾਹ (ਆਦਿ) 'ਨਹੀਂ ਹੈ ਏਹ', 'ਨਹੀਂ ਹੈ ਏਹ' ਆਖਦੇ ਹਨ।
ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ ॥੧॥
ਤੇਰੇ ਸਾਰੇ ਨਾਵਾਂ (ਦਾ ਵੇਰਵਾ) ਆਖੇ ਕੌਣ। ਕੰਮ (ਤੋਂ ਜੋ) ਨਾਉਂ ਬਣੇ (ਹਨ) ਵਰਣਨ (ਕਰਦੇ ਹਨ) ਬੁਧੀਮਾਨ।੧।
1. ਚਿਹਨ ਚੱਕ੍ਰ ਦਾ ਭਾਵ ਭੇਖ ਨਿਸ਼ਾਨੀ ਜਾਂ ਲੱਛਣਾਂ ਤੋਂ ਬੀ ਹੁੰਦਾ ਹੈ।
2. ਇੰਦ੍ਰ-ਪ੍ਰਤਾਪ ਵਾਲਾ
3. ਤ੍ਰਿਭਵਣ-ਅਕਾਸ, ਪ੍ਰਿੱਥਵੀ, ਪਾਤਾਲ
4. ਮਹੀਪ-ਪ੍ਰਿੱਥਵੀ ਦਾ ਪਾਲਕ
5. ਨੇਤਿ ਬਣ ਤ੍ਰਿਣ ਕਹਤ:ਭਾਵ-ਦੇਵਤੇ ਤੋਂ ਘਾਸ ਤੀਕ ਸਭ ਆਖਦੇ ਹਨ ਕਿ ਪਰਮੇਸ਼ੁਰ ਬੇਅੰਤ ਹੈ।
ਭੁਜੰਗ ਪ੍ਰਯਾਤ ਛੰਦ ॥
ਨਾਮ ਛੰਦ ਦਾ।
ਨਮਸਤ੍ਵੰ ਅਕਾਲੇ ॥
ਨਮ: ਹੈ ਤੈਨੂੰ ਹੇ ਸਮੇਂ ਤੋਂ ਰਹਿਤ।
ਨਮਸਤ੍ਵੰ ਕ੍ਰਿਪਾਲੇ ॥
ਨਮਸਕਾਰ ਹੈ, ਤੈਨੂੰ, ਹੇ ਕ੍ਰਿਪਾਲੂ।
ਨਮਸਤੰ ਅਰੂਪੇ ॥
ਨਮ: ਹੈ ਤੈਨੂੰ, ਹੇ ਰੂਪ ਤੋਂ ਰਹਿਤ।
ਨਮਸਤੰ ਅਨੂਪੇ ॥੨॥
ਨਮ: ਹੈ ਤੈਨੂੰ, ਹੇ ਉਪਮਾਂ ਤੋਂ ਪਰੇ।੨।
ਨਮਸਤੰ ਅਭੇਖੇ ॥
ਨਮ: ਹੈ ਤੈਨੂੰ, ਹੇ ਭੇਸ ਤੋਂ ਰਹਿਤ।
ਨਮਸਤੰ ਅਲੇਖੇ ॥
ਨਮ: ਹੈ, ਸਮਝੋਂ ਪਰੇ ਯਾ ਹਿਸਾਬੋਂ ਪਰੇ।
ਨਮਸਤੰ ਅਕਾਏ ॥
ਨਮ: ਹੈ ਤੈਨੂੰ, ਹੇ ਸਰੀਰ ਤੋਂ ਰਹਿਤ।
ਨਮਸਤੰ ਅਜਾਏ ॥੩॥
ਨਮ: ਹੈ ਤੈਨੂੰ, ਹੇ ਜਨਮ ਤੋਂ ਰਹਿਤ।੩।
ਨਮਸਤੰ ਅਗੰਜੇ ॥
ਨਮ: ਹੈ ਤੈਨੂੰ, ਹੇ ਨਾਸ਼ ਤੋਂ ਰਹਿਤ।
ਨਮਸਤੰ ਅਭੰਜੇ ॥
ਨਮ: ਹੈ ਤੈਨੂੰ, ਹੇ ਟੁੱਟਣ ਤੋਂ ਰਹਿਤ।
ਨਮਸਤੰ ਅਨਾਮੇ ॥
ਨਮ: ਹੈ ਤੈਨੂੰ, ਹੇ ਨਾਮ ਤੋਂ ਰਹਿਤ।
ਨਮਸਤੰ ਅਠਾਮੇ ॥੪॥
ਨਮ: ਹੈ ਤੈਨੂੰ, ਹੇ ਥਾਉਂ ਤੋਂ ਰਹਿਤ।
ਨਮਸਤੰ ਅਕਰਮੰ ॥
ਨਮ: ਹੈ ਤੈਨੂੰ, ਹੇ ਕਰਮਾਂ ਤੋਂ ਰਹਿਤ।
ਨਮਸਤੰ ਅਧਰਮੰ ॥
ਨਮ: ਹੈ ਤੈਨੂੰ, ਹੇ ਮਰਯਾਦਾ ਤੋਂ ਰਹਿਤ।
ਨਮਸਤੰ ਅਨਾਮੰ ॥
ਨਮ: ਹੈ ਤੈਨੂੰ, ਹੇ ਨਾਮ ਤੋਂ ਰਹਿਤ।
ਨਮਸਤੰ ਅਧਾਮੰ ॥੫॥
ਨਮਸਕਾਰ ਹੈ ਤੈਨੂੰ ਘਰ ਤੋਂ ਰਹਿਤ ਨੂੰ।੫।
ਨਮਸਤੰ ਅਜੀਤੇ ॥
ਨਮ: ਤੈਨੂੰ, ਹੇ ਨਾ ਜਿੱਤੇ ਜਾਣ ਵਾਲੇ।
ਨਮਸਤੰ ਅਭੀਤੇ ॥
ਨਮ: ਹੈ ਤੈਨੂੰ, ਹੇ ਨਿਰਭਉ।
ਨਮਸਤੰ ਅਬਾਹੇ ॥
ਨਮ: ਹੈ ਤੈਨੂੰ, ਹੇ ਅੱਚਲ।
ਨਮਸਤੰ ਅਢਾਹੇ ॥੬॥
ਨਮ: ਹੈ ਤੈਨੂੰ, ਹੇ ਅਪਾਰ।੬।
ਨਮਸਤੰ ਅਨੀਲੇ ॥
ਨਮ: ਹੈ ਤੈਨੂੰ, ਹੇ ਬੇਰੰਗ (ਪਵਿਤ੍ਰ)।
ਨਮਸਤੰ ਅਨਾਦੇ ॥
ਨਮ: ਹੈ ਤੈਨੂੰ, ਹੇ ਅਰੰਭ ਰਹਿਤ।
ਨਮਸਤੰ ਅਛੇਦੇ ॥
ਨਮ: ਹੈ ਤੈਨੂੰ, ਹੇ ਨਾ ਟੁੱਟਣ ਵਾਲੇ।
ਨਮਸਤੰ ਅਗਾਧੇ ॥੭॥
ਨਮ: ਹੈ ਤੈਨੂੰ, ਹੇ ਅਪਾਰ।
੧. ਅਨਾਮੇ-ਜਿਸਦੇ ਠੀਕ ਸਰੂਪ ਤੋਂ ਵਰਣਨ ਕਰਨੇ ਵਾਲਾ ਕੋਈ ਨਾਮ ਨਹੀਂ ਹੈ।
੨. ਅਠਾਮੇ-ਸਰਬ ਬਯਾਪੀ ਹੋਣ ਕਰਕੇ ਕੋਈ ਇਕ ਥਾਂ ਉਸਦੀ ਨਹੀਂ ਹੈ।
੩. ਅਧਰਮੰ-ਭਲੇ ਬੁਰੇ ਤੋਂ ਅਸੰਗ।ਸਭ ਮਰਯਾਦਾ ਉਸਦੇ ਹੇਠ ਹਨ ਤੇ ਓਹ ਸਭ ਤੋਂ ਪਰੇ ਹੈ।
੪. ਅਢਾਹੇ-ਨਾ ਡਿਗਣ ਵਾਲਾ ਬੀ।
੫. ਜੋ ਗਾਹਿਆ ਨਾ ਜਾਏ;ਜਾਂ, ਅਥਾਹ।
ਨਮਸਤੰ ਅਗੰਜੇ ॥
ਨਮ: ਹੈ ਤੈਨੂੰ, ਹੇ ਨਾਸ ਨਾ ਹੋਣ ਵਾਲੇ।
ਨਮਸਤੰ ਅਭੰਜੇ ॥
ਨਮ: ਹੈ ਤੈਨੂੰ, ਹੇ ਨਾ ਭੱਜਣ ਵਾਲੇ।
ਨਮਸਤੰ ਉਦਾਰੇ ॥
ਨਮ: ਹੈ ਤੈਨੂੰ, ਹੇ ਦਾਤੇ।
ਨਮਸਤੰ ਅਪਾਰੇ ॥੮॥
ਨਮ: ਹੈ ਤੈਨੂੰ, ਹੇ ਅਪਾਰ।੮।
ਨਮਸਤੰ ਸੁ ਏਕੈ ॥
ਨਮ: ਹੈ ਤੈਨੂੰ, ਜੋ ਠੀਕ ਇੱਕ ਹੈ।
ਨਮਸਤੰ ਅਨੇਕੈ ॥
ਨਮ: ਹੈ ਤੈਨੂੰ, (ਤੂੰ ਜੋ) ਅਨੇਕ (ਬੀ) ਹੈ।
ਨਮਸਤੰ ਅਭੂਤੇ ॥
ਨਮ: ਹੈ ਤੈਨੂੰ, ਹੇ ਜਨਮ ਤੋਂ ਰਹਿਤ।
ਨਮਸਤੰ ਅਜੂਪੇ ॥੯॥
ਨਮ: ਹੈ ਤੈਨੂੰ, ਹੇ ਦੁਖ ਤੋਂ ਰਹਿਤ।੯।
ਨਮਸਤੰ ਨ੍ਰਿਕਰਮੇ ॥
ਨਮ: ਹੈ ਤੈਨੂੰ, ਹੇ ਕਰਮਾਂ ਤੋਂ ਰਹਿਤ।
ਨਮਸਤੰ ਨ੍ਰਿਭਰਮੇ ॥
ਨਮ: ਹੈ ਤੈਨੂੰ, ਹੇ ਭਰਮਾਂ ਤੋਂ ਰਹਿਤ।
ਨਮਸਤੰ ਨ੍ਰਿਦੇਸੇ ॥
ਨਮ: ਹੈ ਤੈਨੂੰ, ਹੇ ਦੇਸ਼ ਤੋਂ ਰਹਿਤ।
ਨਮਸਤੰ ਨ੍ਰਿਭੇਸੇ ॥੧੦॥
ਨਮ: ਹੈ ਤੈਨੂੰ, ਹੇ ਸਰੂਪ ਤੋਂ ਰਹਿਤ।੧੦।
ਨਮਸਤੰ ਨ੍ਰਿਨਾਮੇ ॥
ਨਮ: ਹੈ ਤੈਨੂੰ, ਨਹੀਂ ਹੈ ਨਾਮ ਜਿਸਦਾ।
ਨਮਸਤੰ ਨ੍ਰਿਕਾਮੇ ॥
ਨਮ: ਹੈ ਤੈਨੂੰ, ਨਹੀਂ ਹੈ ਇੱਛਾ ਜਿਸਨੂੰ।
ਨਮਸਤੰ ਨ੍ਰਿਧਾਤੇ ॥
ਨਮ: ਹੈ ਤੈਨੂੰ, ਨਹੀਂ ਹਨ ਇੰਦ੍ਰੇ ਜਿਸਦੇ।
ਨਮਸਤੰ ਨ੍ਰਿਘਾਤੇ ॥੧੧॥
ਨਮ: ਹੈ ਤੈਨੂੰ, ਨਹੀਂ ਹੈ ਮੌਤ ਜਿਸਨੂੰ।੧੧।
ਨਮਸਤੰ ਨ੍ਰਿਧੂਤੇ ॥
ਨਮ: ਹੈ ਤੈਨੂੰ, ਹੇ ਜਨਮ ਤੋਂ ਰਹਿਤ।
ਨਮਸਤੰ ਅਭੂਤੇ ॥
ਨਮ: ਹੈ ਤੈਨੂੰ, ਹੇ ਜਨਮ ਤੋਂ ਰਹਿਤ।
ਨਮਸਤੰ ਅਲੋਕੇ ॥
ਨਮ: ਹੈ ਤੈਨੂੰ, ਹੇ ਅਣਡਿੱਠੇ।
ਨਮਸਤੰ ਅਸੋਕੇ ॥੧੨॥
ਨਮ: ਹੈ ਤੈਨੂੰ, ਹੇ ਅਚਿੰਤ।੧੨।
ਨਮਸਤੰ ਨ੍ਰਿਤਾਪੇ ॥
ਨਮ: ਹੈ ਤੈਨੂੰ, ਤਪਤ ਕੋਈ ਨਹੀਂ।
ਨਮਸਤੰ ਅਥਾਪੇ ॥
ਨਮ: ਹੈ ਤੈਨੂੰ, ਜੋ ਥਾਪਯਾ ਨਹੀਂ ਜਾਂਦਾ।
ਨਮਸਤੰ ਤ੍ਰਿਮਾਨੇ ॥
ਨਮਸਕਾਰ ਹੈ ਤੈਨੂੰ, ਹੇ ਤਿੰਨਾਂ (ਕਾਲਾਂ ਵਿੱਚ) ਮਾਨ ਯੋਗ।
ਨਮਸਤੰ ਨਿਧਾਨੇ ॥੧੩॥
ਨਮ: ਹੈ ਤੈਨੂੰ, ਹੇ ਨਿਧਾਂ ਦੇ ਘਰ।੧੩।
੧. ਉਦਾਰ-ਉਪਰਗਤੀ ਕਰਨ ਵਾਲਾ, ਤੰਗਸੀ ਤੋਂ ਰਹਿਤ।
2. Apwry-by EVk[
੩. ਅਨੇਕੈ-ਘਟ ਘਟ ਦਾ ਵਾਸੀ ਹੋਣ ਕਰਕੇ ਅਨੇਕ ਹੈ।
੪. ਅਜੂਪੇ-ਯੁਪੑ=ਕਸ਼ਟ ਦੇਣਾ। ਯੁਪ=ਥੰਮੇ ਨੂੰ ਬੀ ਆਖਦੇ ਹਨ।
੫. ਨ੍ਰਿਭਰਮੇ-ਸੰਸੇ ਵਿਚ ਨਾ ਪੈਣ ਵਾਲਾ, ਸ਼ੁੱਧ ਗਿਆਨ ਵਾਲਾ।
੬. ਨ੍ਰਿਧਾਤੇ-ਤੱਤਾਂ ਤੇ ਤਨਮਾਤ੍ਰਾਂ ਤੋਂ ਰਹਿਤ ਜਾਂ ਅਸਤ, ਤੁਚਾ, ਰਕਤ, ਬੀਰਜ ਆਦਿ ਧਾਤਾਂ ਤੋਂ ਰਹਿਤ।
੭. ਨ੍ਰਿਧੂਤੇ-ਧੂ=ਚਲਨਾ।
੮. ਨ੍ਰਿਤਾਪੇ-ਇਕ ਰਸ।
ਨਮਸਤੰ ਅਗਾਹੇ ॥
ਨਮ: ਹੈ ਤੈਨੂੰ, ਹੇ ਅਪਾਰ।
ਨਮਸਤੰ ਅਬਾਹੇ ॥
ਨਮਸਕਾਰ ਹੈ ਤੈਨੂੰ, ਹੇ ਅਚੱਲ।
ਨਮਸਤੰ ਤ੍ਰਿਬਰਗੇ ॥
ਨਮ: ਹੈ ਤੈਨੂੰ, ਹੇ ਤਿੰਨਾਂ ਗੁਣਾਂ ਦੇ ਧਾਰਕ।
ਨਮਸਤੰ ਅਸਰਗੇ ॥੧੪॥
ਨਮ: ਹੈ ਤੈਨੂੰ, ਹੇ ਨਾ ਸਿਰਜੇ ਹੋਏ।੧੪।
ਨਮਸਤੰ ਪ੍ਰਭੋਗੇ ॥
ਨਮ: ਹੈ ਤੈਨੂੰ, ਹੇ ਪਰਮ ਅਨੰਦ ਵਾਲੇ।
ਨਮਸਤੰ ਸੁਜੋਗੇ ॥
ਨਮ: ਹੈ ਹੇ ਭਲੇ ਸੰਜੋਗ।
ਨਮਸਤੰ ਅਰੰਗੇ ॥
ਨਮ: ਹੈ ਤੈਨੂੰ, ਹੇ ਬੇਰੰਗ (ਸ਼ੁਧ)।
ਨਮਸਤੰ ਅਭੰਗੇ ॥੧੫॥
ਨਮ: ਹੈ ਤੈਨੂੰ, ਹੇ ਨਾ ਟੁੱਟਣ ਵਾਲੇ।੧੫।
ਨਮਸਤੰ ਅਗੰਮੇ ॥
ਨਮ: ਹੈ ਤੈਨੂੰ, ਹੇ ਗੰਮਤਾ ਤੋਂ ਪਰੇ।
ਨਮਸਤਸਤੁ ਰੰਮੇ ॥
ਨਮ: ਹੋਵੇ ਤੈਨੂੰ ਆਨੰਦ ਸਰੂਪ ਨੂੰ।
ਨਮਸਤੰ ਜਲਾਸਰੇ ॥
ਨਮ: ਹੈ ਤੈਨੂੰ, ਹੇ ਸ੍ਰਿਸ਼ਟੀ ਦੇ ਆਸਰਾ।
ਨਮਸਤੰ ਨਿਰਾਸਰੇ ॥੧੬॥
ਨਮਾਂ ਹੈ ਤੈਨੂੰ, ਹੇ ਆਸਰੇ ਤੋਂ ਰਹਿਤ।੧੬।
ਨਮਸਤੰ ਅਜਾਤੇ ॥
ਨਮ: ਹੈ ਤੈਨੂੰ, ਹੇ ਜਨਮ ਤੋਂ ਰਹਿਤ।
ਨਮਸਤੰ ਅਪਾਤੇ ॥
ਨਮ: ਹੈ ਤੈਨੂੰ, ਹੇ ਅਡਿਗ।
ਨਮਸਤੰ ਅਮਜਬੇ ॥
ਨਮ: ਹੈ ਤੈਨੂੰ, ਹੇ ਮਤਾਂ ਤੋਂ ਰਹਿਤ।
ਨਮਸਤਸਤੁ ਅਜਬੇ ॥੧੭॥
nm: hovy hy Acrj (rUp)[17[
ਅਦੇਸੰ ਅਦੇਸੇ ॥
ਨਮ: ਹੋਵੇ ਦੇਸ ਤੋਂ ਰਹਿਤ ਨੂੰ।
ਨਮਸਤੰ ਅਭੇਸੇ ॥
ਨਮ: ਹੈ ਤੈਨੂੰ, ਹੇ ਵੇਸ ਤੋਂ ਰਹਿਤ।
ਨਮਸਤੰ ਨ੍ਰਿਧਾਮੇ ॥
ਨਮ: ਹੈ ਤੈਨੂੰ, ਘਰਾਂ ਤੋਂ ਰਹਿਤ।
ਨਮਸਤੰ ਨ੍ਰਿਬਾਮੇ ॥੧੮॥
ਨਮ: ਹੈ ਤੈਨੂੰ, ਵਿਰੋਧਤਾ ਰਹਿਤ ਨੂੰ।੧੮।
ਨਮੋ ਸਰਬ ਕਾਲੇ ॥
ਨਮ: ਹੈ ਜੋ ਸਾਰੇ ਸਮਿਆਂ ਵਿਚ (ਸੱਤਯ) ਹੈ।
ਨਮੋ ਸਰਬ ਦਿਆਲੇ ॥
ਨਮ: ਹੈ ਸਾਰੀ (ਸ੍ਰਿਸ਼ੀ) ਪੁਰ ਦਿਆਲੂ ਨੂੰ।
ਨਮੋ ਸਰਬ ਰੂਪੇ ॥
ਨਮ: ਹੋਵੇ ਹੇ ਸਾਰੇ ਰੂਪਾਂ ਵਾਲੇ।
ਨਮੋ ਸਰਬ ਭੂਪੇ ॥੧੯॥
ਨਮ: ਹੋਵੇ ਹੇ ਸਭ ਦੇ ਰਾਜੇ।੧੯।
੧. ਅਬਾਹੇ-ਵਾਹ=ਚਲਨਾ,ਵਹਨਾ।
੨. ਤ੍ਰਿਬਰਗੇ-ਰਜ ਸਤ ਤਮ।
3. Asrgy-Ajnmw[
੪. ਸੁਜੋਗੇ-ਨਿਰਗੁਣ ਸਰੂਪ ਦਾ ਮਿਲਨਾ ਗੁਣ ਨਾਲ, ਆਦਿ ਕਾਰਣ।
੫. ਅਗੰਮੇ-ਜਿਸ ਤੀਕ ਸਮਝ ਤੇ ਪਹੁੰਚ ਨਾ ਹੋਵੇ।
੬. ਜਲਾਸਰੇ-ਜਲ ਤੋਂ ਭਾਵ ਜੀਵ ਹੈ ਯਥਾ 'ਪਹਿਲਾ ਪਾਣੀ ਜੀਉ ਹੈ' ਜਲ ਨੂੰ ਆਸਰਾ ਦਿੰਦਾ ਹੈ, ਤੇ ਜਲ ਸ੍ਰਿਸ਼ਟੀ ਨੂੰ ਆਸਰਾ ਦਿੰਦਾ ਹੈ।
੭. ਅਪਾਤੇ-ਜੋ ਡਿੱਗੇ ਨਹੀਂ।
੮. ਅਮਜਬੇ-ਅਰਬੀ ਵਿਚ ਰਸਤੇ ਨੂੰ ਤੇ ਮਤ ਨੂੰ ਆਖਦੇ ਹਨ।
9. Adysy-Xw, Adys hY Adys hY[
੧੦. ਨ੍ਰਿਬਾਮੇ-ਮਾਯਾ ਰਹਿਤ।
੧੧. ਕਾਲੇ-ਭੂਤ ਭਵਿੱਖਤ ਵਰਤਮਾਨ ਵਿਚ ਭਾਵ ਜੋ ਸਦਾ ਹੋਵੇ।