ਜਵਾਬ ਨਾਨਕ ਸ਼ਾਹ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੪੪ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਨਾਨਕ ਆਖੇ ਪੀਰ ਜੀ! ਕਿਉਂ ਕਰਸੇਂ ਹੰਕਾਰ। ਹਿੰਦੂ ਮੁਸਲਮਾਨ ਸਭ ਆਪੇ ਕਰੇ ਕਰਤਾਰ। ਰੂਹ ਨ ਹਿੰਦੂ ਤੁਰਕ ਹੈ ਮਜ਼ਹਬ ਜੁੱਸੇ ਦੇ ਸਭ। ਬਿਸ਼ਟਾ ਮਿੱਟੀ ਖਾਕ ਹੋਇ ਜੁਸਾ ਸਭ ਦਾ ਲੱਭ। ਮਜ਼੍ਹਬ ਕਿਸੇ ਦੀ ਭਿਸ਼ਤ ਨਾ ਦੋਜ਼ਕ ਭਿਸ਼ਤ ਭੁਗਾਇ। ਪੈ ਗੰਬਰ ਅਵਤਾਰ ਜੋ ਕਿਸੇ ਨ ਰੱਖ ਸਕਾਹਿ। ਜੇ ਕੋਈ ਉਲਟਾ ਕਰਯੋ ਚਹਿ

ਸੋ ਭੀ ਦੋਜ਼ਕ ਜਾਹਿ।

ਮੁਸ਼ਕਲ ਮੁਸਲਮਾਨੜੀ ਹਿੰਦੂ ਹਰ ਕੰਮ ਮਾਹਿ। ਦੋਵੇਂ ਕਾਇਮ ਨਾ ਰਹਿਨ ਦਾਵੇ ਕਰ ਉੱਠ ਜਾਹਿ। ਨਾਨਕ ਦਾਵਾ ਛੱਡਿਆ ਦੁਹਿ ਤੇ ਨਿਆਰਾ ਹੋਇ। ਇਥੇ ਮਿਲਨ ਬਡਿਆਈਆਂ ਦਰਗਹਿ ਪਾਵੈ ਢੋਇ। ਬੋਲਿਆ ਪੀਰ ਬਹਾਵਦੀ ਸੁਣ ਜਲਾਲਦੀਨ ਪੀਰ। ਨਾਨਕ ਪਾਸੋਂ ਪੁਛਣਾ ਬਹੁਤ ਇਹੋ ਤਕਸੀਰ। ਜ਼ਾਹਰ ਅਜਮਤ ਇਸ ਦੀ ਕਾਬਾ ਦਿੱਤਾ ਫਿਰਾਇ। ਮਜ਼੍ਹਬ ਸਭੇ ਮਨਸੂਖ ਕਰ

ਮੰਨਿਆਂ ਇੱਕ ਖੁਦਾਇ। ਚਾਰ ਕਿਤਾਬਾਂ ਬੇਦ ਚਾਰ ਪੈ ਗੰਬਰ ਅਵਤਾਰ। ਕਰੇ ਸਭੇ ਮਨਸੂਖ ਇਨ ਮੰਨੇ ਇਮਾਮ ਨ ਯਾਰ। ਭਾਵੇਂ ਮੰੂਹੋਂ ਨ ਆਖਦਾ ਜ਼ਾਹਰ ਦਿਸਨ ਅਸਾਰ। ਆਯਾ ਅਖੀਰੀ ਧੁਰੋਂ ਇਹ ਪੈ ਗੰਬਰ ਅਵਤਾਰ। ਬਡਾ ਫ਼ਕੀਰੀ ਮਰਤਬਾ ਮਾਰਫਤੀ ਸਚ ਰਾਹ। ਮਾਰਫਤੋਂ ਜੋ ਬਾਹਰੇ ਸੱਭੇ ਹੈ ਗੁਮਰਾਹ। ਮਹਿਰਮ ਤੁਸੀਂ ਨ ਪੀਰ ਜੀ ਨਾਨਕ ਬਡਾ

ਫ਼ਕੀਰ। ਰੱਬ ਜਿਸੇ ਦੀ ਮੰਨਦਾ ਸੋਈ ਵੱਡਾ ਪੀਰ। ਨਾਨਕ ਆਖੇ ਪੀਰ ਸੁਣ ਮੇਰੀ ਕਰ ਨ ਤਰੀਫ। ਬਡਾ ਕਰੇ ਸਾਹਿਬ ਕਿਸੇ ਚਾਹੋ ਕਰੇ ਹਰੀਫ। ਰੱਬ ਨਿਤਾਣਿਆਂ ਤਾਣ ਹੈ ਨਿਮਾਣੇ ਦਾ ਮਾਣ। ਜੇ ਕੀਰੀ ਵਿੱਚ ਬਲ ਕਰੇ ਲੇਵੇ ਫੀਲ ਰੰਞਾਣ। ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ

ਕਰੇ ਸੁਆਹ ॥ (ਵਾਰ-ਮਾਝ, ਮਃ ੧ - ੧੪੪) ਛੰਦ ਬਚਨ ਸਭੇ ਸਤਗੁਰ ਕੇ ਪਿਆਰੇ ਲਾਗੇ ਪੀਰਾਂ ਤਾਂਈ। ਕਰੀ ਦਸਤ ਬੋਲ ਗਲ ਮਿਲ ਕੇ ਆਨੰਦ ਭਏ ਮਹਾਂਈ। ਪੁਛਯਾ ਸੱਚ ਪੀਰ ਜੀ ਦੱਸੋ ਜਾਮਾ ਕਿਸ ਘਰ ਧਾਰਾ? ਹਿੰਦੂ ਹੈ ਕਿ ਮੁਸਲਮਾਨਾ ਫਿਰਕਾ ਕੌਣ ਤੁਮਾਰਾ?

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗