ਰੁਕਨਲ ਆਖੈ ਨਾਨਕਾ! ਦਰਗਹਿ ਦੀ ਸੋਣਾਇ। ਕੇਹਾ ਰੰਗ ਮਹੱਲ ਦਾ ਜਿੱਥੇ ਰਹੇ ਖੁਦਾਇ। ਛੱਜੇ ਛੱਤਾਂ ਬੁਰਜ ਘਰ ਕੇਹੇ ਲੱਗੇ ਚੁਕਾਠ। ਕੇਹਾ ਗਾਰਾ ਚੂਨੜਾ ਕਿਸ ਬਨਾਯਾ ਠਾਟ। ਸੂਰਤ ਕੌਣ ਮਹਲ ਦੀ ਕਿਉਂ ਕਰ ਹੋਇ ਦੀਦਾਰ। ਦਰ ਤੇ ਕੀ ਕੁਛ ਲਿਖਿਆ ਕੇੜ੍ਹਾ ਉਸ ਦਾ ਯਾਰ। ਕੇਹੜੀ ਸੰੁਨਤ ਪਾਈਏ ਕਰ ਕੇ ਕੌਣ ਨਮਾਜ।
ਕੌਣ ਰਸੂਲ ਪੁਚਾਇੰਦਾ ਚਹੀਏ ਕੇਹੜਾ ਸਾਜ। ਸਭ ਨਿਸ਼ਾਨੀਆਂ ਦੇਹ ਖਾਂ ਤਾਂ ਤੰੂ ਅੱਵਲ ਫ਼ਕੀਰ। ਪੀਰਾਂ ਦੇ ਸਿਰ ਪੀਰ ਤੂੰ ਮੀਰਾਂ ਦੇ ਸਿਰ ਮੀਰ।