ਇਕ ਵਾਰ ਇਕ ਭੁੱਖੀ ਲੋਮੜੀ ਇਕ ਬਾਗ ਦੇ ਨੇੜੇ ਤੋਂ ਲੰਘੀ | ਉਹਨੇ ਦੇਖਿਆ ਕਿ ਅੰਗੂਰ ਦੀ ਡਾਲੀ 'ਤੇ ਅੰਗੂਰਾਂ ਦਾ ਗੁੱਠਾ ਲਮਕ ਰਿਹਾ ਹੈ | ਲੋਮੜੀ ਦੇ ਮੁਹੰ ਵਿਚ ਪਾਣੀ ਭਰ ਆਇਆ | ਅੰਗੂਰ ਦਾ ਗੁੱਛਾ ਬਹੁਤ ਉੱਚੀ ਥਾਂ 'ਤੇ ਸੀ | ਉਹ ਥੋੜ੍ਹੀ ਦੇਰ ਬੈਠੀ ਦੇਖਦੀ ਰਹੀ | ਫਿਰ ਉਹਨੇ ਛਾਲ ਮਾਰੀ ਪਰ ਅੰਗੂਰਾਂ ਤੱਕ ਨਾ ਪੁੱਜ ਸਕੀ | ਉਹਨੇ ਕਈ ਵਾਰ ਛਾਲ ਮਾਰੀ ਪਰ ਹਰ ਵਾਰ ਉਹਨੂੰ ਅਸਫਲਤਾ ਮਿਲੀ | ਅੰਤ 'ਚ ਥੱਕ-ਹਾਰ ਕੇ ਵਾਪਸ ਮੁੜੀ ਤੇ ਆਪਣਾ ਮੁਹੰ ਲੈ ਕੇ ਚੱਲ ਪਈ | ਇਕ ਕਾਂ ਰੁੱਖ 'ਤੇ ਬੈਠਾ ਲੋਮੜੀ ਦਾ ਤਮਾਸ਼ਾ ਤੱਕ ਰਿਹਾ ਸੀ | ਉਹਨੇ ਪੁੱਛਿਆ, 'ਕਿਉਂ ਲੋਮੜੀ ਬੇਬੇ, ਤੰੂ ਅੰਗੂਰ ਨਹੀਂ ਖਾਧੇ?' ਲੋਮੜੀ ਬੋਲੀ, 'ਖਾ ਤਾਂ ਲੈਂਦੀ ਪਰ ਅੰਗੂਰ ਖੱਟੇ ਨੇ |' ਕਾਂ ਹੱਸ ਕੇ ਬੋਲਿਆ, 'ਵਾਹ ਬੇਬੇ ਲੋਮੜੀ, ਅੰਗੂਰਾਂ ਤੱਕ ਪੁੱਜ ਨਹੀਂ ਸਕੀ ਤਾਂ ਕਹਿ ਦਿੱਤਾ ਕਿ ਅੰਗੂਰ ਖੱਟੇ ਨੇ |'.