ਸਵਾਲ ਰੁਕਨਦੀਨ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੨੩ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਸੁਣਹੋ ਨਾਨਕ ਹਿੰਦੂਆਂ ਭਿਸ਼ਤੀ ਨੂੰ ਮੰਨ ਪਾਕ। ਕਾਫਰ ਭਿਸ਼ਤ ਨਾ ਜਾਂਹਿਗੇ ਆਤਸ਼ ਜਲਨ ਨਾਪਾਕ। ਹੂਰੋਂ ਪਰੀਓਂ ਭਿਸ਼ਤ ਤੋਂ ਰਹਿਸਨ ਓਹ ਮਹਿਰੂਮ। ਪਉਸਨ ਦੋਜ਼ਕ ਹਾਵੀਏ ਸੁਣਸੀ ਨਬੀ ਨਾ ਧੂਮ। ਮੁੱਸਲਮਾਨੀ ਪਾਕ ਹੈ ਪੜ੍ਹਨ ਕਤੇਬ ਕੁਰਾਨ। ਕਰਨ ਨਮਾਜ਼ਾਂ ਰੋਜ਼ੜੇ ਦੋਜ਼ਕ ਤਿਨ੍ਹਾਂ ਹਰਾਮ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗