ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਤੀਜੀ ਉਦਾਸੀ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੦੭ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੪੬੨–੧੯੩੨

ਮੁੱਖ ਘਟਨਾਵਾਂ

੧੫ ਅੱਸੂ ਸੰਮਤ ੧੫੭੪ ਬਿਕ੍ਰਮੀ ਨੂੰ ਭਾਈ ਬਾਲੇ ਮਰਦਾਨੇ ਨੂੰ ਸੰਗ ਲੈ ਉੱਤਰਾਖੰਡ ਦੇ ਸੈ ਲ ਕਰਨ ਦਾ ਅਰੰਭ ਕੀਤਾ। ਕਲਾਨੌਰ, ਗੁਰਦਾਸਪੁਰ, ਦਸੂਹੇ ਵਿੱਚ ਦੀ ਕੋਟਲੇ, ਤਿਲੋਕਨਾਥ ਪਾਲਮਪੁਰ, ਘੁੜੇਰਨ, ਕਾਂਗੜੇ ਹੁੰਦੇ ਹੋਏ ਜਵਾਲਾਮੁਖੀ ਦੇਵੀ ਦੇ ਮੰਦਰ ਪਾਸ ਜਾ ਉੱਤਰੇ। (ਜਿਥੇ ਹੁਣ ਗੋਰਖ ਡਿੱਬੀ ਤੋਂ ਉੱਪਰ ਧਰਮਸ਼ਾਲਾ ਹੈ ) ਏਥੇ ਅਰਜਨ ਨਾਂਗਾ ਤਪ ਕਰਦਾ ਹੁੰਦਾ ਸੀ, ਜਿਸ ਨੂੰ ਗਯਾਨ ਦ੍ਰਿੜ੍ਹਾ ਕੇ ਬਾਬੇ ਜੀ ਨੇ ਕਲਿਆਣ ਬਖ਼ਸ਼ੀ। ਓਥੋਂ ਚੱਲ ਕੇ ਮੰਡੀ ਵਾਲੇ ਰਾਜਾ ਨੂੰ ਪਾਖਾਨ ਪੂਜਾ ਤੋਂ ਹਟਾ ਸੱਚੇ ਪ੍ਰਭੂ

ਦੀ ਭਗਤੀ ਵਿੱਚ ਲਗਾਯਾ ਤੇ ਆਪ ਰਵਾਲਸਰ ਪਹੁੰਚ ਗਏ। ਏਥੇ ਇੱਕ ਝੀਲ ਹੈ ਜਿਸ ਦਾ ਕੜ ਪਾਟਾ ਹੋਯਾ ਹੈ । ਏਸ ਵਿੱਚ ਨਿੱਕੇ ਵੱਡੇ ਸੱਤ ਟਿੱਲੇ ਪੱਥਰ ਝਾੜ ਮਿਲੇ ਜੁਲੇ ਤੁਰਦੇ ਫਿਰਦੇ ਹਨ। ਏਹ ਕੁਦਰਤ ਕਰਤਾਰ ਦੀ ਦੇਖਦੇ ਹੋਏ ਰਵਾਲਸਰੋਂ ਤੁਰ ਚੰਬੇ ਦਾ ਮੇਲ ਕਰ ਕੁੱਲੂ ਦੇ ਰਾਜ ਵਿੱਚ ਬਿਜਲੀਆ ਮਹਾਂਦੇਵ (ਜਿਸ ਨੂੰ ਸਾਰੇ ਪਹਾੜੀ ਮੰਨਦੇ ਹਨ) ਜਾ

ਦੇਖਿਆ। ਏਹ ਮਹਾਂਦੇਵ ਅਤਿ ਉੱਚੇ ਟਿੱਲੇ ਪਰ ਹੈ । ਆਖਦੇ ਹਨ ਕਿ ਏਸ ਉੱਪਰ ਹਰ ਸਾਲ ਚੇਤ ਮਹੀਨੇ ਬਿਜਲੀ ਪੈਂਦੀ ਹੈ ਤੇ ਚਾਰ ਫਾਲਾਂ ਕਰ ਜਾਂਦੀ ਹੈ ਤੇ ਫੇਰ ਜਦ ਕਪਲਾ ਗਊ ਦੇ ਦੁੱਧ ਨਾਲ ਧੋਂਦੇ ਹਨ ਤਾਂ ਜੁੜ ਜਾਂਦਾ ਹੈ । ਏਸ ਪਹਾੜ ਉੱਪਰ ਕੁਆਰੀਆਂ ਜੋਗਣਾਂ ਪੀਂਘ ਝੂਟਦੀਆਂ, ਭਜਨ

ਕਰਦੀਆਂ ਰਹਿੰਦੀਆਂ ਹਨ। ਆਦਮੀ ਨੂੰ ਨਹੀਂ ਛੂੰਹਦੀਆਂ। ਲੋਕ ਓਨ੍ਹਾਂ ਦੀਆਂ ਕਰਾਮਾਤਾਂ ਐ ਥੋਂ ਤੱਕ ਦੱਸਦੇ ਹਨ ਕਿ ਜਾਨਵਰ ਬਣ ਕੇ ਉੱਡ ਜਾਂਦੀਆਂ ਹਨ। ਅੰਨ ਨਹੀਂ ਖਾਂਦੀਆਂ ਦੁੱਧ ਪਰ ਹੀ ਗ਼ੁਜ਼ਾਰਾ ਕਰਦੀਆਂ ਹਨ। ਏਸ ਪਹਾੜ ਵਿੱਚ ਗੱਦੀ ਲੋਕ ਬਹੁਤ ਰਹਿੰਦੇ ਹਨ ਜੋ ਭੇਡਾਂ ਬੱਕਰੀਆਂ ਚਾਰਦੇ ਫਿਰਦੇ ਹਨ। ਕੁੱਤੇ ਓਨ੍ਹਾਂ ਦੇ ਅਜਿਹੇ ਹਨ

ਜੋ ਸ਼ੇਰ ਨੂੰ ਭੀ ਬੱਕਰੀਆਂ ਵਿੱਚ ਨਹੀਂ ਆਵਣ ਦਿੰਦੇ। ਏਸ ਪਹਾੜ ਦੇ ਅਨੇਕ ਲੋਕਾਂ ਨੂੰ ਗਿਆਨ ਦ੍ਰਿੜ੍ਹਾ ਕੇ ਬਾਬੇ ਜੀ ਨੇ ਮੁਕਤਿ ਕੀਤਾ। ਫੇਰ ਬ੍ਰਹਮ ਕੋਠੀ ਨੂੰ ਹੁੰਦੇ ਹੋਏ

ਮਨੀਕਰਣ ਮਨੀਕਰਣਕਾ ਤੀਰਥ ਪਰ ਜਾ ਬੈ ਠੇ। ਓਥੋਂ ਦੀ ਅਚਰਜ ਲੀਲਾ (ਜੋ ਹੇਠਾਂ ਨੋਟ ਵਿੱਚ ਲਿਖੀ ਹੈ ) ਦੇਖ ਕੇ ਖੀਰ ਗੰਗਾ ਨਦੀ ਦੀ ਝਾਕੀ ਲੈ ਬਯਾਸਾ ਨਦੀ ਪਾਰ ਹੋਣ ਦੋਣ

ਭਾਈ ਕਾਹਨ ਸਿੰਘ ਅਨੁਸਾਰ ਉਦਾਸੀਆਂ ਦੀਆਂ ਤਿਥੀਆਂ ਇਸ ਪ੍ਰਕਾਰ ਹਨ: ਪਹਿਲੀ ਉਦਾਸੀ ਸੰਮਤ ੧੫੫੪-੧੫੬੭, ਦੂਜੀ ਉਦਾਸੀ ਸੰਮਤ ੧੫੬੭੧੫੭੧, ਤੀਜੀ ਉਦਾਸੀ ਸੰਮਤ ੧੫੭੧-੧੫੭੫, ਚੌਥੀ ਉਦਾਸੀ ਸੰਮਤ ੧੫੭੫-੧੫੭੬।

ਦਸੂਹਾ ਰਾਜੇ ਬੈ ਰਾਠ ਦੀ ਰਾਜਧਾਨੀ ਸੀ। ਪਾਂਡਵਾਂ ਨੇ ਅੰਤ ਦਾ ਅਰਥਾਤ ਓਹ ਦਸੌਂਟੇ ਦਾ ਬਰਸ ਏਥੇ ਹੀ ਲੁਕ ਕੇ ਕੱਟਿਆ ਸੀ ਜਿਸ ਵਿੱਚ ਏਹ ਸ਼ਰਤ ਸੀ ਕਿ ਜੇਕਰ ਪਾਂਡਵ ਏਸ ਸਾਲ ਕਿਤੇ ਸਹੀ ਹੋ ਜਾਣ ਤਾਂ ਫੇਰ ੧੨ ਬਰਸ ਹੋਰ ਬਨਵਾਸ ਭੋਗਣ। ਏਸੇ ਕਰ ਕੇ ਜੁਧਿਸ਼ਟਰ ਪਾਸੇ ਦਾ ਖਿਲਾਰੀ, ਭੀਮ

ਸੈਨ ਸ਼ਿਕਾਰੀ, ਅਰਜਨ ਹੀਜੜਾ (ਜੋ ਰਾਜੇ ਦੇ ਪੁੱਤ੍ਰਾਂ ਧੀਆਂ ਨੂੰ ਨੱਚਣਾ, ਗਾਉਣਾ ਸਿਖਾਇਆ ਕਰਦਾ ਸੀ) ਦ੍ਰੋਪਤੀ ਨਾਇਨ, ਨਕੁਲ ਘੋੜਿਆਂ ਦਾ ਵੈ ਦ, ਸਹਿਦੇਵ ਜੋਤਸ਼ੀ, ਏਸੇ ਤਰ੍ਹਾਂ ਕੁਛ ਕੁਛ ਬਨਾਵਟ ਬਣ ਕੇ ਏਥੇ ਰਹੇ ਸੇ। ਇਹ ਭੀ ਸੁਣਨ ਵਿੱਚ ਆਂਵਦਾ ਹੈ ਕਿ ਬੈ ਰਾੜਾਂ ਦੇ ਦੇਸ਼ ਦਾ ਜੋ ਬੈ ਰਾਠ ਰਾਜਾ ਸੀ

ਓਥੇ ਪਾਂਡਵਾਂ ਨੇ ਵਖਤ ਕੱਟਿਆ ਸੀ। ਤਿਲੋਕਨਾਥ ਏਥੇ ਸਾਰੇ ਪਹਾੜੀ ਰਾਜਯਾਂ ਉੱਤੇ ਮਹਾਰਾਜੇ ਰਣਜੀਤ ਸਿੰਘ ਦਾ ਸੂਬਾ ਸਰਦਾਰ ਲਹਿਣਾ ਸਿੰਘ ਮਜੀਠੀਆ ਰਿਹਾ ਕਰਦਾ ਸੀ। ਸੰਮਤ ੧੮੮੧ ਬਿਕ੍ਰਮੀ ਨੂੰ ਓਸ ਨੇ ਏਥੇ ਇੱਕ ਵੱਡਾ ਦਾਲਾਨ ਬਣਵਾ ਕੇ ਓਸ ਵਿੱਚ ੩੧ ਗ੍ਰੰਥ ਸਾਹਿਬ ਖੁਲ੍ਹਵਾ ਕੇ ਪਾਠੀਆਂ ਗ੍ਰੰਥੀਆਂ ਦੇ ਗ਼ੁਜ਼ਾਰੇ ਲਈ ਜਾਗੀਰ ਧਰਮ ਅਰਥ ਹਮੇਸ਼ ਵਾਸਤੇ ਲਾ ਦਿੱਤੀ, ਜੋ ਹੁਣ

ਤੱਕ ਹੈ । ਜੇਹੜਾ ਪਾਠ ਨਹੀਂ ਕਰਦਾ ਓਸ ਦੀ ਜਾਗੀਰ ਖੁੱਸ ਜਾਂਦੀ ਹੈ । ਹੁਣ ਭੀ ਗ੍ਰੰਥ ਸਾਹਿਬ ਪੜ੍ਹਦੇ ਹਨ॥ ਰਵਾਲਸਰ ਦੇ ਪੰਡੇ ਤਾਂ ਓਨ੍ਹਾਂ ਨੂੰ ਗਣੇਸ਼ਾਦਿਕ ਦੇਵਤਾ ਆਖਦੇ ਹਨ ਪਰ ਮਾਲੂਮ ਹੁੰਦਾ ਹੈ ਕਿ ਪਹਿਲੇ ਕਿਸੀ ਨੇ ਕਾਠ ਦੇ ਤਖ਼ਤੇ ਉੱਤੇ ਮਿੱਟੀ ਪੱਥਰ ਰੱਖ ਕੇ ਓਸ ਪਰ ਝਾੜ ਦਰੱਖਤ ਜੋ ਹੁਣ ਭੀ ਬਾਂਸੀ ਆਦਿਕ ਹਨ ਲਾ ਦਿੱਤੇ। ਓਨ੍ਹਾਂ ਦੀਆਂ ਜੜ੍ਹਾਂ ਨੇ ਵੱਟਯਾਂ ਨੂੰ ਫੜ ਰੱਖਿਆ ਹੈ , ਏਸ ਕਰ ਕੇ ਡੁੱਬਦੇ

ਨਹੀਂ ਤੇ ਪੌਣ ਦੇ ਪ੍ਰੇਰੇ ਹੋਏ ਐ ਧਰ ਓਧਰ ਤੁਰਦੇ ਫਿਰਦੇ ਹਨ। ਏਥੇ ਮਨੀਕਰਣ ਕੁੰਡ ੧, ਰਾਮ ਕੁੰਡ ੨, ਸੀਤਾ ਕੁੰਡ ੩, ਲਛਮਣ ਕੁੰਡ ੪, ਹਨੂੰਮਾਨ ਕੁੰਡ ੫; ਏਹ ਪੰਜ ਕੁੰਡ ਹਨ। ਏਨ੍ਹਾਂ ਵਿੱਚੋਂ ਚਾਰ ਕੁੰਡ ਤਾਂ ਠੰਢੇ ਹਨ ਤੇ ਪੰਜਵਾਂ ਮਨੀਕਰਣ ਦਾ ਕੁੰਡ ਐ ਸਾ ਤੱਤਾ ਹੈ ਕਿ ਹੱਥ ਨਹੀਂ ਲਾਯਾ ਜਾਂਦਾ। ਆਖਦੇ ਹਨ ਏਸ ਦੇ ਹੇਠ ਸ਼ੇਸ਼ਨਾਗ ਹੈ । ਫੁੰਕਾਰੇ ਜਿਹੇ ਵੱਜਦੇ

ਠੁਮਰੇ ਜੇਹੇ ਮਣਕੇ ਚਿੱਟੇ ਚਿੱਟੇ ਬਰਸਦੇ ਹਨ ਓਹੋ ਪ੍ਰਸ਼ਾਦ ਲੋਗ ਲਿਆਉਂਦੇ ਹਨ। ਡੇਢ ਗਜ਼ ਚੌੜਾ ਦੋ ਗਜ਼ ਲੰਬੇ ਕੁੰਡ ਵਿੱਚ ਇੱਕ ਫੁੱਟ ਪਾਣੀ ਨੀਚੇ ਪੱਥਰ ਹੈ । ਓਸੇ ਵਿੱਚ ਖਦਬਦ ਖਦਬਦ ਰਿਝਦਾ ਹੋਯਾ ਪਾਣੀ ਤੇ ਭਾਫ ਦਾ ਬੰਬਾ ਨਿੱਕਲਦਾ ਰਹਿੰਦਾ ਹੈ । ਰੋਟੀ ਪੂਰੀ ਵਾਂਗੂੰ ਪੱਕ ਜਾਂਦੀ ਹੈ । ਜੇ ਚਾਵਲ ਕੱਪੜੇ

ਵਿੱਚ ਬੰਨ ਕੇ ਸਿੱਟੀਏ ਤਾਂ ਰਿਝ ਜਾਂਦੇ ਹਨ। ਓਥੋਂ ਸਤ ਕੋਹ ਗੰਗਾ ਨਾਮ ਨਦੀ ਜਲ ਦੀ ਕੁੰਡ ਜੇਹੀ ਹੈ , ਓਸ ਕੁੰਡ ਉੱਤੇ ਝਿਲੀ ਜੇਹੀ ਮਲਾਈ ਵਾਂਗੂੰ ਚਿੱਟੀ-ਚਿੱਟੀ ਆ ਜਾਂਦੀ ਹੈ , ਓਸ ਨੂੰ (ਹਮਨੋਂ ਢਕੌਂਸਲਾ ਲਾ ਕੇ) ਆਖਦੇ ਹਨ ਏਹ ਸ਼ਿਵਜੀ ਨੇ ਦੁੱਧ ਦੀ ਗੰਗਾ ਸ੍ਵਾਮਿਕਾਰਤਕ ਵਾਸਤੇ ਚਲਾਈ ਸੀ। ਓਸ ਨੂੰ ਹੋਰ

ਵੰਨੀਂ ਉੱਪਰ ਆਏ ਤੇ ਦੂਣ ਕਹਿਲੂਰ ਨੂੰ ਦੇਖਦੇ ਹੋਏ ਕੀਰਤਪੁਰ ਦੇ ਪਾਸ ਪਹਾੜ ਉੱਤੇ ਬੁੱਢਣਸ਼ਾਹ ਬੁੱਢਣਸ਼ਾਹ ਫ਼ਕੀਰ ਜੋ ਦਰਸ਼ਨ ਦਾ ਅਭਿਲਾਖੀ ਬੈ ਠਾ ਸੀ ਓਸ ਨੂੰ ਦਰਸ਼ਨ ਜਾ ਦਿੱਤਾ ਅਤੇ ਗਯਾਨ ਚਰਚਾ ਕਰ ਅਤਿ ਆਨੰਦ ਪਾਏ। ਫੇਰ ਫ਼ਕੀਰ ਮੂਸੇ ਪੈ ਗੰਬਰ ਵਾਂਗੂੰ ਬੱਕਰੀਆਂ ਰੱਖਦਾ ਹੁੰਦਾ ਸੀ ਅਤੇ ਦੁੱਧ ਹੀ ਪੀ ਛੱਡਦਾ ਸੀ। ਏਸ ਨੇ ਬਾਬੇ ਜੀ ਦੀ ਭੇਟਾ ਭੀ ਦੁੱਧ ਹੀ ਕੀਤਾ। ਬਾਬੇ ਆਖਯਾਏਹ ਦੁੱਧ

ਸਾਡੀ ਅਮਾਨਤ ਰੱਖ ਛੱਡੋ ਫੇਰ ਲਵਾਂਗੇ।ਦੋ ਦਿਨ ਗਯਾਨ ਚਰਚਾ ਕਰ ਕੇ ਅਨੰਦ ਰਹੇ। ਫੇਰ ਓਥੋਂ ਤੁਰ ਨਾਲਾਗੜ੍ਹ, ਦੂਣ ਹੰਡੂਰ ਦਾ ਸੈ ਲ ਕਰਦੇ ਹੋਏ ਪੰਜੌਰ, ਧਾਰਾ ਤੀਰਥ ਕਿਨਾਰੇ ਜਾ ਉੱਤਰੇ। ਉਥੇ ਕਈ ਪ੍ਰਕਾਰ ਦੇ ਸਾਧੂ, ਸਿੱਧ, ਸੰਤ ਦੇਖੇ। ਅਰਥਾਤ ਕੋਈ ਪੁੱਠਾ ਲਟਕਯਾ ਹੋਯਾ, ਕੋਈ ਧੂਣੀਆਂ ਤਪਦਾ ਹੋਯਾ, ਕੋਈ ਖੜੇਸਰੀ, ਕੋਈ

ਉਰਧਬਾਹੂ, ਕੋਈ ਨਾਂਗਾ, ਕੋਈ ਮੋਨੀ ਆਦਿਕ। ਇਨ੍ਹਾਂ ਨੂੰ ਦੇਖ ਕੇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ: ਮਃ ੧ ॥ ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥ ਅੰਨੁ ਨ ਖਾਇਆ ਸਾਦੁ ਗਵਾਇਆ

॥ ਬਹੁ ਦੁਖੁ ਪਾਇਆ ਦੂਜਾ ਭਾਇਆ ॥ ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ

॥ ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਨਾਨਕ ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥

(ਵਾਰ-ਆਸਾ, ਮਃ ੧ ੪੬੭-੬੮)

ਦੇਵਤੇ ਅਤੇ ਸ਼ਿਵ ਗਣ ਚੋਰੀਏ ਪੀ ਜਾਣ। ਏਸ ਲਈ ਸ਼ਿਵਜੀ ਨੇ ਸਰਾਪ ਦੇ ਕੇ ਪਾਣੀ ਕਰ ਦਿੱਤਾ। ਓਸ ਦਾ ਸੁਆਦ (ਜ਼ਮੀਨ ਦੀ ਤਾਸੀਰ ਕਰ ਕੇ) ਕੱਚੀ ਲੱਸੀ ਵਰਗਾ ਹੈ।

ਦੂਧ ਇਮਾਨਤ ਬਾਬੇ ਜੀ ਦਾ ਬੁੱਢਣਸ਼ਾਹ ਨੇ ਧਰਤੀ ਵਿੱਚ ਦੱਬ ਕੇ ਬਚਨ ਕੀਤਾ ਧਰਤੀ ਮਾਤਾ ਏਹ ਇਮਾਨਤ ਨਾਨਕ ਨਿਰੰਕਾਰੀ ਦੀ ਹੈ ਬਿਗੜੇ ਨਾ। ਏਹ ਆਖ ਕੇ ਆਪ ਤਾਂ ਸਮਾਧੀ ਲਾ ਕੇ ਬੈਠਾ ਰਿਹਾ। ਸੌ ਬਰਸ ਗੁਜ਼ਰਿਆ ਗੁਰੂ ਹਰਿਗੋਬਿੰਦ ਜੀ ਜਦ ਕੀਰਤਪੁਰ ਗਏ ਤਾਂ ਬੁੱਢਣਸ਼ਾਹ ਤੋਂ ਦੁੱਧ ਅਮਾਨਤ ਆਪਣੀ ਮੰਗੀ। ਓਸ

ਫ਼ਕੀਰ ਨੇ ਆਖਿਆ ਭਾਵੇਂ ਤੁਸੀਂ ਗੁਰੂ ਨਾਨਕ ਦੀ ਗੱਦੀ ਪਰ ਓਹੋ ਰੂਪ ਹੋ ਤਾਂ ਭੀ ਦੂਧ ਅਮਾਨਤ ਜਿਸ ਸਰੂਪ ਵਿੱਚ ਰੱਖੀ ਹੈ ਜੇ ਤੁਸੀਂ ਸਮਰਥ ਹੋ ਤਾਂ ਓਹੋ ਦਿਖਾ ਕੇ ਲੈ ਲਓ। ਗੁਰੂ ਜੀ ਨੇ ਆਪਣੇ ਵੱਡੇ ਬੇਟੇ ਗੁਰਦਿੱਤੇ ਜੀ ਨੂੰ ਸੈਨਤ ਕੀਤੀ ਓਹ ਉੱਠ ਕੇ ਗਿਆ। ਓਥੇ ਜੋ

ਜਲ ਵਗਦਾ ਸੀ ਤੇ ਹੁਣ ਭੀ ਵਗਦਾ ਰਹਿੰਦਾ ਹੈ ਓਸ ਵਿੱਚ ਇਸ਼ਨਾਨ ਕੀਤਾ, ਤਾਂ ਸਰਬ ਪ੍ਰਕਾਰ ਕਰ ਕੇ ਗੁਰੂ ਨਾਨਕ ਜੀ ਦਾ ਸਰੂਪ ਬਣ ਗਿਆ। ਜਾਂ ਏਨ੍ਹਾਂ ਨੇ ਆਉਂਦਾ ਦੇਖਯਾ ਤਾਂ ਗੁਰੂ ਹਰਿਗੋਬਿੰਦ ਜੀ ਨੇ ਆਸਨ ਛੱਡ ਕੇ ਆਖਿਆਆਓ ਬਾਬਾ ਜੀ! ਬੈਠੋ।ਬੁੱਢਣਸ਼ਾਹ ਨੇ ਦੁੱਧ ਲਿਆ ਕੇ ਅੱਗੇ ਰੱਖ

ਦਿੱਤਾ। ਗੁਰਦਿੱਤਾ ਜੀ ਨੇ ਫੜ ਲੀਤਾ। ਓਸੇ ਦਿਨ ਤੋਂ ਓਸ ਨੂੰ ਬਾਬਾ ਗੁਰਦਿੱਤਾ ਆਖਣ ਲੱਗ ਪਏ, ਬੁੱਢਣਸ਼ਾਹ ਨੇ ਅਮਾਨਤ ਦੇ ਕੇ ਦੇਹ ਤਿਆਗ ਦਿੱਤੀ।

ਏਹ ਸ਼ਬਦ ਸੁਣ ਕੇ ਸਭ ਲੋਕ ਬਾਬੇ ਜੀ ਦੇ ਸੇਵਕ ਬਣ ਗਏ ਤੇ ਸਤਿਨਾਮ ਜਪਣ ਲੱਗੇ। ਇੱਥੇ ਅਖੈ ਤੀਜ ਨੂੰ ਸਭ ਲੋਕ ਧਾਰਾ ਤੀਰਥ ਦੇ ਇਸ਼ਨਾਨ ਕਰਦੇ ਹਨ। ਫੇਰ ਬਾਬਾ ਜੀ ਉਸ ਬਾਗ਼ ਵਿੱਚ ਜਾ ਬੈ ਠੇ ਜੋ ਫੀਰੋਜ਼ ਸ਼ਾਹ ਨੇ ਸੰਮਤ ੧੪੬੨ ਬਿਕ੍ਰਮੀ ਨੂੰ ਆਪਣੇ ਆਰਾਮ ਵਾਸਤੇ ਬਣਵਾਯਾ ਸੀ ਤੇ

ਜਿਸ ਦੀ ਨਕਲ ਸ਼ਾਲਾਬਾਗ਼ ਲਾਹੌਰ ਤੇ ਮੋਤੀਬਾਗ਼ ਪਟਿਆਲੇ ਵਿਖੇ ਬਣੇ ਹਨ। ਪੰਜੌਰ ਤੋਂ ਚੱਲ ਕੇ ਕਰੋਲ, ਸ਼ਿਮਲੇ, ਸਪਾਟੂ ਨਿਵਾਸੀ ਲੋਗਾਂ ਨੂੰ ਈਸ਼੍ਵਰ ਦੀ ਭਗਤੀ ਦ੍ਰਿੜ੍ਹਾ ਕਰ ਬਾਬਾ ਜੀ ਜੋਹੜਸਰ ਤੀਰਥ ਪਰ (ਜੋ ਗਿਸਸ਼ਾਈ ਦੀ ਛਾਵਣੀ ਤੋਂ ਤਿੰਨ ਕੋਹ ਹਰੀਪੁਰ ਪਟੇ ਪਿੰਡ ਪਾਸ ਹੈ ) ਜਾ ਠਹਿਰੇ। ਨਿਮਾਣੀ ਇਕਾਦਸ਼ੀ ਨੂੰ ਓਥੋਂ ਦੇ

ਮੇਲੇ ਪਰ ਬਹੁਤ ਸਿੱਧ ਸਾਧ ਭਾਗਤ ਜਗਤ ਦੇ ਲੋਗ ਆਏ ਤੇ ਮੂਰਤਾਂ ਅੱਗੇ ਨਿਰਤ ਕਰਨ ਲੱਗੇ ਤਾਂ ਬਾਬੇ ਜੀ ਨੇ ਸ਼ਬਦ ਬੋਲਿਆ: ਆਸਾ ਮਹਲਾ ੧ ॥ ਵਾਜਾ ਮਤਿ ਪਖਾਵਜੁ ਭਾਉ ॥ ਹੋਇ ਅਨੰਦੁ ਸਦਾ ਮਨਿ ਚਾਉ ॥ ਏਹਾ ਭਗਤਿ ਏਹੋ ਤਪ ਤਾਉ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥ ਪੂਰੇ

ਤਾਲ ਜਾਣੈ ਸਾਲਾਹ ॥ ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥ ਸਤੁ ਸੰਤੋਖੁ ਵਜਹਿ ਦੁਇ ਤਾਲ ॥ ਪੈ ਰੀ ਵਾਜਾ ਸਦਾ ਨਿਹਾਲ ॥ ਰਾਗੁ ਨਾਦੁ ਨਹੀ ਦੂਜਾ ਭਾਉ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥ ਭਉ ਫੇਰੀ ਹੋਵੈ ਮਨ ਚੀਤਿ ॥ ਬਹਦਿਆ ਉਠਦਿਆ ਨੀਤਾ ਨੀਤਿ ॥ ਲੇਟਣਿ ਲੇਟਿ

ਜਾਣੈ ਤਨੁ ਸੁਆਹੁ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥ ਸਿਖ ਸਭਾ ਦੀਖਿਆ ਕਾ ਭਾਉ ॥ ਗੁਰਮੁਖਿ ਸੁਣਣਾ ਸਾਚਾ ਨਾਉ ॥ ਨਾਨਕ ਆਖਣੁ ਵੇਰਾ ਵੇਰ ॥ ਇਤੁ ਰੰਗਿ ਨਾਚਹੁ ਰਖਿ ਰਖਿ ਪੈ ਰ ॥੪॥੬॥

(ਆਸਾ, ਮਃ ੧ - ੩੫੦) ਏਹ ਸ਼ਬਦ ਸੁਣਾ ਕੇ ਬਾਬੇ ਨੇ ਆਖਯਾਏਹ ਨੱਚਣ ਕਲਿਆਣਕਾਰੀ ਹੈ ਅਤੇ ਜਿਹੜਾ ਲੋਕ ਦਿਖਾਵਾ ਤੁਸੀਂ ਨੱਚਦੇ ਹੋ ਏਹ ਨਿਕੰਮਾ ਹੈ । ਏਹ ਸੁਣ ਕੇ ਓਹ ਨੱਚਣੋਂ ਤਾਂ ਹੱਟ ਗਏ ਪਰ ਹੋਰ ਅਨੇਕ ਤਰ੍ਹਾਂ ਦੇ ਬਾਜੇ ਬਜਾਉਣ ਤੇ ਬੱਕਰੇ ਮਾਰਨ ਲੱਗੇ, ਜੋ ਮੁੰਡਿਆਂ ਦੇ ਮੁੰਡਨ ਕਰਨ ਸਮੇਂ ਚੜ੍ਹਾਉਣੇ ਸੁੱਖੇ ਹੋਏ ਸਨ।

ਏਹ ਅਨੀਤ ਹੁੰਦੀ ਦੇਖ ਕੇ ਬਾਬੇ ਜੀ ਨੇ ਸ਼ਬਦ ਬੋਲਿਆ: ਭਰਮ ਕੂਪ ਮੈ ਪਾਇਓ ਸੰਸਾਰਾ ॥ ਮੂਰਖ ਅੰਧੇ ਅੰਧ ਅੰਧਾਰਾ ॥ ਪਾਥਰ ਪੂਜੇ ਮੁਗਧ ਗਵਾਰੇ ॥ ਓਹ ਆਪ ਡੁਬੈ ਤੁਮ ਕੋ ਕਹਾ ਤਾਰੇ ॥ ਜੜ ਪਾਹਨ ਕੋ ਮਾਨੈ ਪੀਵ ॥ ਤਿਸ ਕੇ ਆਗੇ ਮਾਰੈ ਜੀਵ ॥ ਜਾਨਤ ਨਾਹੀ ਸਾਕਤ

ਅੰਧੇ ॥

ਲਖ ਚੁਰਾਸੀ ਭਰਮੈ ਬੰਧੇ ॥ ਪਾਹਿਨ ਕੋ ਪੂਜੈ ਸਿਰਨਾਵੈ ॥ ਆਪ ਡੁਬੈ ਸੋ ਕੁਲੈ ਡੁਬਾਵੈ ॥ ਸਿਧ ਪੀਰ ਗੁਰੁ ਮੂਢ ਘਨੇਰੇ ॥ ਪ੍ਰਭੁ ਤੇ ਬੇਮੁਖ ਮਾਇਆ ਕੇ ਚੇਰੇ ॥ ਫਿਰ ਫਿਰ ਜਨਮੈ ਆਵਹਿ ਜਾਹੀ ॥ ਨਰਕ ਘੋਰ ਮੈ ਗੋਤੇ ਖਾਹੀ ॥ ਭਾਗ ਹੋਇ ਤਾ ਸਤਗੁਰੁ ਪਾਏ ॥

ਸਾਧਸੰਗ ਹਰਿ ਸੇਵ ਕਮਾਏ ॥ ਹਰਿ ਕੀ ਭਗਤਿ ਕਰੇ ਮਨ ਲਾਇ ॥ ਤਉ ਨਾਨਕ ਮੋਖੰਤਰ ਪਾਇ ॥

(ਇਹ ਗੁਰਬਾਣੀ ਨਹੀਂ) ਏਹ ਸ਼ਬਦ ਸੁਣ ਕੇ ਗੁਰੂ ਸਾਹਿਬ ਪਾਸ ਬੇਅੰਤ ਲੋਕ ਇਕੱਠੇ ਆ ਹੋਏ। ਤਾਂ ਬਾਬੇ ਜੀ ਆਖਿਆ, ਤੁਸੀਂ ਵੱਡੇ ਮੂਰਖ ਹੋ। ਜੜ੍ਹ ਅੱਗੇ ਚੇਤੰਨ ਨੂੰ ਮਾਰ ਕੇ ਜੜ੍ਹ ਨੂੰ ਪ੍ਰਸੰਨਯ ਕਰਨ ਲਈ ਮਹਾਂ ਹੱਤਿਆ ਕਰਦੇ ਹੋ ਤੇ ਹਤਿਆਰੇ ਬਣਦੇ ਹੋ। ਸਰਬ ਸ਼ਕਤੀਵਾਨ ਪ੍ਰਮੇਸ਼੍ਵਰ ਤਾਂ ਸਾਰੇ ਇੱਕੋ ਜਿਹਾ ਹੈ । ਓਸ ਦੀ

ਭਗਤੀ ਤੁਸੀਂ ਨਹੀਂ ਕਰਦੇ। ਸੱਚੇ ਪ੍ਰਮੇਸ਼੍ਵਰ ਤੋਂ ਬੇਮੁਖ, ਜੜ੍ਹ ਪ੍ਰਿਤਮਾ ਨੂੰ ਪੂਜਣ ਵਾਲੇ ਚੁਰਾਸੀ ਨਰਕ ਤੇ ਚੌਰਾਸੀ ਲੱਖ ਜੋਨ ਭੋਗਣਗੇ। ਤਾਂ ਤੇ ਈਸ਼੍ਵਰ ਦੀ ਭਗਤੀ ਸੰਤਾਂ ਦੀ ਸੇਵਾ ਸਤਸੰਗ ਕੀਤਾ ਕਰੋਗੇ, ਤਦ ਤੁਹਾਡੀ ਕਲਯਾਣ ਹੋਵੇਗੀ।ਬਾਬੇ ਜੀ ਦੇ ਸੱਚੇ ਬਚਨ ਸੁਣ ਕੇ ਸਭ ਦੇ ਮਨ ਫਿਰ ਗਏ। ਸੇਵਕ ਹੋ ਕੇ ਸ੍ਵਾਸ

ਸ੍ਵਾਸ ਸ੍ਰੀ ਵਾਹਿਗੁਰੂਸ੍ਰੀ ਵਾਹਿਗੁਰੂਜਾਪ ਕਰਨ ਲੱਗੇ ਤੇ ਹੁਣ ਤਾਈਂ ਗੁਰੂ ਘਰ ਦੇ ਸੇਵਕ ਹਨ। ਗੁਰੂ ਅਮਰਦਾਸ ਜੀ ਨੇ ਏਨ੍ਹਾਂ ਪਰਬਤਾਂ ਦੀ ਸਿੱਖੀ ਬਾਬੇ ਗੰਗਾਦਾਸ ਨੂੰ ਬਖ਼ਸ਼ ਦਿੱਤੀ, ਜਿਸ ਕਰ ਕੇ ਹੁਣ ਓਸੇ ਦੀ ਸੰਤਾਨ ਵਿੱਚੋਂ ਬਾਬਾ ਸੁੰਦਰ ਸਿੰਘ ਏਸ ਦੇਸ ਦਾ ਗੁਰੂ ਬਣਿਆ ਹੋਇਆ ਹੈ । ਓਨ੍ਹਾਂ ਦਾ

ਸਾਰਾ ਬ੍ਰਿਤਾਂਤ ਪੰਜਵੇਂ ਹਿੱਸੇ ਵਿੱਚ ਹੈ । ਜੋਹੜਸਰੋਂ ਚੱਲ ਕੇ ਤੀਹ ਕੋਹ ਉੱਤਰ ਵੱਲ ਜੋ ਪੰਦ੍ਰਾਂ ਹਜ਼ਾਰ ਫੁੱਟ ਉੱਚਾ ਪਹਾੜ ਹੈ ਬਾਬਾ ਜੀ ਓਸ ਦੇ ਸਿਖਰ ਜਾ ਰਹੇ। ਮਰਦਾਨਾ ਦੇਖ ਕੇ ਹੈ ਰਾਨ ਹੋ ਗਿਆ। ਓਥੋਂ ਦੇ ਵਸਨੀਕ ਪਾਣੀ ਤੋਂ ਬੜੇ ਤੰਗ ਸਨ। (ਜਿਸ ਤਰ੍ਹਾਂ ਸੰਮਤ ੧੯੩੨ ਬਿਕ੍ਰਮੀ ਤੋਂ ਪਹਿਲੇ ਸ਼ਿਮਲੇ ਦੇ

ਪਹਾੜ ਦੇ ਵਸਨੀਕ ਪਾਣੀ ਤੋਂ ਤੰਗ ਸਨ) ਗਊਆਂ ਨੂੰ ਤਾਂ ਪਾਣੀ ਮਿਲਣਾ ਬਹੁਤ ਹੀ ਮੁਸ਼ਕਲ ਸੀ। ਗੁਰੂ ਸਾਹਿਬ ਦਾ ਸ਼ਬਦ ਸੁਣ ਕੇ ਬਹੁਤ ਲੋਕ ਫਲ, ਫੁੱਲ, ਕੰਦ ਮੂਲ, ਦੁੱਧ, ਮੱਖਣ ਲੈ ਕੇ ਗੁਰੂ ਜੀ ਪਾਸ ਆਏ। ਓਨ੍ਹਾਂ ਦੀ ਰਹਿਤ ਰਿਖੀਆਂ ਮੁਨੀਆਂ ਵਾਲੀ ਦੇਖ ਕੇ ਗੁਰੂ ਜੀ ਬਹੁਤ ਖ਼ੁਸ਼ ਹੋਏ। ਓਨ੍ਹਾਂ

ਨੂੰ ਅਨੰਦ ਕੁਸ਼ਲ ਪੁੱਛਿਆ ਤਾਂ ਓਨ੍ਹਾਂ ਦਾ ਮੁਖੀਆ ਜੋ ਮਾਹੀਆ ਭਗਤ ਮਾਹੀਆ ਨਾਮ ਭਗਤ ਸੀ, ਓਸ ਨੇ ਅਤਿ ਨਿੰਮ੍ਰ ਹੋ ਕੇ ਆਖਯਾਮਹਾਰਾਜ! ਹੋਰ ਤਾਂ ਸਭ ਪ੍ਰਕਾਰ ਆਨੰਦ ਹੈ ਪਰ ਜਲ ਦੀ ਬਹੁਤ ਤੰਗੀ ਹੈ । ਚਾਰ ਪੰਜ ਕੋਹ ਹਠਾੜ ਵਿੱਚੋਂ ਜਾ ਕੇ ਜਲ ਲੱਭਦਾ ਹੈ । ਗਊਆਂ ਪਿਆਸੀਆਂ ਮਰ ਜਾਂਦੀਆਂ ਹਨ।ਬਾਬੇ ਜੀ ਨੇ ਬਚਨ ਕੀਤਾਕਰਤਾਰ ਦੇ ਘਰ ਸਭੋ ਕੁਛ ਹ

। ਓਸੇ ਦੀ ਭਗਤੀ ਕਰੋ। ਪੱਥਰ ਅੱਗੇ ਮੱਥਾ ਰਗੜਨਾ ਛੱਡ ਦਿਓ।ਤਦ ਓਹ ਬਚਨ ਮੰਨ

ਮਾਹੀਏ ਭਗਤ ਨੇ ਓਸੇ ਸੋਮੇਂ ਉੱਤੇ ਪੱਕਾ ਤਲਾਉ ਬਣਾ ਦਿੱਤਾ ਸੀ ਜਿਸ ਕਰ ਕੇ ਓਸ ਦਾ ਨਾਮ ਮਾਹੀਸਰ ਹੈ । ਓਸੇ ਵਿੱਚੋਂ ਨਿੱਕੀਆਂ ਨਿੱਕੀਆਂ ਨਹਿਰਾਂ ਓਥੋਂ ਦੇ ਬਾਸ਼ਿੰਦੇ ਦੂਰ ਦੂਰ ਤੱਕ ਲੈ ਗਏ ਹਨ। ਮਾਹੀਏ ਦੀ ਸੰਤਾਨ ਵਿੱਚੋਂ ਹੁਣ ਭੀ ਝੱਲਾ ਨਾਮੇ ਭਗਤ ਵੱਡਾ ਪਰਤਾਪ ਵਾਲਾ ਹੈ । ਓਸ ਨੇ ਸਰਮੌਰ ਦੇ

ਪਹਾੜ ਤੱਕ ਗੁਰੂ ਕੀ ਸਿੱਖੀ ਬਹੁਤ ਬਿਸਥਾਰੀ ਹੈ। ਹੁੱਕੇ ਛੁਡਵਾ ਕੇ ਨਾਹਣ ਵਿੱਚ ਗੁਰੂ ਜੀ ਦਾ ਝੰਡਾ ਖੜਾ ਕਰ ਗੁਰਦਵਾਰੇ ਬਹੁਤ ਰੌਣਕ ਕਰ ਦਿੱਤੀ ਹੈ। ਏਹ ਸਭ ਪਹਾੜੀ ਲੋਕ ਦਾਉਂ ਪਿੰਡ ਵਾਲੇ ਗੰਗੂੰ ਸ਼ਾਹੀ ਸੁੰਦਰ ਸਿੰਘ ਨੂੰ ਗੁਰੂ ਕਰ ਕੇ ਮੰਨਦੇ ਹਨ।

ਖੜੋਤੇ ਤਾਂ ਬਾਬੇ ਜੀ ਨੇ ਮਾਹੀਏ ਤੋਂ ਇੱਕ ਥਾਉਂ ਤੋਂ ਸਿਲਾ ਚੁਕਵਾਈ ਤਾਂ ਓਥੋਂ ਹੀ ਵੱਡਾ ਭਾਰੀ ਸੁੰਮ ਨਿੱਕਲ ਪਿਆ। ਸੱਚ ਹੈ : ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥

(ਸੂਹੀ, ਮਃ ੫ - ੭੪੯) ਪਰਬਤੀ ਲੋਗ ਸਭ ਬਾਬੇ ਜੀ ਦੇ ਉਪਕਾਰੀ ਬਣ ਗਏ। ਮਾਹੀਏ ਭਗਤ ਪਰ ਬਾਬੇ ਦੀ ਬਹੁਤ ਕਿਰਪਾ ਹੋਈ। ਓਸ ਨੂੰ ਅੰਤ੍ਰੀਵ ਧਨ ਸਿੱਧੀ ਰਿੱਧੀ ਬਖ਼ਸ਼ ਕੇ ਨਿਹਾਲ ਕਰ ਦਿੱਤਾ। ਓਥੋਂ ਅੱਗੇ ਸਰਮੌਰ ਦੀ ਦੂਣ ਵਿੱਚ ਜਾ ਫਿਰੇ ਤੇ ਜਮਨਾ ਨਦੀ ਪਾਰ ਹੋ ਗੜਵਾਲ ਦੇ ਪਰਬਤ ਦਾ (ਜਿਸ ਨੂੰ ਹੁਣ ਡੇਹਰਾਦੂਣ ਆਖਦੇ ਹਨ

) ਸੈ ਲ ਕਰ ਕੇ ਮਨਸੂਰੀ, ਚਕਰੌਤੇ, ਬੁਸਹਿਰ ਆਦਿਕ ਵੱਡੇ ਵੱਡੇ ਪਰਬਤਾਂ, ਨਗਰਾਂ ਨਿਵਾਸੀਆਂ ਨੂੰ ਵਾਹਿਗੁਰੂ ਦੇ ਸਿਮਰਨ ਲਗਾਯਾ ਜਿਸ ਕਰ ਕੇ ਓਸ ਦੇਸ ਵਿੱਚ ਹੁਣ ਤੱਕ ਬਹੁਤ ਲੋਗ ਗੁਰੂ ਘਰ ਦੇ ਮਾਲਕ ਹਨ। ਏਥੋਂ ਤੁਰ ਕਾਂਸ਼ੀ ਜਾ ਰਹੇ। ਰਸਤੇ ਵਿੱਚ ਅਨੇਕ ਰਿਖੀ, ਮੁਨੀ, ਤਪਸਵੀ ਮਿਲੇ। ਪਰਸਪਰ ਵਾਰਤਾਲਾਪ ਕਰ ਅਨੰਦ ਉਠਾਏ। ਓਥੋਂ

ਅੱਗੇ ਜਮਨੋਤ੍ਰੀ, ਗੰਗੋਤ੍ਰੀ (ਜਿਥੋਂ ਗੰਗਾ ਜੀ ਨਿਕਲਦੀ ਹੈ ) ਪਹੁੰਚੇ। ਓਥੋਂ ਪਤਲੀ ਜੇਹੀ ਧਾਰ ਹਿਮਾਲੇ ਵਿੱਚੋਂ ਗਿਰਦੀ ਹੈ । ਕੇਵਲ ੯ ਹੱਥ ਚੌੜਾ ੧ ਹੱਥ ਡੂੰਘਾ ਜਲ ਹੈ । ਏਹ ਜਗ੍ਹਾ ਸਮੁੰਦ੍ਰ ਤੋਂ ੧੩੮੦੦ ਫੁੱਟ ਉੱਚੀ ਹੈ । ਇੱਥੋਂ ਤੋੜੀ ਇਸ਼ਨਾਨ ਕਰਨ ਕੋਈ ਕੋਈ ਹੀ ਜਾਂਦਾ ਹੈ । ਕਾਵੜੀਏ ਲੋਕ ਜੇਠ ਹਾੜ ਦੀ

ਬਹਾਰੇ ਗ਼ਰਮ ਕੱਪੜੇ ਪਹਿਨ ਗ਼ਰਮ ਚੀਜ਼ਾਂ ਖਾ ਕੇ ਓਥੋਂ ਗੰਗਾ ਜਲ ਲਿਆਉਂਦੇ ਹਨ। ਫੇਰ ਹਰਿਦ੍ਵਾਰ ਤੱਕ ਅਨੰਤ ਨਦੀਆਂ ਨਾਲੇ ਮਿਲ ਕੇ ਵੱਡਾ ਦਰਿਆਉ ਬਣ ਜਾਂਦਾ ਹੈ । ਗੁਰੂ ਸਾਹਿਬ ਗਊਮੁਖੀ ਤੱਕ ਪੁੱਜੇ ਜਿੱਥੇ ਗਊ ਦੇ ਮੂੰਹ ਵਰਗੀ ਖੱਡ ਵਿੱਚੋਂ ਜਲ ਦੀ ਧਾਰਾ ਪੈਂਦੀ ਹੈ । ਦਹਿਣੇ ਤਰਫ ਇੱਕ ਵੱਡੇ ਉੱਚੇ ਪਹਾੜ

ਪਰ (ਜਿਸ ਨੂੰ ਕਹਿਕਾ ਦਿਵਾਲ ਆਖਦੇ ਹਨ) ਜਾ ਪੁੱਜੇ। ਕਹਿਕਾ ਦਵਾਲ ਦੇ ਪਰਬਤ ਪਾਸ ਜੋ ਉੱਚੇ ਉੱਚੇ ਟਿੱਲੇ ਹਨ ਜਦ ਸੂਰਜ ਚੜ੍ਹਦਾ ਹੈ ਤਾਂ ਜਿਕੂੰ ਸੁਇਨੇ ਦੇ ਮੰਦਰ ਦੀ ਝਲਕ ਦੂਜੇ ਮੰਦਰ ਉੱਤੇ ਪਵੇ ਇਸ ਤਰ੍ਹਾਂ ਉਨ੍ਹਾਂ ਟਿੱਲਿਆਂ ਦਾ ਰੰਗ ਝਲਕਦਾ ਹੈ ਅਤੇ ਅਨੇਕ ਸਬਜ਼ੇ ਰੋਜ਼ ਪੈਂਦੇ ਰਹਿੰਦੇ ਹਨ। ਉਥੋਂ

ਪਰਲੀ ਤਰਫ ਅਤਿ ਸੁੰਦਰ ਚਮਤਕਾਰ ਇਸਤ੍ਰੀ ਮਰਦਾਂ ਦਾ ਭਾਈ ਬਾਲੇ ਮਰਦਾਨੇ ਨੂੰ ਵਿਖਾ ਕੇ ਉਥੋਂ ਸ਼ੀਘ੍ਰ ਹੱਟ ਆਏ ਕਿਉਂਕਿ ਮਰਦਾਨਾ ਓਧਰੇ ਜਾਣਾ ਚਾਹੁੰਦਾ ਸੀ। ਫੇਰ ਏਸੇ ਦੇਸ਼ ਦੀ ਰਾਜਧਾਨੀ ਸ਼ਿਰੀਨਗਰ ਵਿੱਚ ਜਾ ਬੈ ਠੇ। ਏਥੋਂ ਦਾ ਰਾਜਾ ਅਮਰਸ਼ਾਹ ਬਹੁਤ ਲੋਗਾਂ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਨੂੰ ਆਯਾ (ਏਸੇ ਦੀ ਸੰਤਾਨ ਦਾ

ਰਾਜਾ ਫਤੇਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਂਉਂਟੇ ਵਿੱਚ ਮਿਲਿਆ ਸੀ ਤੇ ਹੁਣ ਪ੍ਰਤਾਪ ਸ਼ਾਹ ਰਾਜਾ ਹੈ) ਗੂਰੂ ਜੀ ਨੇ ਓਨ੍ਹਾਂ ਨੂੰ ਪ੍ਰਮੇਸ਼੍ਵਰ ਦੀ ਭਗਤੀ ਕਰਨ ਲਾ, ਗੰਧਮਾਦਨ ਪਰਬਤ ਉੱਤੇ ਜੇਠ ਸੰਮਤ ੧੫੭੪ ਬਿਕ੍ਰਮੀ ਨੂੰ ਬਦਰੀਨਾਥ ਜਾ ਪਹੁੰਚੇ। ਓਥੋਂ ਦਾ ਮਹੰਤ ਸ਼ੰਕਰਾਚਾਰਯ ਦੀ ਕੁਲ ਵਿੱਚੋਂ ਦਰਾਵੜ ਦੇਸ਼ ਦਾ ਬ੍ਰਾਹਮਣ ਰਾਵਲ

ਸੰਗਿਆ ਵਾਲਾ ਅਤੇ ਹੋਰ ਹੋਰ ਪੰਡੇ ਬਾਬੇ ਜੀ ਪਾਸ ਆਏ ਤੇ ਗੱਲਾਂ ਕਰਨ ਲੱਗੇਏਹ ਨਰਾਯਣ ਦੀ ਮੂਰਤਿ ਸਤਜੁਗ ਦੀ ਹੈ । ਜੈ ਨ ਮਤ ਦੇ ਲੋਗਾਂ ਨੇ ਬੇਅਦਬੀ ਬਹੁਤ ਕੀਤੀ। ਮੂਰਤ ਗੰਗਾਂ ਵਿੱਚ ਸਿੱਟ ਕੇ ਮੰਦਰ ਢਾਹ ਸਿੱਟਿਆ। ਏਹ ਮੰਦਰ ਫੇਰ ਬਣਿਆ ਹੈ ਅਤੇ ਸ਼ੰਕਰਾਚਾਰਯ ਨੇ ਮੂਰਤਿ ਥਾਪੀ ਹੈ ।ਏਹ

ਗੱਲਾਂ ਸੁਣ ਕੇ ਬਾਬੇ ਜੀ ਸ਼ਲੋਕ ਉਚਾਰਿਆ: ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥

(ਥਿਤੀ ਗਉੜੀ, ਮਃ ੫ - ੨੯੬) ਫੇਰ ਏਹ ਸ਼ਬਦ ਉਚਾਰਿਆ ਜੋ ਪੰਜਵੇਂ ਗੁਰੂ ਜੀ ਨੇ ਭੀ ਰਾਗ ਗੌਂਡ ਵਿੱਚ ਉਚਾਰਿਆ ਹੈ ।

ਗੋਂਡ ਮਹਲਾ ੫ ॥ ਨਾਮੁ ਨਿਰੰਜਨੁ ਨੀਰਿ ਨਰਾਇਣ ॥ ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥ ਨਾਰਾਇਣ ਸਭ ਮਾਹਿ ਨਿਵਾਸ ॥ ਨਾਰਾਇਣ ਘਟਿ ਘਟਿ ਪਰਗਾਸ ॥ ਨਾਰਾਇਣ ਕਹਤੇ ਨਰਕਿ ਨ ਜਾਹਿ ॥ ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥ ਨਾਰਾਇਣ ਮਨ ਮਾਹਿ ਅਧਾਰ ॥ ਨਾਰਾਇਣ ਬੋਹਿਥ ਸੰਸਾਰ ॥ ਨਾਰਾਇਣ ਕਹਤ ਜਮੁ ਭਾਗਿ

ਪਲਾਇਣ ॥ ਨਾਰਾਇਣ ਦੰਤ ਭਾਨੇ ਡਾਇਣ ॥੨॥ ਨਾਰਾਇਣ ਸਦ ਸਦ ਬਖਸਿੰਦ ॥ ਨਾਰਾਇਣ ਕੀਨੇ ਸੂਖ ਅਨੰਦ ॥ ਨਾਰਾਇਣ ਪ੍ਰਗਟ ਕੀਨੋ ਪਰਤਾਪ ॥ ਨਾਰਾਇਣ ਸੰਤ ਕੋ ਮਾਈ ਬਾਪ ॥੩॥ ਨਾਰਾਇਣ ਸਾਧਸੰਗਿ ਨਰਾਇਣ ॥ ਬਾਰੰ ਬਾਰ ਨਰਾਇਣ ਗਾਇਣ ॥ ਬਸਤੁ ਅਗੋਚਰ ਗੁਰ ਮਿਲਿ ਲਹੀ ॥ ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥

(ਗੋਂਡ, ਮਃ ੫ ੮੬੭-੬੮) ਏਹ ਸ਼ਬਦ ਸੁਣ ਕੇ ਓਹ ਤਾਂ ਗਿੱਬ ਦੀ ਭੰਗ ਚੜ੍ਹਾ ਕੇ ਚੁੱਪ ਹੋ ਰਹੇ। ਬਾਬੇ ਜੀ ਨੇ ਆਖਯਾਤੁਹਾਡਾ ਇਹ ਨਾਰਾਯਣ ਝੂਠਾ ਹੈ । ਸੱਚਾ ਨਾਰਾਯਣ ਓਹ ਹੈ ਜਿਸ ਦਾ ਵਰਣਨ ਅਸਾਂ ਸ਼ਬਦਾਂ ਵਿੱਚ ਕੀਤਾ ਹੈ , ਤੁਸੀਂ ਭੀ ਓਸੇ ਦੀ ਸ਼ਰਨ ਫੜੋ। ਤੁਸੀਂ ਬਿਚਾਰ ਕੇ ਦੇਖੋ ਕਿ ਜਦ ਏਸ ਮੂਰਤਿ ਨੇ

ਜੈ ਨ ਮਤ ਵਾਲਿਆਂ ਤੋਂ ਹਾਰ ਮੰਨ ਲਈ ਤਾਂ ਤੁਸਾਡਾ ਭਲਾ ਕਦ ਕਰ ਸਕਦੀ ਹੈ ਬਾਬੇ ਦਾ ਉਪਦੇਸ਼ ਮੰਨ ਕੇ ਓਨ੍ਹਾਂ ਦੇ ਮਨ ਫਿਰ ਗਏ ਤੇ ਭਗਤੀ ਭਜਨ ਕਰਨ ਲੱਗੇ। ਏਥੇ ਜਿੱਥੇ ਬੈ ਠ ਕੇ ਬਾਬੇ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਤੇ ਸ਼ਬਦ ਉਚਾਰੇ ਸੇ ਓਸ ਜਗ੍ਹਾ ਧਰਮਸਾਲਾ ਵਿੱਚ ਹੁਣ ਆਤਮਾ

ਸਿੰਘ ਨਿਰਮਲਾ ਸੰਤ ਹਮੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦਾ ਹੈ ਤੇ ਅਭਯਾਗਤ ਸਾਧ ਵਰੋਸਾਉਂਦੇ ਹਨ। ਬੱਦਰੀਨਾਥ ਤੋਂ ਚੱਲ ਕੇ ਬਸੂਧਾਰ ਨੂੰ ਹੁੰਦੇ ਹੋਏ (ਜਿੱਥੇ ਪਾਂਡਵਾਂ ਦੇ ਸਰੀਰ ਜਿਗੇ ਸੇ) ਓਹ ਥਾਉਂ ਭਾਈ ਬਾਲੇ ਮਰਦਾਨੇ ਨੂੰ ਵਿਖਾ ਕੇ ਹਿਮਾਲੇ ਵਿੱਚ ਦੀ ਹੇਮਕੂੰਟ ਲੰਘ ਕੇ ਸਪਤ ਸ੍ਰਿੰਗ ਪਰਬਤ ਵਿੱਚ ਲੋਕ

ਪਾਲ ਤੀਰਥ ਕਿਨਾਰੇ ਜਾ ਬਿਰਾਜੇ। ਏਸੇ ਪਰਬਤ ਵਿੱਚ ਬੱਡੇ ਬੱਡੇ ਰਿਖੀ ਮੁਨੀ ਅਤੇ ਰਾਜੇ ਭਾਰਤਵਰਸ਼ ਦੇ ਰਾਜ ਤਯਾਗ ਤਯਾਗ ਕੇ ਤਪੱਸਯਾ ਕਰਦੇ ਰਹੇ ਹਨ। ਹੁਣ ਓਨ੍ਹਾਂ ਦੇ ਨਾਮ ਦੀਆਂ ਅਨੰਤ ਜਗ੍ਹਾ ਓਥੇ ਹਨ। ਹੁਣ ਭੀ ਓਥੇ ਅਨੇਕ ਮਹਾਤਮਾ ਬੀਤਰਾਗ ਰਹਿੰਦੇ ਹਨ। ਓਨ੍ਹਾਂ ਲਈ ਈਸ਼੍ਵਰ ਨੇ ਅਜਿਹੇ ਕੰਦ ਮੂਲ ਰਚ ਰੱਖੇ ਹਨ

ਜਿਨ੍ਹਾਂ ਦੇ ਖਾਣੇ ਕਰ ਬਲ ਤੇਜ਼ ਕ੍ਰਾਂਤ ਪ੍ਰਾਣ ਦੇਹ ਵਿੱਚ ਬਣੇ ਰਹਿੰਦੇ ਹਨ। ਸਪਤ ਸ੍ਰਿੰਗ

ਹੇਮਕੂੰਟ ਬੱਦਰੀਨਾਥ ਹੇਮਕੁੰਟ ਦੇ ਮੰਦਰ ਤੋਂ ਅੱਠ ਦਸ ਕੋਹ ਚੜ੍ਹਦੀ ਵੱਲ ੧੭ ਹਜ਼ਾਰ ੬ ਸੌ ੭੨ ਫੁੱਟ ਉੱਚਾ ਹੈ ਤੇ ਬਹੁਤ ਲੰਬਾ ਚੌੜਾ ਹੈ । ਜਦ ਓਥੇ ਪਾਲ ਤੀਰਥ ਪਰ ਗੁਰੂ ਜੀ ਦਾ

ਸਪਤ ਸ੍ਰਿੰਗ ਤੇ ਹੇਮਕੂੰਟ ਏਨ੍ਹਾਂ ਪਰਬਤਾਂ ਦਾ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਰਚੇ ਹੋਏ ਬਚਿਤ੍ਰ ਨਾਟਕ ਪੁਸਤਕਾਂ ਦੇ ਛੀਵੇਂ ਅਧਿਆਇ ਵਿੱਚ ਸੰਖੇਪ ਕਰ ਕੇ ਐਉਂ ਦੱਸਿਆ ਹੈ, ਯਥਾ: ਚੌਪਾਈ: ਅਬ ਮੈ ਆਪਣੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੋਹਿ ਆਨੋ॥

ਸ਼ਬਦ ਲੋਕਾਂ ਨੇ ਸੁਣਿਆ ਤਾਂ ਸਰਬਤ੍ਰ ਰਿਖੀ ਮੁਨੀ ਗੁਰੂ ਸਾਹਿਬ ਦੇ ਚੁਫੇਰੇ ਆ ਬੈ ਠੇ। ਤਾਂ ਗੁਰੂ ਜੀ ਨੇ ਸ਼ਬਦ ਬੋਲਿਆ: ਬਸੰਤੁ ਮਹਲਾ ੧ ॥ ਮੇਰੀ ਸਖੀ ਸਹੇਲੀ ਸੁਨਹੁ ਭਾਇ ॥ ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥ ਓਹੁ ਅਲਖੁ ਨ ਲਖੀਐ ਕਹਹੁ ਕਾਇ ॥ ਗੁਰਿ ਸੰਗਿ ਦਿਖਾਇਓ ਰਾਮ ਰਾਇ ॥੧॥ ਮਿਲੁ

ਸਖੀ ਸਹੇਲੀ ਹਰਿ ਗੁਨ ਬਨੇ ॥ ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ ॥ ਮਨਮੁਖੀ ਦੁਹਾਗਣਿ ਨਾਹਿ ਭੇਉ ॥ ਓਹੁ ਘਟਿ ਘਟਿ ਰਾਵੈ ਸਰਬ ਪ੍ਰੇਉ ॥ ਗੁਰਮੁਖਿ ਥਿਰੁ ਚੀਨੈ ਸੰਗਿ ਦੇਉ ॥ ਗੁਰਿ ਨਾਮੁ ਦ੍ਰਿੜਾਇਆ ਜਪੁ ਜਪੇਉ ॥੨॥ ਬਿਨੁ ਗੁਰ ਭਗਤਿ ਨ ਭਾਉ ਹੋਇ

॥ ਬਿਨੁ ਗੁਰ ਸੰਤ ਨ ਸੰਗੁ ਦੇਇ ॥ ਬਿਨੁ ਗੁਰ ਅੰਧੁਲੇ ਧੰਧੁ ਰੋਇ ॥ ਮਨੁ ਗੁਰਮੁਖਿ ਨਿਰਮਲੁ ਮਲੁ ਸਬਦਿ ਖੋਇ ॥੩॥ ਗੁਰਿ ਮਨੁ ਮਾਰਿਓ ਕਰਿ ਸੰਜੋਗੁ ॥ ਅਹਿਨਿਸਿ ਰਾਵੇ ਭਗਤਿ ਜੋਗੁ ॥ ਗੁਰ ਸੰਤ ਸਭਾ ਦੁਖੁ ਮਿਟੈ ਰੋਗੁ ॥ ਜਨ ਨਾਨਕ ਹਰਿ ਵਰੁ ਸਹਜ ਜੋਗੁ ॥੪॥੬॥

(ਬਸੰਤੁ, ਮਃ ੧ ੧੧੬੯੭੦) ਏਸੇ ਪ੍ਰਕਾਰ ਦੇ ਜਦ ਬਹੁਤ ਸਾਰੇ ਸ਼ਬਦ ਰਿਖੀਆਂ ਨੇ ਸੁਣੇ ਤਾਂ ਨਿਸ਼ਚੇ ਜਾਣ ਲਿਆ ਕਿ ਇਹ ਠੀਕ ਸਤਿਗੁਰੂ ਅਵਤਾਰ ਸੰਸਾਰ ਦੇ ਉਧਾਰ ਵਾਸਤੇ ਪ੍ਰਗਟ ਹੋਏ ਹਨ। ਕਲਿਜੁਗ ਵਿੱਚ ਸਤਿਗੁਰਾਂ ਦੀ ਸ਼ਰਨ ਲੀਤੇ ਬਿਨਾਂ ਜੀਵ ਦੀ ਕਲਿਆਣ ਨਾ ਹੁੰਦੀ ਸਮਝ ਕੇ ਸਭ ਨੇ ਅਸ਼ਟਾਖਰ ਮੰਤ੍ਰ ਪਰੇਮ ਭਗਤੀ ਦਾ ਪ੍ਰਕਾਰ ਬਾਬੇ ਜੀ ਤੋਂ

ਧਾਰਨ ਕਰ ਆਪ ਨੂੰ ਧੰਨਯ ਭਾਗੀ ਮੰਨਯਾ। ਸ਼ੰਭੂ, ਮੁੰਡਾਨ, ਬਾਮਦੇਵ, ਜੁਆਲ, ਸਨਕ ਆਦਿਕ ਤਪੋਧਨ ਤ੍ਰਿਕਾਲਦਰਸ਼ੀ ਸਨ। ਓਨ੍ਹਾਂ ਨੇ ਆਪਣੇ

ਹੇਮਕੂੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਤ ਹੈ ਤਹਾਂ॥ ਪੰਡ ਰਾਜ ਜਹ ਜੋਗ ਕਮਾਵਾ॥ ਸਪਤ ਸ੍ਰਿੰਗ ਤਿਹ ਨਾਮ ਕਹਾਵਾ॥ ਤਹਿੰ ਹਮ ਅਧਿਕ ਤਪੱਸਯਾ ਸਾਧੀ॥ ਮਹਾਕਾਲ ਕਾਲਕਾ ਅਰਾਧੀ॥ ਇਹ ਬਿਧਿ ਕਰਤ ਤਪਸਯਾ ਭਯੋ॥ ਦੁਇ ਤੇ ਏਕ ਰੂਪ ਹੈ ਗਯੋ। ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ ਬਿਧਿ ਜੋਗ ਸਾਧਨਾ ਸਾਧਾ॥ ਤਿਨ

ਜੋ ਕਰੀ ਅਲੱਖ ਕੀ ਸੇਵਾ॥ ਤਾਂ ਤੇ ਭਏ ਪ੍ਰਸੰਨ ਗੁਰ ਦੇਵਾ॥ ਤਿਨ ਪ੍ਰਭ ਜਬ ਆਇਸ ਮੁਹਿ ਦੀਆ॥ ਤਬ ਹਮ ਜਨਮ ਕਲੂ ਮੈ ਲੀਆ॥ ਅਕਾਲ ਪੁਰਖ ਵਾਚ ਇਸ ਕੀਟ ਪ੍ਰਤਿ) ਚੌਪਈ: ਮੈ ਅਪਨਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕਉ ਸਾਜਾ॥ ਜਾਹਿ ਤਹਾਂ ਤੈ ਧਰਮ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥

ਗੁਰੂ ਜੀ ਨੇ ਇਨ੍ਹਾਂ ਬਚਨਾਂ ਵਿੱਚ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਤਪ, ਭਜਨ ਕਰਨਾ ਪਿਛਲੇ ਜਨਮ ਵਿੱਚ ਦੱਸ ਕੇ ਏਹ ਭੀ ਦਿਖਾ ਦਿੱਤਾ ਹੈ ਕਿ ਮੇਰੀ ਮਾਤਾ ਪਿਤਾ ਨੂੰ ਅਕਾਲ ਪੁਰਖ ਨੇ ਵਰ ਦਿੱਤਾ ਕਿ ਤੁਸਾਡੇ ਘਰ ਪ੍ਰਤਾਪੀ ਪੁੱਤ੍ਰ ਹੋਵੇਗਾ। ਓਹ ਬਚਨ ਪੂਰਾ ਕਰਨ ਲਈ ਤੇ ਸਾਧੂਆਂ ਦੇ ਉਬਾਰਨ

ਵਾਸਤੇ ਦੁਸ਼ਟਾਂ ਦੇ ਸੰਘਾਰਨ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮੈ ਨੂੰ ਅਕਾਲ ਪੁਰਖ ਨੇ ਆਪਣਾ ਪੁੱਤ੍ਰ ਖ਼ਿਤਾਬ ਦੇ ਕੇ ਸੰਸਾਰ ਵਿੱਚ ਧਰਮ ਪ੍ਰਚਾਰ ਕਰਨ ਲਈ ਭੇਜਿਆ ਹੈ।

ਧੰਨਭਾਗ ਮੰਨ ਕੇ ਅਤਿ ਪ੍ਰਸੰਨ ਹੋ ਕਰ ਬੇਨਤੀ ਕੀਤੀਹੇ ਗੁਰੋ! ਅਸਾਂ ਨੇ ਬੇਅੰਤ ਜਪ ਤਪ ਕੀਤੇ, ਨਿਉਲੀ ਕਰਮ ਕਰ ਕਰ ਹਠ ਜੋਗ ਦੀ ਸਮਾਧੀ ਸਾਧੀ, ਉਮਰ ਵਧਾਈ, ਸ਼ਾਸਤ੍ਰ ਪੜ੍ਹੇ ਸੁਣੇ ਪਰ ਮਨ ਨੂੰ ਸ਼ਾਂਤੀ ਨਾ ਆਈ। ਅੱਜ ਆਪ ਦੇ ਬਚਨ ਸੁਣ ਕੇ ਸਾਡੇ ਕਪਾਟ ਖੁੱਲ੍ਹ ਗਏ। ਮਨ ਸ਼ਾਂਤ ਹੋ ਗਿਆ।

ਅਸਾਂ ਨਿਸ਼ਚੇ ਜਾਣ ਲੀਤਾ ਕਿ ਆਪ ਸੱਚੇ ਸਤਿਗੁਰੂ ਅਵਤਾਰ ਕਲਜੁਗੀ ਜੀਵਾਂ ਦੇ ਉਧਾਰ ਵਾਸਤੇ ਪ੍ਰਗਟ ਹੋਏ ਹੋ। ਹੁਣ ਐ ਸੀ ਕ੍ਰਿਪਾ ਕਰ ਕੇ ਜਿਸ ਤੋਂ ਅਦ੍ਵੈ ਤ ਗਯਾਨ ਅਨੰਨਯ ਭਗਤੀ ਬਣੀ ਰਹੇ।ਰਿਖੀਆਂ ਦੀ ਬੇਨਤੀ ਸੁਣ ਕੇ ਬਾਬਾ ਜੀ ਨੇ ਏਹ ਸ਼ਬਦ ਉਚਾਰਿਆ: ਮਾਰੂ ਸੋਲਹੇ ਮਹਲਾ ੧ ੴ ਸਤਿਗੁਰ ਪ੍ਰਸਾਦਿ ॥

ਸਾਚਾ ਸਚੁ ਸੋਈ ਅਵਰੁ ਨ ਕੋਈ ॥ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥ ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥ ਆਪਿ ਉਪਾਏ ਆਪਿ ਖਪਾਏ ॥ ਆਪੇ ਸਿਰਿ ਸਿਰਿ ਧੰਧੈ ਲਾਏ ॥ ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥ ਆਪੇ ਦਾਨਾ ਆਪੇ ਬੀਨਾ ॥ ਆਪੇ

ਆਪੁ ਉਪਾਇ ਪਤੀਨਾ ॥ ਆਪੇ ਪਉਣੁ ਪਾਣੀ ਬੈ ਸੰਤਰੁ ਆਪੇ ਮੇਲਿ ਮਿਲਾਈ ਹੇ ॥੩॥ ਆਪੇ ਸਸਿ ਸੂਰਾ ਪੂਰੋ ਪੂਰਾ ॥ ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥ ਆਪੇ ਪੁਰਖੁ ਆਪੇ ਹੀ ਨਾਰੀ ॥ ਆਪੇ ਪਾਸਾ ਆਪੇ ਸਾਰੀ ॥ ਆਪੇ

ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥ ਆਪੇ ਭਵਰੁ ਫੁਲੁ ਫਲੁ ਤਰਵਰੁ ॥ ਆਪੇ ਜਲੁ ਥਲੁ ਸਾਗਰੁ ਸਰਵਰੁ ॥ ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥ ਆਪੇ ਦਿਨਸੁ ਆਪੇ ਹੀ ਰੈ ਣੀ ॥ ਆਪਿ ਪਤੀਜੈ ਗੁਰ ਕੀ ਬੈ ਣੀ ॥ ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ

ਘਟਿ ਸਬਦੁ ਰਜਾਈ ਹੇ ॥੭॥ ਆਪੇ ਰਤਨੁ ਅਨੂਪੁ ਅਮੋਲੋ ॥ ਆਪੇ ਪਰਖੇ ਪੂਰਾ ਤੋਲੋ ॥ ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥ ਆਪੇ ਧਨਖੁ ਆਪੇ ਸਰਬਾਣਾ ॥ ਆਪੇ ਸੁਘੜੁ ਸਰੂਪੁ ਸਿਆਣਾ ॥ ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥ ਪਉਣੁ ਗੁਰੂ ਪਾਣੀ ਪਿਤ ਜਾਤਾ

॥ ਉਦਰ ਸੰਜੋਗੀ ਧਰਤੀ ਮਾਤਾ ॥ ਰੈ ਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥ ਆਪੇ ਮਛੁਲੀ ਆਪੇ ਜਾਲਾ ॥

ਆਪੇ ਗਊ ਆਪੇ ਰਖਵਾਲਾ ॥ ਸਰਬ ਜੀਆ ਜਗਿ ਜੋਤਿ ਤੁਮਾਰੀ ਜੈ ਸੀ ਪ੍ਰਭਿ ਫੁਰਮਾਈ ਹੇ ॥੧੧॥ ਆਪੇ ਜੋਗੀ ਆਪੇ ਭੋਗੀ ॥ ਆਪੇ ਰਸੀਆ ਪਰਮ ਸੰਜੋਗੀ ॥ ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥ ਖਾਣੀ ਬਾਣੀ ਤੁਝਹਿ ਸਮਾਣੀ ॥ ਜੋ ਦੀਸੈ ਸਭ ਆਵਣ ਜਾਣੀ ॥ ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ

ਬੁਝਾਈ ਹੇ ॥੧੩॥ ਸਬਦੁ ਬੁਝਾਏ ਸਤਿਗੁਰੁ ਪੂਰਾ ॥ ਸਰਬ ਕਲਾ ਸਾਚੇ ਭਰਪੂਰਾ ॥ ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥ ਕਾਲੁ ਬਿਕਾਲੁ ਭਏ ਦੇਵਾਨੇ ॥ ਸਬਦੁ ਸਹਜ ਰਸੁ ਅੰਤਰਿ ਮਾਨੇ ॥ ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥ ਆਪਿ ਨਿਰਾਲਮੁ ਗੁਰ ਗਮ ਗਿਆਨਾ

॥ ਜੋ ਦੀਸੈ ਤੁਝ ਮਾਹਿ ਸਮਾਨਾ ॥ ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥

(ਮਾਰੂ, ਮਃ ੧ - ੧੦੨੦) ਏਹ ਸ਼ਬਦ ਸੁਣ ਕੇ ਸਭ ਰਿਖੀ ਮੁਨੀ ਅਦ੍ਵੈ ਤ ਗਿਆਨ ਨਿਸ਼ਚੇ ਕਰ ਆਨੰਦ ਹੋ ਗਏ। ਓਨ੍ਹਾਂ ਨੂੰ ਬ੍ਰਹਮਾ ਨੰਦ ਵਿੱਚ ਮਗਨ ਕਰ ਕੇ ਉੱਤ੍ਰਾਖੰਡ ਵਿੱਚ ਅਖੰਡ ਵਿਚਰ ਕੇ ਗੁਰੂ ਜੀ ਨੇ ਅਨੇਕ ਸੰਤ ਅਗਿਆਨ ਕਸੌਟੀ ਤੋਂ ਛੁਡਾ ਕੇ ਪਰਮੇਸ਼ਰ ਦੇ ਰਾਹ ਪਾਏ। ਕਿਉਂਕਿ ਓਹ ਕੋਈ ਊਰਧਬਾਹੂ ਕੋਈ ਕ੍ਰਿਸ਼ਚੰਦ੍ਰਾਇਣ ਕੋਈ ਜਲ ਧਾਰਾ

, ਕੋਈ ਖੜੇਸ੍ਰੀ, ਪੁੱਠਾ ਲਟਕਦਾ ਹੋਇਆ ਕਸ਼ਟ ਪਾ ਰਿਹਾ ਸੀ। ਬਾਬੇ ਜੀ ਨੇ ਸਹਿਜ, ਵੈ ਰਾਗਯ ਤੇ ਗਿਆਨ ਭਗਤੀ ਦ੍ਰਿੜ੍ਹਾ ਕੇ ਸਭ ਨੂੰ ਸੱਚੇ ਤੇ ਸਿੱਧੇ ਰਸਤੇ ਪਾਇਆ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗