Aukhi Ghari Na Dekhen Deyi...

ਸ਼ਬਦ ਵਿਚਾਰ · ੩ / ੧੧੪

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥

(Vyakhya in Gurmukhi, Hindi, English)

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥
ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

ਗੁਰਮੁਖੀ

ਪ੍ਰੋਫੈਸਰ ਸਾਹਿਬ ਸਿੰਘ ਜੀ
ਪਦਅਰਥ:- ਅਉਖੀ-ਦੁੱਖ ਦੇਣ ਵਾਲੀ । ਦੇਈ-ਦੇਂਦਾ । ਬਿਰਦੁ-ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ । ਸਮਾਲੇ-ਚੇਤੇ ਰੱਖਦਾ ਹੈ । ਦੇਇ-ਦੇ ਕੇ । ਰਾਖੈ-ਰੱਖਿਆ ਕਰਦਾ ਹੈ । ਕਉ- । ਸਾਸਿ ਸਾਸਿ-ਹਰੇਕ ਸਾਹ ਦੇ ਨਾਲ ।੧। ਸਿਉ-ਨਾਲ । ਆਦਿ ਅੰਤਿ-ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ । ਸਹਾਈ-ਮਦਦਗਾਰ । ਧੰਨੁ-ਸਲਾਹੁਣ ਜੋਗ ।ਰਹਾਉ। ਮਨਿ-ਮਨ ਵਿਚ । ਬਿਲਾਸ-ਖ਼ੁਸ਼ੀਆਂ । ਦੇਖਿ-ਵੇਖ ਕੇ । ਸਿਮਰਿ-ਸਿਮਰ ਕੇ । ਕਰਿ-ਮਾਣ । ਪ੍ਰਭਿ-ਪ੍ਰਭੂ ਨੇ । ਪੈਜ-ਇੱਜ਼ਤ ।੨।
ਅਰਥ: ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ । ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ।੧।
ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ । ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ।
ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ । ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨਦ ਮਾਣ । (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ।੨।੧੫।੪੬।

ਭਾਈ ਮਨਮੋਹਨ ਸਿੰਘ
ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਸੁਆਮੀ ਆਪਣੇ ਗੋਲੇ ਨੂੰ ਔਖਾ ਵੇਲਾ ਨਹੀਂ ਦੇਖਣ ਦਿੰਦਾ।
ਆਪਣਾ ਹੱਥ ਦੇ ਕੇ, ਉਹ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਤੇ ਹਰ ਸਾਹ ਨਾਲ ਉਸ ਦੀ ਪਾਲਣ-ਪੋਸਣਾ ਕਰਦਾ ਹੈ।
ਮੈਂਡਾ ਮਨ ਸੁਆਮੀ ਨਾਲ ਜੁੜਿਆ ਰਹਿੰਦਾ ਹੈ।
ਮੁੱਢ ਤੋਂ ਲੈ ਕੇ ਅਖੀਰ ਤਾਂਈ ਸੁਆਮੀ ਮੇਰਾ ਸਦਾ ਹੀ ਸਹਾਇਕ ਹੈ, ਧਨਤਾ ਜੋਗ ਅਤੇ ਸਮਰਥ ਹੈ ਮੇਰਾ ਮਿੱਤਰ! ਠਹਿਰਾਉ।
ਪ੍ਰਭੂ ਦੀ ਅਲੋਕਿਕ ਵਿਸ਼ਾਲਤਾ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਨਾਨਕ ਅਨੰਦ (ਸਦੀਵੀ ਖੇੜੇ) ਮਾਣਦਾ ਹੈ। ਸਰਬ ਵਿਆਪਕ ਸੁਆਮੀ ਨੇ ਉਸ ਦੀ ਲੱਜਿਆ ਰੱਖ ਲਈ ਹੈ।੨।੧੫।੪੬।

ਫਰੀਦ ਕੋਟੀਆਂ ਵਾਲੇ ਦਾ ਟੀਕਾ
ਅਪਨੇ ਦਾਸੋਂ ਕੋ ਸਵਾਮੀ ਔਖੀ ਘੜੀ ਭਾਵ ਕਸਟ ਕਾ ਸਮਾਂ ਦੇਖਣੇ ਨਹੀਂ ਦੇਤਾ ਹੈ ਅਪਨਾ ਬਿਰਦ ਸਮਾਲਤਾ ਹੈ।
ਅਪਨੇ ਦਾਸ ਕੋ ਹਾਥ ਦੇਕਰ ਦੁਖੋਂ ਸੇ ਰਾਖ ਲੇਤਾ ਹੈ ਔਰ ਸਵਾਸ ਸਵਾਸ ਕਰਕੇ ਤਿਸ ਕੀ ਪ੍ਰਤਿਪਾਲਣਾ ਕਰਤਾ ਹੈ।੧।
ਤਿਸ ਪ੍ਰਭ ਕੇ ਸਾਥ ਮੇਰਾ ਚਿਤ ਲਾਗ ਰਹਾ ਹੈ ਜੋ ਵਾਹਿਗੁਰੂ ਆਦ ਅੰਤ ਮੱਧ ਭਾਵ ਭੂਤ ਭਵਿਖਤ ਵਰਤਮਾਨ ਤੀਨੋਂ ਕਾਲ ਮੈਂ ਸਹਾਈ ਹੈ ਸੋ ਹਰੀ ਹਮਾਰਾ ਮਿਤਰ ਧੰਨਯ ਹੈ।
ਐਸੇ ਅਪਨੇ ਸਾਹਿਬ ਕੇ ਗੁਣ ਔਰ ਅਚਰਜ ਵਡਿਆਈ ਕੋ ਦੇਖ ਕਰਕੇ ਹਮਾਰੇ ਮਨ ਆਦੀ ਅੰਤਸਕਰਣ ਧਰਮ (ਬਿਲਾਸ) ਅਨੰਦ ਭਏ ਹੈਂ।
ਸ੍ਰੀ ਗੁਰੂ ਜੀ ਕਹਿਤੇ ਹੈਂ ਜਿਸ ਪ੍ਰਭੂ ਨੇ ਹਮਾਰੀ ਪੂਰਨ ਪੈਜ ਰਖਾਈ ਹੈ ਤਿਸ ਹਰੀ ਕੋ ਮਨ ਬਾਣੀ ਸੇ ਸਿਮਰਨ ਕਰ ਹਮ ਅਨੰਦ ਕਰਤੇ ਹੈਂ।੨।੧੫।੪੬।

ਗਿਆਨੀ ਹਰਬੰਸ ਸਿੰਘ ਜੀ
ਪਦ ਅਰਥ: ਅਉਖੀ-ਦੁਖ ਵਾਲੀ। ਨ ਦੇਖਣ ਦੇਈ-ਨਹੀਂ ਵੇਖਣ ਦੇਂਦਾ। ਬਿਰਦੁ-ਸੁਭਾਉ। ਸਮਾਲੇ-ਯਾਦ ਰਖਦਾ ਹੈ। ਦੇਈ-ਦੇ ਕੇ। ਧੰਨੁ-ਸਲਾਹੁਣ ਯੋਗ। ਮਨਿ ਬਿਲਾਸ-ਮਨ ਵਿਚ ਅਨੰਦ। ਭਏ ਸਾਹਿਬ ਕੇ-ਮਾਲਕ ਦੇ ਹੋ ਗਏ। ਅਜਰਜ ਦੇਖਿ ਬਡਾਈ-ਅਜਰਜ ਵਡਿਆਈ ਵੇਖ ਕੇ।

ਅਰਥ: (ਹੇ ਭਾਈ! ਪ੍ਰਭੂ ਆਪਣੇ ਦਾਸ ਨੂੰ) ਦੁਖ ਵਾਲੀ ਘੜੀ ਵੇਖਣ ਨਹੀਂ ਦਿੰਦਾ ਅਤੇ ਆਪਣਾ (ਕਦੀਮੀ) ਸੁਭਾਉ ਯਾਦ ਰਖਦਾ ਹੈ। ਆਪਣੇ ਦਾਸ ਨੂੰ ਹੱਥ ਦੇ ਕੇ ਬਚਾ ਲੈਂਦਾ ਹੈ (ਅਤੇ) ਹਰੇਕ ਸੁਆਸ ਨਾਲ (ਉਸ ਦੀ) ਪਾਲਨਾ ਕਰਦਾ ਹੈ।੧।
(ਹੇ ਭਾਈ! ਉਸ) ਪ੍ਰਭੂ ਨਾਲ ਮੇਰਾ ਚਿਤ ਲੱਗ ਰਿਹਾ ਹੈ (ਭਾਵ ਜੁੜਿਆ ਹੋਇਆ ਹੈ)। (ਉਹ) ਪ੍ਰਭੂ ਆਦਿ ਤੋਂ ਅੰਤ ਤੱਕ ਸਦਾ ਹੀ ਸਹਾਇਤਾ ਕਰਨ ਵਾਲਾ ਹੈ (ਉਹ) ਮੇਰਾ ਮਿੱਤਰ ਧੰਨ ਹੈ (ਭਾਵ ਸਲਾਹੁਣ ਯੋਗ ਹੈ)। ਰਹਾਉ।
(ਹੇ ਭਾਈ! ਉਸ ਸਾਹਿਬ ਦੀ) ਅਸਚਰਜ ਵਡਿਆਈ ਵੇਖ ਕੇ (ਅਥਵਾ ਉਸ ਦੇ ਕੌਤਕ ਵੇਖੇ ਸਾਡੇ) ਮਨ ਵਿਚ ਅਨੰਦ (ਹੋ ਗਏ ਅਤੇ ਅਸੀਂ ਉਸ) ਸਾਹਿਬ ਦੇ ਹੀ ਬਣ ਗਏ। ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ ਪ੍ਰਭੂ ਨੇ (ਸਾਡੀ) ਪੂਰੀ ਇਜ਼ਤ ਰਖ ਲਈ (ਉਸ) ਹਰੀ ਨੂੰ ਸਿਮਰ ਸਿਮਰ ਕੇ ਅਨੰਦ ਮਾਣ ਰਹੇ ਹਾਂ।੨।੧੫।੪੬।

ਹਿਂਦੀ

ਅੳਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
ਹਾਥ ਦੇੲ ਰਾਖੈ ਅਪਨੇ ਕੳ ਸਾਸਿ ਸਾਸਿ ਪ੍ਰਤਿਪਾਲੇ ॥੧॥
ਪ੍ਰਭ ਸਿੳ ਲਾਗਿ ਰਹਿਓ ਮੇਰਾ ਚੀਤੁ ॥
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾੳ ॥
ਮਨਿ ਬਿਲਾਸ ਭੲ ਸਾਹਿਬ ਕੇ ਅਚਰਜ ਦੇਖਿ ਬਡਾਈ ॥
ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾੲ ॥੨॥੧੫॥੪੬॥

ਭਾੲ ਸਾਹਿਬ ਸਿਂਹ
ਪਰਮਾਤਮਾ ਅਪਨਾ ਵਿਰਦੑ ਯਾਦ ਰਖਤਾ ਹੈ ਔਰ ਅਪਨੇ ਦਾਸ ਕੋ ਸਂਕਟ ਕਾਲ ਕੀ ਓਕ ਘੜੀ ਭੀ ਦੇਖਨੇ ਨਹੀ ਦੇਤਾ। ਵਹ ਅਪਨਾ ਹਾਥ ਦੇਕਰ ਅਪਨੇ ਦਾਸ ਕੀ ਰ#ਸ਼ਾ ਕਰਤਾ ਹੈ ਔਰ ਸ਼ਵਾਸ ਸ਼ਵਾਸ ੳਸਕਾ ਪਾਲਨ ਪੋਸ਼ਣ ਕਰਤਾ ਹੈ।੧।
ਮੇਰਾ ਚਿਤ ਪ੍ਰਭੁ ਸੇ ਹੀ ਲਗਾ ਰਹਤਾ ਹੈ। ਮੇਰਾ ਮਿਗ਼ ਪ੍ਰਭੁ ਧਨਯ ਹੈ, ਵਹ ਤੋ ਆਦਿ ਸੇ ਅਂਤ ਤਕ ਸਦੈਵ ਹੀ ਮੇਰਾ ਸਹਾਯਕ ਬਨਾ ਰਹਤਾ ਹੈ। ਰਹਾੳ।
ਮਾਲਿਕ ਕੀ ਆਸ਼ਵਰਯਜਨਕ ਲੀਲਾ ਓਵਂ ਬੜਾੲ ਕੋ ਦੇਖ ਕਰ ਮੇਰੇ ਮਨ ਮੇਂ ਹਰਸ਼ੋਲਲਾਸ ੳਤਪਂਨ ਹੋ ਗਯਾ ਹੈ।
ਹੇ ਨਾਨਕ! ਪ੍ਰਭੁ ਨੇ ਮੇਰੀ ਪੂਰੀ ਲਾਜ-ਪ੍ਰਤਿਸ਼ਠਾ ਰਖ ਲੀ ਹੈ, ੲਸਲਿਓ ਪਰਮੇਸ਼ਵਰ ਕਾ ਨਾਮ-ਸਮਰਣ ਕਰਕੇ ਆਨਂਦ ਪ੍ਰਾਪਤ ਕਰੋ।੨।੧੫।੪੬।

Dr Sant Singh Khalsa
He does not let His devotees see the difficult times; this is His innate nature.
Giving His hand, He protects His devotee; with each and every breath, He cherishes him. ||1||
My consciousness remains attached to God.
In the beginning, and in the end, God is always my helper and companion; blessed is my friend. ||Pause||
My mind is delighted, gazing upon the marvelous, glorious greatness of the Lord and Master.
Remembering, remembering the Lord in meditation, Nanak is in ecstasy; God, in His perfection, has protected and preserved his honor. ||2||15||46||

Bhai Manmohan Singh
Aware of His innate nature, the Lord lets not His slave see the difficult hour.
Lending His hand, He preserves His own slave and cherishes him at every breath.
My mind remains attached with the Lord.
From the beginning to the end, the Lord is ever my saviour; Wonderful, is my Friend. Pause.
On beholding the marvellous greatness of the Lord, my mind is delighted.
Remembering and contemplating the Lord, Nanak makes merry. The Omnipresent Lord has preserved his honour.

Gurbachan Singh Talib
Lord! give me not a moment of hardship to see-
Thy own customary grace bring to mind:
With strength of Thy arm Thy servant dost Thou succour,
With each breath cherishing him.1.
To the Lord is my heart attached.
In primal time, at end of time is the Lord our succourer-
Blessed be this Divine friend! Pause.
Joyful was my heart beholding the Lord's wondrous glory.
Nanak! contemplating the Lord, live thou in joy-
The Lord our honour fully has protected.2.15.46.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ