ਸੱਚਖੰਡ ਪ੍ਰਵੇਸ਼ ਕਰਨਾ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੦੮ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਓਸੇ ਥਾਉਂ ਤੋਂ ਗੁਰੂ ਜੀ ਭਾਈ ਬਾਲੇ ਮਰਦਾਨੇ ਸਮੇਤ ਹਿਮਾਲਯ ਪਰਬਤ ਉੱਤੇ ਚਲੇ ਗਏ। ਅੱਗੇ ਅਨੇਕ ਸਿੱਧ ਨਾਰਦਾਇਕ ਰਿਖਿ ਮੁਨੀ ਆਦਿ ਰਹਿਤ ਬਿਚਰਨੇ ਵਾਲੇ ਮਿਲੇ। ਭਾਈ ਮਰਦਾਨੇ ਨੇ ਆਖਿਆਏਥੇ ਤਾਂ ਬਰਫ ਹੀ ਬਰਫ ਹੈ , ਏਹ ਸੰਤ ਏਥੇ ਕੀ ਖਾਂਦੇ ਹਨਬਾਬੇ ਜੀ ਨੇ ਆਖਿਆਏਹ ਨਾਮ ਅੰਮ੍ਰਿਤ ਰਸ ਪੀ ਕੇ

ਤ੍ਰਿਪਤ ਰਹਿੰਦੇ ਹਨ।ਅੱਗੇ ਸਿਰ ਧਾਰ ਨਾਮ ਵੱਡੇ ਉੱਚੇ ਟਿੱਲੇ ਪਰ ਗਏ ਤਾਂ ਗੋਰਖ ਨਾਥ ਗੋਰਖ ਨਾਲ ਗੋਸ਼ਟ ਦੇ ਦਰਸ਼ਨ ਹੋਏ ਤੇ ਓਹ ਬੋਲਿਆ: ਗੋਰਖ ਨਾਥ ਵਾਚ: ਕਵਨ ਰੂਪ ਕਵਨ ਜਾਤ ਤੁਮਾਰੀ। ਕਹੋ ਕਹਾਂ ਲੌ ਚਲੇ ਅਗਾਰੀ। ਨਹਿ ਆਗੇ ਧਰਨਿ ਰਹੋਗੇ ਕਹਾਂ। ਸੀਤਲ ਜਲ ਬਰਖ ਹਿਮ ਮਹਾਂ। ਸੁਨ ਨਾਨਕ ਗੋਰਖ ਤੁਹਿ ਕਹੇ। ਫਿਰ ਜਾਹੁ ਪੀਛੇ ਆਗੇ ਦੁਖ ਲਹੇ। ਸ੍ਰੀ ਗੁਰੋ ਵਾਚ: ਰੂਪ ਹਮਾਰਾ ਅਚਰਜ ਕਹੀਏ ਅਚਰਜ ਹਮਰੀ ਜਾਤੀ।

ਅਚਰਜ ਨਗਰ ਕੋ ਚਲੇ ਅਗਾਰੀ ਜਹਾਂ ਨਹੀਂ ਦਿਨ ਰਾਤੀ। ਪੀਛੇ ਆਗੇ ਦ੍ਰਿਸ਼ਟ ਹਮਾਰੀ ਧਰਨਿ ਅਕਾਸ ਪਸਾਰਾ। ਦਇਆ ਹਮਾਰੀ ਸਤਿ ਹਿਮੰਚਲ ਦੀਪਕ ਸਿਦਕ ਹਮਾਰਾ। ਕਹਿ ਨਾਨਕ ਸੁਨ ਗੋਰਖ ਜੋਗੀ ਤੈ ਪੂਰਾ ਗੁਰ ਨਹੀਂ ਪਾਇਆ। ਜੁਗਤਿ ਨ ਜਾਤੀ ਅਉਧ ਗਵਾਈ ਬਿਰਥਾ ਜਨਮੁ ਗਵਾਇਆ।

(ਇਹ ਗੁਰਬਾਣੀ ਨਹੀਂ) ਗੋਰਖ ਏਹ ਟਕੇ ਜੇਹਾ ਜਵਾਬ ਲੈ ਕੇ ਚੁੱਪ ਹੋ ਗਿਆ। ਜਦ ਬਾਬਾ ਜੀ ਊਨੇ ਨਾਮ ਟਿੱਲੇ ਉੱਤੇ ਪਹੁੰਚੇ ਤਾਂ ਮਛੰਦਰ ਨਾਥ ਨੇ ਆ ਪ੍ਰਸ਼ਨ ਕੀਤਾ: ਕੈ ਹਾਥ ਸਿਰ ਕਾ ਕਪਾਟ। ਕੈ ਅੰਗੁਲ ਮੁਖ ਕਾ ਤਾਕ। ਕੈ ਹਾਥ ਲੀਲਾਟ ਪਾਟ। ਕੈ ਅੰਗੁਲ ਕਲੇਜਾ। ਕੈ ਅੰਗੁਲ ਹੀਅਲਾ। ਕੈ ਅੰਗੁਲ ਤਿਲੀ। ਕੈ ਅੰਗੁਲ ਫਿਫਰਾ।

ਕੈ ਅੰਗੁਲ ਬਜਰ ਕੋਠੜੀ। ਕੈ ਹਡੀਆਂ। ਕੈ ਕੋਠੜੀਆਂ। ਕੈ ਹਜ਼ਾਰ ਰਾਤ ਦਿਨ ਕੇ ਸ੍ਵਾਸ। ਕੇਤੀ ਦੇਹੀ ਕੀ ਰੋਮਾਵਲੀ। ਗੁਰੋ ਵਾਚ। ਸਵਾ ਹਾਥ ਸਿਰ ਕਾ ਕਪਾਟ। ਚਾਰ ਉਂਗਲ ਮੁਖ ਕਾ ਤਾਕ। ਪਾਉ ਹਾਥ ਲੀਲਾਟ ਪਾਟ। ਛੱਬੀ ਉਂਗਲ ਦਿਲ। ਤੇਰਾਂ ਉਂਗਲ ਕਲੇਜਾ। ਪੰਜ ਉਂਗਲ ਹੀਅਲਾ। ਚਾਰ ਉਂਗਲ ਤਿਲੀ। ਸੱਤ ਅੰਗੁਲ ਫਿਫਰਾ। ਬਾਰਾਂ

ਉਂਗਲ ਬਜਰ ਕੋਠੜੀ। ਅਠ ਸਠ ਹਾਡ। ਏਕ ਨੀਲ ੫੨ ਕਰੋੜ ਰੋਮਾਵਲੀ। ਚੱਵੀ ਹਜ਼ਾਰ ਭੀ ਸੌ ਦਿਨ ਰਾਤ ਕਾ ਸ੍ਵਾਸ ਨੌ ਸੈ ਨਾੜੀ। ਸੋਲ੍ਹਾਂ ਸੈ ਸੰਧਿ।

(ਇਹ ਗੁਰਬਾਣੀ ਨਹੀਂ)

ਏਹ ਉੱਤਰ ਸੁਣ ਕੇ ਮਛੰਦ੍ਰ ਗਿਆ ਤਾਂ ਭਰਥਰੀ ਬੋਲਿਆ: ਕੌਣ ਘਾਟ ਕਰੇ ਇਸਨਾਨ। ਕੈ ਸੇ ਪਾਵੈ ਪਦ ਨਿਰਬਾਣ। ਕੈ ਸੇ ਤੱਤ ਬਿਲੋਵੇ। ਕਿਸ ਸਰ ਮੈ ਲ ਮਲ ਮਲ ਧੋਵੈ । ਕਿਸ ਸਿਉ ਤੋਰੈ ਕਿਸ ਸਿਉ ਜੋਰੈ । ਕੈ ਸੇ ਨਾਮ ਬਿਨਸੈ । ਕੈ ਸੇ ਜਮ ਨਾ ਸੰਤਾਵੈ । ਕੈ ਸੇ ਪਰਮ ਪਦ ਪਾਵੈ । ਕੈ

ਸੇ ਅਗਨਿ ਬੁਝਾਵੈ । ਕੈ ਸੇ ਬਿਭੂਤ ਚੜ੍ਹਾਵੈ । ਸਹਿਜ ਘਰ ਕੈ ਸੇ ਆਵੈ । ਨਾਦ ਕੈ ਸੇ ਬਜਾਵੈ ।

(ਇਹ ਗੁਰਬਾਣੀ ਨਹੀਂ) ਗੁਰੋ ਵਾਚ: ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਉਤਰਿ ਅਵਘਟਿ ਸਰਵਰਿ ਨ੍ਾਵੈ ॥ ਬਕੈ ਨ ਬੋਲੈ ਹਰਿ ਗੁਣ ਗਾਵੈ ॥ ਜਲੁ ਆਕਾਸੀ ਸੁੰਨਿ ਸਮਾਵੈ ॥ ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥੧॥ ਐ ਸਾ ਗਿਆਨੁ ਸੁਨਹੁ ਅਭ ਮੋਰੇ ॥ ਭਰਿਪੁਰਿ ਧਾਰਿ ਰਹਿਆ ਸਭ ਠਉਰੇ

॥੧॥ ਰਹਾਉ ॥ ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥ ਸਤਿਗੁਰ ਸਬਦਿ ਕਰੋਧੁ ਜਲਾਵੈ ॥ ਗਗਨਿ ਨਿਵਾਸਿ ਸਮਾਧਿ ਲਗਾਵੈ ॥ ਪਾਰਸੁ ਪਰਸਿ ਪਰਮ ਪਦੁ ਪਾਵੈ ॥੨॥ ਸਚੁ ਮਨ ਕਾਰਣਿ ਤਤੁ ਬਿਲੋਵੈ ॥ ਸੁਭਰ ਸਰਵਰਿ ਮੈ ਲੁ ਨ ਧੋਵੈ ॥ ਜੈ ਸਿਉ ਰਾਤਾ ਤੈ ਸੋ ਹੋਵੈ ॥ ਆਪੇ ਕਰਤਾ

ਕਰੇ ਸੁ ਹੋਵੈ ॥੩॥ ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥ ਸੇਵਾ ਸੁਰਤਿ ਬਿਭੂਤ ਚੜਾਵੈ ॥ ਦਰਸਨੁ ਆਪਿ ਸਹਜ ਘਰਿ ਆਵੈ ॥ ਨਿਰਮਲ ਬਾਣੀ ਨਾਦੁ ਵਜਾਵੈ ॥੪॥ ਅੰਤਰਿ ਗਿਆਨੁ ਮਹਾ ਰਸੁ ਸਾਰਾ ॥ ਤੀਰਥ ਮਜਨੁ ਗੁਰ ਵੀਚਾਰਾ ॥ ਅੰਤਰਿ ਪੂਜਾ ਥਾਨੁ ਮੁਰਾਰਾ ॥ ਜੋਤੀ ਜੋਤਿ ਮਿਲਾਵਣਹਾਰਾ ॥੫॥ ਰਸਿ ਰਸਿਆ

ਮਤਿ ਏਕੈ ਭਾਇ ॥ ਤਖਤ ਨਿਵਾਸੀ ਪੰਚ ਸਮਾਇ ॥ ਕਾਰ ਕਮਾਈ ਖਸਮ ਰਜਾਇ ॥ ਅਵਿਗਤ ਨਾਥੁ ਨ ਲਖਿਆ ਜਾਇ ॥੬॥ ਜਲ ਮਹਿ ਉਪਜੈ ਜਲ ਤੇ ਦੂਰਿ ॥ ਜਲ ਮਹਿ ਜੋਤਿ ਰਹਿਆ ਭਰਪੂਰਿ ॥ ਕਿਸੁ ਨੇੜੈ ਕਿਸੁ ਆਖਾ ਦੂਰਿ ॥

ਨਿਧਿ ਗੁਣ ਗਾਵਾ ਦੇਖਿ ਹਦੂਰਿ ॥੭॥ ਅੰਤਰਿ ਬਾਹਰਿ ਅਵਰੁ ਨ ਕੋਇ ॥ ਜੋ ਤਿਸੁ ਭਾਵੈ ਸੋ ਫੁਨਿ ਹੋਇ ॥ ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥ ਨਿਰਮਲ ਨਾਮੁ ਮੇਰਾ ਆਧਾਰੁ ॥੮॥੧॥

(ਆਸਾ, ਮਃ ੧ ੪੧੧੧੨) ਏਹੋ ਜਿਹੇ ਅਨੇਕ ਪ੍ਰਸ਼ਨ ਉੱਤਰ ਕਰ ਕੇ ਭਰਥਰੀ ਭੀ ਖ਼ੁਸ਼ੀ ਹੋ ਕੇ ਜਾਂਦਾ ਭਯਾ। ਫੇਰ ਜਦ ਕੂੰਨੇ ਨਾਮ ਪਰਬਤ ਪਰ ਗਏ ਤਾਂ

ਝੰਗਰਨਾਥ ਝੰਗਰਨਾਥ ਨੇ ਝੱਗ ਆਇ ਸੁੱਟੀ। ਓਸ ਦੀ ਛੋਤ ਛਾੜ ਕੇ ਬਾਬਾ ਜੀ ਸੀਲਾ ਪਰਬਤ ਪਰ ਪਹੁੰਚ ਗਏ। ਏਥੇ ਕਨੀਫੇ ਸਿੱਧ ਨੂੰ ਬੜੀ ਡੀਮ ਡਾਮ ਨਾਲ ਆਉਂਦੇ ਦੇਖ ਕੇ ਭਾਈ ਮਰਦਾਨੇ

ਮਰਦਾਨਾ ਬੀਰਰਸ ਵਿੱਚ ਨੇ ਆਖਯਾ, ਕਨੀਫਾ ਜੀ! ਇਹ ਮੋਏ ਇਉਂ ਕਦ ਹੱਟਦੇ ਹਨ। ਮੈ ਨੂੰ ਹੁਕਮ ਦਿਓ ਤਾਂ ਚੱਡੇ ਗਾਟੇ ਕਰ ਮਾਰਾਂ।ਤਾਂ ਬਾਬੇ ਆਖਯਾਏਥੇ ਚੱਡੇ ਗਾਟੇ ਦੀ ਲੜਾਈ ਨਹੀਂ, ਸ਼ਬਦ ਦੀ ਲੜਾਈ ਹੈ ।ਏਤਨੇ ਨੂੰ ਕਨੀਫਾ ਬੋਲਿਆ: ਕਿਆ ਨਾਮ ਕਿਆ ਬਾਨ। ਕਿਆ ਸਿਫਤ ਜਾਤੀ ਗਿਆਨ। ਇਸ ਪ੍ਰਕਾਰ ਦੇ ਕਈ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ

ਬਾਬੇ ਜੀ ਨੇ ਇਹ ਦਿੱਤੇ: ਨਾਉ ਹਮਾਰਾ ਅਚਰਜ ਕਹੀਏ ਜਾਤਿ ਹਮਾਰੀ ਜਤ ਕਤ। ਬਾਨੀ ਸਤ ਨਾਮ ਹੈ ਹਮਰਾ ਸਿਫਤ ਘਟੋ ਘਟ ਪਰਮਿਤ। ਬਰਨ ਹਮਾਰਾ ਨਿਰੰਕਾਰ ਹੈ ਪੁੰਨਯ ਪਾਪ ਜਹਿ ਨਾਹੀ। ਏਕੰਕਾਰ ਹਮਾਰਾ ਸਾਹਿਬ ਜਲ ਥਲ ਪੂਰਨ ਆਹੀ। ਕਹਿ ਨਾਨਕ ਸੁਣ ਸਿੱਧ ਕਨੀਫਾ ਸਤਗੁਰੂ ਮਿਲਯਾ ਕਿ ਨਾਹੀ। ਫੇਰ ਕਨੀਫੇ ਨੇ ਖੁਣਸਾ

ਕੇ ਆਖਿਆ: ਕੰਨ ਚਿਰਾਓ ਮੁੰਦ੍ਰਾ ਪਾਓ। ਚਲ ਗੋਰਖ ਕੋ ਗੁਰੂ ਬਨਾਓ। ਨਾਨਕ ਤਬੈ ਪਰਮ ਪਦ ਪਾਓ। ਗੁਰੋਵਾਚ: ਏਕੋ ਚੀਰਾ ਜਾਨੈ ਜੋਗੀ। ਕਲਪ ਮਾਯਾ ਤੇ ਭਏ ਅਰੋਗੀ। ਸੁੰਨ ਮੰਡਲ ਕੀ ਭਿਖਯਾ ਪਾਈ। ਮੁੰਦ੍ਰਾ ਸਤਸੰਤੋਖ ਹੰਡਾਈ। ਬਿਨ ਖੱਪ੍ਰ ਪਾਣੀ ਪੀਆ। ਬਿਨ ਸਿੰਙੀ ਨਾਦ ਵਜੀਆ। ਬਿਜਲੀ ਚਮਕਾਰਾ ਲਾਯਾ। ਇਹੁ ਨਾਨਕ ਪਰਮ ਪਦ ਪਾਇਆ।

(ਇਹ ਗੁਰਬਾਣੀ ਨਹੀਂ) ਏਹੋ ਜਿਹੇ ਚੋਂਦੇ-ਚੋਂਦੇ ਸਲੋਕ ਸੁਣ ਕੇ ਜਦ ਕਨੀਫਾ ਭੀ ਭੰਗ ਝੜਾ ਗਿਆ ਤਾਂ ਹਨੀਫਾ ਹਨੀਫੇ ਸਿੱਧ ਨੇ ਆ ਆਢਾ ਲਾਯਾ ਤੇ ਬੋਲਿਆ: ਅਹੇਰ ਬਿਰਤ ਬਾਹਰ ਹੈ ਕਾਇ। ਅਹੇੜਾ ਕਰੀਏ ਕਉਨ ਕੀ ਜਾਇ। ਕਉਨ ਸੰਗ ਲੇ ਚੜ੍ਹੇ ਸ਼ਿਕਾਰ।

ਕਉਣ ਮ੍ਰਗ ਫੜ ਲਯਾਏ ਕਾਰ। ਕਹੇ ਹਨੀਫਾ ਨਾਨਕ ਪਾਸ। ਕੈ ਸੇ ਹੋਇ ਅਖੇੜਾ ਰਾਸਿ।

(ਇਹ ਗੁਰਬਾਣੀ ਨਹੀਂ) ਸ੍ਰੀ ਗੁਰੋ ਵਾਚ: ਭੈ ਰਉ ਮਹਲਾ ੫ ॥ ਦਸ ਮਿਰਗੀ ਸਹਜੇ ਬੰਧਿ ਆਨੀ ॥ ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥ ਸੰਤਸੰਗਿ ਲੇ ਚੜਿਓ ਸਿਕਾਰ ॥ ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ ॥ ਆਖੇਰ ਬਿਰਤਿ ਬਾਹਰਿ ਆਇਓ ਧਾਇ ॥ ਅਹੇਰਾ ਪਾਇਓ ਘਰ ਕੈ ਗਾਂਇ ॥੨॥ ਮ੍ਰਿਗ ਪਕਰੇ ਘਰਿ ਆਣੇ ਹਾਟਿ

॥ ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥ ਏਹੁ ਅਹੇਰਾ ਕੀਨੋ ਦਾਨੁ ॥ ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥

(ਭੈ ਰਉ, ਮਃ ੫ - ੧੧੩੬) ਏਸੇ ਤਰ੍ਹਾਂ ਜਾਂ ਹਨੀਫਾ ਵੀ ਭੰਗ ਚੜ੍ਹਾ ਗਿਆ ਤਾਂ ਗੋਰਖ ਦਾ ਪ੍ਰੇਰਿਆ ਗੋਪੀਚੰਦ ਗੋਪੀਚੰਦ ਆ ਟੱਕਰਿਆ। ਗੋਪੀਚੰਦ ਵਾਚ: ਕੌਨ ਨਾਮ ਬਰਨ ਰੂਪ ਤੁਮਾਰਾ। ਕੌਨ ਕਾਜ ਕਹੁ ਇਹਾਂ ਪਿਧਾਰਾ। ਚਲੋ ਤਪਾ ਤੁਹਿ ਨਾਥ ਬੁਲਾਏ। ਕੰਨ ਫਾੜ ਕੇ ਮੁੰਦ੍ਰਾਂ ਪਾਇ। ਗੁਰੋ ਵਾਚ: ਏਕੰਕਾਰ ਨਾਮ ਕਰਤਾਰਾ। ਰੂਪ ਬਰਨ ਤੇ ਰਹੇ ਨਿਆਰਾ। ਪਾਰਬ੍ਰਹਮ ਕੇ ਦਰਸ਼ਨ ਆਏ। ਅਮਰ ਅਜੂਨੀ ਲਏ ਬੁਲਾਏ। ਕੰਨ ਪੜਾਇ ਨ ਮੁੰਦ੍ਰਾਂ ਪਾਊ। ਸਭ ਸਿਧਨ

ਕੋ ਚਰਨ ਲਗਾਊਂ। ਕਹਿ ਨਾਨਕ ਗੋਪੀਚੰਦ ਸੁਣੋ। ਦ੍ਰਿਸਟ ਮਾਨ ਸਭ ਝੂਠਾ ਗੁਣੋ॥੧॥

(ਇਹ ਗੁਰਬਾਣੀ ਨਹੀਂ) ਗੋਪੀਚੰਦ ਵਾਚ: ਕਵਨ ਗਿਆਨੀ ਕਵਨ ਧਿਆਨੀ। ਕਵਨ ਤੀਰਥ ਮੱਜਨ ਇਸ਼ਨਾਨੀ। ਕਵਨ ਸੁ ਨਿਰਮਲ ਕਵਨ ਸੁ ਮੈ ਲਾ। ਕਵਨ ਵਸਤ ਕੇ ਲਾਗੇ ਗੈ ਲਾ। ਕਵਨ ਸੁ ਊਪਰ ਕਵਨ ਸੁ ਤਲੈ ।

ਕਵਨ ਜੁਗਤਿ ਘਰ ਦੀਪਕ ਜਲੈ । ਗੋਪੀਚੰਦ ਕਹਿ ਨਾਨਕ ਤਪੇ। ਕਵਨ ਜਾਪ ਬਿਨ ਰਸਨਾ ਜਪੇ। ਗੁਰੋਵਾਚ: ਗੁਰਮੁਖ ਗਿਆਨੀ ਸੁਰਤਾ ਧਿਆਨੀ। ਸਤਿਗੁਰੂ ਤੀਰਥ ਸਿੱਖ ਇਸ਼ਨਾਨੀ। ਗਿਆਨੀ ਬਿਮਲ ਅਗਯਾਨੀ ਮੈ ਲਾ। ਸਤੁ ਵਸਤੁ ਕੇ ਲਾਗੇ ਗੈ ਲਾ। ਊਪਰ ਹੁਕਮ ਹੁਕਮ ਹੀ ਤਲੇ। ਹੁਕਮ ਪਛਾਣੇ ਦੀਪਕ ਜਲੇ। ਕਹਿ ਨਾਨਕ ਸੁਣ ਗੋਪੀਚੰਦ। ਜਪੈ ਅਜਪਾ ਕਾਟੇ ਫੰਧ।

(ਇਹ ਗੁਰਬਾਣੀ ਨਹੀਂ) ਏਹ ਸੁਣ ਕੇ ਗੋਪੀਚੰਦ ਖ਼ੁਸ਼ ਹੋ ਕੇ ਆਖਣ ਲੱਗਾਚਲੋ ਤਪਾ ਜੀ! ਸਿੱਧਾਂ ਦੇ ਦਰਸ਼ਨ ਕਰੋ।ਬਾਬੇ ਆਖਿਆਤੁਸੀਂ ਚੱਲੋ। ਅਸੀਂ ਸਹਿਜ ਨਾਲ ਆਵਾਂਗੇ।ਅਜੇ ਬਾਬੇ ਜੀ ਤੁਰੇ ਨਹੀਂ ਸੇ ਜੋ ਭਰਥਰੀ

ਭਰਥਰੀ ਦੋਬਾਰਾ ਭਾਰੇ ਗੁਮਾਨ ਨਾਲ ਆ ਬੋਲਿਆ: ਭਰਥਰੀ ਵਾਚ: ਚਲੋ ਤਪਾ ਤੁਹਿ ਨਾਥ ਮਿਲਾਵੋਂ। ਮੁੰਦ੍ਰਾ ਖਿੰਥਾ ਤਨ ਪਹਿਰਾਵੋਂ। ਆਗਿਆ ਭੰਗ ਨਾ ਕਰਹੋ ਬਾਲੇ। ਜੋਗ ਜੁਗਤਿ ਲੈ ਹੋ ਮਤਵਾਲੇ। ਕਹਿ ਭਰਥਰਿ ਅਨਹਦ ਧੁਨਿ ਬਾਜੇ। ਪਹਿਰ ਜੋਗ ਕਾ ਸਕਲ ਸਮਾਜੇ।

(ਇਹ ਗੁਰਬਾਣੀ ਨਹੀਂ) ਗੁਰੋ ਵਾਚ: ਆਸਾ ਮਹਲਾ ੧ ॥ ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥ ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥ ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥ ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥

ਸਿਵ ਨਗਰੀ ਮਹਿ ਆਸਣਿ ਬੈ ਸਉ ਕਲਪ ਤਿਆਗੀ ਬਾਦੰ ॥ ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥ ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥ ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥ ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ

ਏਕੰ ॥੪॥੩॥੩੭॥ (ਆਸਾ, ਮਃ ੧ - ੩੫੯) ਏਹ ਸੁਣ ਕੇ ਜਾਂ ਭਰਥਰੀ ਨੇ ਪਿੱਠ ਫੇਰੀ ਤਾਂ ਸੰਘਰਨਾਥ ਸੰਘਰਨਾਥ ਨੇ ਆਦੇਸ਼ ਆ ਕੀਤਾ, ਪਰ ਗੁਰੂ ਜੀ ਚੁੱਪ ਹੋ ਰਹੇ ਤਾਂ ਓਹ ਬੋਲਿਆ: ਕਹੁ ਰੇ ਮਾਈ ਮੂੰਡੇ ਬਾਲੇ। ਬੋਲਤ ਨਾਹੀ ਕਿਆ ਏਹ ਚਾਲੇ। ਮਾਨ ਬਚਨ ਚਲ ਜੋਗੀ ਬਨੋ। ਫੇਰ ਨਾ ਜਗ ਮੈ ਤਾਨਾ ਤਨੋ।

ਗੁਰੂ ਵਾਚ: ਮਾਈ ਮੂੰਡਾ ਗੋਰਖ ਕਹੀਏ ਜਿਨ ਤਹਿ ਅਕਲ ਨਾ ਦੀਨੀ। ਹਾਥ ਫਹੋੜੀ ਕੰਨੀ ਮੁੰਦ੍ਰਾ ਸੁਰਤਿ ਬੁਧਿ ਸਭ ਛੀਨੀ। ਮੂੰਡ ਮੁਡਾਇਆ ਗੋਤ ਲਜਾਇਆ ਜੋਗੀ ਤੂ ਨਾ ਆਇਆ। ਕਹਿ ਨਾਨਕ ਸੁਣ ਸੰਘਰ ਤੈ ਤੋ ਬਿਰਥਾ ਨੀਰ ਬਿਲੋਇਆ। ਸੰਘਰ ਵਾਚ: ਕਵਣ ਜੁਗਤਿ ਕਰ ਕਾਲ ਗਵਾਯਾ। ਕਵਨ ਜੁਗਤਿ ਕਰ ਤਿਆਗੀ ਮਾਇਆ। ਕਵਣ ਜੁਗਤਿ ਕਰ

ਪਾਂਚੋ ਜੀਤੇ। ਕਵਣ ਜੁਗਤਿ ਜਨ ਹੋਇ ਅਭੀਤੇ। ਕਹਿ ਸੰਘਰ ਸੁਣ ਨਾਨਕ ਤਪਾ। ਈਹਾ ਆਏ ਕਿਆ ਮਨ ਥਪਾ। ਗੁਰੋ ਵਾਚ: ਸਚ ਜਾਣਿ ਕਰ ਕਾਲ ਗਵਾਇਆ ॥ ਸੁਰਤਿ ਸਬਦ ਸਿਉ ਤਿਆਗੀ ਮਾਇਆ ॥ ਦ੍ਰਿੜ ਵਿਚਾਰ ਵਿਕਾਰ ਸਭ ਜੀਤੇ ॥ ਤ੍ਰੈ ਗੁਣ ਮੇਟੇ ਭਏ ਅਭੀਤੇ ॥ ਕਹਿ ਨਾਨਕ ਸੁਣ ਸੰਘਰਨਾਥ ॥ ਆਉਣ ਜਾਣ ਹੁਕਮ

ਪ੍ਰਭ ਸਾਥ ॥ (ਇਹ ਗੁਰਬਾਣੀ ਨਹੀਂ) ਏਸੇ ਪ੍ਰਕਾਰ ਹੋਰ ਅਨੇਕ ਆਇ ਕਰ ਅੜੰਗ-ਬੜੰਗ ਪੁੱਛਦੇ ਰਹੇ। ਗੁਰੂ ਜੀ ਜਥਾ ਜੋਗ ਉੱਤਰ ਦਿੰਦੇ ਰਹੇ। ਪਰ ਜਦ ਸਭ ਹਾਰ ਕੇ ਚਲੇ ਗਏ ਤਾਂ ਗੋਰਖ ਮੰਗਲਨਾਥ ਮੰਗਲਨਾਥ ਨੂੰ ਆਖਯਾਤੂੰ ਜਾਹ! ਤਪੇ ਨੂੰ ਮੰਡਲੀ ਵਿੱਚ ਲੈ ਆ।ਮੰਗਲਨਾਥ ਬ੍ਰਹਮ ਗਿਆਨੀ ਪੁਰਖ ਸੀ। ਓਨ ਆਖਿਆਨਾਥ ਜੀ! ਜਿਸ ਦੇ ਹੱਥ ਪੂਰਾ ਲਾਲ ਹੋਵੇ, ਓਹ ਕੰਕਰੀ ਨੂੰ ਪਸਿੰਦ ਨਹੀਂ ਰੱਖਦਾ। ਬਿਵਾਨ ਵਿੱਚ ਆਕਾਸ਼ ਮਾਰਗ ਜਾਣ ਵਾਲਾ ਹਾਥੀ ਘੋੜੇ ਦੀ ਅਸਵਾਰੀ ਨਹੀਂ ਚਾਹੁੰਦਾ। ਓਹ ਬ੍ਰਹਮ ਗਯਾਨੀ ਜੋਗੀ ਹੈ । ਤੁਸੀਂ

ਕੇਵਲ ਜੋਗੀ ਹੋ। ਫੇਰ ਤੁਸਾਡਾ ਚੇਲਾ ਓਹ ਕਿਉਂ ਕਰ ਹੋਵੇ? ਜੇ ਦਰਸ਼ਨ ਲਈ ਬੁਲਾਉਂਦੇ ਹੋ ਤਾਂ ਮੈ ਜਾਵਾਂਗਾ।ਗੋਰਖ ਨੇ ਕਿਹਾ, ਧੰਨ ਹੈ ਤੇਰੀ ਬੁੱਧੀ। ਮੈ ਸਿੱਧਾਂ ਨੂੰ ਪਰਖਦਾ ਸੀ ਤੇ ਏਨ੍ਹਾਂ ਦਾ ਹੰਕਾਰ ਓਸ ਤੋਂ ਤੁੜਵਾਉਂਦਾ ਹਾਂ। ਨਾਨਕ ਤਪੇ ਨੂੰ ਕਰਤਾਰ ਨੇ ਵਡਿਆਈ ਬਖ਼ਸ਼ੀ ਹੈ। ਤੁਸੀਂ ਜਾਓ

, ਲੈ ਆਓ। ਮੰਗਲਨਾਥ ਆਇਆ। ਬਾਬੇ ਦੇ ਚਰਨੀਂ ਹੱਥ ਲਾਉਣ ਲੱਗਾ ਤਾਂ ਬਾਬੇ ਜੀ ਨੇ ਹੱਥ ਫੜ ਲਿਆ ਤੇ ਆਦਰ ਸਤਕਾਰ ਦੇ ਕੇ ਬਿਠਾਇਆ। ਬ੍ਰਹਮ ਵਿਚਾਰ ਦੇ ਬਚਨ ਬਿਲਾਸ ਕਰ ਕੇ ਪਰਸਪਰ ਬਹੁਤ ਆਨੰਦ ਹੋਏ। ਫੇਰ ਓਸ ਦੀ ਇੱਛਯਾ ਅਨੁਸਾਰ ਬਾਬੇ ਜੀ ਨੇ ਕਿਹਾਚਲੋ, ਅਸੀਂ ਸਿੱਧਾਂ ਦੇ ਦਰਸ਼ਨ ਵਾਸਤੇ ਸਹਿਜ

ਨਾਲ ਆਵਾਂਗੇ।ਓਸ ਨੇ ਆਖਿਆਜਿਵੇਂ ਰਜਾਇ। ਮਰਦਾਨੇ ਦੇ ਪੁੱਛਣੇ ਪਰ ਬਾਬੇ ਨੇ ਮੰਗਲਨਾਥ ਦੀ ਚੰਗੀ ਵਡਿਆਈ ਪ੍ਰਗਟ ਕੀਤੀ। ਓਧਰ ਮੰਗਲਨਾਥ ਨੇ ਮੰਡਲੀ ਵਿੱਚ ਆ ਕੇ ਜੋ ਬਾਬੇ ਦੀ ਮਹਿਮਾ ਕੀਤੀ, ਸੋ ਸੁਣ ਕੇ ਅਭਿਮਾਨੀ ਸਿੱਧ ਖੁਣਸਾਏ। ਪਰ ਪੇਸ਼ ਨਾ ਜਾਏ, ਕਿਉਂਕਿ ਹਾਰ ਕੇ ਆਏ ਹੋਏ ਸੇ। ਏਸ ਲਈ ਉਨ੍ਹਾਂ ਨੂੰ

ਮਨ ਹੀ ਮਨ ਵਿੱਚ ਖਿਝਦੇ ਦੇਖ ਕੇ ਗੋਪੀਚੰਦ ਨੇ ਕਿਹਾ, ਸਿੱਧੋ! ਨਾਥੋ! ਤੁਮ ਖਿਚੜੀ ਵਾਂਗੂੰ ਕਯੋਂ ਰਿੱਝਦੇ ਹੋ? ਜੈ ਸਾ ਓਹ ਹੈ ਵੈ ਸਾ ਹੀ ਹੈ , ਓਸ ਦੀ ਰੀਸ ਕਿਸੇ ਨੇ ਕੀ ਕਰ ਲੈ ਣੀ ਹੈ ? ਅਤੀਤ ਕੋ ਨਿੰਦਾ ਕਰਨੀ ਚੰਗੀ ਨਹੀਂ। ਜੋ ਚਰਚਾ ਕਰੀਏ ਤਾਂ ਸਹਿਜ ਕੇ ਘਰ ਕਰੀਏ। ਸ਼ਕਤੀ ਬੁੱਧੀ

ਪ੍ਰਮੇਸ਼੍ਵਰ ਦੀ ਦਾਤਿ ਹੈ ।ਏਤਨੇ ਚਿਰ ਨੂੰ ਬਾਬਾ ਜੀ ਭੀ ਮੰਡਲੀ ਵਿੱਚ ਜਾ ਫਿਰੇ। ਦਰਸ਼ਨ ਪਰਸ਼ਨ ਕਰ ਬਹੁਤ ਖ਼ੁਸ਼ੀ ਮਨਾਈ। ਗਯਾਨ ਚਰਚਾ ਹੋਈ, ਜੋ ਜਨਮ ਸਾਖੀ ਵਿੱਚ ਲਿਖੀ ਹੈ ।

ਗੁਰੂ ਜੀ ਨੇ ਸਿੱਧਾਂ ਤੋਂ ਬਿਦਾ ਹੋ ਕੇ ਬਿਆਰ ਪਰਬਤ ਉੱਤੇ ਦੱਤਾਤ੍ਰੇਯ ਦੱਤਾ ਤਰੇਯ ਨੂੰ ਜਾ ਦੇਖਯਾ। ਏਹ ਨਿਰਵਿਕਲਪ ਸਮਾਧੀ ਵਿੱਚ ਇਸਥਿਤ ਸੀ। ਏਸ ਲਈ ਬਾਬੇ ਜੀ ਨੇ ਸ਼ਬਦ ਕੀਤਾ: ਹੋ ਦੀਬਾਨੀ ਕਿਉਂ ਨ ਬੋਲੈ । ਇਉ ਸੰਨਿਆਸ ਨ ਹੋਇ ਅਡੋਲੇ। ਖੋਲ ਦ੍ਰਿਸ਼ਟਿ ਚਿਤ ਰਾਖੋ ਠਾਇ। ਜੋ ਪਾਇਆ ਸੋ ਬੋਲ ਬਤਾਇ। ਬਿਨਵੈ ਨਾਨਕ ਦਤਾਤ੍ਰੇਉ। ਘਰ ਘਰ ਦੇਖ ਨਰੰਜਨ ਦੇਉ। ਦੱਤੋਵਾਚ: ਬੋਲਨ ਕਾ

ਪਰਜੋਜਨ ਨਾਹਿ। ਬੋਲਨ ਮਾਹਿ ਬਿਕਾਰ ਮਹਾਹਿ। ਗੁਰੂ ਕ੍ਰਿਪਾ ਤੇ ਮਨ ਬਸ ਆਇਆ। ਰੋਮ ਰੋਮ ਨਾਰਾਇਣ ਗਾਇਆ। ਦੱਤ ਕਹੇ ਸੁਣ ਨਾਨਕ ਤਪਾ। ਕਿਆ ਬਕਨੋ ਜਬ ਅਜਪਾ ਜਪਾ। ਗੁਰੋਵਾਚ: ਅਜਪ ਕਹੇ ਸੋਈ ਜਪ ਦੀਸੈ । ਕਿਉ ਨ ਜਪੇ ਪੂਰਨ ਜਗਦੀਸੈ । ਜਬ ਲਗ ਕਾਯਾ ਸੁਨੀਏ ਕਹੀਏ। ਸਭ ਮੂਰਤਿ ਨਾਰਾਇਣ ਲਹੀਏ। ਤਤ ਬਿਰੋਲੇ ਤਤ ਬਿਚਾਰੇ।

ਕਹਿ ਨਾਨਕ ਸੁਣ ਦੱਤ ਪਿਆਰੇ। ਦੱਤੋਵਾਚ: ਬਾਤਾਂ ਪਰ ਪਰਤੀਤ ਨਾ ਆਵੈ ਜੋ ਪਰਤੱਖ ਨ ਦੇਖੈ । ਐ ਸੀ ਬਾਤ ਸੁਨੀ ਨਾ ਆਗੇ ਖਟ ਦਰਸਨ ਕੇ ਭੇਖੈ । ਤੂੰ ਤੋ ਬਾਤ ਸੁਨਾਵੈ ਅਚਰਜ ਆਤਮ ਨਾਹਿ ਪਤੀਜੈ । ਦੱਤ ਕਹੇ ਨਾਨਕ ਕਥਨੀ ਪਰ ਪੂਰੇ ਪੁਰਖ ਨਾ ਰੀਝੈ । ਗੁਰੋਵਾਚ: ਰੀਝੇਗੇ ਜਬ ਨੈ ਣੀ ਦੇਖੋ

ਤੁਮਰਾ ਚਿਤ ਕਠੋਰਾ। ਜਟਾ ਬਧਾਈ ਦੇਹੀ ਰੋਲੀ ਜੈ ਸੇ ਪਾਹਨ ਕੋਰਾ। ਕੰਬਲ ਖੁੰਬ ਸਫੈ ਦ ਨਾ ਹੋਈ ਨੀਰ ਨ ਦੇਵੇ ਮਾਖਨ। ਨਹਿ ਉਪਕਾਰ ਕਰਯੋ ਤਨ ਧਰ ਕੇ ਕਿਆ ਹੁਇ ਮੀਚੇ ਆਖਨ। ਦੱਤੋ ਵਾਚ: ਕਹੀਏ ਤਪਾ ਨਿਰੰਜਨ ਕੈ ਸਾ ਜੇ ਤੁਮ ਨੇ ਹੈ ਦੇਖਿਆ। ਸ਼ਾਸਤ੍ਰ ਬੇਦ ਪੁਰਾਣ ਏਹ ਬਿਧਿ ਕਿਨੈ ਨ ਲੇਖਿਆ। ਹਲ

ਚਲ ਉਪਜੀ ਮਨ ਨਹਿ ਠਹਿਰਤ ਸੁਨ ਸੁਨ ਤੁਮਰੀ ਬਾਤਾ। ਜੇ ਹੈ ਦੇਖਿਆ ਵਰਨ ਸੁਨਾਵੇ ਸ਼ਕਤਿ ਦਿਖਾਉ ਬਖਯਾਤਾ। ਗੁਰੋ ਵਾਚ: ਮੂਰਤਿ ਲਾਲ ਸੁਵਤਨ ਸਮ ਦਮਕੈ ਰੋਮ ਸੁਵਰਨ ਸਮਾਨਾ।

ਹੀਰਾ ਮੋਤੀ ਲਾਲ ਚਰਨ ਨਖ ਤੇਜ਼ ਰੂਪ ਪਰਵਾਨਾ। ਸਤਿ ਨਾਮ ਜਪ ਕੇ ਤੁਮ ਦੇਖੋ ਦਾਮਨ ਤੈ ਬਡ ਦਮਕੈ । ਮਾਨੋ ਦੱਤ ਸੱਤ ਕਹਿ ਨਾਨਕ ਘਟ ਘਟ ਸਾਹਿਬ ਚਮਕੈ ।

(ਇਹ ਗੁਰਬਾਣੀ ਨਹੀਂ) ਏਸੇ ਪ੍ਰਕਾਰ ਅਪਾਰ ਵਿਚਾਰ ਕਰ ਕੇ ਦੱਤਾਤ੍ਰੇਯ ਬਹੁਤ ਖ਼ੁਸ਼ੀ ਹੋ ਬਾਬੇ ਨੂੰ ਜੱਫੀ ਪਾ ਕੇ ਮਿਲਿਆ। ਆਪ ਨੂੰ ਧੰਨਭਾਗੀ ਮੰਨਿਆ। ਅੱਗੇ ਜਾਂਦੇ ਹੋਇਆਂ ਮਰਦਾਨੇ ਨੇ ਆਖਯਾਦੇਖ ਭਾਈ ਬਾਲਾ! ਐ ਤਨੇ ਸਿੱਧ ਰਿਖੀ ਮੁਨੀ ਮਿਲੇ ਪਰ ਸ੍ਰੀ ਗੁਰੂ ਨਾਨਕ ਜੀ ਨੂੰ ਕੋਈ ਨਹੀਂ ਜਿੱਤ ਸਕਿਆ।ਤਾਂ ਬਾਲੇ ਆਖਿਆਏਨ੍ਹਾਂ ਨੂੰ ਏਡਾ

ਹੀ ਸਮਰੱਥ ਗੁਰੂ ਮਿਲਯਾ ਹੈ । ਤਦੋਂ ਨੂੰ ਇੱਕ ਟਿੱਲੇ ਪਰ ਕਾਕ ਭਸੁੰਡ ਕਾਕ ਭਸੁੰਡ ਨਾਮੇ ਰਿਖੀ ਨੂੰ ਜਾ ਦੇਖਿਆ ਜੋ ਅਤਯੰਤ ਪਰੇਮ ਨਾਲ ਅਨੇਕ ਰਿਖੀਆਂ ਮੁਨੀਆਂ ਨੂੰ ਪ੍ਰਮੇਸ਼ਰ ਦੇ ਗੁਣਾਨੁਬਾਦ ਸਤ ਸ਼ਾਸਤ੍ਰ ਦੀ ਕਥਾ ਸੁਣਾ ਰਿਹਾ ਸੀ। ਬਾਬੇ ਜੀ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਯਾ, ਆਪਸ ਵਿੱਚ ਕੁਛ ਸ਼ਬਦ ਸਾਖੀ ਕਰ ਪ੍ਰਸਪਰ ਆਨੰਦ ਹੋਏ। ਓਥੋਂ ਅੱਗੇ ਪ੍ਰਹਿਲਾਦ ਤੇ ਧਰੂ ਭਗਤ ਨੂੰ ਮਿਲੇ।

ਗਿਆਨ ਗੋਸ਼ਟ ਹੋਈ ਓਨ੍ਹਾਂ ਨੇ ਭੀ ਏਨ੍ਹਾਂ ਨੂੰ ਸਰਬ ਕਲਾ ਸਮਰੱਥ ਸਮਝ ਕੇ ਬਹੁਤ ਅਦਬ ਆਦਰ ਕੀਤਾ ਅਤੇ ਆਪਣੀ ਧੰਨਭਾਗਤਾ ਬਰਨਨ ਫੇਰ ਭਾਈ ਬਾਲੇ ਮਰਦਾਨੇ ਨੂੰ ਏਥੇ ਠਹਿਰਾ ਕੇ ਆਪ ਅਪਨੀ ਆਤਮ ਸ਼ਕਤੀ ਦੇ ਬਲ ਓਹਨਾਂ ਦੀ ਦ੍ਰਿਸ਼ਟ ਤੋਂ ਅਗੋਚਰ ਹੋ ਗਏ ਅਤੇ ਸੱਚਖੰਡ

ਸੱਚਖੰਡ ਦੇ ਦਰਵਾਜ਼ੇ ਅੱਗੇ ਜਾ ਖੜੋਤੇ। ਏਥੇ ਅਨੇਕ ਅਵਤਾਰ, ਪੈ ਗੰਬਰ, ਬ੍ਰਹਮਾਂ, ਵਿਸ਼ਨੂੰ, ਸ਼ਿਵ, ਕ੍ਰਿਸ਼ਨ ਆਦਿਕ ਦੇਵਤਾ ਸਿਰ ਝੁਕਾਏ ਹੋਏ ਅਤੀ ਨਿਮ੍ਰ ਖੜੇ ਦੇਖੇ। ਏਤਨੇ ਨੂੰ ਇੱਕ ਦਿਬਯਪੁਰਸ਼ ਤੇਜਮਈ ਬਾਬੇ ਨੂੰ ਅੰਦਰ ਲੈ ਗਿਆ ਜਿੱਥੇ ਕੋਟ ਸੂਰਜ ਤੇ ਬਿਜਲੀ ਤੋਂ ਅਧਿਕ ਪ੍ਰਕਾਸ਼ ਸਰੂਪ ਦਾ ਦਰਸ਼ਨ ਹੋਯਾ। ਬਾਬੇ ਜੀ ਨੇ ਨਮਸਕਾਰ ਕੀਤੀ ਤਾਂ

ਓਸ ਜੋਤੀ ਸਰੂਪ ਸਤਚਿਤ ਆਨੰਦ ਵੱਲੋਂ ਬਚਨ ਹੋਯਾ ਜਗਤ ਵਿੱਚ ਕਲੀਕਾਲ ਦੀ ਚਾਲ ਦੇ ਅਧੀਨ ਹੋ ਕੇ ਜੀਵ ਭਗਤੀ ਨਾਮ ਤੋਂ ਬੇਮੁਖ ਹੋ ਕੇ ਵਿਸ਼ੇ ਵਿਕਾਰਾਂ ਦੀ ਅਗਨੀ ਵਿੱਚ ਦਗਧ ਹੋ ਰਹੇ ਹਨ। ਤੁਸਾਂ ਨੂੰ ਮੇਘ ਵਤ ਨਾਮ ਦੀ ਵਰਖਾ ਕਰ ਕੇ ਸ਼ਾਂਤੀ ਬਖ਼ਸ਼ਣ ਵਾਸਤੇ ਭੇਜਿਆ ਹੈ । ਸੋ ਜੋ

ਕੁਛ ਬਾਕੀ ਕਾਰਜ ਹੈ ਓਹ ਸਿੱਧ ਕਰ ਕੇ ਮੇਰੇ ਪਾਸ ਆ ਨਿਵਾਸ ਕਰੋ। ਤਬ ਬਾਬੇ ਜੀ ਨੇ ਨਿੰਮ੍ਰਤਾ ਸਹਿਤ ਏਹ ਬਚਨ ਉਚਾਰਨ ਕੀਤਾ: ਸੋ ਦਰੁ ਰਾਗੁ ਆਸਾ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ

ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ ਗਾਵਨਿ ਤੁਧਨੋ ਪਵਣੁ ਪਾਣੀ ਬੈ ਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥ ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬ

ਠੇ ਦੇਵਤਿਆ ਦਰਿ ਨਾਲੇ ॥ ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥ ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ

ਨਾਲੇ ॥

ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥ ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ

ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ

ਰਜਾਈ ॥੧॥ (ਸੋਦਰੁ, ਆਸਾ ਮਃ ੧ ੮੯) ਪੁਨਹ: ਮਾਰੂ ਸੋਲਹੇ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਸਾਚਾ ਸਚੁ ਸੋਈ ਅਵਰੁ ਨ ਕੋਈ ॥ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥ ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥ ਆਪਿ ਉਪਾਏ ਆਪਿ ਖਪਾਏ ॥ ਆਪੇ ਸਿਰਿ ਸਿਰਿ ਧੰਧੈ ਲਾਏ ॥ ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ

ਲਾਈ ਹੇ ॥੨॥ ਆਪੇ ਦਾਨਾ ਆਪੇ ਬੀਨਾ ॥ ਆਪੇ ਆਪੁ ਉਪਾਇ ਪਤੀਨਾ ॥ ਆਪੇ ਪਉਣੁ ਪਾਣੀ ਬੈ ਸੰਤਰੁ ਆਪੇ ਮੇਲਿ ਮਿਲਾਈ ਹੇ ॥੩॥ ਆਪੇ ਸਸਿ ਸੂਰਾ ਪੂਰੋ ਪੂਰਾ ॥ ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥ ਆਪੇ ਪੁਰਖੁ ਆਪੇ

ਹੀ ਨਾਰੀ ॥ ਆਪੇ ਪਾਸਾ ਆਪੇ ਸਾਰੀ ॥ ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥ ਆਪੇ ਭਵਰੁ ਫੁਲੁ ਫਲੁ ਤਰਵਰੁ ॥ ਆਪੇ ਜਲੁ ਥਲੁ ਸਾਗਰੁ ਸਰਵਰੁ ॥ ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥ ਆਪੇ ਦਿਨਸੁ ਆਪੇ ਹੀ ਰੈ ਣੀ ॥ ਆਪਿ ਪਤੀਜੈ

ਗੁਰ ਕੀ ਬੈ ਣੀ ॥ ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥ ਆਪੇ ਰਤਨੁ ਅਨੂਪੁ ਅਮੋਲੋ ॥ ਆਪੇ ਪਰਖੇ ਪੂਰਾ ਤੋਲੋ ॥ ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥ ਆਪੇ ਧਨਖੁ ਆਪੇ ਸਰਬਾਣਾ ॥ ਆਪੇ ਸੁਘੜੁ ਸਰੂਪੁ ਸਿਆਣਾ ॥

ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥ ਪਉਣੁ ਗੁਰੂ ਪਾਣੀ ਪਿਤ ਜਾਤਾ ॥ ਉਦਰ ਸੰਜੋਗੀ ਧਰਤੀ ਮਾਤਾ ॥ ਰੈ ਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥ ਆਪੇ ਮਛੁਲੀ ਆਪੇ ਜਾਲਾ ॥ ਆਪੇ ਗਊ ਆਪੇ ਰਖਵਾਲਾ ॥ ਸਰਬ ਜੀਆ ਜਗਿ ਜੋਤਿ ਤੁਮਾਰੀ ਜੈ ਸੀ ਪ੍ਰਭਿ ਫੁਰਮਾਈ ਹੇ

॥੧੧॥ ਆਪੇ ਜੋਗੀ ਆਪੇ ਭੋਗੀ ॥ ਆਪੇ ਰਸੀਆ ਪਰਮ ਸੰਜੋਗੀ ॥ ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥ ਖਾਣੀ ਬਾਣੀ ਤੁਝਹਿ ਸਮਾਣੀ ॥ ਜੋ ਦੀਸੈ ਸਭ ਆਵਣ ਜਾਣੀ ॥ ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥ ਸਬਦੁ ਬੁਝਾਏ ਸਤਿਗੁਰੁ ਪੂਰਾ ॥ ਸਰਬ ਕਲਾ ਸਾਚੇ ਭਰਪੂਰਾ ॥ ਅਫਰਿਓ

ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥ ਕਾਲੁ ਬਿਕਾਲੁ ਭਏ ਦੇਵਾਨੇ ॥ ਸਬਦੁ ਸਹਜ ਰਸੁ ਅੰਤਰਿ ਮਾਨੇ ॥ ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥ ਆਪਿ ਨਿਰਾਲਮੁ ਗੁਰ ਗਮ ਗਿਆਨਾ ॥ ਜੋ ਦੀਸੈ ਤੁਝ ਮਾਹਿ ਸਮਾਨਾ ॥ ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜ

ਨਾਮੁ ਵਡਾਈ ਹੇ ॥੧੬॥੧॥ (ਮਾਰੂ, ਮਃ ੧ - ੧੦੨੦) ਪੁਨਹ: ਸਿਰੀਰਾਗੁ ਮਹਲਾ ੧ ॥ ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥ ਸਾਚਾ ਨਿਰੰਕਾਰੁ ਨਿਜ ਥਾਇ ॥ ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ

॥ ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥ ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥ ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥ ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥ ਭੀ ਤੇਰੀ ਕੀਮਤਿ

ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥ ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥ ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥

(ਸਿਰੀਰਾਗੁ, ਮਃ ੧ - ੧੪)

ਏਹ ਸ਼ਬਦ ਭਗਤੀ ਭਾਵ ਦੇ ਭਰੇ ਹੋਏ ਸੁਣ ਕੇ ਅਕਾਲ ਪੁਰਖ ਨੇ ਵਰ ਦਿੱਤਾ ਹੇ ਨਾਨਕ! ਜੋ ਕੋਈ ਤੇਰੀ ਬਾਣੀ ਪੜ੍ਹੇ ਸੁਣੇਗਾ ਓਹ ਜਮਪੁਰੀ ਨਾ ਦੇਖੇਗਾ। ਸੱਚਖੰਡ ਵਾਸੀ ਹੋਵੇਗਾ। ਹੁਣ ਤੁਸੀਂ ਜਗਤ ਵਿੱਚ ਜਾਓ ਅਤੇ ਜਿਸ ਵਾਸਤੇ ਦੇਹ ਧਾਰਨ ਕੀਤੀ ਹੈ ਸੋ ਪਰੋਪਕਾਰ ਧਰਮ ਸੁਧਾਰ ਗਯਾਨ ਭਗਤੀ ਪ੍ਰਚਾਰ ਕਰੋ। ਬਾਬਾ

ਜੀ ਅਕਾਲ ਪੁਰਖ ਦਾ ਦਰਸ਼ਨ ਤੇ ਹੁਕਮ ਪਾ ਕੇ ਮੁੜ ਧ੍ਰ ਭਗਤ ਪਾਸੋਂ ਬਾਲੇ ਮਰਦਾਨੇ ਨੂੰ ਲੈ ਕਰ ਤੁਰਤ ਫੁਰਤ ਹੇਮਕੂੰਟ ਪਰਬਤ ਲੋਕਪਾਲ ਤੀਰਥ ਕਿਨਾਰੇ ਆ ਪਹੁੰਚੇ। ਸਭ ਰਿਖੀ ਮੁਨੀ (ਜਿਨ੍ਹਾਂ ਦੇ ਸਾਹਮਣੇ ਅਕਾਲ ਪੁਰਖ ਦੇ ਦਰਸ਼ਨ ਕਰਨ ਗਏ ਸੇ) ਦੇਖ ਕੇ ਬਾਗ਼ ਬਾਗ਼ ਹੋ ਗਏ। ਲੱਗੇ ਬਾਤਾਂ ਪੁੱਛਣ ਤਾਂ ਬਾਬੇ

ਜੀ ਨੇ ਸਭ ਪ੍ਰਸੰਗ ਬਰਨਨ ਕਰ ਸੁਣਾਯਾ ਤੇ ਏਹ ਸ਼ਬਦ ਉਚਾਰਨ ਕੀਤੇ: ਜਿਤ ਦਰ ਲਖ ਮੁਹੰਮਦਾ ਲਖ ਬ੍ਰਹਮਾ ਬਿਸਨ ਮਹੇਸ ॥ ਲਖ ਲਖ ਰਾਮ ਵਡੀਰੀਅਹਿ ਲਖ ਰਾਹੀ ਲਖ ਵੇਸ ॥ ਲਖ ਲਖ ਓਥੇ ਜਤੀ ਹੈ ਸਤੀਅਹੁ ਤੇ ਸੰਨਯਾਸ ॥ ਲਖ ਲਖ ਓਥੇ ਗੋਰਖਾ ਲਖ ਲਖ ਨਾਥਾ ਨਾਥ ॥ ਲਖ ਲਖ

ਓਥੇ ਆਸਨਾ ਗੁਰੂ ਚੇਲੇ ਰਹਰਾਸ ॥ ਲਖ ਲਖ ਦੇਵੀ ਦੇਵਤੇ ਦਾਨੂੰ ਲਖ ਨਿਵਾਸ ॥ ਲਖ ਪੀਰ ਪੈਕਾਂਬਰ ਅਉਲੀਏ ਲਖ ਕਾਜ਼ੀ ਮੁਲਾ ਸੇਖ ॥ ਕਿਸੇ ਸਾਤਿ ਨ ਆਈਆ ਬਿਨ ਸਤਗੁਰ ਕੇ ਉਪਦੇਸ ॥ ਸਾਧਿਕ ਸਿਧ ਅਗਿਣਤ ਹੈ ਕੇਤੇ ਲਖ ਅਪਾਰ ॥ ਏਤੜਿਆ ਅਪਵਿਤ੍ਰ ਹੈ ਬਿਨ ਸਤਿਗੁਰ ਸਬਦ ਬੀਚਾਰ ॥ ਸਿਰ ਨਾਥਾ

ਕੇ ਏਕ ਨਾਥ ਸਚ ਨਾਮ ਕਰਤਾਰ ॥ ਨਾਨਕ ਤਾਕੀ ਕੀਮਤਿ ਨਾ ਪਵੈ ਬੇਅੰਤ ਬੇਸੁਮਾਰ ॥੧॥

(ਇਹ ਸ਼ਬਦ ਭਾਈ ਬੰਨੋ ਵਾਲੀ ਬੀੜ ਦਾ ਹੈ ) ਪੁਨਹ: ਬ੍ਰਹਮਾ ਬਿਸ਼ਨ ਮਹੇਸ਼ ਅਪਾਰੇ ॥ ਉਭੈ ਸੇਵਹਿ ਖੜੇ ਦੁਆਰੇ ॥ ਇੰਦ੍ਰ ਉਪਿੰਦ੍ਰ ਬਰਣ ਕੁਬੇਰਾ ॥ ਸੂਰ ਸਸੀ ਗ੍ਰਹ ਅੰਤ ਨ ਹੇਰਾ ॥ ਗੋਰਖ ਦਤ ਮੁਹੰਮਦ ਈਸਾ ॥ ਰਾਮ ਕਿਸਨ ਬੁਧ ਬਿਆਸ ਮੁਨੀਸਾ ॥ ਰਾਮਾਨੁਜ ਸ਼ੰਕਰ ਸ਼ੁਕ ਨਾਰਦ ॥ ਦੇਵੀ ਦੇਵ ਅਪਾਰ ਬਿਸਾਰਦ ॥ ਸਾਹਿਬ ਕੇ ਦਰਬਾਰ ਅਗਾਰ ॥ ਸੀਸ

ਝੁਕਾਏ ਖੜੇ ਨਿਹਾਰ ॥ ਨਾਨਕ ਆਗ ਸਕੈ ਨਾ ਜਾਈ ॥ ਜਿਸ ਭਾਵੈ ਪ੍ਰਭ ਲਏ ਬੁਲਾਈ ॥

(ਇਹ ਗੁਰਬਾਣੀ ਨਹੀਂ) ਇਸੇ ਪ੍ਰਕਾਰ ਦਸਮ ਗੁਰੂ ਸਾਹਿਬ ਨੇ ਭੀ ਲਿਖਿਆ ਹੈ : ਕਈ ਰਾਮ ਕ੍ਰਿਸ਼ਨ ਰਸੂਲ ॥ ਬਿਨ ਭਗਤਿ ਕੋ ਨ ਕਬੂਲ ॥

(ਸ੍ਰੀ ਦਸਮ ਗ੍ਰੰਥ ਚੌਵੀ ਅਵਤਾਰ) ਏਹ ਸ਼ਬਦ ਸੁਣ ਕੇ ਓਹਨਾਂ ਪੁੱਛਿਆ ਕਿ ਇਨ੍ਹਾਂ ਅਵਤਾਰਾਂ ਨੂੰ ਅੰਦਰ ਜਾਣ ਦਾ ਹੁਕਮ ਕਿਉਂ ਨਹੀਂ? ਤਾਂ ਬਾਬੇ ਆਖਿਆਓਨ੍ਹਾਂ ਨੂੰ ਨਿਰਾਦਰੀ ਨਾਲ ਦਰਵਾਜੇ ਅੱਗੇ ਖੜੇ ਰਹਿਣ ਦੀ ਸਜਾ ਏਸ ਵਾਸਤੇ ਮਿਲੀ ਹੈ ਕਿ ਈਸ਼੍ਵਰ ਨੇ ਤਾਂ ਓਨ੍ਹਾਂ ਨੂੰ ਭਗਤੀ ਭਜਨ ਦ੍ਰਿੜ੍ਹਾਉਣ ਲਈ ਭੇਜਿਆ ਸੀ ਪਰ ਓਨ੍ਹਾਂ ਆਪਣੇ ਆਪਣੇ ਨਾਮ

ਜਤਾਏ, ਪੰਥ ਚਲਾਏ ਤੇ ਲੋਗਾਂ ਨੂੰ ਕਰਾਮਾਤਾਂ ਦਿਖਾ ਦਿਖਾ ਆਪਣੇ ਸੇਵਕ ਬਣਾਯਾ। ਪਰਮੇਸ਼ਰ ਪ੍ਰਾਇਣ ਨਾ ਕੀਤਾ। ਏਸ ਬੇਮੁਖਤਾ ਦੀ ਸਜ਼ਾ ਓਹਨਾਂ ਨੂੰ ਮਿਲ ਰਹੀ ਹੈ ।ਰਿਖੀਆਂ ਨੇ ਬੇਨਤੀ ਕੀਤੀਅਕਾਲ ਪੁਰਖ ਦਾ ਸਰੂਪ ਕੇਹਾ ਕੁ ਹੈ ਬਾਬੇ ਆਖਿਆਜਿਕੁਰ ਵੱਡੇ ਰਤਨ ਵਿੱਚ ਹਰ ਰੰਗ ਦੀ ਝਲਕ ਪੈਂਦੀ ਹੈ , ਇਕੁਰ ਹੀ

ਪ੍ਰਕਾਸ਼ ਰੂਪ ਪ੍ਰਮਾਤਮਾ ਵਿੱਚ ਅਨੇਕ ਦਮਕਾਂ ਚਮਕਦੀਆਂ ਹਨ। ਸੁਵਰਣ ਜੇਹੇ ਰੋਮ ਤੇ ਅੰਗ

ਹਨ, ਜਿਸ ਦੇ ਸਨਮੁਖ ਮਨ ਨੇਤ੍ਰ ਠਹਿਰ ਨਹੀਂ ਸਕਦੇ। ਅਚਰਜ ਤੋਂ ਅਚਰਜ ਰੂਪ ਹੈ , ਜਿਸ ਦੀ ਸ਼ਕਤੀ ਮਾਯਾ, ਜੋ ਚਾਹੇ ਸੋ ਕਰ ਕੇ ਦਿਖਾਉਂਦੀ ਹੈ ।ਏਹ ਬਚਨ ਸੁਣ ਕੇ ਰਿਖੀ ਮੁਨੀ ਬਹੁਤ ਪ੍ਰਸੰਨ ਹੋਏ ਅਤੇ ਬਾਰੰਬਾਰ ਬਾਬੇ ਜੀ ਦੀ ਪਰਸੰਸਾ ਕਰ ਬੇਨਤੀ ਕੀਤੀ ਕਿ ਆਪ ਨੂੰ ਅਕਾਲ ਪੁਰਖ ਨੇ ਸਤਗੁਰੂ

ਪਦਵੀ ਬਖ਼ਸ਼ੀ ਹੈ ਜੋ ਅੱਜ ਤੱਕ ਹੋਰ ਕਿਸੇ ਅਵਤਾਰ ਪੈ ਗੰਬਰ ਆਚਾਰਯ ਨੂੰ ਨਹੀਂ ਮਿਲੀ। ਸੋ ਤੁਸੀਂ ਕੁਛ ਦਿਨ ਏਥੇ ਨਿਵਾਸ ਕਰ ਕੇ ਦਰਸ਼ਨ ਤੇ ਉਪਦੇਸ਼ ਦਿਓ। ਤਾਂ ਬਾਬਾ ਜੀ ਓਥੇ ਪੰਜ ਦਿਨ ਠਹਿਰ ਕੇ ਓਹਨਾਂ ਦੇ ਭਰਮ ਭੇਦ ਸਭ ਛੇਦ ਕਰ ਅੱਗੇ ਗਵਨ ਕਰਦੇ ਹੋਏ। ਇਤਿਆਦਿਕ ਏਸ ਅਦਭੁਤ ਪ੍ਰਸੰਗ ਨੂੰ

ਸੁਣ ਕੇ ਅਨੇਕ ਪੁਰਖ ਆਖਣਗੇ ਕਿ ਸੁਮੇਰ ਦੇ ਲੱਖਣ ਜੋ ਪੁਰਾਣਾਂ ਵਿੱਚ ਲਿਖੇ ਹਨ ਓਹ ਸਭ ਏਥੇ ਹੀ ਹਨ ਤੇ ਸੁਮੇਰ ਨਾਮ ਸਰੇਸ਼ਟ ਮੇਰ ਦਾ ਹੈ । ਸੋ ਏਸ ਜੇਡਾ ਉੱਚਾ, ਸੁੱਚਾ, ਲੰਬਾ, ਚੌੜਾ, ਪਵਿਤ੍ਰ ਸ੍ਰੇਸ਼ਟ ਰਤਨਾਂ ਦੀ ਤੇ ਸੁਇਨੇ ਦੀ ਖਾਣ ਭੀ ਹੋਰ ਕੋਈ ਨਹੀਂ ਸੋ ਏਸ ਕਰ ਕੇ ਮੇਰ

ਤਾਂ ਠੀਕ ਏਹੋ ਹੈ ਪਰ ਬਾਬਾ ਜੀ ਨੂੰ ਅਕਾਲ ਪੁਰਖ ਦਾ ਦਰਸ਼ਨ ਏਥੇ ਹੋਣਾ ਕਿਉਂ ਲਿਖਿਆ ਹੈ ? ਘਰ ਵਿੱਚ ਹੀ ਕਿਉਂ ਨਾ ਲਿਖਿਆ? ਏਸ ਸੰਸੇ ਦੇ ਦੂਰ ਕਰਨ ਵਾਸਤੇ ਅੱਗੇ ਲਿਖੇ ਪ੍ਰਮਾਣ ਦਿਖਾਉਂਦੇ ਹਾਂ। (੧) ਪਹਿਲੇ ਕ੍ਰਿਸ਼ਨ ਜੀ ਦਾ ਅਰਜਨ ਸਮੇਤ ਅਕਾਲ ਪੁਰਖ ਪਾਸ ਜਾਣਾ ਏਸੇ ਪਰਬਤ ਵਿੱਚ ਲੋਕਪਾਲ ਤੀਰਥ

ਕਿਨਾਰੇ ਮਹਾਂਭਾਰਤ ਦੇ ਦ੍ਰੋਣ ਪਰਬ ਵਿੱਚ ਲਿਖਿਆ ਹੈ ਜਦ ਓਥੋਂ ਧਨੁਖ ਬਾਣ ਲਿਆ ਕੇ ਰਾਜੇ ਜੈ ਦਰਥ ਨੂੰ ਮਾਰਿਆ ਹੈ । (੨) ਭਾਗਵਤ ਦੇ ਦਸਮ ਸਕੰਧ ਦੇ ਅੰਤ ਵਿੱਚ ਲਿਖਿਆ ਹੈ ਕਿ ਇੱਕ ਬ੍ਰਾਹਮਣ ਦੇ ਛੀ ਬੇਟੇ ਮਰ ਗਏ। ਏਸ ਲਈ ਓਹ ਚਿੰਤਾ ਵਿੱਚ ਸੜ ਕੇ ਮਰਨ ਲੱਗਾ ਤਾਂ ਅਰਜਨ

ਨੇ ਪ੍ਰਤਿੱਗਿਆ ਕੀਤੀ ਕਿ ਐ ਤਕੀਂ ਤੇਰੇ ਪੁੱਤਰ ਦੀ ਮੈ ਰੱਖਿਆ ਕਰਾਂਗਾ ਤੇ ਜੇਕਰ ਐ ਤਕੀਂ ਭੀ ਤੇਰਾ ਪੁੱਤ੍ਰ ਮਰ ਜਾਏਗਾ ਤਾਂ ਮੈ ਸੜ ਮਰਾਂਗਾ। ਏਹ ਪ੍ਰਤਿੱਗਿਆ ਲੈ ਬ੍ਰਾਹਮਣ ਘਰ ਗਿਆ। ਏਸ ਵਾਰੀ ਐ ਸਾ ਕਾਰਣ ਹੋਯਾ ਕਿ ਬ੍ਰਾਹਮਣ ਦਾ ਪੁੱਤਰ ਜੰਮਦਾ ਹੀ ਮਰ ਗਿਆ (ਅੱਗੇ ਵੱਡੇ ਵੱਡੇ ਹੋ ਕੇ ਮਰਦੇ

ਸੇ) ਤਾਂ ਅਰਜਨ ਸੜ ਕੇ ਮਰਨ ਲੱਗਾ। ਓਸ ਵਕਤ ਸ੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਅਕਾਲ ਪੁਰਖ ਪਾਸ ਜਾ ਕੇ ਧਰਮਰਾਜ ਪਾਸੋਂ ਸੱਤੇ ਪੁੱਤ੍ਰ ਬ੍ਰਾਹਮਣ ਦੇ ਲਿਆ ਦਿੱਤੇ। (੩) ਮਹਾਂਭਾਰਤ ਵਿੱਚ ਲਿਖਿਆ ਹੈ ਕਿ ਜਦ ਪੰਜੇ ਪਾਂਡੋਂ ਤੇ ਦ੍ਰੋਪਤੀ ਇੱਕ ਕੁੱਤੇ ਸਮੇਤ ਸੱਚਖੰਡ ਨੂੰ ਸਣੇ ਦੇਹ ਚੱਲੇ ਤਾਂ ਏਸੇ ਹਿਮਾਚਲ

ਦੀ ਬਰਫ਼ ਵਿੱਚ ਜਾਂਦੇ ਜਾਂਦੇ ਹੋਰ ਤਾਂ ਸਭ ਗਲ ਗਏ ਪਰ ਇੱਕ ਕੁੱਤਾ ਤੇ ਇੱਕ ਜੁਧਿਸ਼ਟਰ ਨਾ ਗਲੇ ਤੇ ਇੰਦਰ ਲੋਕ ਤੋਂ ਅੱਗੇ ਸੱਚਖੰਡ ਨੂੰ ਚਲੇ ਗਏ। (੪) ਨਾਰਦ ਮੁਨੀ ਬਿਸ਼ਵਾਮਿਤ੍ਰ ਦੁਰਬਾਸਾ ਆਦਿਕ ਅਨੇਕ ਰਿਖੀਆਂ ਦਾ ਬਿਸ਼ਨੂੰ ਲੋਕ ਵਿੱਚ ਜਾਣਾ ਆਉਣਾ ਏਸੇ ਰਸਤੇ ਬਹੁਤ ਗ੍ਰੰਥਾਂ ਵਿੱਚ ਲਿਖਿਆ ਹੈ। (੫

) ਬਿਆਸ ਜੀ ਨੂੰ ਭੀ ਏਸੇ ਪਰਬਤ ਉੱਤੇ ਕੋਟ ਸੂਰਜ ਬਿਜਲੀ ਵਰਗਾ ਪ੍ਰਕਾਸ਼ ਪਾਰਬ੍ਰਹਮ ਦਾ ਅਤੇ ਬਾਣੀ ਹੋਈ ਲਿਖੀ ਹੈ । ਏਸੇ ਤਰ੍ਹਾਂ ਹੋਰ ਅਨੰਤ ਰਿਖੀਸ਼੍ਵਰਾਂ ਤੇ ਧ੍ਰਆਦਿਕ ਭਗਤਾਂ ਦੀਆਂ ਕਥਾ ਹਨ। (੬) ਕੋਹਤੂਰ ਉੱਪਰ ਮੂਸੇ ਪੈ ਗੰਬਰ ਨੂੰ ਤੇ ਇੱਕ ਹੋਰ ਉੱਚੇ ਪਹਾੜ ਉੱਤੇ ਈਸਾ ਨੂੰ ਖ਼ੁਦਾ ਦੀ ਰੋਸ਼ਨੀ ਦਾ

ਦਰਸ਼ਨ ਤੇ ਬਾਣੀ ਹੋਣੀ ਤੌਰੇਤ ਤੇ ਅੰਜੀਲ ਵਿੱਚ ਲਿਖੀ ਹੈ । (੭) ਮੁਹੰਮਦ ਜੀ ਦਾ ਖ਼ੁਦਾ ਪਾਸ ਜਾਣਾ ਤੇ ਗੱਲਾਂ ਕਰਨੀਆਂ ਭੀ ਏਥੇ ਹੀ ਲਿਖੀਆਂ ਹਨ। ਸੋ, ਜੇਕਰ ਏਹ ਪਰਸੰਗ ਸਭ ਸੱਚੇ ਹਨ ਤਾਂ ਬਾਬੇ ਨਾਨਕ ਜੀ ਦਾ ਭੀ ਅਕਾਲ ਪੁਰਖ ਪਾਸ ਜਾਣਾ ਤੇ ਗੱਲਾਂ ਕਰਨੀਆਂ ਸੱਚ ਮੰਨੋ ਕਿਉਂਕਿ ਏਹ

ਸਾਧਕ ਬਾਧਕਤਾ ਸਭ ਨੂੰ ਇਕੋ ਜੇਹੀ ਹੈ ।

ਉੱਤਰਾ ਖੰਡ ਨਿਵਾਸੀ ਲੋਕਾਂ ਦਾ ਅਭਿਮਾਨ ਦੂਰ ਕਰ ਕੇ ਓਹਨਾਂ ਨੂੰ ਪਰਮੇਸ਼ਰ ਪ੍ਰਾਇਣ ਕਰ ਬਾਬਾ ਜੀ ਅਨੇਕ ਜੰਗਲਾਂ ਪਹਾੜਾਂ ਤੇ ਦੇਵ ਸਥਾਨਾਂ ਦਾ ਸੈ ਲ ਕਰਦੇ ਹੋਏ ਰਾਨੀ ਖੇਤ ਤੋਂ ਅਲਮੋੜੇ ਵਿਖੇ, ਜਿੱਥੇ ਹੁਣ ਬਾਬੇ ਦੀ ਸੰਗਤ ਵਿੱਚ ਉਦਾਸੀ ਸੰਤ ਹਨ; ਜਾ ਉੱਤਰੇ। ਓਸੇ ਦਿਨ ਓਥੋਂ ਦੇ ਰਾਜੇ ਦਾ ਜੱਗ ਹੋਮ

ਪੂਰਾ ਹੋਣਾ ਸੀ ਤੇ ਰਾਜੇ ਦੇ ਆਦਮੀ ਕੋਈ ਪੁਰਸ਼ ਬਲੀਦਾਨ ਕਰਨ ਦੀ ਢੂੰਢ ਵਿੱਚ ਸੇ। ਇੰਨੇ ਚਿਰ ਨੂੰ ਮਰਦਾਨਾ ਬਲੀ ਦੇਣ ਲਈ ਪਕੜਿਆ ਮਰਦਾਨਾ ਸ਼ਹਿਰ ਵਿੱਚ ਜਾ ਫਿਰਿਆ ਤਾਂ ਏਸ ਨੂੰ ਓਪਰਾ ਸਮਝ ਕੇ ਬਲੀਦਾਨ ਕਰਨ ਵਾਸਤੇ ਲੈ ਗਏ। ਤਦ ਮਰਦਾਨਾ ਲੱਗਾ ਗੁਰੂਗੁਰੂਜਪਣ ਤਾਂ ਬਾਬਾ ਜੀ ਭੀ ਓਥੇ ਪਹੁੰਚ ਗਏ ਤੇ ਦੇਵੀ ਦੇ ਮੰਦਰ ਪਾਸ ਜਿੱਥੇ ਬਲੀ ਦੇਣਾ ਸੀ ਖੜੇ ਹੋਏ। ਜਦ ਮਰਦਾਨੇ ਨੂੰ ਚੰਦਨ ਚੜ੍ਹਾ ਫ਼ੁੱਲਾਂ ਦੇ ਹਾਰ ਪਹਨਾਕੇ ਦੇਵੀ

ਅੱਗੇ ਖੜਾ ਕਰ ਰਾਜਾ ਨੇ ਤੇਗ ਉਠਾਈ ਤਾਂ ਰਾਜਾ ਦੇ ਭਾਈ ਨੇ, ਜੋ ਆਪ ਰਾਜਾ ਹੋਣ ਲਈ ਦਿਲੋਂ ਰਾਜੇ ਦਾ ਵੈ ਰੀ ਸੀ; ਰਾਜੇ ਦਾ ਸਿਰ ਉਤਾਰ ਦਿੱਤਾ ਅਤੇ ਓਸ ਨੂੰ ਰਾਜੇ ਦੇ ਪੱਖੀ ਨੇ ਮਾਰ ਘੱਤਿਆ। ਏਸੇ ਪ੍ਰਕਾਰ ਦਸ ਬਾਰਾਂ ਖ਼ੂਨ ਹੋ ਗਏ ਤੇ ਭਾਂਜ ਪੈ ਗਈ। ਮਰਦਾਨੇ ਨੂੰ ਬਾਬਾ

ਜੀ ਲੈ ਕੇ ਆਸਨ ਪਰ ਆ ਗਏ। ਲੋਕਾਂ ਵਿੱਚ ਰੌਲਾ ਪੈ ਗਿਆ ਕਿ ਸਾਧੂ ਨੂੰ ਬਲੀ ਦੇਣ ਲੱਗੇ ਤਾਂ ਦੇਵੀ ਨੇ ਕੋਪ ਹੋ ਕੇ ਰਾਜੇ ਸਮੇਤ ਅਨੇਕਾਂ ਨੂੰ ਮਾਰ ਸੁੱਟਿਆ। ਕਈ ਮਰਦਾਨੇ ਦੀ ਸਿੱਧਾਈ ਮੰਨਣ। ਰਾਜੇ ਦਾ ਪੁੱਤ੍ਰ ਏਨ੍ਹਾਂ ਦੇ ਚਰਨੀਂ ਆਇ ਲੱਗਾ। ਬਾਬਾ ਜੀ ਨੇ ਓਸ ਨੂੰ ਏਹੋ ਜੇਹੇ

ਮੂਰਖਪਣੇ ਦੇ ਕੰਮ ਕਰਨ ਤੋਂ ਹਟਾ ਕੇ ਪ੍ਰਮੇਸ਼੍ਵਰ ਦੀ ਭਗਤੀ ਕਰਨ ਲਾਯਾ। ਏਸੇ ਪ੍ਰਕਾਰ ਧਰਮ ਦਾ ਉਪਦੇਸ਼ ਕਰਦੇ ਹੋਏ ਗੜ੍ਹ ਮੁਕਤੇਸ਼ਰ ਗੰਗਾ ਦਾ ਮੇਲਾ ਦੇਖ ਕੇ ਨੈ ਣੀਤਾਲ ਦੇ ਜ਼ਿਲੇ ਵਿੱਚ, ਜੋ ਪਹਿਲੇ ਗੋਰਖ ਮਤਾ ਸੀ ਤੇ ਹੁਣ

ਨਾਨਕ ਮਤਾ ਨਾਨਕ ਮਤਾ ਬੋਲਿਆ ਜਾਂਦਾ ਹੈ; ਜਾ ਉੱਤਰੇ। ਏਥੇ ਕੰਨ ਪਾਟੇ ਜੋਗੀ ਬਹੁਤ ਰਿਹਾ ਕਰਦੇ ਸੇ। ਸੋ ਬਾਬੇ ਜੀ ਦੇ ਗਿਰਦੇ ਆ ਹੋਏ। ਝੰਗਰ ਨਾਥ ਨੇ ਪਿਆਲਾ ਭਰ ਕੇ ਬਾਬੇ ਅੱਗੇ ਕੀਤਾ। ਜਾਂ ਪੁੱਛਯਾ ਤਾਂ ਬੋਲਿਆਇਸ ਦੇ ਪੀਣੇ ਕਰ ਲਿਵ ਲੱਗਦੀ ਹੈ ।ਗੁਰੂ ਜੀ ਨੇ ਕਿਹਾ ਕਿਉਂ ਕਰ ਹੁੰਦਾ

ਹੈ ਤਾਂ ਓਹ ਬੋਲਿਆ: ਭਾਠੀ ਸਾਜੋ ਲਾਹਣ ਮਾਂਡੋ ਕਸਚੌ ਬੀਚ ਸਮਾਵੋ। ਨਿਰਮਲ ਅੰਮ੍ਰਿਤ ਧਾਰ ਚੁਆਵੋ ਪੀਕੈ ਮਸਤ ਰਹਾਵੋ। ਲਿਵ ਲਾਗੇ ਮਨ ਚਲੈ ਨ ਕਬਹੂੰ ਦੁਰਮਤਿ ਬੰਧਨ ਕਾਟੋ। ਅਨਹਦ ਸ਼ਬਦ ਮਹਾ ਰਸ ਪਾਵਹੁ ਫੂਟੇਂ ਭ੍ਰਮ ਕੇ ਮਾਟੋ। ਲਾਹਾ ਪੂੰਜੀ ਸਾਥ ਨਿਬਾਹੋ ਖਾਲੀ ਖੇਪ ਨ ਜਾਵੋ। ਕਹਿ ਝੰਗਰ ਸੁਣ ਨਾਨਕ ਬਾਲੇ ਤਬ

ਤੁਮ ਦਰਸ਼ਨ ਪਾਵੋ। ਗੁਰੋਵਾਚ: ਗਿਆਨ ਧਿਆਨ ਕੀ ਲਾਹਣ ਮਾਂਡੀ ਕਰਣੀ ਕੀ ਕਸ ਪਾਈ ॥ ਭਾਠੀ ਭਾਉ ਪ੍ਰੇਮ ਕਾ ਪੇਚਾ ਗਯਾਨ ਕੀ ਅਗਨਿ ਜਲਾਈ ॥ ਸਿਧੋ ਹਮ ਇਸ ਮਦ ਮਾਤੇ ਨਾਹੀ ॥ ਜਿਸ ਕੀ ਮਸਤੀ ਉੱਤਰ ਜਾਇ ਇਹੁ ਕੂੜੀ ਮਦਰਾ ਆਹੀ ॥੧॥ ਰਹਾਉ ॥ ਸੁਰਤਿ ਨਲੀ ਭਾਉ ਬਾਸਨ ਮਾਹੇ ਅੰਮ੍ਰਿਤਧਾਰ ਚੁਆਈ

॥ ਦਇਆ ਸੁਰਾਹੀ ਪਿਆਲਾ ਗੁਰਮਤਿ ਪੀਵਹਿ ਭਾਈ ॥ ਅਠੇ ਪਹਿਰ ਸਦਾ ਮਤਵਾਲੇ ਏਕ ਰੰਗ ਮਹਿ ਖੇਲੈ ॥ ਜਹਿ ਦੇਖੈ ਤਹਿ ਏਕ ਨਿਰੰਜਨ ਅਨਹਦ ਆਨੰਦ ਝੇਲੈ ॥ ਨਿਬਹੀ ਖੇਪ ਹਮਾਰੀ ਸਿਧੋ ਰਹੇ ਸਦਾ ਲਿਵ ਲਾਗੀ ॥

ਨਾਨਕ ਦਾਸ ਤਹਾ ਮਤਵਾਲਾ ਜਹਿ ਏਕੰਕਾਰ ਬੈ ਰਾਗੀ ॥ (ਇਹ ਗੁਰਬਾਣੀ ਨਹੀਂ) ਫੇਰ ਸਿੱਧ ਬੋਲੇ: ਧਨ ਜੋਬਨ ਕੀ ਕਰੈ ਨ ਆਸਾ ॥ ਪਰ ਤ੍ਰਿਅ ਅੰਗ ਨ ਲਾਵੈ ਪਾਸਾ ॥ ਨਾਦ ਬਿੰਦੂ ਲੈ ਘਟ ਮੈ ਜਰੈ ॥ ਤਿਸਕੀ ਸੇਵਾ ਪਾਰਬਤੀ ਕਰੈ ॥ ਬੋਲੈ ਪਰਬਤ ਸਤ ਸਰੂਪ ॥ ਪਰਮ ਤੱਤ ਮੈ ਰੇਖ ਨ ਰੂਪ॥੧॥

(ਇਹ ਗੁਰਬਾਣੀ ਨਹੀਂ) ਮਃ ੧ ॥ ਸੋ ਗਿਰਹੀ ਜੋ ਨਿਗ੍ਰਹੁ ਕਰੈ ॥ ਜਪੁ ਤਪੁ ਸੰਜਮੁ ਭੀਖਿਆ ਕਰੈ ॥ ਪੁੰਨ ਦਾਨ ਕਾ ਕਰੇ ਸਰੀਰੁ ॥ ਸੋ ਗਿਰਹੀ ਗੰਗਾ ਕਾ ਨੀਰੁ ॥ ਬੋਲੈ ਈਸਰੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੨॥

(ਰਾਮਕਲੀ ਵਾਰ-੧, ਮਃ ੧ - ੯੫੨) ਕਾਮ ਕਰੋਧ ਤਿਆਗ ਲੋ ਲੋਭੰ ॥ ਮਾਨ ਮੋਹ ਤਜ ਮਮਤਾ ਛੋਭੰ ॥ ਸੁਤ ਦਾਰਾ ਧਨ ਧਾਮ ਪਰਹਰੇ ॥ ਸਾਧੇ ਜੋਗ ਕਾਜ ਤਬ ਸਰੇ ॥ ਚਰਪਟ ਬੋਲੇ ਸਤ ਸਰੂਪ ॥ ਪਰਮ ਤਤ ਮੈ ਰੇਖ ਨ ਰੂਪ ॥੩॥

(ਇਹ ਗੁਰਬਾਣੀ ਨਹੀਂ) ਮਃ ੧ ॥ ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ ਕੰਨ ਪੜਾਇ ਕਿਆ ਖਾਜੈ ਭੁਗਤਿ ॥ ਆਸਤਿ ਨਾਸਤਿ ਏਕੋ ਨਾਉ ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥ ਧੂਪ ਛਾਵ ਜੇ ਸਮ ਕਰਿ ਸਹੈ ॥ ਤਾ ਨਾਨਕੁ ਆਖੈ ਗੁਰੁ ਕੋ ਕਹੈ ॥ ਛਿਅ ਵਰਤਾਰੇ ਵਰਤਹਿ ਪੂਤ ॥

ਨਾ ਸੰਸਾਰੀ ਨਾ ਅਉਧੂਤ ॥ ਨਿਰੰਕਾਰਿ ਜੋ ਰਹੈ ਸਮਾਇ ॥ ਕਾਹੇ ਭੀਖਿਆ ਮੰਗਣਿ ਜਾਇ ॥੭॥

(ਰਾਮਕਲੀ ਵਾਰ-੧, ਮਃ ੧ - ੯੫੩) ਕਾਮ ਨ ਤਿਆਗੇ ਕਰੋਧ ਨ ਤਿਆਗੇ ਲੋਭ ਮੋਹ ਧਨ ਧਾਮਾ ॥ ਮਾਇਆ ਮਮਤਾ ਗ੍ਰਹਿ ਨਾ ਤਿਆਗੇ ਰਹੇ ਸਦਾ ਨਿਸ ਕਾਮਾ ॥ ਗੁਰੁ ਪਰਸਾਦਿ ਭੋਗੇ ਸਭ ਭੋਗੇ ਭਾਣੇ ਮੈ ਸੁਖ ਪਾਵੈ ॥ ਕਹਿ ਨਾਨਕ ਚਰਪਟ ਸੋ ਸਾਧੂ ਗਰਭ ਜੋਨਿ ਨਹਿ ਆਵੈ ॥

ਗੋਰਖੋ ਵਾਚ: ਕੈ ਉਂਗਲ ਗਗਨ ਕੈ ਤਾਰੇ। ਕੈ ਸੇਰ ਸੁਮੇਰ ਬਨਾਸਪਤੀ ਕੈ ਭਾਰੇ। ਕੈ ਮਾਸੇ ਧਰਤੀ ਇੰਦ੍ਰ ਬਰਸੇ ਕੈ ਧਾਰ। ਪ੍ਰਣਵੇ ਗੋਰਖ ਕਹ ਨਾਨਕ ਤੁਮ ਆਏ ਕੈ ਬਾਰ। ਗੁਰੋਵਾਚ: ਚਾਰ ਉਂਗਲ ਗਗਨ ਦੋ ਅਕਾਸ ਮੈ ਤਾਰੇ। ਦੋਇ ਭਾਰ ਬਨਾਸਪਤੀ ਇੰਦ੍ਰ ਬਰਸੇ ਨੌ ਧਾਰੇ। ਸਵਾ ਸੇਰ ਸੁਮੇਰ ਇੱਕ ਰੱਤੀ ਸੰਸਾਰੇ।

ਸਾਢੇ ਤਰੈ ਮਾਸੇ ਧਰਤੀ ਹਮ ਆਏ ਇੱਕ ਬਾਰੇ। ਖਿੰਥੜੋ ਵਾਚ: ਗੁਰੂ ਕਵਨ ਚੇਲਾ। ਮੂਲ ਕਵਨ ਮੇਲਾ। ਬਸਤੁ ਕਵਨ ਲੈ ਰਹੇ ਅਕੇਲਾ। ਕਾਯਾਂ ਕਿਸਕੀ ਪੰਡ। ਕਿਸ ਪੁਰਖ ਕੀ ਅੰਡ। ਗਤੀ ਕਹਾ ਕਥ ਖਾਹਿ। ਕਿਸ ਸਬਦੇ ਨਾਨਕ ਅਮਰਪੁਰ ਜਾਹਿ।

(ਇਹ ਗੁਰਬਾਣੀ ਨਹੀਂ) ਗੁਰੋਵਾਚ: ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥

(ਰਾਮਕਲੀ, ਮਃ ੧ - ੯੪੩) ਤਤ ਵਸਤ ਲੈ ਰਹੋ ਅਕੇਲਾ ॥ ਕਾਯਾ ਜਲ ਧਰਤੀ ਕੀ ਪੰਡ ॥ ਤਿਸ ਊਪਰ ਸਤਗੁਰੂ ਕੀ ਅੰਡ ॥ ਸਤ ਗਤੀ ਸਤ ਕਥ ਖਾਹਿ ॥ ਗੁਰ ਸਬਦ ਖਿੰਥੜੇ ਅਮਰ ਪਦ ਪਾਹਿ ॥ ਖਿੰਥੜੋ ਵਾਚ: ਕਉਨ ਨਗਰੀ ਕੌਣ ਸੁਲਤਾਨ। ਕੌਣ ਲੋਕ ਵਸੈ ਪਰਧਾਨ। ਕਉਨ ਰਾਜਾ ਕੌਣ ਮਹਿਤਾ। ਦੇਹ ਉਤ੍ਰ ਖਿੰਥੜਾ ਕਹਿਤਾ। ਗੁਰੋ

ਵਾਚ: ਕਾਯਾ ਨਗਰੀ ਨਾਉ ਸੁਲਤਾਨ ॥ ਪੰਚ ਤਤ ਬਸਹਿ ਪਰਧਾਨ ॥ ਮਨ ਰਾਜਾ ਪਵਣ ਮਹਿਤਾ ॥ ਸੁਣ ਖਿੰਥੜੇ ਨਾਨਕ ਕਹਿਤਾ।

(ਇਹ ਗੁਰਬਾਣੀ ਨਹੀਂ)

ਇਸੇ ਪ੍ਰਕਾਰ ਹੋਰ-ਹੋਰ ਅਨੇਕ ਪ੍ਰਕਾਰ ਦੀ ਚਰਚਾ ਵਿੱਚ ਜਦ ਸਿੱਧ ਹਾਰ ਗਏ ਤਾਂ ਖਿਝ ਕਰ ਕੇ ਸਿੱਧਾਂ ਦੇ ਤਮਾਸ਼ੇ ਕਿਸੇ ਨੇ ਤੂੰਬਾ, ਕਿਨੇ ਫਰੂਆ, ਕਿਨੇ ਮ੍ਰਿਗਛਾਲਾ, ਮ੍ਰਿਗਾਨੀ, ਮੁੰਦ੍ਰਾ, ਕਿਨੇ ਖਿੰਥਾ ਉਡਾਈਆਂ, ਅਸਮਾਨ ਵਿੱਚ ਲੱਗੀਆਂ ਫਿਰਨ। ਗੁਰੂ ਜੀ ਚੁੱਪ ਕਰ ਕੇ ਬੈ ਠ ਰਹੇ। ਦੇਖ ਦੇਖ ਝੰਗਰਨਾਥ ਲਗਾ ਤਾੜੀ ਮਾਰਨ। ਤਾਂ ਭਾਈ ਮਰਦਾਨੇ ਆਖਯਾਜੀ! ਹੁਣ ਇਨ੍ਹਾਂ ਤੋਂ ਫੱਕੜੀ ਕਿਉਂ ਲਗਵਾਉਂਦੇ ਹੋ ਤਾਂ ਬਾਬੇ ਜੀ ਨੇ ਆਪਣੀਆਂ ਖੜਾਵਾਂ

ਗੁਰੂ ਜੀ ਦੀ ਖੜਾਂਵ ਉਡਾਈਆਂ। ਯਥਾ: ਚੌਪਈ: ਤਾਂ ਬਾਬੇ ਜੀ ਕਉਸ ਉਡਾਈ। ਦੇਖ ਸਿਧ ਰਹਿਗੇ ਬਿਸਮਾਈ। ਮ੍ਰਿਕਾਨੀ ਸਿੰਙੀ ਸਭ ਹਾਰੀ। ਸਭ ਪਰ ਕਉਸ ਚਰੀ ਅਸਵਾਰੀ। ਫਰੂਏ ਮੁੰਦ੍ਰਾਂ ਖਿੰਥਾ ਤੂੰਮੇ। ਸਭ ਹੀ ਮਾਰ ਉਤਾਰੇ ਭੂਮੇ। ਮਾਰ ਸਿੱਧ ਫਿਰ ਕੀਏ ਫਾਵੇ। ਟਾਰੀ ਟਰੈ ਨ ਕਰ ਮੈ ਆਵੇ। ਗੋਪੀ ਸਸਿ ਪੁਨ ਮੰਗਲਨਾਥ। ਬਾਬੇ ਆਗੇ ਜੋੜੇ ਹਾਥ।

ਤਬ ਬਾਬੇ ਨੇ ਕਉਸ ਨਿਵਾਰੀ। ਥਿਰੀ ਆਇ ਗੁਰੁ ਚਰਨ ਅਗਾਰੀ। ਸਿੱਧ ਸਭੈ ਸਰਮਿੰਦੇ ਥੀਏ। ਮੰਗਲਨਾਥ ਬਚਨ ਤਬ ਕੀਏ। ਦੇਖੋ ਸਿੱਧੋ ਭਲੇ ਵੀਚਾਰ। ਲਾਹਿਓ ਤੁਮਰਾ ਤਪੇ ਹੰਕਾਰ। ਕਈ ਵਾਰ ਤੁਮਹੂੰ ਪ੍ਰਤਯਾਇਆ। ਫਿਰ ਭੀ ਤੁਮ ਨੇ ਆਢਾ ਲਾਇਆ। ਮੰਗਲਨਾਥ ਦੇ ਸ਼ਰਮਿੰਦੇ ਕੀਤੇ ਹੋਏ ਚੁੱਪਚਾਪ ਕਿਸੇ ਕਿਸੇ ਬਹਾਨੇ ਖਿਸਕ ਗਏ। ਪਹਿਲੇ ਏਸੇ ਥਾਂ

ਦਾ ਨਾਮ ਗੋਰਖ ਮਤਾ ਸੀ ਤਦੋਂ ਦਾ ਨਾਨਕ ਮਤਾ ਹੋ ਗਿਆ। ਹੁਣ ਏਥੇ ਉਦਾਸੀ ਸਾਧੂਆਂ ਦਾ ਵੱਡਾ ਭਾਰੀ ਮਕਾਨ ਹੈ । ਏਥੇ ਹੀ ਬਾਬੇ ਜੀ ਦੇ ਨਾਮ ਦਾ ਇੱਕ ਪਿੱਪਲ ਹੈ , ਜਿਸ ਨੂੰ ਜ਼ਿਦ ਕਰ ਕੇ ਜੋਗੀਆਂ ਨੇ ਕੱਟ ਸਿੱਟਿਆ ਸੀ। ਸੋ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਓਥੇ ਪਹੁੰਚ ਕੇ ਜੋਗੀਆਂ

ਤੋਂ ਓਹ ਜਗ੍ਹਾ ਛੁਡਾਈ ਤੇ ਕੱਟੇ ਹੋਏ ਪਿੱਪਲ ਦੇ ਮੁੱਢ ਉੱਤੇ ਚੰਨਣ ਦਾ ਛਿੱਟਾ ਦਿੱਤਾ ਤਾਂ ਓਹ ਹਰਾ ਹੋ ਗਿਆ। ਹੁਣ ਓਸ ਦੇ ਹਰ ਏਕ ਪੱਤੇ ਪਰ ਚੰਦਨ ਦੇ ਓਹੋ ਨਿਸ਼ਾਨ ਹੁੰਦੇ ਹਨ ਅਤੇ ਪੱਤਾ ਹਰ ਸਾਲ ਪੰਜੇ ਵਾਲਾ ਅਰਥਾਤ ਪੰਜਾਂ ਉਂਗਲਾਂ ਵਾਂਗੂੰ ਪੰਜ ਕੂੰਬਲਾ ਲੱਗਦਾ ਹੈ । ਸਾਧੂ ਸਿੱਖ ਏਸੇ

ਦਾ ਪ੍ਰਸ਼ਾਦ ਲਿਆਉਂਦੇ ਹਨ। ਏਥੇ ਹੀ ਇੱਕ ਖੂਹ ਹੈ ਜਿਸ ਦਾ ਪਾਣੀ ਜਿੱਧਰ ਬਾਬਾ ਜੀ ਬੈ ਠੇ ਸੇ ਓਹ ਮਿੱਠਾ ਹੈ ਤੇ ਜਿੱਥੇ ਸਿੱਧ ਬੈ ਠੇ ਸੇ ਓਹ ਖਾਰਾ ਹੈ । ਹੁਣ ਭੀ ਏਹ ਪ੍ਰਤੱਖ ਹੈ । ਨਾਨਕ ਮਤੇ ਤੋਂ ਬਾਬਾ ਜੀ ਅੱਗੇ ਜੰਗਲਾਂ ਪਹਾੜਾਂ ਦੀ ਸੈ ਰ ਅਤੇ ਲੋਕਾਂ ਦਾ ਸੁਧਾਰ ਕਰਦੇ

ਹੋਏ ਜਦ ਤੀਸ ਕੋਸ ਪਰ ਇੱਕ ਰੀਠਯਾਂ ਦੇ ਜੰਗਲ ਵਿੱਚ ਪਹੁੰਚੇ ਤਾਂ ਫੇਰ ਹੋਰ ਜੋਗੀਆਂ ਦੀ ਜਮਾਤ ਆ ਮਿਲੀ। ਬਹੁਤ ਗਯਾਨ ਚਰਚਾ ਹੋਈ ਤਾਂ ਬਾਬੇ ਬਚਨ ਕੀਤਾ: ਸੋ ਜੋਗੀ ਜੋ ਜੁਗਤਿ ਪਛਾਣੈ ॥ ਬਿਨ ਰਸਨਾ ਹਰਿ ਨਾਮ ਵਖਾਣੇ ॥ ਜੁੜਿਆ ਰਹੇ ਗੁਰ ਸਬਦੇ ਮਾਹਿ ॥

ਆਤਮ ਮੈ ਪਰਮਾਤਮ ਯਾਹਿ ॥ ਸੂਖਮ ਥੂਲ ਵਿਖੇ ਇੱਕ ਧਾਰੇ ॥ ਦੂਈ ਦਿਲ ਤੇ ਸਗਲ ਨਿਵਾਰੇ ॥ ਏਕਸ ਮੈ ਲਿਵ ਲਾਗੀ ਰਹੇ ॥ ਸੋ ਜੋਗੀ ਨਾਨਕ ਸਚ ਕਹੇ ॥

(ਇਹ ਗੁਰਬਾਣੀ ਨਹੀਂ) ਏਹੋ ਜੇਹੇ ਸ਼ਬਦ ਸੁਣ ਕੇ ਓਹਨਾਂ ਅਜ਼ਮਾਉਣ ਵਾਸਤੇ ਆਖਿਆਸਾਨੂੰ ਭੁੱਖ ਲੱਗੀ ਹੈ ਕੁਛ ਛਕਾਓ। ਤਾਂ ਬਾਬੇ ਜੀ ਨੇ ਭਾਈ ਬਾਲੇ ਨੂੰ ਆਪਣੇ ਹੱਥ ਦਾ ਆਸਾ ਦੇ ਕੇ ਆਖਿਆ ਏਸ ਬ੍ਰਿਛ ਦੇ ਫ਼ਲ ਝਾੜ (ਓਥੇ ਸਿਵਾਏ ਰੀਠਿਆਂ ਦੇ ਹੋਰ ਕੋਈ ਦ੍ਰਖਤ ਹੀ ਨਹੀਂ ਸੀ) ਓਸ ਨੇ ਓਸੇ ਰੀਠੇ ਦੇ ਰੁੱਖ

ਦੇ ਫ਼ਲ ਝਾੜ ਕੇ ਦਿੱਤੇ। ਤਾਂ ਖਾਣ ਕਰ ਕੇ ਮਿੱਠੇ ਰੀਠੇ ਮਿੱਠੇ ਕੀਤੇ ਸ੍ਵਾਦ ਲੱਗੇ, ਸਭ ਨੇ ਛਕੇ। ਜੋਗੀ ਏਹ ਕਲਾ ਦੇਖ ਕੇ ਬਿਸਮੈ ਹੋ ਆਦੇਸ ਕਰ ਗਏ। ਓਥੇ ਹੁਣ ਤੱਕ ਰੀਠੇ ਮਿੱਠੇ ਲੱਗਦੇ ਹਨ। ਗੁਰੂ ਕੇ ਸਿੱਖ ਸਾਧੂ ਜੋ ਜਾਂਦੇ ਹਨ ਓਹੋ ਪ੍ਰਸ਼ਾਦ ਓਥੋਂ ਲਿਯਾਉਂਦੇ ਹਨ। ਓਸ ਦਾ ਸੁਆਦ ਸੁੱਕੇ ਹੋਏ ਬੇਰ ਜੈ ਸਾ ਹੈ । ਓਥੇ ਹੁਣ ਜਾਗੀਰ ਸਹਿਤ ਵੱਡਾ ਗੁਰਦੁਆਰਾ ਹ

। ਉਦਾਸੀ ਸੰਤ ਰਹਿੰਦੇ ਹਨ। ਬਹੁਤ ਵੱਡਾ ਜੰਗਲ ਓਨ੍ਹਾਂ ਦੇ ਕਬਜ਼ੇ ਵਿੱਚ ਹੈ । ਰੀਠੇ ਤੋਂ ਚੱਲ ਕੇ ਜ਼ਿਲੇ ਪੌੜੀ ਕੋਟ ਦੁਆਰ ਗਏ ਤਾਂ ਓਥੋਂ ਦੇ ਲੋਕ ਬੈ ਰਾਹ ਅਵਤਾਰ ਦੇ ਉਪਾਸਕ ਬੈ ਰਾਹ ਦੀਆਂ ਮੂਰਤਾਂ ਪੂਜਦੇ ਤੇ ਗਲ ਵਿੱਚ ਪਾਈ ਫਿਰਦੇ ਦੇਖੇ। ਏਸ ਦੇਸ ਚਤੇ ਨਾਮ ਨਗਰ ਵਿੱਚ ਬੈ ਰਾਹ ਅਵਤਾਰ ਹੋਯਾ

ਹੈ । ਬਾਬੇ ਜੀ ਨੇ ਓਹਨਾਂ ਨੂੰ ਓਸ ਮੂਰਖਪਣੇ ਤੋਂ ਹਟਾ ਕੇ ਈਸ਼੍ਵਰ ਦੀ ਭਗਤੀ ਕਰਨ ਲਾਯਾ। ਓਥੇ ਭੀ ਗੁਰੂ ਕੀ ਧਰਮਸ਼ਾਲਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਖੁੱਲ੍ਹਦਾ ਹੈ ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗