ਨਾਨਕ ਆਖੇ ਰੁਕਨਦੀਨ! ਸੱਚੀ ਦੇਹੁੰ ਸੁਨਾਇ। ਮਰ ਮਰ ਮਿਲ ਗਏ ਖਾਕ ਨਾਲ ਫਿਰ ਹੋਇ ਉਪੰਨੇ ਘਾਹਿ। ਮੇਵੇ ਅੰਨ ਨਿਆਮਤਾਂ ਹੋਵਨ ਗੂਨਾ ਗੂਨ। ਖਾਣ ਚਰਿੰਦ ਪਰਿੰਦ ਮਨੁੱਖ ਉਸ ਤੋਂ ਉਪਜੇ ਖ਼ੂਨ। ਨੁਤਫਾ ਹੋਵੇ ਖ਼ੂਨ ਤੇ ਕਰ ਨਰ ਨਾਰੀ ਮੇਲ। ਉਪਜੇ ਸ੍ਰਿਸ਼ਟੀ ਬਿਨਸ ਹੈ ਰਚ ਰਾਖੀ ਪ੍ਰਭ ਖੇਲ। ਬੇਦ ਕਤੇਬਾਂ ਪੜੇ ਤੇ ਭੇਤ
ਨ ਲੱਭੇ ਕੋਇ। ਮੁਰਸ਼ਦ ਭੇਦ ਬਤਾਇੰਦਾ ਦੁਬਿਧਾ ਦੇਂਦਾ ਖੋਇ।