ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
(Vyakhya in Gurmukhi, Hindi, English)
ਗੁਰਮੁਖੀ
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥
ਕਰੀਮਾਂ ਰਹੀਮਾਂ ਅਲਾਹ ਤੂ ਗਨਂੀ ॥
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ॥੧॥
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
ਪ੍ਰੋਫੈਸਰ ਸਾਹਿਬ ਸਿੰਘ ਜੀ
ਪਦਅਰਥ:- ਟੇਕ-ਓਟ, ਸਹਾਰਾ । ਖੁੰਦਕਾਰਾ-ਸਹਾਰਾ । ਖੁੰਦਕਾਰ-ਬਾਦਸ਼ਾਹ, ਹੇ ਮੇਰੇ ਪਾਤਿਸ਼ਾਹ! ਮਸਕੀਨ-ਆਜਿਜ਼ । ਅਧਾਰਾ-ਆਸਰਾ ।੧।ਰਹਾਉ। ਕਰੀਮਾਂ-ਹੇ ਕਰੀਮ! ਹੇ ਬਖ਼ਸ਼ਸ਼ ਕਰਨ ਵਾਲੇ! ਰਹੀਮਾਂ-ਹੇ ਰਹੀਮ! ਹੇ ਰਹਿਮ ਕਰਨ ਵਾਲੇ! ਗਨਂੀ- ਅਮੀਰ, ਰੱਜਿਆ-ਪੁੱਜਿਆ । ਹਾਜਰਾ ਹਜੂਰਿ-ਹਰ ਥਾਂ ਮੌਜੂਦ, ਪ੍ਰਤੱਖ ਮੌਜੂਦ । ਦਰਿ-ਵਿਚ । ਪੇਸਿ- ਪੇਸ਼ਿ, ਸਾਹਮਣੇ । ਦਰਿ ਪੇਸਿ ਮਨਂੀ-ਮੇਰੇ ਸਾਹਮਣੇ ।੧। ਦਿਹੰਦ-ਦੇਣ ਵਾਲਾ, ਦਾਤਾ । ਬਿਸੀਆਰ-ਬਹੁਤ । ਧਨੀ-ਧਨ ਵਾਲਾ । ਦੇਹਿ-ਤੂੰ ਦੇਂਦਾ ਹੈਂ । ਲੇਹਿ-ਤੂੰ ਲੈਂਦਾ ਹੈਂ । ਦਿਗਰ-ਕੋਈ ਹੋਰ, ਦੂਸਰਾ ।੨। ਦਾਨਾਂ-ਜਾਣਨ ਵਾਲਾ । ਬੀਨਾਂ-ਵੇਖਣ ਵਾਲਾ । ਚ-ਦਾ । ਚੇ-ਦੇ । ਚੀ-ਦੀ । ਨਾਮੇ ਚੇ-ਨਾਮੇ ਦੇ । ਨਾਮੇ ਚੇ ਸੁਆਮੀ-ਹੇ ਨਾਮਦੇਵ ਦੇ ਸੁਆਮੀ! ।੪।
ਅਰਥ : ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ; ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ ।੧।ਰਹਾਉ।
ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ, ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈ ਕਿਸੇ ਹੋਰ ਦੀ ਕੀਹ ਮੁਥਾਜੀ?) ।੧।
ਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ; ਇੱਕ ਤੂੰ ਹੀ (ਜੀਵਾਂ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ) ।੨।
ਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ? ।੩।੧।੨।
ਭਾਈ ਮਨਮੋਹਨ ਸਿੰਘ
ਮੈਂ ਅੰਨ੍ਹੇ ਦਾ ਹੇ ਸਿਰਜਾਣਹਾਰ! ਕੇਵਲ ਤੇਰਾ ਨਾਮ ਹੀ ਆਸਰਾ ਹੈ। ਮੈਂ ਗਰੀਬੜਾ ਹਾਂ, ਮੈਂ ਆਜ਼ਿਜ਼ ਹਾਂ ਮੇਰੀ ਓਟ ਤੈਂਡਾ ਨਾਮ ਹੀ ਹੈ। ੧। ਰਹਾਉ।
ਦਰਿਆਦਿਲ, ਦਇਆਵਾਨ ਅਤੇ ਧਨਾਡ ਤੂੰ ਹੈ, ਤੇ ਪ੍ਰਭੂ! ਤੂੰ ਮੇਰੇ ਅੰਦਰ ਤੇ ਸਾਹਮਣੇ ਸਦਾ ਹਾਜ਼ਰ ਨਾਜ਼ਰ ਹੈ।੧।
ਤੂੰ ਦਰਿਆ ਹੈ, ਤੂੰ ਦਾਤਾ ਅਤੇ ਤੂੰ ਹੀ ਮਹਾਂ ਮਾਲਦਾਰ ਹੈ। ਕੇਵਲ ਤੂੰ ਹੀ ਦਿੰਦਾ ਅਤੇ ਲੈਂਦਾ ਹੈ। ਹੋਰ ਦੂਜਾ ਕੋਈ ਨਹੀਂ।੨।
ਤੂੰ ਸਿਆਣਾ ਹੈ, ਤੂੰ ਹੀ ਦੇਖਣ ਵਾਲਾ ਹੈ। ਮੈਂ ਤੇਰਾ ਕੀ ਧਿਆਨ ਧਾਰ ਸਕਦਾ ਹਾਂ? ਨਾਮ ਦੇ ਸਾਹਿਬ, ਹੇ ਵਾਹਿਗੁਰੂ! ਤੂੰ ਬਖਸ਼ਣਹਾਰ ਹੈ।੩।੧।੨।
ਫਰੀਦ ਕੋਟਿਆ ਵਾਲਾ ਦਾ ਟੀਕਾ
(ਖੁੰਦਕਾਰਾ) ਹੇ ਸਤਾਂ ਵਿਲਾਯਤੋਂ ਵਾ ਦੀਪੋਂ ਕੇ ਪਾਤਿਸ਼ਾਹ ਭਾਵ ਸੁਤੰਤ੍ਰ ਵ (ਖੁੰਦਕਾਰਾ) ਛੀਪੇ ਕੇ ਪਟੜੇਦੇ ਕਿਲੇ ਵਤ ਆਸਰਾ ਰੂਪ ਮੈਂ ਅੰਧੁਲੇ ਕੋ ਤੇਰਾ ਨਾਮ ਹੀ ਟੇਕ ਹੈ। ਮੈਂ ਗਰੀਬ ਤੇ ਗਰੀਬ ਕੋ ਮਨ ਤਨ ਕਰ ਤੇਰਾ ਨਾਮੁ ਹੀ ਆਸਰਾ ਹੈ।੧। ਰਹਾਉ।
ਸੋ ਤੂੰ ਕੈਸਾ ਵਾਹਿਗੁਰੂ ਹੈਂ ਹੇ (ਕਰੀਮਾਂ) ਬਖਸ਼ੀਸ਼ ਕੇ ਕਰਨੇ ਵਾਲੇ (ਰਹੀਮਾਂ) ਰਹਿਮ ਕੇ ਕਰਨੇ ਵਾਲੇ (ਅਲਾਹ) ਅਲੱਖ ਰੂਪੁ ਤੂੰ ਹੀ ਮੇਰਾ (ਗਂਨੀ) ਧਨੀ ਹੈ ਵਾ ਕ੍ਰਿਪਾਲ ਦਯਾਲ ਗੁਣ ਤੇਰੇ ਮੈਂ ਹੀ ਗਿਣੀਤੇ ਹੈਂ। (ਮਨਂੀ) ਮੇਰੇ (ਦਰਿ) ਅੰਦਰ ਪੁਨਾ (ਪੇਸਿ) ਅਗੇ ਭੀ ਤੂੰ ਹੀ ਹਾਜਰਾ ਹਜੂਰ ਹੈਂ।੧।
(ਦਰਿਆਉ) ਸੰਸਾਰ ਰੂਪੀ ਭੀ ਤੂਹੀਂ ਹੈ (ਬਿਸੀਆਰ) ਬਡਾ ਧਨਾਢ ਭੀ ਤੂੰ ਹੀ ਹੈ। ਅਰ (ਦਿਹੰਦ) ਦੇਣੇ ਵਾਲਾ ਭੀ ਤੂੰ ਹੀ ਹੈ। ਦੇਤਾ ਲੇਤਾ ਏਕ ਤੂੰ ਹੀ ਹੈਂ ਤੇਰੇ ਬਿਨਾ ਔਰ ਕੋਈ (ਦਿਗਰ) ਦੂਸਰਾ ਨਹੀਂ ਹੈ।੨।
ਤੂੰ ਹਮਾਰੇ ਮਨ ਕੇ ਸੰਕਲਪੋਂ ਕੋ (ਦਾਨਾ) ਜਾਨਤਾ ਹੈਂ ਔ ਅਸਮਦਾਦਿਕੋਂ ਕੇ ਕਰਮਾਂ ਕੋ (ਬੀਨਾ) ਦੇਖਤਾ ਹੈਂ ਤਾਂ ਤੇ ਮੈਂ ਤੇਰੇ ਗੁਣੋਂ ਕਾ ਵੀਚਾਰ ਕਿਆ ਕਰ ਸਕਦਾ ਹੂੰ ਭਾਵ ਇਹ ਤੂੰ ਬਿਅੰਤ ਹੈਂ। ਭਗਤਿ ਨਾਮਦੇਵ ਜੀ ਕਹਤੇ ਹੈਂ ਹੇ ਹਰੀ ਮੁਝ ਦਾਸ ਕੇ ਸੁਆਮੀ ਤੂੰ ਬਖਸਿੰਦ ਹੈ।੩।੧।੨। ਏਕ ਸਮੇਂ ਨਾਮ ਦੇਵ ਜੀ ਦੁਆਰਕਾ ਕੇ ਨਿਕਟ ਜਾਤੇ ਹੂਏ ਮਾਰਗ ਮੈਂ ਥਕਤ ਹੋ ਕਰ ਮਨ ਮੈਂ ਸੰਕਲਪ ਕੀਆ ਅਬ ਅਸਵਾਰੀ ਵਾਸਤੇ ਏਕ ਘੋੜੀ ਮਿਲਣੀ ਚਾਹੀਤੀ ਹੈ ਤਬ ਅੰਤਰਯਾਮੀ ਪਰਮਾਤਮਾ ਮੁਗਲ ਸਰੂਪ ਧਾਰ ਕਰ ਏਕ ਘੋੜੀ ਪਰ ਸਵਾਰ ਹੂਏ ਸਾਥ ਮਿਲੇ ਤਬ ਘੋੜੀ ਸੂ ਪਈ ਵਛੇਰੀ ਚੁਕਾਵਨੇ ਕੇ ਲੀਏ ਨਾਮ ਦੇਵ ਜੀ ਕੋ ਕਹਾ ਇਸ ਵਛੇਰੀ ਕੋ ਉਠਾ ਲਵੋ ਤੌ ਵਛੇਰੀ ਕੋ ਉਠਾ ਕਰ ਇਸ ਸ਼ਬਦ ਕੋ ਉਚਾਰਣ ਕੀਆ।
ਹਿਂਦੀ
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾੳ ॥
ਕਰੀਮਾਂ ਰਹੀਮਾਂ ਅਲਾਹ ਤੂ ਗਨਂੀ ॥
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ॥੧॥
ਦਰੀਆੳ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
ਦੇਹਿ ਲੇਹਿ ੲਕੁ ਤੂੰ ਦਿਗਰ ਕੋ ਨਹੀ ॥੨॥
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾ} ਕਿਆ ਕਰੀ ॥
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
ਹੇ ਮਾਲਿਕ! ਤੇਰਾ ਨਾਮ ਹੀ ਮੁਝ ਅਂਧੇ (ਗਿਆਨਹੀਨ) ਕੋ ਲਕੜੀ ਕੇ ਸਮਾਨ ਸਹਾਰਾ ਹੈ। ਮੈਂ ਗਰੀਬ ਓਵਂ ਮਸਕੀਨ ਹੂਂ ਔਰ ਤੇਰਾ ਨਾਮ ਹੀ ਮੇਰਾ ਆਸਰਾ ਹੈ।੧। ਰਹਾੳ।
ਹੇ ਕਰੀਮ, ਰਹੀਮ, ਅਲਲਾਹ! ਤੂ ਹੀ ਧਨਵਾਨ ਹੈ। ਤੂ ਹੀ ਜੀਵ ਕੇ ਸਾਮਨੇ ਸਾ#ਸ਼ਾਤੑ ਹੈ। ਤੂ ਹਰ ਸਮਯ ਮੇਰੇ ਅਂਦਰ ਓਵਂ ਮੇਰੇ ਸਾਮਨੇ ਰਹਤਾ ਹੈ।੧।
ਤੂ ਦਯਾ ਕਾ ਦਰਿਯਾ ਹੈ, ਤੂ ਹੀ ਦਾਤਾ ਹੈ, ਤੂ ਹੀ ਬੇਅਂਤ ਹੈ ਔਰ ਤੂ ਹੀ ਧਨੀ ਹੈ। ਓਕ ਤੂ ਹੀ ਜੀਵੋਂ ਕੋ ਸਬਕੁਛ ਦੇਤਾ ਔਰ ਲੇਤਾ ਹੈ, ਤੇਰੇ ਸਿਵਾ ਅਨਯ ਕੋੲ ਨਹੀਂ।੨।
ਤੂ ਚਤੁਰ ਹੈ ਔਰ ਤੂ ਸਬ ਕੋ ਦੇਖਨੇ ਵਾਲਾ ਹੈ। ਮੈਂ ਤੇਰੇ ਗੁਣੋਂ ਕਾ ਵਿਚਾਰ ਕ}? ਹੇ ਨਾਮਦੇਵ ਕੇ ਸਵਾਮੀ! ਤੂ ਸਬ ਪਰ ਅਪਨੀ ਕ੍ਰਪਾ ਕਰਨੇ ਵਾਲਾ ਹੈ।੩।੧।੨।
English
Dr Sant Singh Khalsa
I am blind; Your Name, O Creator Lord, is my only anchor and support. I am poor, and I am meek. Your Name is my only support. ||1||Pause||
O beautiful Lord, benevolent and merciful Lord, You are so wealthy and generous. You are ever-present in every presence, within and before me. ||1||
You are the river of life, You are the Giver of all; You are so very wealthy. You alone give, and You alone take away; there is no other at all. ||2||
You are wise, You are the supreme seer; how could I make You an object of thought? O Lord and Master of Naam Dayv, You are the merciful Lord of forgiveness. ||3||1||2||
Bhai Manmohan Singh
Of me, the blind one, Thy Name, O Creator is the only mainstay. I am poor, I am meek and Thy Name is my only support. 1.Pause.
Bounteous, Beneficent and wealthy Thou art, O Lord. Thou art ever present within and before me.1.
Thou art the river Thou the Giver and Thou art exceedingly wealthy. Thou alone givest and takest, there is not another.2.
Thou art wise, thou art the beholder What conception can I form of Thee. O God, the Lord of Name, Thou art the Pardoner.3.1.2.
Bhai Gurbachan Singh Talib
Lord! to me gone blind, Thy Name is the support. Poor and humble that I am, Thy Name is my prop.1. Pause.
Thou art gracious, merciful; Allah above desire. Ever present, by my side art Thou ever.1.
Bountiful river-like, great Thy wealth. Thou alone dost give or take back-no other is there.2.
Thou art all-knowing, all seeing-How can my imagination reach Thee? Nama's Lord! conferrer of liberation art Thou.3.1.2.