ਨਾਨਕ ਕਹੇ ਕਰੀਮਦੀਨ! ਬਾਦੇ ਦਾ ਕੀ ਤੋਲ? ਸੂਰਤ ਕੀ ਹੈ ਪੌਣ ਦੀ? ਸਿੱਟੇ ਬਿਰਛਾਂ ਰੋਲ। ਆਤਸ਼ ਦਾ ਕੀ ਕੱਦ ਹੈ ? ਮੋਟਾ ਪਤਲਾ ਹੋਇ। ਕੌਣ ਤਰੰਗ ਬਠਾਇੰਦਾ? ਰੰਗ ਆਬ ਦਾ ਕੋਇ? ਚੰਦ ਬਿੰਬ ਪ੍ਰਤਿ ਬਿੰਬ ਜਿਉਂ ਛੋਟੇ ਬਡਾ ਹੁਵੰਤ। ਬਾਦੀ ਰੂਹ ਇਨਸਾਨ ਦੀ ਖਾਕੀ ਰੂਹ ਹੈ ਵਾਨ। ਬਾਦੀ ਰੂਹ ਖੁਦਾਇ ਦੀ ਸਾਹਿਬ
ਸਗਲ ਜਹਾਨ। ਰੂਹ ਨ ਛੋਟਾ ਬੜਾ ਕਿਸ ਛੋਟੇ ਬੜੇ ਸਰੀਰ। ਅੰਦਰ ਬਾਹਰ ਸਰਬ ਦੇ ਪਸਰਿਆ ਇੱਕੋ ਬੀਰ।
ਜਲ ਤਰੰਗ ਜਿਉਂ ਰੱਬ ਤੇ ਜਗ ਉਪਜੇ ਹੋਇ ਲੀਨ। ਕੁਦਰਤਿ ਚਲਤ ਖੁਦਾਇ ਦੀ ਸੱਚੀ ਹਮ ਕਹਿ ਦੀਨ।