ਅਹਿਦੀਏ ਆਉ ਣੇ ਸੈਫਾਬਾਦ ਸਮਾਣੇ ਠਹਿਰਨਾ

ਸ੍ਰੀ ਗੁਰੂ ਤੇਗ ਬਹਾਦਰ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੭ / ੨੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੩੨–੧੮੮੩

ਮੁੱਖ ਘਟਨਾਵਾਂ

ਪੰਜਾਬ ਦੇ ਸੂਬੇ ਜ਼ਾਲਮ ਖਾਂ ਨੇ ਬੜੀ ਖ਼ੁਸ਼ੀ ਨਾਲ ਹਿੰਦੂਆਂ ਤੋਂ ਅਰਜ਼ੀ ਲੈ ਕੇ ਬੜੀ ਛੇਤੀ ਬਾਦਸ਼ਾਹ ਔਰੰਗਜ਼ੇਬ ਪਾਸ ਭੇਜ ਦਿੱਤੀ, ਜਿਸ ਨੂੰ ਸੁਣਦੇ ਸਾਰ ਰਾਜ਼ੀ ਹੋ ਕੇ ਮੁਲਾਣੇ ਕਾਜ਼ੀ ਪੁੱਛੇ। ਓਨ੍ਹਾਂ ਬੀ ਅਲਹਮਦਪੜ੍ਹਿਆ ਤੇ ਆਮੀਨਕਹਿ ਕੇ ਏਹੋ ਸਲਾਹ ਦਿੱਤੀ ਕਿ ਜੇ ਇੱਕ ਆਦਮੀ ਦੇ ਦੀਨ ਵਿੱਚ ਲਿਆਵਣ ਨਾਲ ਬੇਅੰਤ ਹਿੰਦੂ ਕਾਫਰ ਮੋਮਨ ਬਣ ਜਾਣ, ਤਾਂ ਬੜੀ ਖ਼ੁਸ਼ੀ ਦੀ ਗੱਲ ਹੈ। ਔਰੰਗੇ ਨੇ ਓਸੇ ਸਮੇਂ ਦੋ ਅਹਿਦੀਏ ਗੁਰੂ ਤੇਗ ਬਹਾਦਰ ਜੀ ਨੂੰ ਲਿਆਵਣ ਲਈ ਤੋਰ ਕੇ ਹੁਕਮ ਦਿੱਤਾ ਕਿ ਚੰਗੀ ਤਰ੍ਹਾਂ ਇੱਜ਼ਤ ਨਾਲ ਲਿਆਉਣਾ। ਏਧਰ ਗੁਰੂ ਸਾਹਿਬ ਜੀ ਨੇ ਆਪਣੇ ਸਪੁਤ੍ਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਵੇਂ ਸਭ ਤਰ੍ਹਾਂ ਲਾਇਕ ਦੇਖਦੇ ਸਨ ਪਰ ਤਾਂ ਵੀ ਵਿਹਾਰ ਦੀ ਮ੍ਰਿਯਾਦਾ ਅਨੁਸਾਰ ਗੁਰੂ ਸਿੱਖੀ ਦੇ ਕਾਇਦੇ ਤੇ ਬ੍ਰਹਮਗਯਾਨ ਦ੍ਰਿੜ੍ਹਾਕੇ ਆਪਣੀ ਆਤਮਕ ਸ਼ਕਤੀ ਅਰਥਾਤ ਸਿੱਧੀਆਂ ਭੀ ਏਨ੍ਹਾਂ ਵਿੱਚ ਅਸਥਾਪਨ ਕਰ, ਗੁਰੂ ਘਰ ਦੇ ਕਾਰ ਵਿਹਾਰ ਸਭ ਸਮਝਾ ਦਿੱਤੇ। ਤਦੋਂ ਨੂੰ ਸ਼ਾਹੀ ਅਹਿਦੀਏ ਭੀ ਹਾੜ ਸੰਮਤ ੧੭੩੨ ਬਿਕ੍ਰਮੀ ਨੂੰ ਅਨੰਦਪੁਰ ਆ ਪਹੁੰਚੇ ਪਰ ਜਦ ਓਨ੍ਹਾਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਦਾ ਤੇਜ, ਪ੍ਰਤਾਪ, ਸੰਤ ਸਰੂਪ ਵੇਖ ਕੇ ਓਨ੍ਹਾਂ ਦਾ ਮਨ ਠੰਢਾ ਸੀਤ ਹੋ ਕੇ ਫਿਰ ਗਿਆ। ਬਾਕੀ ਦੀਵਾਨ ਮਤੀਰਾਮ ਮੁਨਸ਼ੀ, ਗੁਰਬਖ਼ਸ਼ ਆਦਿਕ ਗੁਰੂ ਜੀ ਦੇ ਮੁਸਾਹਿਬਾਂ ਨੇ ਗੁਰੂ ਜੀ ਤੋਂ ਚੋਰੀ ਗੱਲਾਂ ਬਾਤਾਂ ਕਰ ਕੇ ਐਡੇ ਨਰਮ ਬਣਾ ਲੀਤਾ ਕਿ ਜੋ ਕੁਛ ਓਨ੍ਹਾਂ ਨੂੰ ਗੁਰੂ ਜੀ ਨੇ ਆਖਿਆ ਓਹੋ ਮੰਨ ਕੇ ਦਿੱਲੀ ਵਲ ਮੁੜ ਗਏ। ਕਿਉਂਕਿ ਗੁਰੂ ਜੀ ਨੇ ਆਪੇ ਦਿੱਲੀ ਪਹੁੰਚਣ ਦਾ ਬਚਨ ਕਰ ਲੀਤਾ ਸੀ। ਓਨ੍ਹਾਂ ਨੇ ਗੁਰੂ ਜੀ ਦਾ ਓਹੋ ਇਕਰਾਰ ਔਰੰਗੇ ਨੂੰ ਜਾ ਸੁਣਾਇਆ ਜਿਸ ਨੂੰ ਸੁਣ ਕੇ ਪਾਸੋਂ ਰਾਮਰਾਇ ਨੇ ਭੀ ਕਹਿ ਦਿੱਤਾ ਕਿ ਓਹ ਕਦੇ ਝੂਠਾ ਬਚਨ ਨਹੀਂ ਕਰਦੇ। ਹੁਣ ਨਚਿੰਤ ਰਹੋ ਆਪੇ ਆ ਜਾਣਗੇ। ਏਧਰ ਗੁਰੂ ਸਾਹਿਬ ਜੀ ਨੇ ਭੀ ਅਕਾਲ ਪੁਰਖ ਦਾ ਭਾਣਾ ਏਸੇ ਤਰ੍ਹਾਂ ਹੋਣਾ ਸਮਝ

ਕੇ ਦਿੱਲੀ ਵਲ ਤੁਰਨ ਦੀ ਤਿਆਰੀ ਕਰ ਦਿੱਤੀ। ਜਦ ਮਹਿਲਾਂ ਵਿੱਚ ਮਾਤਾ ਨਾਨਕੀ ਜੀ ਨੂੰ ਮਿਲਨ ਗਏ ਤਾਂ ਪੁੱਤ੍ਰ ਦਾ ਵਿਯੋਗ ਹੋਣਾ ਦੇਖ ਕੇ ਮਾਤਾ ਬੜੀ ਬਯਾਕੁਲ ਹੋ ਗਈ। ਹੁਣ ਮਾਤਾ ਦੇ ਪ੍ਰਥਾਇ ਗੁਰੂ ਜੀ ਨੇ ਆਪਣੇ ਮਹਿਲ ਸ੍ਰੀ ਗੁਜਰੀ ਜੀ ਆਦਿਕ ਸਾਰੇ ਕੁਟੰਬ ਨੂੰ ਨਿਰਮੋਹ ਕਰਨ ਵਾਸਤੇ ਆਪਣੀ ਸੱਚੀ ਬਾਣੀ ਤੇ ਆਤਮਕ ਸ਼ਕਤੀ ਨਾਲ ਐਸਾ ਬ੍ਰਹਮਗਯਾਨ ਦ੍ਰਿੜ੍ਹ ਕਰਾ ਦਿੱਤਾ ਕਿ ਜਿਸ ਤੋਂ ਓਨ੍ਹਾਂ ਨੇ ਏਹ ਨਿਸਚੇ ਜਾਣ ਲੀਤਾ ਕਿ ਸੰਸਾਰ ਵਿੱਚ ਸਰੀਰਾਂ ਦਾ ਸੰਬੰਧ ਠੀਕ ਐਉਂ ਹੈ, ਜਿਕੂੰ ਨਦੀ ਦੇ ਪ੍ਰਵਾਹ ਨਾਲ ਕਿਣਕੇ ਅਤੇ ਰਾਤਰੀ ਨੂੰ ਬ੍ਰਿਛ ਵਿੱਚ ਪੰਛੀ ਕੱਠੇ ਹੋ ਵਿਛੜਦੇ ਰਹਿੰਦੇ ਹਨ। ਏਸੇ ਪ੍ਰਕਾਰ ਆਪੋ ਆਪਣੀ ਵਾਸ਼ਨਾ ਤੇ ਪ੍ਰਾਲਬਧ ਅਨੁਸਾਰ ਸੰਬੰਧੀਆਂ ਦਾ ਵਿਛੜਣਾ ਮਿਲਨਾ ਹੁੰਦਾ ਹੈ: ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ (ਜਪੁ, ਮਃ ੧ - ੬) ਭਾਵੇਂ ਗੁਰੂ ਜੀ ਦੇ ਬਚਨ ਸੁਣ ਕੇ ਮਾਤਾ ਸਾਹਿਬ ਜੀ ਨੂੰ ਏਹ ਨਿਸਚਾ ਪੱਕਾ ਦ੍ਰਿੜ੍ਹ ਹੋ ਗਿਆ ਸੀ ਕਿ ਠੀਕ ਜਗਤ ਮਿੱਥਯਾ ਹੈ, ਕੋਈ ਕਿਸੇ ਦਾ ਸਾਥੀ ਸੰਬੰਧੀ ਨਹੀਂ ਹੋਯਾ ਅਰ ਨਾ ਹੋਵੇਗਾ। ਪਰ ਤਾਂ ਭੀ ਕੁਦਰਤੀ ਮੋਹ ਨੇ ਮਾਤਾ ਜੀ ਦੇ ਦਿਲ ਵਿੱਚ ਅਜੇਹਾ ਧਮਰੋਲ ਪਾਯਾ ਜੋ ਸਭ ਗਯਾਨ ਧਯਾਨ ਭੁਲਾ ਦਿੱਤਾ। ਇਸ ਮੋਹ ਦੇ ਦੂਰ ਕਰਨ ਵਾਸਤੇ ਗੁਰੂ ਜੀ ਨੇ: ਸਾਧੋ ਰਚਨਾ ਰਾਮ ਬਨਾਈ ॥ ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥ ਅਹਿਦੀਏ ਓਨ੍ਹਾਂ ਦਾ ਨਾਮ ਸੀ ਜੋ ਬਾਦਸ਼ਾਹ ਵਲੋਂ ਕਿਸੇ ਜ਼ਰੂਰੀ ਕੰਮ ਵਾਸਤੇ ਭੇਜੇ ਜਾਂਦੇ ਸੇ, ਤੇ ਉਹ ਮੰਜੇ ਉੱਤੇ ਨੰਬਰਦਾਰਾਂ ਦੇ ਸਿਰ ਚੜ੍ਹ ਕੇ ਜਾਯਾ ਕਰਦੇ ਸੇ। ਅਰਥਾਤ ਇੱਕ ਪਿੰਡ ਦੇ ਪੈਂਚ ਓਨ੍ਹਾਂ ਦਾ ਮੰਜਾ ਚੁੱਕ ਚੁਕਾ ਕੇ ਦੂਜੇ ਪਿੰਡ ਆਉਂਦੇ। ਏਸ ਤਰ੍ਹਾਂ ਉਹ ਦਿਲੀਓਂ ਚੱਲ ਕੇ ਮੁੜ ਦਿੱਲੀ ਜਾ ਪਹੁੰਚੇ।

() ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥ ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥ (ਗਉੜੀ, ਮਃ ੯ - ੨੧੯) ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ

ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ (ਸੋਰਠਿ, ਮਃ ੯ - ੬੩੩) ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ (ਸਲੋਕ, ਮਃ ੯ - ੧੪੨੯) ਏਹੋ ਜੇਹੇ ਅਨੇਕ ਸ਼ਬਦ ਵੈਰਾਗ ਤੇ ਵਿਚਾਰ ਦੇ ਸੁਣਾ ਕੇ ਮਾਤਾ ਜੀ ਨੂੰ ਜੀਵਨ ਮੁਕਤਿ ਸਵਸਥਾ ਦੇ ਅਧਿਕਾਰੀ ਤੋਂ ਸੱਚਮੁਚ ਨਿਰਮੋਹ ਕਰ ਦਿੱਤਾ। ਫੇਰ ਸ੍ਰੀ ਗੁਜਰੀ ਜੀ ਨੂੰ ਤੇ ਮਾਤਾ ਜੀ ਨੂੰ ਸਾਹਿਬਜ਼ਾਦੇ ਦਾ ਪਾਲਣ ਪੋਸ਼ਣ ਤੇ ਘਰ ਦਾ ਵਿਹਾਰ ਸੌਂਪ ਕੇ ਬਾਹਰ ਸਭਾ ਵਿੱਚ ਆ ਬੈਠੇ। ਨਾਮੀ ਨਾਮੀ ਸਿੱਖਾਂ ਤੇ ਮਸੰਦਾਂ ਨੂੰ ਸਾਹਿਬਜ਼ਾਦੇ ਦੀ ਟਹਿਲ ਸੇਵਾ ਤੇ ਆਗਯਾ ਵਿੱਚ ਸਾਵਧਾਨ ਰਹਿਣ ਦਾ ਹੁਕਮ ਦੇ, ਅਰਦਾਸ ਕਰ, ਦਸਾਂ ਕੁ ਅਸਵਾਰਾਂ ਨਾਲ ੧੧ ਹਾੜ ਸੰਮਤ ੧੭੩੨ ਬਿਕ੍ਰਮੀ ਨੂੰ ਅਨੰਦਪੁਰੋਂ ਚੜ੍ਹ ਕੇ ਗੁਰੂ ਸਾਹਿਬ ਜੀ ਜਾ ਰਹੇ। ਸੂਰਜ ਮੱਲ ਆਦਿਕ ਸਾਰੇ ਪਰਵਾਰ ਨੇ ਮਿਲ ਕੇ ਬੜਾ ਸ਼ੋਕ ਪ੍ਰਗਟ ਕੀਤਾ। ਗੁਰੂ ਸਾਹਿਬ ਜੀ ਨੇ ਸਭ ਨੂੰ ਧੀਰਜ ਗਿਆਨ ਦਿਵਾ ਕੇ ਈਸ਼੍ਵਰ ਭਾਵੀ ਉੱਤੇ ਰਾਜ਼ੀ ਰਹਿਨਾ ਦ੍ਰਿੜ ਕਰਾ ਦਿੱਤਾ। ਦੂਜੇ ਦਿਨ ਆਪਣੇ ਵੱਡਿਆਂ ਦੇ ਅਸਥਾਨਾਂ ਪੁਰ ਕੜਾਹ ਪ੍ਰਸ਼ਾਦ ਵਰਤਾ ਕੇ, ਪਰਵਾਰ ਨੂੰ ਮਿਲ, ਰਾਤ੍ਰੀ ਨੂੰ ਭਰਤਗੜ੍ਹ ਜਾ ਰਹੇ। ਰੋਪੜ, ਮਕਾਰਾਂ ਪੁਰ, ਕਬੂਲ ਪੁਰ, ਨਨਹੇੜੀ ਆਦਿਕ ਪਿੰਡਾਂ ਵਿੱਚ ਉੱਤਰ ਉੱਤਰ ਸਿੱਖਾਂ ਨੂੰ ਸਤਿਨਾਮ ਦਾ ਉਪਦੇਸ਼ ਦ੍ਰਿੜਾ ਕੇ ਕਲਿਆਨ ਦੇ ਅਧਿਕਾਰੀ ਕਰ, ਸੈਫਾਬਾਦ, ਬਹਾਦਰਗੜ੍ਹ ਪਹੁੰਚਣਾ ਸੈਫ਼ਾਬਾਦ ਸੈਫ ਅਲੀ ਖਾਂ ਦੇ ਪ੍ਰੇਮ ਦੇ ਖਿੱਚੇ ਹੋਏ ਪਟਿਆਲੇ ਤੋਂ ਚਾਰ ਕੋਹ ਉੱਤਰ ਵੱਲ (ਜਿਥੇ ਹੁਣ ਬਹਾਦਰ ਗੜ੍ਹ ਨਾਮੇ ਕਿਲ੍ਹਾ ਬਸਤੀ ਹੈ) ਆ ਉੱਤਰੇ। ਸੱਯਦ ਸੈਫ ਅਲੀ ਖਾਂ ਨੂੰ ਖ਼ਬਰ ਹੋਈ ਤਾਂ ਪ੍ਰਾਰਥਨਾ ਕਰ ਕੇ ਆਪਣੇ ਘਰ ਲੈ ਗਿਆ। ਘੋੜਿਆਂ ਨੂੰ ਦਾਣਾ ਘਾਹ, ਸਿੱਖਾਂ ਨੂੰ ਰਸਦ ਬਾਂਛਿਤ ਦਿੰਦਾ ਰਿਹਾ। ਦੋ ਮਹੀਨੇ ਗੁਰੂ ਜੀ ਨੂੰ ਵੱਡੇ ਪ੍ਰੇਮ ਨਾਲ ਰੱਖ ਮਨ

, ਤਨ, ਧਨ ਕਰ ਕੇ ਸੇਵਾ ਕੀਤੀ। ਕਿਉਂਕਿ ਸੈਫ਼ ਅਲੀ ਖਾਂ ਏਦੂੰ ਪਹਿਲੇ ਭੀ ਕਈ ਵਾਰੀ ਗੁਰੂ ਜੀ ਦੀ ਸੇਵਾ, ਸਤਸੰਗ ਵਿੱਚ ਅਨੰਦਪੁਰ ਰਹਿ ਆਇਆ ਸੀ। ਭਾਵੇਂ ਸੇਵਾ ਸਤਸੰਗ ਤਾਂ ਓਹ ਸਰਬ ਪ੍ਰਕਾਰ ਦੇ ਸਾਧੂਆਂ ਦੀ ਕਰਦਾ ਰਹਿੰਦਾ, ਪਰ ਆਤਮ ਗਯਾਨ ਗੁਰੂ ਤੇਗ ਬਹਾਦਰ ਜੀ ਦੀ ਕ੍ਰਿਪਾ ਨਾਲ ਹੋਣੇ ਕਰ ਆਪਣੇ ਆਪ ਨੂੰ ਗੁਰੂ ਜੀ ਦਾ ਮੁਰੀਦ ਮੰਨਦਾ ਸੀ। ਦਿਨੇ ਤਾਂ ਗੁਰੂ ਸਾਹਿਬ ਜੀ ਬਾਗ਼ ਵਿੱਚ ਜੋ ਬੰਗਲਾ ਸੀ; ਓਥੇ ਰਹਿੰਦੇ, ਰਾਤ੍ਰੀ ਨੂੰ ਉਸ ਦੇ ਘਰ। ਜਿੱਥੇ ਸੈਫ ਅਲੀ ਖਾਂ ਦਾ ਘਰ ਸੀ ਓਥੇ ਹੁਣ ਬਹਾਦਰ ਗੜ ਨਾਮੇ ਕਿਲ੍ਹਾ ਹੈ। ਸੰਮਤ ੧੮੮੩ ਬਿਕ੍ਰਮੀ ਨੂੰ ਜਦ ਮਹਾਰਾਜੇ ਕਰਮ ਸਿੰਘ ਪਟਿਆਲੇ ਵਾਲੇ ਨੇ ਸੈਫਾਬਾਦ ਨੂੰ ਉਜਾੜ ਕੇ ਪਟਿਆਲੇ ਵਿੱਚ ਵਸਾਯਾ ਤਾਂ ਓਥੇ ਕਿਲ੍ਹਾ ਬਹਾਦਰ ਗੜ ਗੁਰੂ ਤੇਗ ਬਹਾਦਰ ਜੀ ਦੇ ਨਾਮ ਪੁਰ ਬਨਵਾਯਾ। ਓਦੋਂ ਦੋ ਹੀ ਥਾਈਂ ਦੋ ਗੁਰਦਵਾਰੇ ਤਯਾਰ ਕਰਾ ਦਿੱਤੇ ਜੋ ਹੁਣ ਤੱਕ ਇੱਕ ਬਾਹਰ, ਦੂਜਾ ਕਿਲ੍ਹੇ ਵਿੱਚ ਹੈ ਅਤੇ ਸੈਫ਼

() ਗੁਰੂ ਸਾਹਿਬ ਜੀ ਦਾ ਸੈਫ਼ਾਬਾਦ ਠਹਿਰਨਾ ਸੁਣ ਕੇ ਸਤਸੰਗੀ ਲੋਕ ਹਿੰਦੂ ਮੁਸਲਮਾਨ ਗ੍ਰੇਹੀ ਫ਼ਕੀਰ ਬਹੁਤ ਕੱਠੇ ਹੋ ਗਏ, ਜਿਸ ਕਰ ਕੇ ਹਰ ਵੇਲੇ ਸਤਸੰਗ ਦੀ ਚਰਚਾ ਦਾ ਪਰਚਾ ਬਣਿਆ ਰਹੇ। ਸੈਫ਼ ਅਲੀ ਖ਼ਾਂ ਸਭ ਤਰ੍ਹਾਂ ਸਭ ਦੀ ਸੇਵਾ ਕਰਦਾ ਰਿਹਾ। ਓਸ ਸਮੇਤ ਚੌਧਰੀ ਧੰਮੇ ਆਦਿਕ ਸਤਸੰਗੀਆਂ ਨੇ ਤਾਂ ਬਹੁਤ ਚਾਹਿਆ ਕਿ ਗੁਰੂ ਜੀ ਏਥੇ ਹੀ ਰਹਿਣ ਪਰ ਗੁਰੂ ਸਾਹਿਬ ਜੀ ਨੇ ਧਰਮ ਵਾਸਤੇ ਸੀਸ ਦੇਣਾ ਸੀ, ਨਾ ਹਟੇ। ੧੭ ਅੱਸੂ ਨੂੰ ਸੈਫਾਬਾਦੋਂ ਤੁਰ ਕੇ; ਜਿੱਥੇ ਹੁਣ ਪਟਿਆਲੇ ਮੋਤੀ ਬਾਗ਼ ਪਾਸ ਗੁਰਦ੍ਵਾਰਾ ਹੈ, ਜਾ ਰਹੇ। ਕਾਇਮਪੁਰ, ਬਿਲਾਸਪੁਰ ਦੇ ਵਿਚਕਾਰ ਓਥੇ ਰਾਤ ਰਹਿ ਕੇ ਕਸਬੇ ਸਮਾਣੇ ਤੋਂ ਦੱਖਣ ਵੱਲ ਜਾ ਉੱਤਰੇ। ਸਿੱਖਾਂ ਨੇ ਸੇਵਾ ਕੀਤੀ। ਓਥੋਂ ਦਾ ਉਮਰਾ ਸਮਾਣੇ ਪਹੁੰਚਣਾ ਮੁਹੰਮਦ ਬਖ਼ਸ਼ ਮੜਲ ਰਾਜਪੂਤ ਸੈਫ਼ ਅਲੀ ਖਾਂ ਦੇ ਮਕਾਨ ਪੁਰ ਕਈ ਦਿਨ ਰਹਿ ਕੇ ਗੁਰੂ ਸਾਹਿਬ ਜੀ ਦੀ ਸੰਗਤ ਕਰ ਆਇਆ ਸੀ। ਏਸ ਕਰ ਕੇ ਗੁਰੂ ਜੀ ਨੂੰ ਸੱਚੇ ਬ੍ਰਹਮ ਗਯਾਨੀ ਤੇ ਸਰਬ ਸ਼ਕਤੀਵਾਨ ਮੰਨਦਾ ਸੀ। ਆਗਮਨ ਸੁਣ ਕੇ ਪਾਸ ਆਇਆ। ਦੁੱਧ ਮਠਿਆਈ ਹਿੰਦੂਆਂ ਤੋਂ ਚੁਕਾ ਲਿਆਇਆ। ਬਚਨ ਬਿਲਾਸ ਸੁਣ ਕੇ ਨਿਹਾਲ ਹੋਯਾ। ਜਦ ਮੁੜ ਕੇ ਘਰ ਨੂੰ ਗਿਆ ਤਾਂ ਉਸ ਨੇ ਸ਼ਹਿਰ ਵਿੱਚ ਬਾਦਸ਼ਾਹੀ ਸਵਾਰ ਫਿਰਦੇ ਦੇਖੇ। ਪੁੱਛਿਆ ਤਾਂ ਓਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਅਹਿਦੀਏ ਭੇਜ ਕੇ ਬੁਲਾਇਆ ਸੀ। ਗੁਰੂ ਜੀ ਨੇ ਆਪੇ ਦਿੱਲੀ ਪਹੁੰਚਣ ਦਾ ਬਚਨ ਕਰ ਲੀਤਾ ਸੀ। ਹੁਣ ਪਹੁੰਚੇ ਨਹੀਂ। ਅਸੀਂ ਓਨ੍ਹਾਂ ਨੂੰ ਲੱਭਦੇ ਫਿਰਦੇ ਹਾਂ। ਲੱਭ ਜਾਣ ਤਾਂ ਦਿੱਲੀ ਪੁਚਾ ਕੇ ਇਨਾਮ ਲਵਾਂਗੇ। ਏਹ ਗੱਲ ਸੁਣ ਕੇ ਮੁਹੰਮਦ ਬਖ਼ਸ਼ ਦੇ ਅੰਦਰ ਹੌਲ ਪੈ ਗਿਆ। ਓਨ੍ਹਾਂ ਨੂੰ ਤਾਂ ਦੂਜੇ ਪਾਸੇ ਵੱਲ ਟਾਲਿਆ ਆਪ ਤੇ ਪੁੱਠੇ ਪੈਰੀਂ ਗੁਰੂ ਜੀ ਦੇ ਪਾਸ ਆਯਾ ਤੇ ਸਾਰਾ ਹਾਲ ਸੁਣਾ ਕੇ ਅਰਜ਼ ਕੀਤੀ ਕਿ ਆਪ ਮੇਰੀ ਗੜ੍ਹੀ ਵਿੱਚ ਚੱਲ ਰਹੋ। ਗੁਰੂ ਸਾਹਿਬ ਜੀ ਦੇ ਨਾ ਹਰਖ ਨਾ ਸ਼ੋਕ, ਪ੍ਰਸੰਨ ਬਦਨ ਹੱਸ ਕੇ ਆਖਣ ਲੱਗੇਭਾਈ! ਪ੍ਰਭੂ ਦਾ ਹੁਕਮ ਜਿਕੂੰ ਹੈ ਓਸੇ ਤਰ੍ਹਾਂ ਵਰਤੇਗਾ। ਹੁਣ ਸਾਡੇ ਥੋਹੜੇ ਦਿਨ ਰਹਿੰਦੇ ਹਨ। ਏਹ ਠੀਕਰਾ ਔਰੰਗੇ ਦੇ ਸਿਰ ਭੰਨਨਾ ਹੈ। ਤਾਂ ਹੀ ਅਸੀਂ ਓਧਰੇ ਜਾ ਰਹੇ ਹਾਂ। ਤੂੰ ਜਰਾ ਗ਼ਮ ਨਾ ਕਰ। ਅਸੀਂ ਆਹ ਸਾਢੇ ਤਿੰਨ ਹੱਥ ਦੇਹ ਨਹੀਂ, ਏਸ ਦੇ ਸਾਖੀ ਪਾਰਬ੍ਰਹਮ ਰੂਪ ਹਾਂ। ਇੱਕ ਦਿਨ ਏਸ ਹੱਡ ਚੰਮ ਦੇ ਥੈਲੇ ਮਹਾਂ ਮੈਲੇ ਕੁਚੈਲੇ ਨੂੰ ਛੱਡਣਾ ਹੈ। ਅਵਤਾਰ ਪੈਗੰਬਰ ਛੱਡਦੇ ਰਹੇ ਹਨ। ਤਾਂ ਤੇ ਏਸ ਦੇ ਗਾਹਕ ਚਮਾਰ ਦੇ ਮੱਥੇ ਚੰਮ ਕਿਉਂ ਨਾ ਮਾਰੀਏ? ਸਾਨੂੰ ਤਾਂ ਏਸ ਦੇਹ ਦੇ ਰਹਿਣੇ ਅਰ ਜਾਣ ਦਾ ਜਰਾ ਭਰ ਹਰਖ ਸ਼ੋਕ ਨਹੀਂ। ਤੂੰ ਸਤਸ

ਗੀ ਹੋ ਕੇ ਐਡਾ ਸੰਸਾ ਕਿਉਂ ਕਰਦਾ ਹੈਂ? ਸਾਡੀ ਸੰਗਤ ਦਾ ਫ਼ਲ ਏਹੋ ਹੈ ਕਿ ਤਨ , ਧਨ, ਕੁਟੰਬ ਤੋਂ ਨਿਰਮੋਹ ਰਹਿ ਕੇ ਪਰਮਾਨੰਦ ਵਿੱਚ ਮਗਨ ਤੇ ਪ੍ਰਭੂ ਦੀ ਭਾਵੀ ਉੱਤੇ ਪ੍ਰਸੰਨ ਰਹਿ ਕੇ ਦੁਨੀਆਂ ਨੂੰ ਮਿਥਿਆ ਸ੍ਵਪਨ ਸਮਾਨ ਮੰਨਣਾ। ਯਥਾ: ਮਨ

ਕਹਾ ਬਿਸਾਰਿਓ ਰਾਮ ਨਾਮੁ ॥ ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥ ਅਲੀ ਖ਼ਾਂ ਦੀ ਕਬਰ ਦੀ ਆਬਾਦੀ ਵਾਸਤੇ ਇੱਕ ਖੂਹ ਮਾਫ਼ੀ ਤੇ ਇੱਕ ਪਿੰਡ ਉਸ ਦੀ ਉਲਾਦ ਨੂੰ ਦਿੱਤਾ ਸੀ ਜੋ ਹੁਣ ਉਸ ਦੀ ਉਲਾਦ ਚੰਗੀ ਨਾ ਰਹਿਣੇ ਕਰ ਪਿੰਡ ਖੁਸ ਗਿਆ ਹੈ ਅਤੇ ਖੂਹ ਹੈ। ਇਹ ਗੁਰਦ੍ਵਾਰਾ ੧੯੦੯ ਬਿਕ੍ਰਮੀ ਨੂੰ ਮੇਰੇ ਸਾਹਮਣੇ ਬਣਿਆ ਹੈ ਪਰ ਬਣਨ ਦੀ ਅਚਰਜ ਕਥਾ ਹੈ। ਇੱਕ ਦਿਨ ਸ: ੧੮੯੮ ਬਿਕ੍ਰਮੀ ਨੂੰ ਮਹਾਰਾਜ ਕਰਮ ਸਿੰਘ ਨੇ ਏਥੇ ਵਾਂਸ ਉੱਤੇ ਗੜਵਾ ਰਖਵਾ ਕੇ ਫੌਜ ਨੂੰ ਹੁਕਮ ਦਿੱਤਾ ਕਿ ਨਿਸ਼ਾਨੇ ਮਾਰੋ, ਅਨੇਕ ਸਿੱਖਾਂ ਸਰਦਾਰਾਂ ਨੇ ਬੰਦੂਕਾਂ ਚਲਾਈਆਂ ਕਿਸੇ ਦੀ ਗੋਲੀ ਨਾ ਲੱਗੀ। ਏਥੋਂ ਪੁਟਵਾ ਕੇ ਦੂਜੀ ਜਗ੍ਹਾ ਵਾਂਸ ਗਡਿਆ ਤਾਂ ਅਨੇਕ ਗੜਵੇ ਉਡਾਏ ਗਏ। ਮਹਾਰਾਜੇ ਨੇ ਫੇਰ ਏਸੇ ਥਾਂ ਨਿਸ਼ਾਨਾਂ ਗਡਵਾਯਾ। ਬੰਦੂਕਾਂ ਚਲਵਾਈਆਂ ਫੇਰ ਭੀ ਕਿਸੇ ਦੀ ਗੋਲੀ ਨਾ ਲੱਗੀ। ਏਸੇ ਤਰ੍ਹਾਂ ਚਾਰ ਵਾਰੀ ਏਥੇ ਅਤੇ ਹੋਰ ਥਾਂ ਨਿਸ਼ਾਨਾ ਰਖਵਾਇਆ। ਏਥੇ ਚਾਰੇ ਵਾਰੀ ਕਿਸੇ ਦੀ ਗੋਲੀ ਨਾ ਲਗੀ। ਮਹਾਰਾਜੇ ਨੇ ਏਸ ਜਗ੍ਹਾ ਨੂੰ ਬਰਕਤ ਵਾਲੀ ਸਮਝ ਕੇ ਚੌਤਰਾ ਬਨਵਾ ਦਿੱਤਾ। ਓਦੋਂ ਏਥੇ ਰਾਣੀ ਹੁਕਮਾ ਦਾ ਬਾਗ਼ ਵੈਰਾਨ ਜਿਹਾ ਸੀ। ਪ੍ਰਾਚੀਨ ਕਈ ਸਿੱਖਾਂ ਨੇ ਅਰ ਇੱਕ ਅੱਸੀ ਬਰਸ ਦੇ ਮੀਏਂ ਨੇ ਗਵਾਹੀ ਦਿੱਤੀ ਕਿ ਏਥੇ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਤੋਂ ਸਮਾਣੇ ਨੂੰ ਜਾਂਦੇ ਹੋਏ ਰਹਿ ਕੇ ਗਏ ਹਨ। ਏਸ ਕਰ ਕੇ ਫੇਰ ਏਥੇ ਮਹਾਰਾਜੇ ਨਰਿੰਦਰ ਸਿੰਘ ਨੇ ਗੱਦੀ ਤੇ ਬੈਠ ਕੇ ਅਬਚਲ ਨਗਰ ਤੇ ਆਨੰਦਪੁਰ ਆਦਿਕ ਸਭਨਾਂ ਗੁਰਦ੍ਵਾਰਿਆਂ ਤੋਂ ਮੋਹਰਾਂ ਲਗਵਾ ਕੇ ਆਗਯਾ ਲੈ ਕੇ ਏਥੇ ਗੁਰਦ੍ਵਾਰਾ ਬਣਵਾ ਕੇ ਲੰਗਰ ਲਾ ਦਿੱਤਾ ਜੋ ਹੁਣ ਹੈ।

() ਇਹੁ ਜਗੁ ਧੂਏ ਕਾ ਪਹਾਰ ॥ ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥ ਧਨੁ ਦਾਰਾ ਸੰਪਤਿ ਗ੍ਰੇਹ ॥ ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥ ਇਕ ਭਗਤਿ ਨਾਰਾਇਨ ਹੋਇ ਸੰਗਿ ॥ ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥ (ਬਸੰਤੁ, ਮਃ ੯ ੧੧੮੬੮੭) ਏਹ ਬਚਨ ਸੁਣ ਕੇ ਮੁਹੰਮਦ ਬਖ਼ਸ਼ ਨੇ ਆਖਿਆਮਹਾਰਾਜ! ਹੋ ਤਾਂ ਠੀਕ ਐਸੇ ਹੀ ਜੈਸੇ ਆਪ ਆਖਦੇ ਹੋ ਪੰ੍ਰਤੂ ਬ੍ਰਹਮ ਗਯਾਨੀ ਸੱਤਪੁਰਖਾਂ ਦੀ ਦੇਹ ਅਨੰਤ ਜੱਗਯਾਸੀ ਜਨਾਂ ਦੀ ਕਲਯਾਣ ਲਈ ਹੁੰਦੀ ਹੈ। ਜਿਸ ਤੋਂ ਐਡਾ ਅਮੋਲਕ ਕੈਵੱਲਯ ਮੁਕਤੀ ਦੇਣ ਵਾਲਾ ਬ੍ਰਹਮ ਗਿਆਨ ਪ੍ਰਾਪਤ ਹੋਵੇ, ਉਸ ਦੀ ਰੱਖਯਾ ਕਰਨੀ ਭੀ ਅਵੱਸ਼ਯ ਉਚਿਤ ਹੈ। ਭਾਵੇਂ ਆਪ ਨੂੰ ਤਾਂ ਇਛਾ ਨਹੀਂ, ਪਰ ਮੇਰੇ ਜੇਹੇ ਜਗਯਾਸੀ ਤਾਂ ਆਪਣੀ ਕਲਯਾਣ ਵਾਸਤੇ ਆਪ ਦੇ ਸਰੀਰ ਦੀ ਸੁਖ ਮਨਾਂਵਦੇ ਹਨ। ਤਾਂ ਤੇ ਓਨ੍ਹਾਂ ਦੀ ਇੱਛਾ ਪੂਰੀ ਕਰਨ ਵਾਸਤੇ ਆਪ ਕ੍ਰਿਪਾ ਕਰੋ। ਸੇਵਕ ਦੀ ਹਵੇਲੀ ਵਿੱਚ ਚੱਲ ਬਿਰਾਜੋ।ਉਸ ਦੀ ਅਤਯੰਤ ਸੱਚੇ ਦਿਲੋਂ ਪ੍ਰੀਤ ਵੇਖ ਕੇ ਗੁਰੂ ਜੀ ਨੇ ਆਪਣੇ ਸਾਥੀਆਂ ਨੂੰ ਭਾਵੇਂ ਸੈਫ਼ਾਬਾਦੋਂ ਭੀ ਪਿੱਛੇ ਮੋੜ ਦਿੱਤਾ ਸੀ। ਪਰ ਹੁਣ ਫੇਰ ਸਭ ਨੂੰ ਤਾੜ ਕੇ ਚੰਗੀ ਤਰ੍ਹਾਂ ਕਹਿ ਦਿੱਤਾ ਕਿ ਅਸੀਂ ਤਾਂ ਧਰਮ ਪੁਰ ਕੁਰਬਾਨ ਹੋਣ ਲਈ ਜਰੂਰ ਦਿੱਲੀ ਜਾਣਾ ਹੈ। ਜਿਸ ਨੇ ਸਾਡੇ ਨਾਲ ਧਰਮ ਰੱਖਯਾ ਪੁਰ ਕਸ਼ਟ ਸਹਿਕੇ ਪ੍ਰਾਣ ਦੇਣੇ ਹੋਣ, ਓਹ ਚੱਲੋ। ਬਾਕੀ ਸਭ ਆਪਣੀ ਆਪਣੀ ਇੱਛਾਨੁਸਾਰ ਚਲੇ ਜਾਓ ਤੁਸਾਨੂੰ ਕੋਈ ਨਾ ਫੜੇਗਾ। ਕਈ ਕੁ ਏਹ ਹੁਕਮ ਸੁਣ ਕੇ ਸਿਰ ਧੁਨ ਧੁਨ ਮੱਥਾ ਟੇਕ ਟੇਕ ਸ਼ੋਕ ਦੇ ਦਰਯਾ ਵਿੱਚ ਗੋਤੇ ਖਾਂਦੇ ਤੇ ਹੰਝੂ ਵਹਾਉਂਦੇ ਆਪੋ ਆਪਣੇ ਪਿੰਡਾਂ ਵੱਲ ਤੁਰ ਗਏ ਅਤੇ ਕਈ ਸਿੱਖ ਅਨੰਦਪੁਰ ਸਾਹਿਬਜ਼ਾਦੇ ਪਾਸ ਜਾ ਰਹੇ। ਓਨ੍ਹਾਂ ਤੋਂ ਗੁਰੂ ਜੀ ਦੇ ਸਿਦਕ ਦੀਆਂ ਤੇ ਬਾਦਸ਼ਾਹੀ ਫ਼ੌਜ ਦੀਆਂ; ਜੋ ਗੁਰੂ ਜੀ ਨੂੰ ਢੂੰਡਦੀ ਫਿਰਦੀ ਸੀ, ਗੱਲਾਂ ਸੁਣ ਕੇ ਮਾਈਆਂ ਨੇ ਬਹੁਤ ਸੰਸਾ ਕੀਤਾ। ਏਧਰ ਦੀਵਾਨ ਮਤੀ ਰਾਮ, ਭਾਈ ਗੁਰਦਿੱਤਾ ਬੁੱਢੇ ਕਾ, ਭਾਈ ਦਿਆਲਾ ਮਨੀ ਸਿੰਘ ਦਾ ਚਾਚਾ, ਊਦਾ ਰਠੌੜ, ਭਾਈ ਜੈਤਾ ਮਜ਼ਹਬੀ ਸਿੱਖ ਜੋ ਫੇਰ ਜੀਉਣ ਸਿੰਘ ਨਾਮ ਤੇ ਉੱਘਾ ਹੋਯਾ ਹੈ; ਏਹਨਾਂ ਪੰਜਾਂ ਸਿਦਕੀ ਸਿੱਖਾਂ ਸਮੇਤ ਗੁਰੂ ਸਾਹਿਬ ਜੀ ਮੁਹੰਮਦ ਬਖ਼ਸ਼ ਦੀ ਗੜੀ ਵਿੱਚ ਚਲੇ ਗਏ। ਦੂਜੇ ਦਿਨ ਕਿਸੇ ਦੇ ਕਹੇ ਸ਼ਾਹੀ ਸਵਾਰ ਮੁਹੰਮਦ ਬਖ਼ਸ਼ ਦੇ ਦਰਵਾਜੇ ਅੱਗੇ ਜਾ ਖਲੋਤੇ। ਓਨ ਗੱਜ ਕੇ ਬੜੇ ਕ੍ਰੋਧ ਨਾਲ ਆਖਿਆਤੁਹਾਡੀ ਮੱਤ ਮਾਰੀ ਗਈ ਹੈ? ਕਿਸੇ ਮੇਰੇ ਵੈਰੀ ਦੇ ਆਖੇ ਤੁਸੀਂ ਮੇਰੇ ਬੂਹੇ ਆ ਖਲੋਤੇ ਹੋ। ਅਸੀਂ ਤਾਂ ਆਪ ਹਿੰਦੂਆਂ ਦੇ ਵੈਰੀ ਹਾਂ, ਜੇ ਹਿੰਦੂ ਦਾ ਪੀਰ ਸਾਡੇ ਹੱਥ ਲੱਗੇ ਤਾਂ ਅਸੀਂ ਐਡੇ ਕੀ ਨਿਭਾਗ ਹਾਂ ਜੋ ਢਿੱਲ ਕਰੀਏ? ਓਸੇ ਘੜੀ ਬਾਦਸ਼ਾਹ ਦੇ ਪਾਸ ਪੁਚਾ ਕੇ ਇੱਜ਼ਤ ਪਾਈਏ ਅਰ ਇਨਾਮ ਲਈਏ। ਭਲਾ ਏਹੋ ਜੇਹੀ ਵਡਿਆਈ ਨੂੰ ਕੌਣ ਨਹੀਂ ਚਾਹੁੰਦਾ? ਫੇਰ ਸਿੱਖਾਂ ਦੇ ਗੁਰੂ ਨਾਲ ਤਾਂ ਸਾਡਾ ਉੱਕਾ ਹੀ ਛੁਰੀ ਕਕੜੀ ਤੇ ਘੜੇ ਵੱਟੇ ਵਾਲਾ ਜੋੜ ਹੈ।ਏਹੋ ਜੇਹੀਆਂ ਗੱਲਾਂ ਸੁਣ ਕੇ ਸ਼ਾਹੀ ਅਫਸਰ ਤੇ ਸਵਾਰ ਓਸ ਦੇ ਕਹਿਣੇ ਪਰ ਨਿਸਚਾ ਕਰ ਕੇ ਹੋਰ ਕਿਧਰੇ ਤੁਰ ਗਏ। ਭਾਵੇਂ ਏਹ ਬਾਤ ਬਹੁਤ ਭਯਾਨਕ ਸੀ, ਪਰ ਗੁਰੂ ਜੀ ਸੁਣ ਕੇ ਹਰਖ ਸ਼ੋਕ ਤੋਂ ਬਿਨਾਂ ਇੱਕ ਰਸ ਪਰਮਾਨੰਦ ਵਿੱਚ ਮਗਨ ਬੈਠੇ ਰਹੇ। ਮੁਹੰਮਦ ਬਖ਼ਸ਼ ਨੇ ਗੁਰੂ ਜੀ ਨੂੰ ਸੱਚੇ ਬ੍ਰਹਮਗਯਾਨੀ ਸਮਝ ਕੇ ਆਪਣੀ ਧੰਨ ਭਾਗਤਾ ਮੰਨੀ।

()

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗