ਯੱਦਪਿ ਓਹ ਤਾਂ ਏਹੋ ਚਾਹੁੰਦਾ ਸੀ ਕਿ ਗੁਰੂ ਸਾਹਿਬ ਜੀ ਹਮੇਸ਼ ਮੇਰੇ ਕਿਲ੍ਹੇ ਬਿਰਾਜੇ ਰਹਿਣ। ਜਦ ਔਰੰਗੇ ਵਾਲੇ ਉਪੱਦ੍ਰਵ ਦਾ ਟਿਕ ਟਿਕਾ ਹੋ ਜਾਏਗਾ ਤਾਂ ਫੇਰ ਭਾਵੇਂ ਮਾਲਵੇ ਦੇਸ ਵਿਚਰ ਕੇ ਲੋਕਾਂ ਦਾ ਉਧਾਰ ਪਏ ਕਰਨ। ਪਰ ਓਹ ਸੱਚੇ ਧਰਮ ਦੀ ਧ੍ਵਜਾ ਛਪ ਕੇ ਰਹਿਣਾ ਨਹੀਂ ਚਾਹੁੰਦੇ ਸਨ। ਤਿੰਨ ਚਾਰ ਦਿਨ ਤਾਂ ਓਨ ਬੜੇ ਜ਼ੋਰ ਤੇ ਪ੍ਰੇਮ ਨਾਲ ਗੁਰੂ ਜੀ ਨੂੰ ਰੱਖਿਆ। ਸਰਬ ਭਾਂਤ ਸੇਵਾ ਕੀਤੀ। ਓੜਕ ਜਦ ਗੁਰੂ ਜੀ ਨੇ ਆਗਰੇ ਦਿੱਲੀ ਵੱਲ ਜਾਣ ਲਈ ਬਹੁਤ ਹਠ ਕੀਤਾ ਅਤੇ ਸਾਫ਼ ਸੁਣਾ ਦਿੱਤਾ ਕਿ ਸਾਡੇ ਵੱਡੇ ਗੁਰੂ ਨਾਨਕ ਸਾਹਿਬ ਜੀ ਨੇ ਮੁਗਲਾਂ ਨੂੰ ਸੱਤ ਪੀਹੜੀ ਬਾਦਸ਼ਾਹੀ ਬਖ਼ਸ਼ ਕੇ ਫੇਰ ਬਚਨ ਕੀਤਾ ਸੀ ਕਿ ਸੱਤ ਸੀਸ ਦੇ ਕੇ ਏਨ੍ਹਾਂ ਦੀ ਬਾਦਸ਼ਾਹੀ ਉਲਟਾ ਦੇਵਾਂਗੇ। ਏਸੇ ਵਾਸਤੇ ਜਿਕੂੰ ਪੰਜਵੇਂ ਤੇ ਅੱਠਵੇਂ ਗੁਰੂ ਜੀ ਨੇ ਪਿੱਛੇ ਸੀਸ ਦਿੱਤੇ, ਏਸੇ ਪ੍ਰਕਾਰ ਹੁਣ ਅਸੀਂ ਥੋੜੇ ਦਿਨ ਜੀਊਣਾ ਵੇਖ ਕੇ ਔਰੰਗੇ ਦੇ ਸਿਰ ਠੀਕਰਾ ਭੰਨਣ ਚੱਲੇ ਹਾਂ। ਭਾਵੇਂ ਮੁਹੰਮਦ ਬਖ਼ਸ਼ ਨੇ ਨਾਲ ਚੱਲਣ ਲਈ ਬਥੇਰਾ ਹਠ ਕੀਤਾ ਤੇ ਖ਼ਰਚ ਵਾਸਤੇ ਧਨ ਦੇਣਾ ਚਾਹਿਆ, ਪਰ ਗੁਰੂ ਜੀ ਨੇ ਕੁਛ ਨਾ ਲੀਤਾ। ਸਮਾਣੇ ਤੋਂ ਚੱਲ ਕੇ ਕਰਹਾਲੀ ਚੀਕਾ ਕਰਹਾਲੀ ਦੁਪਹਿਰ ਕੱਟੀ। ਰਾਤ ਨੂੰ ਚੀਕੇ ਪਿੰਡ ਗਲੋਰੇ ਮਸੰਦ ਦੇ ਘਰ ਜਾ ਉੱਤਰੇ। ਓਨ ਵੱਡੇ ਉਤਸਾਹ ਨਾਲ ਸੇਵਾ ਕੀਤੀ, ਦੋ ਦਿਨ ਗੁਰੂ ਜੀ ਓਥੇ ਰਹੇ। ਤਦੋਂ ਨੂੰ ਦੜਪ ਦੇਸ ਦੀ ਸੰਗਤ ਗੁਰੂ ਜੀ ਨੂੰ ਲੱਭਦੀ ਹੋਈ ਆ ਪੁੱਜੀ, ਕਿਉਂਕਿ ਓਨ੍ਹਾਂ ਦੇ ਕੰਨ ਏਹ ਧੁਨ ਪਈ ਸੀ ਕਿ ਗੁਰੂ ਸਾਹਿਬ ਹਿੰਦੂ ਧਰਮ ਦੀ ਰੱਖਯਾ ਵਾਸਤੇ ਸੀਸ ਦੇਣ ਚੱਲੇ ਹਨ। ਏਸ ਕਰ ਕੇ ਓਨ੍ਹਾਂ ਨੇ ਵੱਡੇ ਜਤਨ
ਨਾਲ ਲੱਭ ਕੇ ਗੁਰੂ ਜੀ ਦੇ ਦਰਸ਼ਨ ਜਾ ਕੀਤੇ। ਯਥਾ ਸ਼ਕਤਿ ਭੇਟਾ ਚੜ੍ਹਾਈ। ਦਰਸ਼ਨ ਉਪਦੇਸ਼ ਪਾਏ। ਗੁਰਮੁਖ ਬਣੇ, ਸ਼ਬਦ ਸਾਖੀ ਸੁਣੇ। ਮਨ ਨੂੰ ਸ਼ਾਂਤ ਹੋਈ। ਸੰਸੇ ਸ਼ੋਕ, ਮੋਹ ਸਭ ਦੂਰ ਹੋ ਗਏ। ਚੀਕੇ ਤੋਂ ਤੁਰਨ ਲੱਗਿਆਂ ਗੁਰੂ ਜੀ ਨੇ ਗਲੌਰਾ ਮਸੰਦ ਗਲੌਰੇ ਮਸੰਦ ਨੂੰ ਆਖਿਆ: ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ (ਵਾਰ-ਮਾਝ, ਮਃ ੧ - ੧੪੧) ਤੂੰ ਆਪਣਾ ਹੱਕ ਰੱਖ ਕੇ ਬਾਕੀ ਗੁਰੂ ਜੀ ਦਾ ਹੱਕ ਗੁਰੂ ਜੀ ਪਾਸ ਪੁਚਾਯਾ ਕਰ।। ਜੋ ਗੁਰੂ ਤੂੰ ਜੀ ਦੇ ਨਾਮ ਦੀ ਉਗਰਾਹੀ ਸਿੱਖਾਂ ਪਾਸੋਂ ਕਰ ਕੇ ਗੁਰੂ ਪਾਸ ਨਹੀਂ ਪੁਚਾਉਂਦਾ ਏਹ ਧਨ ਤੇਰੇ ਲੋਕ ਪ੍ਰਲੋਕ ਦੇ ਸੁਖ ਨਸ਼ਟ ਕਰ ਦੇਵੇਗਾ। ਗੁਰੂ ਜੀ ਤਾਂ ਉਸ ਨੂੰ ਸੱਚਾ ਉਪਦਸ਼ ਦੇ ਕੇ ਓਥੋਂ ਚੱਲ ਕੇ ਕੱਰ੍ਰੇ ਪਿੱਡ ਜਾ ਉੱਤਰੇ, ਅਰ ਸੰਗਤ ਦੀ ਮੋੜੀ ਨਾ ਮੁੜੀ, ਪਹੋਏ ਤੱਕ ਨਾਲ ਹੀ ਗਈ। ਕੱਰ੍ਰੇ ਗਲੌਰੇ ਦੇ ਮਾਂ ਬਾਪ ਮਰ ਗਏ ਸੀ। ਏਹ ਚੀਕੇ ਪਿੰਡ ਦਾ ਬਾਲਕ ਰੁਲਦਾ ਫਿਰਦਾ ਦੇਵ ਜੋਗ ਨਾਲ ਗੁਰੂ ਹਰਿਰਾਇ ਜੀ ਦੇ ਘੋੜਿਆਂ ਦੀ ਸੇਵਾ ਕਰਨ ਜਾ ਲੱਗਾ। ਬਾਰਾਂ ਬਰਸ ਪ੍ਰੇਮ ਨਾਲ ਟਹਿਲ ਕੀਤੀ, ਜਿਸ ਤੋਂ ਖ਼ੁਸ਼ੀ ਹੋ ਕੇ ਉਨ੍ਹਾਂ ਨੇ ਇਸਨੂੰ ਬਾਂਗਰ ਦੇਸ ਦਾ ਮਸੰਦ ਕਰ ਦਿੱਤਾ। ਅੱਗੇ ਓਨ ਸਨੇ ਸਨੇ ਆਪਣੀ ਮਿੱਠੀ ਜ਼ਬਾਨ ਤੇ ਫਿਰਤ ਦੇ ਜ਼ੋਰ ਗੁਰੂ ਜੀ ਦੀ ਸਿੱਖੀ ਬਹੁਤ ਵਧਾਈ। ਹਾਂਸੀ, ਹਸਾਰ ਤੱਕ ਜੋ ਕੋਈ ਕਿਤੇ ਗੁਰੂ ਜੀ ਦਾ ਸਿੱਖ ਸੀ ਯਾ ਨਵਾਂ ਹੋਯਾ ਸਭ ਤੋਂ ਕਾਰ ਭੇਟ ਲੈ ਕੇ ਜਮ੍ਹਾਂ ਕਰਦਾ ਰਿਹਾ। ਗੁਰੂ ਜੀ ਪਾਸ ਨਾ ਪੁਚਾਈ। ਜਦ ਗਲੌਰਾ ਕਿਤੇ ਵਾਂਢੇ ਗਿਆ ਤਾਂ ਉਸ ਦੀ ਤੀਵੀਂ ਨੂੰ ਜੋ ਬਹੁਤ ਭੋਲੀ ਸੀ, ਇੱਕ ਚਲਾਕ ਬ੍ਹਾਮਣੀ ਜੋ ਓਨਾਂ ਦੀ ਗੁਆਂਢਣ ਸੀ ਆਖਣ ਲੱਗੀਭੈਣ! ਸਾਡੇ ਘਰ ਪੰਜ ਕੁ ਸੇਰ ਰੁਪੱਯੇ ਪੈਸੇ ਸੀ, ਉੱਲੀ ਨੇ ਖਾ ਲੀਤੇ। ਤੁਸੀਂ ਸੁਕਾ ਰਖਣੇ। ਨਹੀਂ ਤਾਂ ਉੱਲੀ ਖਾ ਜਾਊ। ਗਲੌਰੇ ਦੀ ਇਸਤ੍ਰੀ ਨੇ ਓਸੇ ਵੇਲੇ ਅੰਦਰੋਂ ਟੋਆ ਪੁੱਟ ਕੇ ਮੱਟ ਵਿੱਚੋਂ ਰੁਪੱਯੇ ਕੱਢ ਕੱਢ ਬਾਹਮਣੀ ਤੋਂ ਕੋਠੇ ਉੱਤੇ ਸੁਕਣੇ ਪਵਾ ਦਿੱਤੇ। ਓਹ ਝੋਲੀ ਭਰ ਭਰ ਲੈ ਜਾਂਦੀ ਰਹੀ। ਨਾਲੇ ਆਪਣੇ ਘਰ ਸੁਟਦੀ ਗਈ। ਜਦ ਸੁਕ ਕੇ ਫੇਰ ਮੱਟ ਵਿੱਚ ਪਾਏ ਤਾਂ ਮਟ ਊਣਾ ਰਿਹਾ। ਮੋਮੋ ਠੱਗਣੀ ਬ੍ਰਾਹਮਣੀ ਬੋਲੀ ਏਹ ਭੀ ਮੇਰਾ ਉਪਕਾਰ ਹੈ। ਜੇ ਨਾ ਸੁਕਾਂਵਦੀ ਤਾਂ ਸਭ ਨੂੰ ਉੱਲੀ ਖਾ ਜਾਂਦੀ। ਕਿਉਂਕਿ ਗਲੌਰਾ ਗਿੱਲੇ ਰੁਪੱਯੇ ਲਿਆ ਕੇ ਅੰਦਰ ਪਾ ਛੱਡਦਾ ਹੈ। ਓਹ ਭੋਲੀ ਜੱਟੀ ਸਭ ਸੱਚ ਮੰਨ ਗਈ। ਜਦ ਗਲੌਰਾ ਨੇ ਆ ਕੇ ਏਹ ਗੱਲ ਸੁਣੀ ਤਾਂ ਇਸਤ੍ਰੀ ਨੂੰ ਮਾਰਿਆ ਕੁਟਿਆ। ਬ੍ਰਾਹਮਣ ਤੇ ਗਲੌਰਾ ਦੋਵੇਂ ਆਪੋ ਵਿੱਚ ਲੜ ਮਰ ਗਏ। ਔਰਤਾਂ ਰੰਡੀਆਂ ਨੇ ਧਨ ਲੋਕਾਂ ਨੂੰ ਖੁਲਾ ਛੱਡਿਆ। ਗੁਰਾਂ ਦਾ ਬਚਨ ਸੁਫਲਾ ਹੋਯਾ। ਅਧਰਮ ਦਾ ਪੈਸਾ ਪ੍ਰਾਣਾਂ ਨੂੰ ਭੀ ਲੈ ਗਿਆ। ਸੱਚ ਹੈ ਗੁਰ ਕੇ ਧਨ ਕੇ ਜੇ ਜਨ ਹਰ ਹੈਂ। ਹਤ ਤੇਜ ਬਿਭੂਤ ਦੁਖੀ ਮਰ ਹੈਂ।ਐਸੀ ਅਧਰਮ ਦੀ ਮਾਯਾ ਸੰਗ੍ਰਹਿ ਕਰਨੀ ਮਹਾਂ ਦੁਖਦਾਈ ਹੈ। ਯਥਾ ਜੁਰੇ ਤੁ ਰੱਖਯਾ ਨਿਪਟ ਕਰ ਜਾਇ ਤੁ ਪ੍ਰਾਣ ਸਮੇਤ।ਤਾਂ ਤੇ ਧਰਮ ਦੀ ਕਮਾਈ ਕੱਠੀ ਹੋਵੇ ਤਾਂ ਨਿਸੰਗ ਜਮ੍ਹਾਂ ਕਰੋ। ਯਥਾ ਪੂਤ ਅਨੀਤਿ ਨ ਸੂਮ ਪਨ ਕਰ ਕਬਹੂ ਧਨ ਜੋਰ। ਖਾਏ ਖ਼ਰਚੇ ਜੋ ਜੁਰੇ ਤੌ ਜੋਰੀਓ ਕਰੋਰ।
() ਵਾਲੇ ਰੂਪੇ ਮਸੰਦ ਨੇ (ਜਿਸ ਨੂੰ ਏਸੇ ਦੇਸ ਦੀ ਗੁਰਸਿੱਖੀ ਦਾ ਮਸੰਦ ਛੀਵੇਂ ਗੁਰੂ ਜੀ ਕਰ ਗਏ ਸੇ) ਗੁਰੂ ਜੀ ਦੀ ਜਰਾ ਭੀ ਸੇਵਾ ਨਾ ਕੀਤੀ, ਸਗੋਂ ਇਹ ਬਹਾਨਾ ਬਣਾ ਕੇ ਮਿਲਣ ਭੀ ਨਾ ਆਯਾ ਕਿ ਜੇ ਮੈਂ ਗੁਰੂ ਜੀ ਨੂੰ ਮਿਲਿਆ ਤਾਂ ਤੁਰਕ ਮੈਨੂੰ ਫਾਂਸੀ ਦੇ ਛੱਡਣਗੇ, ਉਸ ਦੀ ਭਾਉਣੀ ਦਾ ਫ਼ਲ ਓਸ ਨੂੰ ਓਸੇ ਥਾਂ ਬੋਹੜ ਨਾਲ ਫਾਂਸੀ ਮਿਲੀ। ਜਿਸ ਭਾਗੂ ਨਾਮ ਜ਼ਿਮੀਂਦਾਰ ਨੇ ਗੁਰੂ ਜੀ ਦੀ ਸੇਵਾ ਕੀਤੀ ਸੀ ਗੁਰੂ ਜੀ ਨੇ ਖ਼ੁਸ਼ ਹੋ ਕੇ ਓਸ ਨੂੰ ਪੰਜ ਸੌ ਰੁਪਯੇ ਦਾ ਬਦਰਾ ਦੇ ਕੇ ਬਚਨ ਕੀਤਾ ਕਿ ਏਸ ਰੁਪਏ ਨਾਲ ਏਥੇ ਦ੍ਰਖਤ ਬਾਗ਼ ਖੂਹ ਲਾਓ। ਓਨ ਓਹੋ ਕੰਮ ਕੀਤਾ, ਜਿਸ ਦਾ ਫ਼ਲ ਹੁਣ ਓਸੇ ਦੀ ਸੰਤਾਨ ਕੱਰ੍ਰੇ ਵਿੱਚ ਵਸਦੀ ਹੈ, ਤੇ ਗੁਰਦੁਆਰੀਏ ਭੀ ਓਹੋ ਹਨ। ਕੱਰ੍ਰੇ ਤੋਂ ਚੱਲ ਕੇ ਪਹੋਏ ਸ੍ਰਸ੍ਵਤੀ ਦੇ ਇਸ਼ਨਾਨ ਦਾਨ ਕਰ ਕੇ ਸੰਗਤ ਨੂੰ ਪਿੱਛੇ ਮੋੜਿਆ, ਆਪ ਰਹੇਲੇ ਜਾ ਰਹੇ। ਲੋਕਾਂ ਨੇ ਬਹੁਤ ਸੇਵਾ ਕੀਤੀ। ਓਥੋਂ ਅੱਗੇ ਲੱਖਣ ਮਾਜਰੇ ਰੋਹਤਕ ਆਦਿਕ ਅਨੇਕ ਪਿੰਡਾਂ ਵਿੱਚ ਉੱਤਰ ਕੇ ਬੇਅੰਤ ਲੋਕਾਂ ਨੂੰ ਸੁਮੱਤੇ ਲਾਉਂਦੇ ਹੋਏ ਕਸਬੇ ਕਨੌੜ ਦੇ ਪਾਸ ਜਾ ਬਿਰਾਜੇ, ਲੋਕਾਂ ਨੇ ਦਰਸ਼ਨ ਪਾਏ, ਸੇਵਾ ਕੀਤੀ। ਓਥੇ ਇੱਕ ਸੰਤ ਬਾਉਲੀ ਉੱਤੇ ਰਿਹਾ ਕਰਦਾ ਸੀ। ਓਨ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ! ਮੈਂ ਪਹਿਲੇ ਬਹੁਤ ਜਪ, ਤਪ, ਤੀਰਥ, ਬਰਤ ਕੀਤੇ, ਫੇਰ ਯੱਗ ਸਾਧਨਾ ਸਿੱਖੀ, ਹੁਣ ਜਿਤਨਾ ਚਿਰ ਚਾਹਾਂ ਸਮਾਧੀ ਲਾ ਰੱਖਦਾ ਹਾਂ ਪਰ ਦੁਤੀਆ ਭਾਵ, ਰਾਗ, ਦ੍ਵੈਖ ਕ੍ਰੋਧ, ਹੰਕਾਰ ਦੂਰ ਨਹੀਂ ਹੋਏ ਜਿਨ੍ਹਾਂ ਕਰ ਕੇ ਮਨ ਸੜਦਾ ਹੈ ਤੇ ਸ਼ਾਂਤ ਨਹੀਂ ਪ੍ਰਾਪਤ ਹੋਈ। ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ: ਤਿਹ ਜੋਗੀ ਕਉ ਜੁਗਤਿ ਨ ਜਾਨਉ ॥ ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥ ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥ ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥ ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥ (ਧਨਾਸਰੀ, ਮਃ ੯ - ੬੮੫) ਏਸ ਸ਼ਬਦ ਦੇ ਅਰਥ ਸਮਝਾ ਕੇ ਬਚਨ ਕੀਤਾਬ੍ਰਹਮ ਗਯਾਨ ਬਿਨਾਂ ਦ੍ਵੈਤ ਭਾਵ ਦੂਰ ਨਹੀਂ ਹੁੰਦਾ। ਦੂਈ ਦੂਰ ਹੋਏ ਬਿਨਾਂ ਅੰਦਰ ਸ਼ਾਂਤੀ ਨਹੀਂ ਵਰਤਦੀ।ਫੇਰ ਭੀ ਜਦ ਓਨ ਬ੍ਰਹਮਗਯਾਨ ਦੀ ਤੀਬ੍ਰ ਇੱਛਾ ਪ੍ਰਗਟ ਕੀਤੀ, ਤਾਂ ਗੁਰੂ ਜੀ ਨੇ ਉਸ ਨੂੰ ਪਹਿਲੇ ਤਤ੍ਵ ਮਿਥਯਾ, ਆਤਮਾ ਅਨਾਤਮਾ ਦਾ ਬਿਬੇਕ ਦ੍ਰਿੜਾਯਾ। ਫੇਰ ਨੌ ਦੇਸ ਕਾਲ ਵਸਤੂ ਜੀਵ ਦੇ ਵੱਖੋ ਵੱਖ ਦਿਖਾ ਕੇ ਏਨ੍ਹਾਂ ਦਾ ਸਾਖੀ ਅਧਿਸਠਾਨ ਸ਼ੁੱਧ ਆਤਮਾ ਦਾ ਪਾਰਬ੍ਰਹਮ ਦੇ ਨਾਲ ਠੀਕ ਅਭੇਦ ਕਰਾ ਦਿੱਤਾ ਜਿਸ ਤੋਂ ਬ੍ਰਹਮਗਯਾਨ ਸਾਖਯਾਤ ਹੋਣੇ ਕਰ ਓਹ ਪਰਮਾਨੰਦ ਦੀ ਪ੍ਰਾਪਤੀ, ਸੰਸਾਰ ਦੁੱਖ ਦੀ ਨਵਿਰਤੀ ਰੂਪ ਕੈਵੱਲਯ ਮੁਕਤੀ ਨੂੰ ਪ੍ਰਾਪਤ ਹੋ ਕੇ ਸ਼ਾਂਤਿ ਚਿੱਤ ਹੋ ਬੈਠਾ। ਗੁਰੂ ਸਾਹਿਬ ਜੀ ਭੀ ਉਸ ਦੇ ਮੱਥੇ ਪੁਰ ਪਰਮਾਨੰਦ ਦਾ ਨੂਰ ਪ੍ਰਗਟ ਹੋਯਾ ਦੇਖ ਕੇ ਬੜੇ ਪ੍ਰਸੰਨ ਹੋਏ। ਜਦ
ਓਥੋਂ ਤੁਰਨ ਲੱਗੇ ਤਾਂ ਓਸ ਸੰਤ ਨੇ ਆਪਣੀ ਯੋਗ ਕਲਾ ਨਾਲ ਗੁਰੂ ਜੀ ਦਾ ਸੰਕਲਪ ਤੇ ਭਵਿੱਖਯਤਹੋਣਹਾਰ ਦੇਖ ਕੇ ਬੇਨਤੀ ਕੀਤੀਜੇ ਮੈਨੂੰ ਹੁਕਮ ਦਿਓ ਤਾਂ ਏਸ ਔਰੰਗੇ ਨੂੰ ਮਾਰ ਕੇ ਹੁਣੇ ਕਜੀਆ ਮੁਕਾ ਛੱਡਾਂ, ਜਿਸ ਤੋਂ ਸਾਰੀ ਹਿੰਦਵਾਇਣ ਦੇ ਕਲੇਸ਼ ਮਿੱਟ ਜਾਣ।ਗੁਰੂ ਜੀ ਨੇ ਉਸ ਦੀ ਉਂਗਲ ਫੜੀ ਤਾਂ ਦਿੱਬਯ ਦ੍ਰਿਸ਼ਟ ਹੋਣੇ ਕਰ ਉਸ ਨੂੰ ਗੁਰੂ ਵਿੱਚ ਸ਼ਰਧਾ ਤੇ ਭਾਵੀ ਮੰਨਣ ਵਿੱਚ ਮੁਕਤੀ ਮਲੂਮ ਹੋਈ ਅਤੇ ਏਹ ਭੀ ਦੇਖ ਲੀਤਾ ਕਿ ਜੇ ਗੁਰੂ ਜੀ ਚਾਹੁਣ ਤਾਂ ਆਪਣੀ ਈਸ਼ਤਾ ਏਥੇ ਲੱਛਾ ਸਿੰਘ ਨਿਰਮਲੇ ਸੰਤ ਨੇ ਸੰਮਤ ੧੮੨੮ ਬਿਕ੍ਰਮੀ ਨੂੰ ਇੱਕ ਮਕਾਨ ਪੱਕਾ ਇੱਕ ਖੂਹ ਬਨਵਾਯਾ। (ਏਹ ਸੰਮਤ ਖੂਹ ਵਿੱਚ ਪੱਥਰ ਤੇ ਉਕਰਿਆ ਹੋਯਾ ਹੈ) ਉਸ ਦੇ ਪੋਤੇ ਚੇਲੇ ਸੰਗਤ ਸਿੰਘ ਦੇ ਵੇਲੇ ਸੰਮਤ ੧੯੨੨ ਬਿਕ੍ਰਮੀ ਨੂੰ ਮੈਂ ਓਥੇ ਗਿਆ ਸੀ। ਗਊਆਂ, ਮਹੀਆਂ ਦਾ ਦੁੱਧ ਕੜਾਹੇ ਵਿੱਚ ਸਾਰਾ ਦਿਨ ਚੜ੍ਹਦਾ ਰਹਿੰਦਾ। ਜਦ ਕੋਈ ਸਿੱਖ ਸਾਧ ਚਾਹੇ ਤਾਂ ਬਾਟੀ ਭਰ ਕੇ ਪਿਲਾ ਦਿੰਦਾ। ਏਸੇ ਲੱਛਾ ਸਿੰਘ ਨੇ ਲੌਂਗੋਵਾਲ ਦੋ ਡੇਰੇ ਪਾਏ। ਇੱਕ ਪਿੰਡੋਂ ਬਾਹਰ, ਜਿਸ ਨਾਲ ਦੋ ਹੱਲ ਦੀ ਜ਼ਮੀਨ ਮਾਫੀ ਸੀ, ਹੁਣ ਦਾਮੀ ਹੋ ਗਈ। ਦੂਜੀ ਧਰਮਸ਼ਾਲਾ ਨਗਰ ਵਿੱਚ ਬਣਵਾ ਕੇ ਆਪਣੇ ਚੇਲੇ ਭਾਗ ਸਿੰਘ ਨੂੰ ਸੌਂਪੀ। ਉਸ ਨਾਲ ਦਸ ਹੱਲ ਦੀ ਜ਼ਮੀਨ ਮਾਫੀ ਹੈ।
() ਸਿੱਧੀ ਦੇ ਬਲ ਕਰ ਕੇ ਸਾਰੀ ਤੁਰਕ ਕੌਮ ਦਾ ਨਾਸ ਕਰ ਘੱਤਣ। ਪਰ ਓਹ ਈਸ਼੍ਵਰ ਦੀ ਭਾਵੀ ਤੋਂ ਬਾਹਰ ਹੋਣਾ ਨਹੀਂ ਚਾਹੁੰਦੇ। ਏਹ ਕੌਤਕ ਦੇਖ ਕੇ ਫੇਰ ਤਾਂ ਓਨ ਗੁਰੂ ਜੀ ਦੇ ਚਰਨ ਫੜ ਲੀਤੇ ਨਾਲ ਚੱਲਣਾ ਚਾਹਿਆ। ਪਰ ਗੁਰੂ ਜੀ ਨੇ ਬਚਨ ਕੀਤਾਤੂੰ ਏਸੇ ਦੇਸ ਵਿੱਚ ਰਹੁ। ਤੈਨੂੰ ਇੱਕ ਡੇਡਰਾਜ ਨਾਨਕੀ ਡੇਡ ਰਾਜ ਬ੍ਰਹਮਣ ਪਰਮਾਪਦ ਦਾ ਅਧਿਕਾਰੀ ਮਿਲੇਗਾ। ਉਸ ਨੂੰ ਜਗ੍ਹਾ ਦੇ ਕੇ ਫੇਰ ਤੂੰ ਸੱਚਖੰਡ ਵਿੱਚ ਸਾਡੇ ਪਾਸ ਆ ਜਾਵੀਂ। ਓਥੋਂ ਅੱਗੇ ਗੁਰੂ ਜੀ ਨੇ ਭਾਵੇਂ ਦਿੱਲੀ ਨੂੰ ਜਾਣਾ ਸੀ, ਪਰ ਆਗਰੇ ਜਾ ਰਹੇ। ਕਿਉਂਕਿ ਇੱਕ ਤਾਂ ਮਾਈ ਭਾਗੋ ਗੁਰੂ ਅਰਜਨ ਸਾਹਿਬ ਜੀ ਦੀ ਸਤਸੰਗਣ ਬਹੁਤ ਬ੍ਰਿਧ ਕਿਸੇ ਸੰਤ ਤੋਂ ਨੌਵੇਂ ਗੁਰੂ ਜੀ ਦੀ ਬਾਣੀ ਸੁਣ ਕੇ ਨੌਵੇਂ ਗੁਰੂ ਜੀ ਦੇ ਦਰਸ਼ਨ ਦੀ ਅਤਯੰਤ ਪਯਾਸੀ ਹੋ ਰਹੀ ਸੀ। ਦੂਜੇ ਇੱਕ ਸੱਯਦ ਹਸਨ ਅਲੀ ਨਾਮ ਬੁੱਢਾ ਨਿਰਧਰ ਹਰ ਵੇਲੇ ਏਹੋ ਚਿਤਵਦਾ ਸੀ ਕਿ ਜੇ ਗੁਰੂ ਤੇਗ ਬਹਾਦਰ ਜੀ ਸੱਚੇ ਸਤਗੁਰੂ ਅੰਤਰਜਾਮੀ ਔਰੰਗੇ ਦੇ ਪਾਸ ਜਾਣਾ ਚਾਹੁੰਦੇ ਹਨ ਤਾਂ ਓਹ ਹਾਕਮ ਤਾਈ ਵਾਂਙੂੰ ਮੇਰੇ ਉੱਤੇ ਏਹ ਪਰੋਪਕਾਰ ਕਰਨ ਕਿ ਆਪੇ ਆਗਰੇ ਆ ਜਾਣ। ਔਰੰਗੇ ਨੇ ਜੋ ਓਨ੍ਹਾਂ ਦੇ ਫੜਾਉਣ ਵਾਲੇ ਨੂੰ ਹਜ਼ਾਰ ਰੁਪਯਾ ਦੇਣ ਦਾ ਇਸ਼ਤਿਹਾਰ ਦੇ ਰੱਖਯਾ ਹੈ, ਓਹ ਰੁਪਯਾ ਮੈਨੂੰ ਦਿਵਾ ਜਾਣ, ਜਿਸ ਨਾਲ ਮੇਰੀ ਏਹ ਬੁਢੇਪੇ ਦੀ ਉਮਰ ਚੰਗੀ ਤਰ੍ਹਾਂ ਕਟੀ ਜਾਵੇ। ਏਹਨਾਂ ਦੋਹਾਂ ਦੀ ਤੀਬ੍ਰ ਇਛਯਾ ਪੂਰੀ ਕਰਨ ਵਾਸਤੇ ਗੁਰੂ ਜੀ ਦਿੱਲੀ ਦਾ ਰਾਹ ਛੱਡ ਕੇ ਆਗਰੇ ਚਲੇ ਗਏ। ਪਹਿਲਾਂ ਸ਼ਹਿਰ ਵਿੱਚ ਜਿੱਥੇ ਹੁਣ ਗੁਰਦਵਾਰਾ ਹੈ, ਜਾ ਉੱਤਰੇ। ਭਾਵੇਂ ਗੁਰੂ ਜੀ ਦੇ ਦਰਸ਼ਨ ਕਰ ਕੇ ਨਿਹਾਲ ਤਾਂ ਸਾਰੀ ਸੰਗਤ ਹੋਈ, ਪਰ ਮਾਈ ਭਾਗੋ ਅਤਯੰਤ ਅਨੰਤ ਹੋਈ। ਓਸ ਨੇ ਜੋ ਬਹੁਤ ਬ੍ਰੀਕ ਸੂਤ ਕੱਤ ਕੇ ਗੁਰੂ ਜੀ ਵਾਸਤੇ ਪੁਸ਼ਾਕੀ ਬਣਾ ਰੱਖੀ ਸੀ; ਓਹ, ਤੇ ਬਾਕੀ ਰੇਜ਼ੇ ਸਿੱਖਾਂ ਵਾਸਤੇ ਅਰਪਣ ਕੀਤੇ। ਦੋ ਦਿਨ ਗੁਰੂ ਜੀ ਨੂੰ ਓਥੇ ਰੱਖਯਾ। ਸਰਬ ਭਾਂਤ ਡੇਡ ਰਾਜ ਧਰਸੂ ਪਿੰਡ ਕਨੌੜ ਤੋਂ ੪ ਕੋਹ ਬ੍ਰਾਹਮਣ ਦੇ ਘਰ ਪੈਦਾ ਹੋ ਕੇ ਗਊਆਂ ਚਾਰਦਾ ਰਿਹਾ। ਓਸੇ ਸੰਤ ਤੋਂ ਗੁਰਮੰਤ੍ਰ ਸਤਨਾਮ ਲੈ ਕੇ ਸੰਤ ਹੋ ਗਿਆ ਤੇ ਜੰਗਲਾਂ ਬਸਤੀਆਂ ਵਿੱਚ ਭਜਨ ਗਾਉਂਦਾ ਫਿਰਿਆ। ਆਖਦੇ ਹਨ ਉਸ ਅੱਗੇ ਪਰੀਆਂ ਆ ਕੇ ਨਿਰਤ ਕਰਦੀਆਂ ਸਨ। ਆਗਰੇ ਵਿੱਚ ਧਰਮ ਦਾਸ ਸੇਠ ਦੇ ਜਾ ਰਿਹਾ। ਰਾਤ ਨੂੰ ਨਿਤ ਜਮਨਾ ਪਾਰ ਚਲਾ ਜਾਏ। ਨਿਰਤ ਦੇਖੇ ਤੇ ਚਲਾ ਆਵੇ। ਇੱਕ ਦਿਨ ਓਸੇ ਸੇਠ ਦੀ ਭਣੇਵੀ ਨਾਨਕੀ ਨੇ (ਜੋ ਨਾਰਨੌਲ ਜੰਮੀ ਸੀ) ਓਸੇ ਸੰਤ ਦੇ ਪਿੱਛੇ ਜਾ ਕੇ ਲੀਲ੍ਹਾ ਵੇਖੀ ਤਾਂ ਉਸ ਨੂੰ ਭੀ ਦਿੱਬ ਦ੍ਰਿਸ਼ਟ ਹੋ ਗਈ। ਫੇਰ ਚਲੀਣੇ ਪਿੰਡ ਨਾਰਨੌਲ ਤੋਂ ਚਾਰ ਕੋਹ ਖੇਤੜੀ ਵਾਲੇ ਰਾਜੇ ਦੇ ਰਾਜ ਵਿੱਚ ਜਿੱਥੇ ਹੁਣ ਉਨ੍ਹਾਂ ਦੇ ਮੰਦਰ ਮਕਾਨਾਂ ਵਿੱਚ ਅਲੌਕਿਕ ਭਗਤੀ ਭਾਵ ਤੇ ਨਾਮ ਅਰ ਅੰਨਯ ਦਾ ਸਦਾ ਵਰਤ ਹੈ, ਓਥੇ ਡੇਡ ਰਾਜ ਪਾਸ ਜਾ ਰਹੀ। ਫੇਰ ਓਸ ਦੇ ਭਗਤੀ ਭਾਵ ਤੇ ਪ੍ਰਤਾਪ ਨਾਲ ਬਹੁਤ ਪ੍ਰਭਤਾ ਹੋ ਗਈ, ਕਿਉਂਕਿ ਬੀਬੀ ਦੀਆਂ ਕਰਾਮਾਤਾਂ ਭੀ ਬੇਅੰਤ ਹੀ ਲੋਕ ਵਰਣਨ ਕਰਦੇ ਹਨ। ਡੇਡ ਰਾਜ ਸਵਾ ਸੌ ਬਰਸ ਦਾ ਹੋ ਕੇ ਸੰਮਤ ੧੯੦੫ ਬਿਕ੍ਰਮੀ ਵਿੱਚ ਚੋਲਾ ਛੱਡ ਗਿਆ। ਹੁਣ ਓਸ ਦੀ ਤੇ ਨਾਨਕੀ ਦੀ ਮੂਰਤ ਮੰਦਰ ਵਿੱਚ ਪੂਜੀਦੀ ਹੈ। ਇੱਕ ਚਤਰ ਭੁਜ ਨਾਮ ਗ਼ਰੀਬ ਬਾਣੀਆਂ ਨਵਲ ਗੜ੍ਹ ਦਾ ਜੋ ਸੱਚਾ ਸੇਵਕ ਓਨ੍ਹਾਂ ਦਾ ਹੋ ਕੇ ਹੁਣ ਲੱਖਾਂ ਪਤੀ ਹੋ ਰਿਹਾ ਹੈ, ਓਸੇ ਨੇ ਮੰਦਰ ਮਕਾਨ ਬਣਾਏ। ਡੇਡ ਰਾਜ ਤੋਂ ਪਿਛੋਂ ਮਾਈ ਨਾਨਕੀ ਦੇ ਜਤ ਸਤ, ਰਿਧੀ, ਸਿਧੀ, ਤੇਜ, ਪ੍ਰਤਾਪ ਨੇ ਸਾਰਾ ਦੇਸ ਨਿਵਾ ਦਿੱਤਾ। ਬੇਅੰਤ ਸੇਵਕ ਸਤਨਾਮ ਦੇ ਉਪਦੇਸ਼ੀ ਹੋ ਗਏ। ਅਨੇਕ ਵਿਆਹੀਆਂ ਕੁਆਰੀਆਂ ਉਸ ਦੇ ਪਾਸ ਆ ਕੇ ਭਗਤੀ ਭਜਨ ਵਿੱਚ ਰੱਤੀਆਂ ਗਈਆਂ। ਸੰਮਤ ੧੯੧੩ ਬਿਕ੍ਰਮੀ ਵਿੱਚ ਓਸ ਨਾਨਕੀ ਪਿੱਛੋਂ ਦੂਜੀ ਨਾਨਕੀ ਬ੍ਰਹਮਣ ਦੀ ਬੇਟੀ ਗੱਦੀ ਤੇ ਬੈਠੀ। ਏਸ ਨੇ ਸੰਮਤ ੧੯੫੨ ਤੱਕ ਰਹਿ ਕੇ ਨਾਨਕੀ ਦਾ ਮਤ ਬਹੁਤ ਫੈਲਾਇਆ। ਹੁਣ ਓਸ ਦੀ ਗੱਦੀ ਪੁਰ ਕੁਸ਼ੱਲਯਾ ਨਾਮ ਦੇਵੀ ਬਾਲ ਜਤੀ ਕੁਆਰੀ ਕੰਨਯਾਂ ਪੰਜਾਹ ਬਰਸ ਦੀ ਉਮਰ ਵਿੱਚ ਹੈ। ਕਹਿੰਦੇ ਹਨ ਦੂਜੀ ਨਾਨਕੀ ਦੇ ਤੇਜ ਪ੍ਰਤਾਪ ਤੇ ਸਰੂਪ ਦੀ ਮਹਿਮਾ ਸੁਣ ਕੇ ਓਸ ਦਾ ਜਤ ਸਤ ਤੋੜਨ ਵਾਸਤੇ ਸੰਮਤ ੧੯੧੪ ਬਿਕ੍ਰਮੀ ਨੂੰ ਫ਼ੌਜ ਲੈ ਕੇ ਝੱਜਰ ਦਾ ਨਵਾਬ ਚੜ੍ਹ ਆਯਾ। ਓਸ ਦੁਸ਼ਟ ਜ਼ਾਲਮ ਨੇ ਬੇਅੰਤ ਹਿੰਦੂ ਕੁੜੀਆਂ ਦੇ ਜਤ ਸਤ ਜ਼ੋਰੋ ਜ਼ੋਰੀ ਤੋੜੇ ਸਨ। ਬੀਬੀ ਨਾਨਕੀ ਨੇ ਬਚਨ ਕੀਤਾ ਤੀਹ ਦਿਨ ਤੱਕ ਜੇ ਤੂੰ ਅਤੇ ਤੇਰਾ ਰਾਜ ਰਹਿ ਗਿਆ ਤਾਂ ਫੇਰ ਮੇਰੇ ਪਾਸ ਆਵੀਂ। ਓਨ ਏਹੋ ਗੱਲ ਮੰਨ ਕੇ ਪਹਿਰੇ ਬੈਠਾ ਦਿੱਤੇ ਕਿ ਨਾਨਕੀ ਕਿਧਰੇ ਨੱਸ ਨਾ ਜਾਵੇ। ਵੀਹ ਦਿਨ ਗ਼ੁਜ਼ਰੇ ਤਾਂ ਦਿੱਲੀ ਫਤੇ ਹੋ ਗਈ। ਛੱਬੀ ਦਿਨ ਹੋਏ ਤਾਂ ਅੰਗ੍ਰੇਜ਼ੀ ਫੌਜ ਝੱਜਰ ਤੋਂ ਤਿੰਨ ਕੋਹ ਜੁਹਰੇ ਬਾਗ਼ ਆ ਉੱਤਰੀ। ਨਵਾਬ ਨੇ ਤੋਪਾਂ ਬੀੜ ਦਿੱਤੀਆਂ। ਜੰਗ ਦੀ ਤਿਆਰੀ ਕੀਤੀ। ਓਸ ਦਾ ਵਜ਼ੀਰ ਜਵਾਲਾ ਮਿਸਰ ਸੁਲਾਹ ਕਰਾਉਣ ਲਈ ਲਾਟ ਪਾਸ ਨਵਾਬ ਨੂੰ ਲੈ ਗਿਆ। ਲਾਟ ਸਾਹਿਬ ਨੇ ਨਵਾਬ ਨੂੰ ਫਾਂਸੀ ਚੜ੍ਹਾ ਕਰ ਉਸ ਦਾ ਸਾਰਾ ਰਾਜ ਜ਼ਬਤ ਕਰ ਲੀਤਾ। ਨਾਨਕੀ ਪਹਿਲੇ ਹੀ ਵੀਹਾਂ ਬਰਸਾਂ ਤੋਂ ਆਖਿਆ ਕਰਦੀ ਸੀ ਕਿ ਏਥੇ ਸਿੱਖਾਂ ਦਾ ਰਾਜ ਹੋਵੇਗਾ। ਓਹ ਬਚਨ ਸੱਤ ਹੋਯਾ। ਸਰਕਾਰ ਅੰਗ੍ਰੇਜ਼ੀ ਨੇ ਝੱਜਰ ਦੇ ਰਾਜ ਵਿੱਚੋਂ ਸੱਤ ਲੱਖ ਦੇ ਪ੍ਰਗਣੇ ਨਾਰਨੌਲ ਕਨੌੜ, ਬਾਬਲ, ਕਾਂਟੀ, ਦਾਦਰੀ, ਸਫੀਦੂੰ, ਫੂਲ ਕੇ ਰਾਜਿਆਂ ਨੂੰ ਚੌਥੇ ਸਾਲ ਦੇ ਗਦਰ ਵਿੱਚ ਸਹਾਇਤਾ ਕਰਨ ਬਦਲੇ ਛਡੇ। ਹੁਣ ਓਥੇ ਪਟਿਆਲੇ ਦਾ ਰਾਜ ਹੈ। ਸਾਧੂ ਬਚਨ ਅਟਲਾਧਾਨਾਨਕੀ ਬਾਈ ਦੇ ਸੇਵਕ ਸਤਨਾਮ ਤੇ ਉਪਦੇਸੀ ਹੋਣੇ ਕਰ ਸਿੱਖਾਂ ਨਾਲ ਅਤਯੰਤ ਪ੍ਰੇਮ ਰੱਖਦੇ ਹਨ। ਹੁੱਕਾ ਤਮਾਕੂ ਨਹੀਂ ਵਰਤਦੇ, ਅਰ ਨਾ ਉਸਤਰਾ, ਕੈਂਚੀ ਮੋਚਨਾਂ ਕੇਸਾਂ ਉੱਤੇ ਲਾਉਂਦੇ ਹਨ। ਇੱਕ ਖੰਡੇ ਦੇ ਅੰਮ੍ਰਿਤ ਬਿਨਾਂ ਹੋਰ ਸਿੱਖੀ ਦੀ ਪੂਰੀ ਮਰਯਾਦਾ ਓਨ੍ਹਾਂ ਵਿੱਚ ਹੈ। ਢੋਲਕੀ, ਛੈਣੇ, ਇਕਤਾਰੀ, ਖੜਤਾਲਾਂ ਕੈਂਸੀਆਂ ਵਜਾ ਭਗਤਾਂ ਦੇ ਤੇ ਗੁਰੂ ਜੀ ਦੇ ਸ਼ਬਦ ਅਜੇਹੇ ਪ੍ਰੇਮ ਨਾਲ ਗਾਉਂਦੇ ਹਨ ਕਿ ਪੱਥਰ ਦਿਲ ਭੀ ਮੋਮ ਹੋ ਜਾਂਦਾ ਹੈ। ਕੰਨ, ਨੱਕ ਇਸਤ੍ਰੀ ਮਰਦ ਕੋਈ ਨਹੀਂ ਵਿਨ੍ਹਾਉਂਦਾ। ਹੋਲੇ ਦੇ ਮੇਲੇ ਦਾ ਪ੍ਰਤਾਪ ਦਿਨੋਂ ਦਿਨ ਅਧਿਕ ਹੁੰਦਾ ਜਾਂਦਾ ਹੈ।
() ਸੇਵਾ ਸਤਸੰਗ ਸੰਗਤ ਨੇ ਕੀਤੀ। ਸ੍ਰੀ ਮੁਖ ਤੋਂ ਸ਼ਬਦ, ਸਲੋਕ, ਬਚਨ ਸੱਚੇ ਗਿਆਨ, ਵੈਰਾਗ ਦੇ ਸੁਣ ਕੇ ਨਿਹਾਲ ਹੋਏ। ਗੁਰੂ ਜੀ ਨੇ ਬਚਨ ਕੀਤਾਹੁਣ ਅਸੀਂ ਏਥੋਂ ਪ੍ਰਗਟ ਹੋ ਕੇ ਦਿੱਲੀ ਭਾਣਾ ਵਰਤਾਵਾਂਗੇ। ਹਿੰਦੂ ਧਰਮ ਦੀ ਰੱਖਯਾ ਵਾਸਤੇ ਸੀਸ ਦੇਣ ਆਏ ਹਾਂ ਤੁਸੀਂ ਸੰਸਾ ਸ਼ੋਕ ਨਹੀਂ ਕਰਨਾ ਕਿਉਂਕਿ ਜੋ ਅਸੀਂ ਨਿਤ ਮੁਕਤਾਂ ਦੀ ਪੰਕਤੀ ਵਿੱਚੋਂ ਹਾਂ।ਅਗਲੇ ਦਿਨ ਸ਼ਿਕਾਰ ਗਏ ਮੁੜ ਡੇਰੇ ਨਾ ਆਏ। ਦੁਪਹਿਰ ਨੂੰ ਓਸੇ ਬਾਗ਼ ਵਿੱਚ ਉੱਤਰ ਬੈਠੇ, ਜਿੱਥੇ ਓਸੇ ਬੁੱਢੇ ਨਿਰਧਨ ਸੱਯਦ ਦਾ ਪੋਤ੍ਰਾ ਬੱਕਰੀਆਂ ਚਾਰਦਾ ਸੀ। ਓਸ ਨੂੰ ਅੰਗੂਠੀ ਤੇ ਸ਼ਾਲ ਦੇ ਕੇ ਬਚਨ ਕੀਤਾ ਅੰਗੂਠੀ ਗੈਹਣੇ ਰੱਖ ਕੇ ਦੋ ਰੁਪਏ ਦੀ ਮਿਠਾਈ ਸ਼ਾਲ ਵਿੱਚ ਪਵਾ ਕੇ ਲੈ ਆ। ਜੇ ਕੋਈ ਪੁੱਛੇ ਤਾਂ ਆਖੀਂਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਭੇਜਿਆ ਹੈ। ਅਰ ਪਹਿਲੇ ਤੂੰ ਆਪਣੇ ਬਾਬੇ ਹਸਨ ਅਲੀ ਨੂੰ ਘਰੋਂ ਨਾਲ ਲੈ ਲਵੀਂ।ਓਨ ਓਹੋ ਕੰਮ ਕੀਤਾ। ਬੁੱਢਾ ਤਾਂ ਸਾਰਾ ਹਾਲ ਸੁਣਦੇ ਸਾਰ ਹੌਂਸਲੇ ਨਾਲ ਜਵਾਨ ਹੋ ਗਿਆ। ਪੋਤ੍ਰਾ ਦੁਕਾਨੋਂ ਸ਼ੀਰਨੀ ਲੈਣ ਲੱਗਾ। ਬੁੱਢੇ ਨੇ ਕੋਤਵਾਲ ਨੂੰ ਲਯਾ ਕੇ ਮੁੱਦਾ ਫੜਾ ਦਿੱਤਾ। ਕੋਤਵਾਲ ਭੀ ਬਾਗ਼ ਬਾਗ਼ ਹੋ ਗਿਆ, ਕਿਉਂ ਜੋ ਅਨੇਕ ਪਰਵਾਨੇ ਬਾਦਸ਼ਾਹੀ ਏਸ ਭਾਂਤ ਦੇ ਆ ਚੁੱਕੇ ਸੇ ਕਿ ਜੋ ਕੋਈ ਸਿੱਖਾਂ ਦੇ ਗੁਰੂ ਨੂੰ ਫੜ ਕੇ ਦਿੱਲੀ ਪੁਚਾਵੇਗਾ ਓਸ ਨੂੰ ਬੜੀ ਇੱਜ਼ਤ ਮਿਲੇਗੀ। ਓਧਰ ਕੋਤਵਾਲ ਤਾਂ ਕਿਲ੍ਹੇਦਾਰ ਪਾਸ ਫੌਜ ਦੀ ਮਦਦ
ਲਈ ਗਿਆ। ਏਧਰ ਜਦ ਗੁਰੂ ਜੀ ਨੇ ਓਸ ਅਯਾਲੀ ਨੂੰ ਸ਼ਾਲ ਤੇ ਅੰਗੂਠੀ ਦਿੱਤੀ ਸੀ ਤਦੋਂ ਦੀਵਾਨ ਮਤੀਰਾਮ ਨੇ ਬੇਨਤੀ ਕੀਤੀ ਕਿ ਮੇਰੇ ਪਾਸ ਰੁਪਏ ਹਨ। ਮੈਂ ਜਾ ਕੇ ਮਠਿਆਈ ਲੈ ਆਵਾਂਗਾ, ਅੰਗੂਠੀ ਗੈਹਣੇ ਨਾ ਰਖਾਓ। ਗੁਰੂ ਜੀ ਬੋਲੇਚੁੱਪ ਹੋ ਕੇ ਕਰਤਾਰ ਦੇ ਰੰਗ ਦੇਖੋ।ਦੀਵਾਨ ਨੇ ਓਸੇ ਵੇਲੇ ਦੂਜੇ ਸਿੱਖਾਂ ਨੂੰ ਕਹਿ ਦਿੱਤਾ ਕਿ ਅੱਜ ਗੁਰੂ ਜੀ ਅਪਣੇ ਆਪ ਨੂੰ ਤੁਰਕਾਂ ਦੇ ਵੱਸ ਵਿੱਚ ਦੇਣਗੇ। ਭਾਈ ਦਯਾਲੋ ਆਖਯਾ, ਜਿਵ ਜਿਵ ਹੁਕਮ ਤਿਵੈ ਤਿਵ ਕਾਰ॥ ਕੀ ਡਰ ਹੈ ਅਸੀਂ ਤਾਂ ਹੁਕਮ ਦੇ ਅਨੁਸਾਰ ਰਹਿਨਾ ਹੈ। ਇਸੇ ਲਈ ਕੁਰਬਾਨ ਹੋਣ ਲਈ ਆਏ ਹਾਂ। ਜਿਸ ਦਾ ਜੀ ਚਾਹੇ ਚਲਾ ਜਾਵੇ। ਓਹ ਸਿਦਕੀ ਜ਼ਰਾ ਨਾ ਡੋਲੇ। ਤਦੋਂ ਨੂੰ ਓਸੇ ਸੱਯਦ ਨੇ ਆ ਸਲਾਮ ਕੀਤੀ। ਮਹਾਰਾਜ ਜੀ ਨੇ ਸੱਯਦ ਹਸਨ ਅਲੀ ਹੱਸ ਕੇ ਆਖਯਾਲੈ ਮੀਆਂ! ਤੂੰ ਹਜ਼ਾਰ ਰੁਪਏ ਵਾਸਤੇ ਸਾਨੂੰ ਨਿੱਤ ਚਿਤਾਰਦਾ ਸੈਂ। ਹੁਣ ਸਾਨੂੰ ਫੜਾ ਕੇ ਇਨਾਮ ਲੈ ਲੈ। ਅਸੀਂ ਏਸੇ ਵਾਸਤੇ ਏਧਰ ਆਏ ਹਾਂ।ਗੁਰੂ ਜੀ ਦੇ ਦਰਸ਼ਨ ਕਰਨੇ ਤੋਂ ਉਸ ਦਾ ਮਨ
ਫਿਰ ਗਿਆ। ਹੱਥ ਜੋੜ ਕੇ ਬੋਲਿਆਹੁਣ ਕਿਧਰੇ ਛਿਪ ਜਾਓ।ਮਹਾਰਾਜ ਨੇ ਆਖਿਆ, ਹੁਣ ਤੂੰ ਆਪਣਾ ਕੰਮ ਕਰ। ਅਸੀਂ ਛਿਪਨ ਵਾਸਤੇ ਨਹੀਂ ਆਏ।ਏਤਨੇ ਨੂੰ ਕਿਲ੍ਹੇਦਾਰ ਕੋਤਵਾਲ ਫ਼ੌਜ ਲੈ ਕੇ ਆ ਗਏ। ਗੁਰੂ ਜੀ ਨੂੰ ਸਵਾਰ ਕਰਾ ਕੇ ਕਿਲ੍ਹੇ ਵਿੱਚ ਲੈ ਗਏ। ਜਾਂ ਕਿਲ੍ਹੇਦਾਰ ਨੇ ਸੱਯਦ ਤੋਂ ਸਾਰੀ ਕਥਾ ਸੁਣੀ ਅਰ ਸ਼ਾਂਤ ਸਰੂਪ ਗੁਰੂ ਜੀ ਦੇ ਦਰਸ਼ਨ ਕੀਤੇ ਅਰ ਬਚਨ ਕੀਤੇ ਤਾਂ ਕਿਲ੍ਹੇਦਾਰ ਪਛਤਾਉਣ ਲੱਗਾ ਕਿ ਜੇ ਅਸੀਂ ਅਜੇਹੇ ਸੱਤਪੁਰਖ ਆਪ ਨੂੰ ਜਾਣਦੇ ਤਾਂ ਕਿਉਂ ਫੜ ਕੇ ਲਿਆਉਂਦੇ? ਗੁਰੂ ਜੀ ਪ੍ਰਸੰਨ ਬਚਨ ਬੋਲੇਤੁਸੀਂ ਫੜ
ਕੇ ਨਹੀਂ ਲਿਆਏ, ਅਸੀਂ ਆਪੇ ਆਏ ਹਾਂ। ਹੁਣ ਵੀ ਸਾਡਾ ਮਨ ਚਾਹੇ ਤਾਂ ਤੁਸੀਂ ਰੋਕ ਨਹੀਂ ਸਕਦੇ। ਪ੍ਰੀਖਯਾ ਕਰ ਲਓ।ਓਸੇ ਛਿਨ ਗੁਰੂ ਜੀ ਲੋਪ ਹੋ ਗਏ, ਓਹ ਲੱਗੇ ਪਿੱਟਣ ਤੇ ਲੱਭਣ, ਜਾਂ ਗੁਰੂ ਜੀ ਦੀ ਮਿੰਨਤ ਕੀਤੀ ਤਾਂ ਜਮਨਾਂ ਤੋਂ ਇਸ਼ਨਾਨ ਕਰੀ ਆਉਂਦੇ ਦਿੱਸ ਪਏ। ਬੱਸ ਫੇਰ ਤਾਂ ਓਨ੍ਹਾਂ ਚਰਨ ਫੜ ਲੀਤੇ। ਤਕੜਾਈ ਰੱਖਣ ਦੀ ਕੋਸ਼ਸ਼ ਛੱਡ ਦਿੱਤੀ। ਆਗਰੇ ਦੀ ਸੰਗਤ ਨੂੰ ਖ਼ਬਰ ਹੋਈ। ਓਨ ਬਹੁਤ ਕਲਪਨਾ ਕੀਤੀ। ਰਸਦ ਪੁਚਾਈ। ਸਿੱਖਾਂ ਨੇ ਪ੍ਰਸ਼ਾਦ ਬਣਾ ਕੇ ਛਕਿਆ ਛਕਾਇਆ। ਹਿੰਦੂ ਤੁਰਕ ਸਰਦਾਰ ਗੁਰੂ ਜੀ ਪਾਸ ਆਉਣ। ਸ਼ਬਦ ਸਾਖੀ ਸੁਣ ਸੁਣ ਓਨ੍ਹਾਂ ਨੂੰ ਤਾਂ ਖ਼ੁਸ਼ੀ ਸੋਗ ਦੋਵੇਂ ਬਯਾਪਣ ਤੇ ਗੁਰੂ ਜੀ ਨੂੰ ਨਾ ਹਰਖ ਨਾ ਸ਼ੋਕ। ਇਹ ਰਸ ਪਰਮਾਨੰਦ ਵਿੱਚ ਅਰੂਢ ਬ੍ਰਿਤਿ ਬੈਠੇ ਰਹਿਣ।
()