ਜਵਾਬ ਨਾਨਕ ਸ਼ਾਹ ਸੂਰਾ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੨੨ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਨਾਨਕ ਆਖੇ ਰੁਕਨਲਾ ਨੂਰੀ ਇੱਕ ਖੁਦਾਇ। ਜੁੱਸਾ ਉਸ ਦਾ ਆਤਸ਼ੀ ਮੱਖੀ ਤਹਾਂ ਨ ਜਾਇ। ਖਾਕੀ ਜੁੱਸਾ ਆਦਮੀ ਸਾਯਾ ਬਿਨਾ ਨਾ ਕੋਇ। ਕਾਇਮ ਇੱਕ ਖੁਦਾਇ ਬਿਨ ਔਰ ਨ ਰਹਿਸੀ ਕੋਇ। ਅਮਲਾਂ ਪਿੱਛੇ ਮਿਲੇ ਹੈ ਦੋਜ਼ਖ ਭਿਸ਼ਤ ਵਿਚਾਰ। ਪਾਸ ਖ਼ੁਦਾ ਦੇ ਕੋਇ ਨਹਿੰ ਰਹੇ ਨਬੀ ਅਵਤਾਰ। ਲਾਲਚ ਕੂੜ ਦਿਖਾਇ ਕੇ ਦੁਨੀਆਂ ਕੀਤੀ ਯਾਰ।

ਪੜ੍ਹ ਤੌਰੇਤ ਅੰਜੀਲ ਨੂੰ ਜੰਬੂਰੇ ਫੁਰਕਾਨ। ਬਿਨਾਂ ਬੰਦਗ਼ੀ ਦੋਜ਼ਕੀ ਹਿੰਦੂ ਮੁਸਲਮਾਨ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗