ਸੱਯਦ ਅਹਿਮਦ ਨੂੰ ਉਪਦੇਸ਼

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੭੨ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੯੩੨

ਮੁੱਖ ਘਟਨਾਵਾਂ

ਸੱਯਦ ਅਹਿਮਦ ਤੱਕੀ ਸਿਕੰਦਰ ਲੋਦੀ ਬਾਦਸ਼ਾਹ ਦਾ ਮੁਰਸ਼ਦ ਜਿਸ ਨੇ ਸੰਮਤ ੯੩੨ ਹਿਜ਼ਰੀ ਨੂੰ ਉੱਚ ਪਿੰਡ ਮ੍ਰਿਤੂ ਪਾਈ। (ਓਸ ਦੀ ਗੋਰ ਹੁਣ ਤੱਕ ਓਥੇ ਮੰਨੀਦੀ ਹੈ ) ਏਹ ਬਹੁਤ ਜ਼ਿਦੀ ਸੀ। ਏਸੇ ਦੇ ਆਖੇ ਸਿਕੰਦਰ ਨੇ ਕਬੀਰ ਬੰਨ੍ਹ ਕੇ ਗੰਗਾ ਵਿੱਚ ਤੇ ਨਾਮਦੇਵ ਨੂੰ ਹਾਥੀ ਅੱਗੇ ਸਿਟਾਇਆ ਸੀ। ਅਨੰਤ ਹਿੰਦੂ ਤੁਰਕ ਕਰਨ

ਲਈ ਮਾਰੇ ਸੇ। ਸੋਈ ਹੁਣ ਮੌਲਵੀਆਂ ਨੂੰ ਨਾਲ ਲੈ ਚਰਚਾ ਕਰਨ ਆ ਲੱਗਯਾ। ਭਲਾ ਸ਼ਰ੍ਹਾ ਦੇ ਜਾਲ ਵਿੱਚ ਬੱਧੇ ਹੋਏ ਬਟੇਰੇ ਅਕਾਸ਼ਚਾਰੀ ਹੰਸਾਂ ਨਾਲ ਕੀਕੂੰ ਉੱਡ ਸਕਦੇ ਸਨ? ਇੱਕ ਗੱਲ ਭੀ ਨਾ ਕਰ ਸਕੇ। ਓਨ੍ਹਾਂ ਦਾ ਹਾਰ ਜਾਣਾ ਦੇਖ ਕੇ ਸੈਂਕੜੇ ਲਾਹੌਰੀ ਲੋਕ ਬਾਬੇ ਦੇ ਸੇਵਕ ਬਣ ਗਏ। ਬੀਸ ਦਿਨ

ਓਥੇ ਰਹਿ ਕੇ ਬਾਬਾ ਜੀ ਨੇ ਅਨੇਕ ਜਗ੍ਹਾ ਦੀ ਸੈ ਲ ਕਰ ਭਾਈ ਲਾਲੋ ਤ੍ਰਖਾਣ ਭਾਈ ਲਾਲੋ ਭਗਤ ਨੂੰ ਏਮਨਾਵਾਦ ਜਾ ਦਰਸ਼ਨ ਦਿੱਤਾ, ਜਿੱਥੇ ਹੁਣ ਰੋੜੀ ਸਾਹਿਬ ਗੁਰਦ੍ਵਾਰਾ ਹੈ । ਓਥੇ ਤਾਲਾਬ ਦੇ ਕਿਨਾਰੇ ਰੋੜਾਂ ਦੇ ਬਿਸਤ੍ਰੇ ਪਰ ਤਪ ਕਰਨ ਲੱਗ ਪਏ। ਭਾਈ ਲਾਲੋ ਤੇ ਹੋਰ ਅਨੇਕ ਸੰਤ ਭਗਤ ਸਤਸੰਗੀ ਲੋਕ ਬਾਬੇ ਦੀ ਸੇਵਾ ਸਤਸੰਗ ਕਰਦੇ ਰਹੇ। ਇੱਕ ਸਾਲ ਓਥੇ ਰਹਿ ਕੇ ਬਾਬੇ ਜੀ ਨੇ ਬਹੁਤ

ਏਮਨਾਬਾਦ ਤਪ ਕੀਤਾ ਉੱਗਰ ਤਪ ਕੀਤਾ, ਜਿਸ ਕਰ ਕੇ ਦੜਪ ਦੇਸ਼ ਦੇ ਹਿੰਦੂ ਮੁਸਲਮਾਨ ਰੱਬ ਦੇ ਸ਼ੌਕ ਵਾਲੇ ਸਭ ਬਾਬੇ ਦੇ ਸੰਗਤੀ ਬਣ ਗਏ। ਭਾਈ ਮਰਦਾਨਾ ਸ਼ਬਦ ਗਾਉਂਦਾ ਰਹੇ। ਮੁਸਲਮਾਨ ਨਾਨਕ ਸ਼ਾਹਤੇ ਹਿੰਦੂ ਨਾਨਕ ਤਪਾਨਾਨਕ ਨਿਰੰਕਾਰੀ ਬੋਲਦੇ ਸੇ। ਓਸ ਸਮੇਂ ਕੰਨ ਪਾਟੇ ਜੋਗੀ ਅਸ਼ਟਾਂਗ ਜੋਗ ਦੀ ਪ੍ਰਕ੍ਰਿਯਾ, ਨੇਤੀ ਧੋਤੀ ਪ੍ਰਾਣਾਯਾਮ

ਕਰਨ ਵਿਖੇ ਲੋਕਾਂ ਨੂੰ ਲਾਂਵਦੇ ਸੇ, ਜਿਸ ਤੋਂ ਬਹੁਤ ਲੋਕ ਰੋਗੀ ਹੋ ਕੇ ਮਰ ਜਾਂਦੇ। ਕਿਉਂਕਿ ਯੋਗ ਸਾਧਨਾ ਬਹੁਤ ਕਠਿਨ ਹੈ ਤੇ ਕਲਿਜੁਗ ਵਿੱਚ ਅੰਨ ਬਿਨਾਂ ਪ੍ਰਾਣ ਨਹੀਂ ਰਹਿੰਦੇ। ਬੈ ਰਾਗੀ ਫ਼ਕੀਰ ਪਾਹਨ ਪੂਜਾ ਵਿੱਚ ਜੋੜਦੇ ਸਨ। ਸੰਨਿਯਾਸੀ ਤਯਾਗ ਕਰਾਂਵਦੇ ਤੇ ਸ਼ਿਵਲਿੰਗ ਪੁਜਵਾਉਂਦੇ ਸਨ। ਬਾਕੀ ਜੋ ਬੈਰਾਗੀ ਗੁਸਾਈਂ ਫ਼ਕੀਰਾਂ ਦੀਆਂ

ਜਮਾਤਾਂ ਤੇ ਸਾਧ ਸ਼ਸਤ੍ਰਧਾਰੀ ਘੋੜੇ ਊਠ ਲੈ ਕੇ ਲੋਕਾਂ ਨੂੰ ਸਤਾਉਂਦੇ ਫਿਰਦੇ ਸਨ। ਹਰ ਇੱਕ ਪਿੰਡ ਤੋਂ ਭੀਖ ਐ ਥੋਂ ਤੀਕ ਜ਼ੋਰ ਨਾਲ ਲੈਂਦੇ, ਜੋ ਪਿੰਡ ਦੇ ਦਰਵਾਜ਼ੇ ਰੋਕ ਬੈ ਠਦੇ। ਆਵਾਜਾਈ ਬੰਦ ਕਰ ਛੱਡਦੇ। ਜਦੋਂ ਤੱਕ ਦਸ ਬੀਸ ਤੀਸ ਰੁਪੱਯੇ ਤੇ ਰਸਦ ਨਾ ਲੈਂਦੇ, ਤਦੋਂ ਤੱਕ ਖਲਾਸੀ ਨਾ ਕਰਦੇ।

ਸਰਕਾਰ ਅੰਗ੍ਰੇਜ਼ੀ ਦਾ ਰਾਜ ਕਾਇਮ ਹੋਣ ਤੱਕ ਹਿੰਦੁਸਤਾਨ ਪੰਜਾਬ ਵਿੱਚ ਏਹੋ ਹਾਲ ਸਾਡੇ ਦੇਖਣ ਤਾਈਂ ਰਿਹਾ ਹੈ । ਦੀਵਾਨੇ ਫ਼ਕੀਰ ਤੇ ਭੱਟ ਲੋਕਾਂ ਨੂੰ ਬਹੁਤ ਸੰਤਾਪ ਦਿੰਦੇ ਸੇ। ਪੰਜ ਪੰਜ ਸੌ ਅਲਫ ਨੰਗੇ ਹੋ ਕੇ ਪਿੰਡ ਦੇ ਦਰਵਾਜ਼ੇ ਅੱਗੇ ਧਰਣਾ ਮਾਰ ਬੈ ਠਦੇ। ਜੋ ਮੰਗਦੇ, ਸੋ ਲੈ ਕੇ ਉਠਦੇ। ਕੋਈ ਹਾਕਮ ਓਨ੍ਹਾਂ

ਨੂੰ ਬੰਦ ਨਹੀਂ ਕਰਦਾ ਸੀ। ਸਰਕਾਰ ਦਾ ਮਾਮਲਾ ਓਸ ਸਮੇਂ ਇਤਨਾ ਨਹੀਂ ਸੀ, ਜਿਤਨਾ ਮਲਬਾ ਜਮਾਤਾਂ ਦਾ ਜੱਟਾਂ ਨੂੰ ਦੇਣਾ ਪੈਂਦਾ। ਬੈ ਰਾਗੀ ਸੰਨਿਯਾਸੀ ਫ਼ਕੀਰਾਂ ਨੇ ਐ ਸੇ ਅੰਧ ਘੋਰ ਦੇ ਕਠੋਰ ਰਸਤੇ ਲੋਕਾਂ ਨੂੰ ਪਾ ਰੱਖਯਾ ਸੀ, ਜਿਸ ਤੋਂ ਹੰਕਾਰ ਤੇ ਨਰਕਾਂ ਦੇ ਸਮੁੰਦਰ ਵਿੱਚ ਗੋਤੇ ਖਾਂਦੇ ਰਹਿੰਦੇ। ਇਸ ਪ੍ਰਕਾਰ

ਜੀਵਾਂ ਨੂੰ ਦੇਖ ਕੇ ਪਰਮ ਦਿਆਲੂ ਸ੍ਰੀ ਨਾਨਕ ਜੀ ਨੇ ਪ੍ਰਮੇਸ਼੍ਵਰ ਦੀ ਭਗਤੀ ਗਿਆਨ ਦੇ ਸੱਚੇ ਸੁਖਾਲੇ ਰਸਤੇ ਚਲਾ ਕੇ ਜੀਵਾਂ ਨੂੰ ਮੁਕਤੀ ਦੇ ਅਧਿਕਾਰੀ ਕਰ ਦਿੱਤਾ। ਪਰੰਤੂ ਜਦ ਓਨ੍ਹਾਂ ਜਾਲ੍ਹਸਾਜਾਂ ਦੇ ਜਾਲ ਵਿੱਚ ਫਸਣ ਤੋਂ (ਗੁਰੂ ਸਾਹਿਬ ਜੋ ਪਖੰਡੀਆਂ ਦੇ ਪਖੰਡ ਕਪਟ ਜ਼ਾਹਰ ਕਰ ਕੇ ਭੇਖੀ ਸ਼ਰਈ ਲੋਕਾਂ ਦੇ

ਜਾਲ ਵਿੱਚੋਂ ਜੀਵਾਂ ਨੂੰ ਛੁਡਾਉਂਦੇ ਸੇ) ਬੇਅੰਤ ਲੋਕਾਂ ਨੂੰ ਬਚਾਯਾ ਤਾਂ ਏਸ ਕਰ ਕੇ ਕਾਜ਼ੀ, ਪੰਡਤ ਸਾਰੇ ਹੀ ਬਾਬੇ ਜੀ ਦੇ ਨਾਲ ਦਵੈ ਸ਼ ਠਾਣਕੇ ਚਰਚਾ ਕਰਨ। ਪਰ ਹਾਰ ਕੇ ਲੋਕਾਂ ਪਾਸ ਨਿੰਦਾ ਕਰਨ ਤੋਂ ਬਿਨਾਂ ਹੋਰ ਕੁੱਝ ਨਾ ਕਰ ਸਕਨ। ਕੁਰਾਹੀ ਖੱਤ੍ਰੀ ਦੱਸਣ। ਆਖਣ ਕਿ ਲਾਲੋ ਸ਼ੂਦਰ ਦੇ ਘਰ ਰੋਟੀ

ਖਾਂਦਾ ਤੇ ਮੁਸਲਮਾਨ ਡੂੰਮ ਨਾਲ ਵਰਤਦਾ ਹੈ ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗