ਜੂਨ ਦਾ ਮਹੀਨਾ ਸੀ | ਗਰਮੀ ਆਪਣੇ ਪੂਰੇ ਜੋਬਨ 'ਤੇ ਸੀ | ਗਰਮ ਹਵਾ ਅੱਗ ਦੇ ਦਰਿਆ ਵਾਂਗ ਵਗ ਰਹੀ ਸੀ |ਦੁਪਹਿਰ ਦਾ ਸਮਾਂਸੀ ਤੇ ਹਰ ਪਾਸੇ ਕਰਫਿਊਵਾਂਗ ਖਾਮੋਸ਼ੀ ਦਾ ਆਲਮ ਸੀ | ਅਸਮਾਨ ਵੱਲ ਝਾਕਦਿਆਂਪੰਛੀ ਵੀ ਟਾਵਾਂ-ਟਾਵਾਂ ਹੀ ਨਜ਼ਰ ਆ ਰਿਹਾ ਸੀ | ਸ਼ਿੱਦਤ ਦੀ ਇਸ ਗਰਮੀ ਵਿਚ ਇਕ ਪਿਆਸਾ ਕਾਂਪਾਣੀ ਦੀ ਭਾਲ ਵਿਚ ਇਧਰ-ਉਧਰ ਉਡ ਰਿਹਾ ਸੀ ਪਰ ਉਸ ਨੂੰ ਦੂਰ-ਦੂਰ ਤੱਕ ਪਾਣੀ ਨਜ਼ਰ ਨਹੀਂਸੀ ਆਰਿਹਾ | ਨਦੀਆਂ, ਨਾਲੇ, ਖੇਤ ਪੂਰੀ ਤਰ੍ਹਾਂਖੁਸ਼ਕ ਹੋ ਚੁੱਕੇ ਸਨ | ਕਾਂ ਉਡਦਾ-ਉਡਦਾ ਆਪਣੇ ਖਿਆਲਾਂ ਵਿਚ ਗੁਆਚ ਗਿਆ | ਉਹ ਸੋਚ ਰਿਹਾ ਸੀ ਕਿ ਪੁਰਾਣੇ ਸਮਿਆਂਵਿਚ ਪਾਣੀ ਦੀ ਘਾਟ ਨਹੀਂਸੀ ਹੰੁਦੀ, ਥੋੜ੍ਹੀ ਦੂਰੀ 'ਤੇ ਹੀ ਪਾਣੀ ਆਮ ਮਿਲ ਜਾਂਦਾ ਸੀ ਪਰ ਅੱਜ ਪਾਣੀ ਦੀ ਬੰੂਦ-ਬੰੂਦ ਲਈ ਤਰਸਣਾ ਪੈ ਰਿਹਾ ਹੈ | ਉਹ ਸੋਚ ਰਿਹਾ ਸੀ ਕਿ ਮਨੁੱਖ ਨੇ ਕਿਸ ਤਰ੍ਹਾਂਪਾਣੀ ਦੀ ਦੁਰਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣਕੰਢੇ ਲਿਆਂਦਾ ਹੈ |ਪਹਿਲਾਂਹੱਥੀਂ ਚਲਾਉਣ ਵਾਲੇ ਨਲਕੇ ਹੰੁਦੇ ਸਨ, ਜਿਸ 'ਚੋਂਪਾਣੀ ਲੈਣ ਲਈ ਮਿਹਨਤ ਕਰਨੀ ਪੈਂਦੀ ਸੀ | ਮਨੁੱਖਪਾਣੀ ਅੰਨ੍ਹੇਵਾਹ ਵਹਾ ਰਿਹਾ ਹੈ |ਪਹਿਲਾਂ ਲੋਕ ਘੜਿਆਂ'ਚ ਪਾਣੀ ਭਰ ਕੇ ਰੱਖਦੇ ਸਨ, ਜਿੰਨੇ ਪਾਣੀ ਦੀ ਜ਼ਰੂਰਤ ਹੰੁਦੀ, ਓਨਾ ਹੀ ਇਸਤੇਮਾਲ ਕਰਦੇ | ਘੜੇ ਦਾ ਖਿਆਲ ਆਉਾਦਿਆਂਹੀ ਉਸ ਨੂੰ ਆਪਣੇ ਦਾਦੇ ਦੀ ਉਹ ਸਿਆਣਪ ਵਾਲੀ ਘਟਨਾ ਵੀ ਯਾਦ ਆਈਕਿ ਕਿਸ ਤਰ੍ਹਾਂਉਸ ਦੇ ਦਾਦੇ ਨੇ ਘੜੇ ਵਿਚ ਕੰਕਰ ਸੁੱਟ ਕੇ ਪਾਣੀ ਤੱਕ ਪਹੰੁਚ ਕੀਤੀ ਸੀ ਪਰ ਅਫਸੋਸ, ਅੱਜ ਘੜਿਆਂਦੀ ਥਾਂਫਰਿੱਜਾਂਨੇ ਲੈ ਲਈ ਹੈ, ਜਿਥੇ ਤੱਕ ਪਹੰੁਚਣਾ ਅਸੰਭਵ ਹੈ |ਉਹ ਸੋਚ ਰਿਹਾ ਸੀ ਕਿ ਪਹਿਲਾਂਸਾਡਾ ਕਿੰਨਾ ਸਤਿਕਾਰ ਹੰੁਦਾ ਸੀ, ਲੋਕ ਘਰਾਂਦੀਆਂਛੱਤਾਂ ਉੱਪਰ ਪਾਣੀ ਦੀਆਂਕੂੰਡੀਆਂ, ਚੂਰੀ ਸਾਡੇ ਲਈ ਆਮ ਰੱਖਦੇ ਸਨ | ਘਰ ਦੇ ਵਡੇਰਿਆਂਤੇ ਘਰ-ਘਰ ਸਾਡੀ ਉਡੀਕ ਹੰੁਦੀ ਸੀ ਪਰ ਅੱਜ ਦੇ ਲਾਲਚੀ ਮਨੁੱਖਨੇ ਉਹ ਕੂੰਡੀਆਂਭਰਿਆਪਾਣੀ ਵੀ ਸਾਡੇ ਤੋਂਖੋਹ ਲਿਆ |ਇਕ ਲੰਬੀ ਕੋਸ਼ਿਸ਼ ਦੇ ਬਾਵਜੂਦ ਜਦੋਂਕਾਂਨੂੰ ਪਾਣੀ ਨਾ ਮਿਲਿਆ ਤਾਂਉਹ ਬੇਹੋਸ਼ਹੋ ਕੇ ਹੇਠਾਂਡਿਗ ਪਿਆ | ਅੱਧ-ਮਿਟੀਆਂ ਅੱਖਾਂਨਾਲ ਅਸਮਾਨ ਵੱਲ ਇੰਜ ਦੇਖਰਿਹਾ ਸੀ ਜਿਵੇਂਉਹ ਰੱਬ ਕੋਲ ਮਨੁੱਖਦੀ ਸ਼ਿਕਾਇਤ ਕਰ ਰਿਹਾ ਹੋਵੇ ਕਿ ਉਸ ਨੇ ਉਸ ਦੇ ਹਿੱਸੇ ਦਾ ਪਾਣੀ ਵੀ ਉਸ ਲਈ ਨਹੀਂਛੱਡਿਆ ਅਤੇ ਸ਼ਿੱਦਤ ਦੀ ਪਿਆਸ ਕਾਰਨ ਕਾਂ ਮਰ ਗਿਆ | ਪਿਆਰੇ ਬੱਚਿਓ!ਇਸ ਤਰ੍ਹਾਂਗਰਮੀ ਦੀ ਰੁੱਤ ਵਿਚ ਅਨੇਕਾਂਹੀ ਪੰਛੀਆਂਨੂੰ ਪਿਆਸ ਤੇ ਭੁੱਖਕਾਰਨ ਆਪਣੀ ਜ਼ਿੰਦਗੀ ਤੋਂਹੱਥਧੋਣੇ ਪੈਂਦੇ ਹਨ, ਜਿਸ ਕਾਰਨ ਇਨ੍ਹਾਂਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ | ਸੋ ਬੱਚਿਓ, ਆਓਅੱਜ ਅਸੀਂ ਪ੍ਰਣਕਰੀਏਕਿ ਅੱਜ ਤੋਂਅਸੀਂਸਾਰੇ ਪੰਛੀਆਂਦਾ ਪੂਰਨ ਖਿਆਲ ਰੱਖਾਂਗੇ |ਆਪਣੇ ਘਰਾਂਦੀਆਂ ਛੱਤਾਂ ਉੱਪਰ ਰੋਟੀ ਦੇ ਭੋਰੇ ਤੇ ਪਾਣੀ ਦੀਆਂਕੂੰਡੀਆਂਰੱਖ ਕੇ ਪੰਛੀਆਂਦਾ ਬਣਦਾ ਹੱਕ ਦੇਵਾਂਗੇ |ਇਹ ਪੰਛੀ ਸਾਡੇ ਸਮਾਜ ਅਤੇ ਸਾਡੇ ਦੇਸ਼ ਦੀ ਰੌਣਕ ਹਨ |ਹੁਣਕਿਸੇ ਵੀ ਪੰਛੀ ਨੂੰ ਉਸ ਕਾਂ ਵਾਂਗ ਪਿਆਸੇ ਨਹੀਂਮਰਨ ਦੇਵਾਂਗੇ |ਇਕ ਵਧੀਆ ਤੇ ਮਦਦਗਾਰ ਮਨੁੱਖਹੋਣਦਾ ਸਬੂਤ ਦੇਵਾਂਗੇ |