ਓਥੋਂ ਚੱਲ ਕੇ ਰਾਮਤੀਰਥ ਜਾ ਦੇਖਿਆ। ਬਾਬੇ ਜੀ ਦੇ ਸ਼ਬਦ ਤੇ ਮਰਦਾਨੇ ਦਾ ਰਾਗ ਸੁਣ ਕੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਕੋਈ ਕੁਛ ਪ੍ਰਸ਼ਨ ਕਰੇ ਕੋਈ ਕੁਛ ਚਰਚਾ। ਬਾਬਾ ਜੀ ਸਭ ਦੀ ਨਿਸ਼ਾ ਕਰ ਛੱਡਣ। ਰਾਮ ਚਰਨ ਦਾਸ ਪੰਡਿਤ ਬੈ ਰਾਗੀ ਫ਼ਕੀਰ ਜੋ ਓਥੋਂ ਦਾ ਮਹੰਤ ਲੋਕਾਂ ਦਾ ਗੁਰੂ ਤ੍ਰਿਕਾਲਦਰਸ਼ੀ ਸਿੱਧ ਸਦਾਉਂਦਾ ਸੀ। ਬਾਬੇ
ਜੀ ਦਾ ਮਾਨ ਹੁੰਦਾ ਦੇਖ ਕੇ ਬਹੁਤ ਖੁਣਸਾਇਆ ਤੇ ਅੱਟ ਵੱਟ ਬੋਲਣ ਲੱਗਾ। ਤਾਂ ਬਾਬੇ ਨੇ ਏਹ ਸਬਦ ਬੋਲਿਆ: ਰਾਮਕਲੀ ਮਹਲਾ ੫ ॥ ਮੁਖ ਤੇ ਪੜਤਾ ਟੀਕਾ ਸਹਿਤ ॥ ਹਿਰਦੈ ਰਾਮੁ ਨਹੀ ਪੂਰਨ ਰਹਤ ॥ ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥ ਅਪਨਾ ਕਹਿਆ ਆਪਿ ਨ ਕਮਾਵੈ ॥੧॥ ਪੰਡਿਤ ਬੇਦੁ
ਬੀਚਾਰਿ ਪੰਡਿਤ ॥ ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥ ਆਗੈ ਰਾਖਿਓ ਸਾਲ ਗਿਰਾਮੁ ॥ ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥ ਤਿਲਕੁ ਚਰਾਵੈ ਪਾਈ ਪਾਇ ॥ ਲੋਕ ਪਚਾਰਾ ਅੰਧੁ ਕਮਾਇ ॥੨॥ ਖਟੁ ਕਰਮਾ ਅਰੁ ਆਸਣੁ ਧੋਤੀ ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥ ਮਾਲਾ ਫੇਰੈ ਮੰਗੈ ਬਿਭੂਤ
॥ ਇਹ ਬਿਧਿ ਕੋਇ ਨ ਤਰਿਓ ਮੀਤ ॥੩॥ ਸੋ ਪੰਡਿਤੁ ਗੁਰ ਸਬਦੁ ਕਮਾਇ ॥ ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥ ਚਤੁਰ ਬੇਦ ਪੂਰਨ ਹਰਿ ਨਾਇ ॥ ਨਾਨਕ ਤਿਸ ਕੀ ਸਰਣੀ ਪਾਇ ॥੪॥੬॥੧੭॥
(ਰਾਮਕਲੀ, ਮਃ ੫ ੮੮੭੮੮) ਐ ਸੇ ਐ ਸੇ ਹੋਰ ਭੀ ਕਈ ਸ਼ਬਦ ਉਚਾਰੇ ਜਿਨ੍ਹਾਂ ਨੂੰ ਸੁਣ ਕੇ ਲੋਕ ਗੁਰੂ ਜੀ ਦੇ ਸੇਵਕ ਬਣ ਗਏ। ਏਸੇ ਤਰ੍ਹਾਂ ਮਾਝੇ ਦੇਸ ਵਿੱਚ ਕਈ ਮਹੀਨੇ ਵਿਚਰ ਕੇ ਸੰਤਾਂ, ਭਗਤਾਂ ਨੂੰ ਮਿਲ ਕੇ ਅਨੰਤ ਜੀਵਾਂ ਦਾ ਉਧਾਰ ਕੀਤਾ। ਖਾਲੜੇ ਪਿੰਡ ਤੋਂ ਚੱਲ ਕੇ ਲਾਹੌਰ
ਲਾਹੌਰ ਨੂੰ ਸ੍ਰਾਪ ਜਵਾਹਰ ਮੱਲ ਦੇ ਚੁਹੱਟੇ ਵਿੱਚ ਖੂਹ ਦੇ ਪਾਸ ਪਿੱਪਲ ਹੇਠ ਰਾਤ ਜਾ ਗ਼ੁਜ਼ਾਰੀ। ਓਥੇ ਕਸਾਈ ਗਊਆਂ ਬੱਕਰੇ ਘਾਤ ਕਰਦੇ ਦੇਖੇ ਤਾਂ ਗੁਰੂ ਜੀ ਬੋਲੇ: ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥
(ਸਲੋਕ ਵਾਰਾਂ ਤੇ ਵਧੀਕ, ਮਃ ੧ - ੧੪੧੨) ਬਹੁਤ ਲੋਕ ਗੁਰੂ ਜੀ ਪਾਸ ਆਵਣ। ਹਿੰਦੂ ਤੁਰਕ ਸ਼ਬਦ ਸੁਣ ਚਰਚਾ ਕਰ ਖ਼ੁਸ਼ ਹੋ ਜਾਣ। ਗੁਰੂ ਜੀ ਦਾ ਮਤ ਕੋਈ ਖੰਡ ਨਾ ਸਕੇ, ਕਿਉਂਕਿ ਏਹ ਭਗਤੀ ਗਿਆਨ ਦ੍ਰਿੜ੍ਹਾਉਂਦੇ ਸੇ। ਸੋ ਸਭ ਨੂੰ ਮੰਨਣਾ ਪੈਂਦਾ ਸੀ।
ਰਾਮਤੀਰਥ ਅੰਮ੍ਰਿਤਸਰੋਂ ੭ ਮੀਲ ਦੀਵਾਨ ਲਖਪਤ ਜਸਪਤ ਨੇ, ਜੋ ਨਵਾਬ ਜ਼ਿਕਰੀਏ ਖਾਂ ਸੂਬੇ ਲਾਹੌਰ ਖਾਨ ਬਹਾਦਰ ਦੇ ਦੀਵਾਨ ਸੇ ਅਤੇ ਸਿੱਖਾਂ ਦੇ ਬੜੇ ਭਾਰੇ ਜਾਨੀ ਦੁਸ਼ਮਣ ਹੋਏ ਹਨ; (ਦੇਖੋ ਦੂਜਾ ਹਿੱਸਾ ਏਸੇ ਪੋਥੀ ਦਾ) ਉਨ੍ਹਾਂ ਨੇ ਅੰਮ੍ਰਿਤਸਰ ਦੀ ਜ਼ਿਦ ਪਰ ਬਨਵਾ ਕੇ ਆਮ ਮਸ਼ਹੂਰ ਕਰ ਦਿੱਤਾ ਕਿ ਇਹ ਰਾਮਚੰਦ੍ਰ ਜੀ ਦੇ
ਸਮੇਂ ਦਾ ਰਾਮਤੀਰਥ ਹੈ । ਏਥੇ ਹੀ ਲਵ ਕੁਸ਼ ਦਾ ਜੰਗ ਰਾਮਚੰਦ੍ਰ ਜੀ ਦੀ ਸੈਨਾ ਨਾਲ ਹੋਇਆ ਹੈ।