ਨਾਨਕ ਆਖੇ ਹਾਜੀਓ! ਸੱਚਾ ਸੁਣੋ ਵਿਚਾਰ। ਹਿੰਦੂ ਜੰਮਦੇ ਇੱਕ ਵਾਰ ਮੁਸਲਮਾਨ ਬਹੁ ਵਾਰ। ਇੱਟਾਂ ਡਾਂਡੇ ਹੋਇ ਕੇ ਜਲਸਨ ਆਵਿਆਂ ਮਾਂਹਿ। ਟੁੱਟੇ ਫੁੱਟੇ ਖਾਕ ਮਿਲ ਹੋਇ ਬਨਸਪਤਿ ਵਾਹਿ। ਜਿਤਨੀ ਖਾਕ ਜਮੀਨ ਪਰ ਸੱਭੇ ਮੁਸਲਮਾਨ। ਖਾਕੋਂ ਰੂਹਾਂ ਹੋਵਨੀ ਬਨਸਪਤੀ ਹੈ ਵਾਨ। ਕਟ ਕਟ ਫੇਰ ਜਲਾਈਅਨਿ ਲਕੜੀ ਹੋਇ ਅੰਗਾਰ। ਖਾਵਨ ਮਾਰ ਹੈ ਵਾਨ ਕੋ ਕਰ
ਦਰਿੰਦ ਸ਼ਿਕਾਰ।
ਮੈ ਲ ਹੋਇ ਕੇ ਖਾਕ ਵਿੱਚ ਏਵੇਂ ਨਿੱਤ ਸਮਾਇ। ਬਾਰ ਬਾਰ ਇਸ ਤੌਰ ਹੀ ਜਲ ਬਲ ਖਾਕ ਮਿਲਾਇ। ਮੂਸਾਈ ਈਸਾਈਆਂ ਪਾਰਸੀਆਂ ਜਹੂਦ। ਰਹਿਸਨ ਰੂਹਾਂ ਖਾਕ ਵਿੱਚ ਏਨ੍ਹਾਂ ਸਦਾ ਅਲੂਦ। ਰੂਹ ਨ ਹਿੰਦੂ ਕਿਸੇ ਦੀ ਰੈ ਹੈ ਵਿੱਚ ਜ਼ਮੀਨ। ਉਪਜੇ ਖਪੇ ਨ ਸੋ ਕਦੇ ਜੁੱਸੇ ਵਿੱਚ ਰਹੀਨ। ਕਿਥੇ ਮੁਹੰਮਦ ਮੁਸਤਫਾ ਕਿੱਥੇ ਚਾਰੋਂ
ਯਾਰ। ਕਹਾਂ ਇਮਾਮ ਖਾਂਨ ਵਾਦੜੇ ਗੌਸ ਕੁਤਬ ਸਾਲਾਰ। ਜੁੱਸਾ ਰਿਹਾ ਨ ਕਿਸੇ ਦਾ ਰਲ ਗਏ ਸੱਭੇ ਖਾਕ। ਸੜਦੇ ਵਿੱਚ ਪਜਾਵਿਆਂ ਰੱਬ ਰਿਹਾ ਇੱਕ ਪਾਕ। ਜੋ ਪੈ ਦਾਇਸ਼ ਖਾਕ ਦੀ ਖਾਕੀ ਜੁੱਸੇ ਆਹਿ। ਹਿੰਦੂ ਮੁਸਲਮਾਨ ਸਭ ਅੰਤੇ ਖਾਕ ਮਿਲਾਹਿ। ਰਹਿੰਦੇ ਰੂਹ ਇਮਾਨਤੀ ਲੱਖ ਚੁਰਾਸੀ ਮਾਂਹਿ। ਲੱਖ ਚੁਰਾਸੀ ਮੇਦਨੀ ਘਟੇ ਨ ਵਧੇ ਕਦਾਹਿ।
ਪੰਡਤ ਕਾਜ਼ੀ ਅੰਧਲੇ ਚੱਲਣ ਭੇਡਾਂ ਚਾਲ। ਲੋਕਾਂ ਨੂੰ ਬਹਿਕਾਇ ਕੇ ਕਰਦੇ ਗ਼ੁਜ਼ਰ ਸੰਭਾਲ। ਜੇ ਸੌ ਅੰਧ ਸੁਣਾਈਏ ਭਿਜੇ ਨਚਿੱਤ ਕਠੋਰ। ਖੁਦੀ ਤਕੱਬਰੀ ਕਰ ਮੁਏ ਲਹਨਿ ਸਜਾਈਂ ਚੋਰ। ਸੱਚ ਛਿਪਾਇਆ ਉਨ੍ਹੋਂ ਨੇ ਜ਼ਾਹਰ ਕੀਤੋ ਕੂੜ। ਏਨ੍ਹਾਂ ਪਿੱਛੇ ਲੱਗ ਰਹੇ ਜੀਵ ਅਗਿਆਨੀ ਮੂੜ।