ਚੇਤੂ ਮਸੰਦ ਦਾ ਪਾਜ ਅਰ ਸ਼ੇਰ ਦਾ ਦ੍ਰਿਸ਼ਟਾਂਤ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੪੯ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਅਗਲੇ ਦਿਨ ਜੋ ਮੁਲਤਾਨ ਦੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੋਈ ਸੀ। ਦੀਵਾਨ ਵਿੱਚ ਮਸੰਦਾਂ ਨੇ ਹਾਜ਼ਰ ਕੀਤੀ। ਓਨ੍ਹਾਂ ਜਥਾ ਜੋਗ ਭੇਟਾ ਚੜ੍ਹਾਈ। ਗੁਰੂ ਕੇ ਦਰਸ਼ਨ ਕਰ, ਬਚਨ ਮੰਨ ਕੇ ਮਨੋ ਕਾਮਨਾ ਪਾਈ। ਓਸੇ ਸਮੇਂ ਭਾਈ ਸ਼ੇਰ ਸਿੰਘ ਨੇ ਜੋ ਬਡਾ ਹਾਠਾ ਬਹਾਦਰ, ਦਲੇਰ ਸੂਰਬੀਰ ਸਿੱਖ ਸੀ, ਇੱਕ ਬਾਦਲੇ ਥਾਨ ਤੇ ਹੋਰ ਬੜੇ ਬੜੇ ਕੀਮਤੀ ਕਈ ਬਸਤ੍ਰ ਮਾਈਆਂ ਲਈ ਅਰਪਣ ਕੀਤੇ। ਜਾਂ ਗੁਰੂ ਜੀ ਨੇ ਓਨ੍ਹਾਂ ਵਲ ਝਾਤੀ ਪਾਈ ਤਾਂ ਓਸ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ! ਇੱਕ ਥਾਨ ਮਾਤਾ ਜੀ ਦੇ ਲਈ ਏਦੂੰ ਚੰਗਾ ਚੇਤੂ ਮਸੰਦ ਭਾਈ ਚੇਤੂ ਮਸੰਦ ਦੇ ਹੱਥ ਅੱਗੇ ਘੱਲਯਾ ਸੀ, ਜੋ ਆਪ ਨੇ ਦੇਖਯਾ ਹੋਵੇਗਾ। ਗੁਰੂ ਜੀ ਬੋਲੇਨਾ ਸਾਡੇ ਆਯਾ, ਤੇ ਨਾ ਹੀ ਅਸਾਂ ਦੇਖਯਾ ਹੈ।ਫੇਰ ਸਿੱਖ ਕਹਿਣ ਲੱਗਾ ਕਿ ਮੋਤੀਆਂ ਦਾ ਕੰਠਾ ਤੇ ਜੜਾਊ ਕੰਙਣ ਜੋ ਸਾਹਿਬਜ਼ਾਦੇ ਲਈ ਭੇਜੇ ਸੇ ਓਹ ਭੀ ਨਹੀਂ ਪਹੁੰਚੇ ਹੋਣੇ? ਇੱਕ ਹੋਰ ਸਿੱਖ ਪਾਸੋਂ ਬੋਲਯਾ ਕਿ ਬਾਦਲੇ ਦੀ ਘਗਰੀ ਚੇਤੂ ਦੀ ਇਸਤ੍ਰੀ ਦੇ ਲੱਕ ਤੇ ਸੋਨੇ ਦੇ ਜੜਾਊ ਕੰਗਣ ਮੰੁਡੇ ਦੀ ਹੱਥੀਂ ਮੈਂ ਦੇਖੇ ਹਨ ਕਿਯੋਂਕਿ ਓਹ ਪਹਿਨ ਕੇ ਸਾਡੇ ਘਰ ਵਿਵਾਹ ਵਿੱਚ ਆਏ ਸੇ। ਗੁਰੂ ਜੀ ਨੇ ਓਸੇ ਵੇਲੇ ਚੇਤੂ ਨੂੰ ਬੁਲਾ ਕੇ ਪੁਛਿਆ, ਤਾਂ ਓਨ ਆਖਿਆਏਸ ਸਿੱਖ ਨੂੰ ਚੋਰੀ ਕਰਨ ਦੇ ਸਬੱਬ ਝੂਠ ਬੋਲਣ ਦੀ ਬਾਣ ਹੈ। ਕਿਸ ਦੇ ਸਾਮ੍ਹਣੇ ਮੈਨੂੰ ਏਡੀਆਂ ਕੀਮਤੀ ਚੀਜ਼ਾਂ ਦਿੱਤੀਆਂ ਹਨਗੁਰੂ ਸਾਹਿਬ ਜੋ ਘਟ ਘਟ ਕੀ ਜਾਨਣਹਾਰੇ ਸੇ, ਉਨ੍ਹਾਂ ਦੇ ਪ੍ਰੇਰੇ ਹੋਏ ਪੱਖਾ ਕਰਨ ਵਾਲੇ ਸਿੱਖ ਨੇ ਚੇਤੂ ਦੀ ਜੋ ਵੱਡੀ ਸਾਰੀ ਪੱਗ ਬੰਨ੍ਹੀ ਹੋਈ ਸੀ, ਪੱਖਾ ਮਾਰ ਕੇ ਉਤਾਰ ਸਿੱਟੀ। ਜਿਸ ਵਿੱਚੋਂ ਓਹੋ ਮੋਤੀ ਤੇ ਛੱਲੇ ਛਾਪਾਂ ਜੜਾਊ ਨਿੱਕਲ ਪਏ। ਤਾਂ ਸਿੱਖ ਨੇ ਪਛਾਣ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ! ਦਸਵੇਂ ਹਿੱਸੇ ਦਾ ਮਾਲ ਕੰਗਣ ਜੜਾਊ, ਮੋਤੀਆਂ ਦੀ ਮਾਲਾ, ਮੋਹਰਾਂ ਇੱਕ ਬਾਦਲ ਦਾ ਥਾਨ ਗੁਰੂ ਕੀ ਭੇਟਾ ਜੀਕੂੰ ਏਹ ਭੇਜੀ ਸੀ, ਏਸੇ ਤਰ੍ਹਾਂ ਭਾਈ ਚੇਤੂ ਮਸੰਦ ਦੇ ਹੱਥ ਪਹਿਲੇ ਭੇਜਦੇ ਰਹੇ ਹਾਂ।ਏਹ ਬ੍ਰਿਤਾਂਤ ਸੁਣ ਕੇ ਗੁਰੂ ਜੀ ਨੇ ਚੇਤੂ ਨੂੰ ਪੁੱਛਿਆ, ਓਹ ਮੁੱਕਰ ਗਿਆ। ਜਦ ਉਸ ਦੇ ਘਰ ਦੀ ਤਲਾਸ਼ੀ ਕਰਾਈ ਤਾਂ ਕਈ ਚੀਜ਼ਾਂ ਜੋ ਸਿੱਖਾਂ ਨੇ ਗੁਰੂ ਜੀ ਨਮਿਤ ਭੇਜੀਆਂ ਸਨ , ਉਸ ਦੇ ਘਰੋਂ ਨਿੱਕਲ ਆਈਆਂ ਜਿਸ ਤੋਂ ਓਹ ਬਹੁਤ ਸ਼ਰਮਿੰਦਾ ਹੋਇਆ। ਓਸ ਦੀ ਇਸਤ੍ਰੀ ਨੇ ਜਾ ਕੇ ਮਾਤਾ ਜੀ ਦੇ ਚਰਨ ਫੜ ਲਏ। ਭਾਵੇਂ ਮਾਤਾ ਜੀ ਨੇ ਉਸ ਦੀ ਇਸਤ੍ਰੀ ਪਰ ਦਇਆ ਕਰ ਕੇ ਚੇਤੂ ਨੂੰ ਗੁਰੂ ਜੀ ਪਾਸੋਂ ਛੁਡਾ ਦਿੱਤਾ, ਪਰ ਤਾੜਨਾ ਸਭਨਾਂ ਮਸੰਦਾਂ ਨੂੰ ਬਹੁਤ ਹੋਈ, ਜਿਸ ਕਰ ਕੇ ਡਰਦੇ ਮਾਰੇ ਬਹੁਤ ਵਸਤਾਂ ਜੋ ਸਿੱਖਾਂ ਦੇ ਘਰਾਂ ਤੋਂ ਲਿਆ ਕੇ ਚੁਰਾ ਰਖੀਆਂ ਸਨ, ਅੱਗੇ ਪਿੱਛੇ ਅਨ੍ਹੇਰੇ ਸਵੇਰੇ ਮਾਤਾ ਜੀ ਪਾਸ ਪੁਚਾ ਦਿੱਤੀਆਂ ਤੇ ਅੱਗੇ ਨੂੰ ਅਜੇਹੇ ਕੰਨ ਹੋਏ ਕਿ ਜੋ ਕੁਛ ਸਿੱਖਾਂ ਪਾਸੋਂ ਮਸੰਦ ਲਿਆਉਣ, ਓਹ ਸਭ ਵਸਤੂ ਗੁਰੂ ਕਿਆਂ ਅੱਗੇ ਲਿਆ ਰੱਖਣ। ਪਰ ਸਲਾਹਾਂ ਗੁਰੂ ਕੇ ਵਿਰੁੱਧ ਬਹੁਤ ਕਰਨ ਲਗ ਪਏ ਜਿਸ ਕਰ ਕੇ ਸੰਗਤਾਂ ਵਿੱਚੋਂ ਭੀ ਓਨ੍ਹਾਂ ਦਾ ਵਿਸਾਹ ਉੱਠ ਗਿਆ। ਓਸੇ ਸਮੇਂ ਇੱਕ ਦਿਨ ਭਾਈ ਉਦੇ ਸਿੰਘ ਨੇ ਸ਼ਿਕਾਰ ਖੇਲਣ ਗਿਆਂ ਹੋਇਆਂ ਇੱਕ ਬੜਾ ਭਾਰੀ ਸ਼ੇਰ ਮਾਰਿਆ ਜਿਸ ਦਾ ਚਮੜਾ ਉਤਾਰ ਕੇ ਗੁਰੂ ਜੀ ਦੇ ਹੁਕਮ ਨਾਲ ਬੇਮਲੂਮਾ ਜੇਹਾ ਇੱਕ ਰਿਸ਼ਟ ਪੁਸ਼ਟ ਗਧੇ ਨੂੰ ਸ਼ੇਰ ਦਾ ਬੁਰਕਾ ਗਧੇ ਉੱਤੇ ਮੜ੍ਹ ਕੇ ਉਸ ਨੂੰ ਖੇਤਾਂ ਵਿੱਚ ਛੱਡ ਦਿੱਤਾ, ਜਿਸ ਨੂੰ ਸ਼ੇਰ ਫਿਰਦਾ ਸਮਝਦੇ ਖੇਤਾਂ ਦੇ ਰਖਵਾਲੇ ਡਰ ਡਰ ਕੇ ਦੂਰੋਂ ਹੀ ਨੱਸ ਜਾਣ। ਕੋਈ ਉਸ ਦੇ ਨੇੜ ਨਾ ਜਾਵੇ, ਸਗੋਂ ਪਸ਼ੂ ਭੀ ਉਸ ਦੇ ਮੁਸ਼ਕ ਤੋਂ ਨੱਸਣ ਲੱਗ ਪਏ ਤੇ ਓਹ ਬੇਧੜਕ ਚੇਤ੍ਰ ਦੀਆਂ ਖੇਤੀਆਂ ਚਰਦਾ ਫਿਰੇ। ਕਈ ਵਾਰੀ ਜ਼ਿਮੀਂਦਾਰਾਂ ਨੇ ਗੁਰੂ ਜੀ ਦੇ ਪਾਸ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ! ਸਾਡੇ ਖੇਤਾਂ ਵਿੱਚ ਕਈਆਂ ਦਿਨਾਂ ਤੋਂ ਇੱਕ ਸ਼ੇਰ ਫਿਰਦਾ ਹੈ ਤੁਸੀਂ ਚੱਲ ਕੇ ਉਸ ਦਾ ਸ਼ਿਕਾਰ ਕਰੋ।ਗੁਰੂ ਸਾਹਿਬ ਤਾਂ ਜਾਣਦੇ ਹੀ ਸੇ ਜੇਹਾ ਕੁ ਸ਼ੇਰ ਸੀ। ਹੋਰ ਹੋਰ ਗੱਲਾਂ ਵਿੱਚ ਟਾਲ ਛਡਦੇ। ਏਸੇ ਪ੍ਰਕਾਰ ਜਦ

ਬਹੁਤ ਦਿਨ ਹੋਏ ਤੇ ਗਧਾ ਭੀ ਖੇਤ ਚਰ ਚਰ ਕੇ ਮੁਸ਼ਟੰਡਾ ਬਣ ਗਿਆ ਤਾਂ ਇੱਕ ਦਿਨ ਤ੍ਰਕਾਲਾਂ ਨੂੰ ਫਿਰਦਾ ਫਿਰਦਾ ਘੁਮਯਾਰ ਦੇ ਘਰ ਪਾਸ

( ਆ ਖਲੋਤਾ ਤੇ ਆਪਣੇ ਭਰਾਵਾਂ ਦੀ ਆਵਾਜ਼ ਸੁਣ ਕੇ ਹੀਂਗ ਪਿਆ। ਪਰ ਇੱਕ ਵਾਰੀ ਤਾਂ ਖਿੜਕੀ ਥਾਣੀ ਉਸ ਨੂੰ ਵੇਖ ਕੇ ਘੁਮਾਰ ਭੀ ਕੰਬ ਉੱਠੇ। ਫੇਰ ਜਦ ਓਹ ਆਵੀ ਦੀ ਸੁਆਹ ਵਿੱਚ ਲੇਟਣ ਲੱਗਾ ਤਾਂ ਘੁਮਯਾਰਾਂ ਨੇ ਪਛਾਣ ਲਿਆ ਕਿ ਏਹ ਤਾਂ ਸਾਡਾ ਓਹੋ ਖੋਤਾ ਹੈ ਜੋ ਗਵਾਚ ਗਿਆ ਸੀ। ਚਾਰ ਡੰਡੇ ਮਾਰੇ, ਘਰ ਵਿੱਚ ਵਾੜ ਕੇ ਸ਼ੇਰ ਦਾ ਬੁਰਕਾ ਲਾਹ ਦਿੱਤਾ ਤੇ ਉੱਤੇ ਗੰਦਾ ਕੂੜਾ ਲੱਦ ਕੇ ਸੋਟੇ ਅੱਗੇ ਧਰ ਲੀਤਾ ਅਤੇ ਏਹ ਕੌਤਕ ਗੁਰੂ ਜੀ ਦਾ ਕੀਤਾ ਹੋਯਾ ਸਮਝ

ਕੇ ਓਹ ਸ਼ੇਰ ਦਾ ਬੁਰਕਾ ਗੁਰੂ ਜੀ ਅੱਗੇ ਜਾ ਧਰਿਆ। ਜਦ ਓਸ ਗਧੇ ਦਾ ਤੇ ਸ਼ੇਰ ਦੇ ਬੁਰਕੇ ਦੇ ਮਿਲਾਪ ਦਾ ਅਰ ਵਿਓਗ ਦਾ ਹਾਲ ਸਭ ਸੁਣਾਯਾ ਤਾਂ ਸਭ ਸਿੱਖ ਮੂੰਹ ਵਿੱਚ ਉਂਗਲਾਂ ਲੈ ਲੈ ਹੈਰਾਨ ਹੋਣ ਲਗ ਪਏ। ਗੁਰੂ ਜੀ ਨੇ ਫੁਰਮਾਯਾਭਾਈ ਸਿੱਖੋ! ਏਹ ਸ਼ੇਰ ਦੇ ਬੁਰਕੇ ਦਾ ਪ੍ਰਤਾਪ ਤੁਸਾਂ ਦੇਖਿਆ? ਜਦ ਤੱਕ ਓਹ ਗਧਿਆਂ ਵਿੱਚ ਨਾ ਰਲਿਆ, ਤਦ ਤੱਕ ਕੋਈ ਦੁਸ਼ਮਨ ਉਸ ਨੂੰ ਘੇਰ ਨਾ ਸਕਿਆ। ਜਦ

ਓਨ ਆਪੇ ਆਪਣਾ ਗਧਾ ਪੁਣਾ ਖੋਤਯਾਂ ਨਾਲ ਰਲ ਕੇ ਪ੍ਰਗਟ ਕੀਤਾ, ਤਾਂ ਓਸ ਤੋਂ ਗਧੇ ਦਾ ਕੰਮ ਲੀਤਾ ਗਿਆ। ਹੁਣ ਤੁਸਾਂ ਨੂੰ ਜੋ ਅਸਾਂ ਅਕਾਲ ਪੁਰਖ ਦਾ ਬਾਣਾ ਪਹਿਨਾ, ਸੱਚੇ ਸਿੰਘ ਸਾਜਯਾ ਹੈ। ਜੇ ਤੁਸੀਂ ਏਸ ਦੀ ਲਾਜ ਪਾਲੋਗੇ ਤੇ ਸ਼ੇਰ ਵਾਲੀ ਬ੍ਰਿਤ ਰੱਖੋਗੇ, ਤਾਂ ਤੁਸਾਡੇ ਅੱਗੇ ਹਿੰਦੂ, ਤੁਰਕ ਦਬੇ ਰਹਿਣਗੇ। ਜੇਹੜਾ ਸਿੱਖ ਖੋਤੇ ਵਾਂਗੂੰ ਆਪਣੇ ਜਾਤ ਭਾਈਆਂ ਦੀ ਸੰਗਤ ਵਿੱਚ ਮਿਲ ਕੇ ਸਿੰਘ ਧਰਮ ਨੂੰ ਛੱਡ ਦੇਵੇਗਾ, ਓਸ ਉੱਤੇ ਵਰਣਾਸ਼੍ਰਮ ਵਾਲੀ ਹਿੰਦੂ ਪਣੇ ਦੀ ਛੱਟ (ਪਰਜਾਪਤ) ਬ੍ਰਹਮਨ ਲੋਕ ਲੱਦ ਕੇ ਚੌਰਾਸੀ ਲੱਖ ਜੀਆਂ ਜੋਨੀ ਦੇ ਕਸ਼ਟ ਭੁਗਾਉਣ ਲਈ ਆਪਣੀ ਸ਼ਰਾ ਦੇ ਡੰਡੇ ਅੱਗੇ ਧਰ ਲੈਣਗੇ।ਏਸ ਉਪਦੇਸ਼ ਤੇ ਉਦਾਹਰਣ ਦੇਖਾਵਣੇ ਦਾ ਐਸਾ ਅਸਰ ਸਿੰਘਾਂ ਦੇ ਦਿਲਾਂ ਉੱਤੇ ਪਿਆ ਜੋ ਸਭ ਸਿੰਘ ਆਪ ਨੂੰ ਹਿੰਦੂ ਤੁਰਕ ਤੋਂ ਵੱਖਰਾ ਖਾਲਸਾ ਮਜ਼੍ਹਬ ਮੰਨਣ ਲਗ ਪਏ, ਜਿਸ ਦਾ ਫ਼ਲ ਥੋੜ੍ਹੇ

ਦਿਨਾਂ ਵਿੱਚ ਏਹ ਪੰਥ ਬਹੁਤ ਹੋ ਗਿਆ।

ਅੱਸੂ ਸੰਮਤ ੧੭੫੭ ਬਿਕ੍ਰਮੀ ਨੂੰ ਇੱਕ ਦਿਨ ਭਾਈ ਨੰਦਲਾਲ ਜੀ ਨੇ ਫ਼ਾਰਸੀ ਬੋਲੀ ਵਿੱਚ ਇੱਕ ਕਿਤਾਬ ਬੰਦਗ਼ੀ ਨਾਮਾ ਬਣਾ ਕੇ ਗੁਰੂ ਕੀ ਨਜ਼ਰ ਕੀਤਾ, ਜਿਸ ਨੂੰ ਪੜ੍ਹ ਕੇ ਗੁਰੂ ਜੀ ਨੇ ਬੜੇ ਖ਼ੁਸ਼ੀ ਹੋ ਬਚਨ ਕੀਤਾਭਾਈ ਨੰਦ ਲਾਲ ਏਹ ਤਾਂ ਬੰਦਗ਼ੀ ਨਾਮਾ ਨਹੀਂ, ਕੋਈ ਜ਼ਿੰਦਗ਼ੀਨਾਮਾ ਜ਼ਿੰਦਗ਼ੀਨਾਮਾ ਹੈ।ਭਾਈ ਨੰਦ ਲਾਲ ਦੇ ਨਾਲ ਜੋ ਇੱਕ ਸੱਯਦ ਸ਼ਾਦ ਦਰੋਗ਼ਾ ਆਯਾ ਸੀ ਓਸ ਨੂੰ ਸ਼ਬਦ ਵਿੱਚ ਰੱਤਾ ਹੋਯਾ ਵੇਖ ਕੇ ਗੁਰੂ ਜੀ ਨੇ ਪੁੱਛਯਾਮੀਰ ਜੀ! ਤੁਸੀਂ ਪੀਰ ਕਿਸ ਨੂੰ ਕੀਤਾ ਹੈ? ਓਨ ਬੇਨਤੀ ਕੀਤੀ, ਮਹਾਰਾਜ! ਮੇਰਾ ਪੀਰ ਨੰਦ ਲਾਲ ਜੀ ਹੈ।ਏਹ ਗੱਲ ਸੁਣ ਕੇ ਆਲਮ ਸਿੰਘ ਆਦਿਕ ਕਈ ਸਿੰਘ ਗ਼ੁੱਸੇ ਹੋ ਕੇ ਬੋਲੇਮੀਰ ਸਾਹਿਬ! ਤੁਸੀਂ ਬਹੁਤ ਭੁਲੇਖੇ ਵਿੱਚ ਹੋ ਕਯੋਂਕਿ ਗੁਰੂ ਮਹਾਰਾਜ ਤੋਂ ਬਿਨਾਂ ਹੋਰ ਕੋਈ ਦੇਹ ਧਾਰੀ ਪੀਰ ਮੰਨਣ ਯੋਗ ਨਹੀਂ।ਏਹ ਸੁਣ ਕੇ ਦਰੋਗ਼ਾ ਸ਼ਰਮਿੰਦਾ ਹੋਯਾ। ਤਾਂ ਮਹਾਰਾਜ ਜੀ ਨੇ ਬਚਨ ਕੀਤਾਭਾਈ ਸਿੱਖੋ! ਨੰਦ ਲਾਲ ਮੇਰਾ ਸਿੱਖ ਹੈ। ਜੋ ਗੁਰੂ ਦੇ ਬਚਨ ਪੁਰ ਪੂਰਾ ਪੂਰਾ ਭਰੋਸਾ ਰੱਖਣ ਵਾਲੇ ਸਿੱਖ ਹਨ ਓਹ ਸਭ ਪ੍ਰਵਾਨ ਹਨ। ਮੇਰੇ ਪ੍ਰੇਮੀ ਸਿੱਖਾਂ ਵਿੱਚ ਜੋ ਕੋਈ ਭਿੰਨ ਭੇਦ ਮੰਨਦਾ ਹੈ ਓਹ ਭੁੱਲਾ ਹੋਯਾ ਹੈ। ਓਸੇ ਸਮੇਂ ਨੰਦਲਾਲ ਜੀ ਆਦਿਕ ਅਨੇਕ ਧਨੀ ਸਿੱਖ ਹਿੰਦੂਆਂ ਦੇ ਕਾਂਸ਼ੀ ਵਾਸੀ ਹੋਣ ਵਾਂਗੂੰ ਅਨੰਦਪੁਰ ਵਿੱਚ ਆ ਬਸੇ ਸਨ ਕਿਉਂਕਿ ਓਥੇ ਹਰ ਵੇਲੇ ਕਥਾ, ਕੀਰਤਨ, ਸਤਸੰਗ, ਗੁਰੂ ਜੀ ਦੇ ਦਰਸ਼ਨ ਤੀਰਥ ਸ਼ਨਾਨ ਦਾ ਲਾਭ ਹੁੰਦਾ ਰਹਿੰਦਾ ਸੀ। ਉਨ੍ਹਾਂ ਨੇ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਏਹ ਉਪਦੇਸ਼ (ਪੁਰਖ ਨੂੰ ਦੇਗ ਤੇਗ ਦੋਵੇਂ ਕਰਮ ਵਿਧੀ ਨਾਲ ਕੀਤੇ ਹੋਏ ਦੋਹਾਂ ਲੋਕਾਂ ਵਿੱਚ ਸਰਬ ਥਾਂ ਸੁਖਦਾਇਕ ਹੁੰਦੇ ਹਨ) ਸੁਣ ਕੇ ਅਪਣੀ ਅਪਣੀ ਸਮਰੱਥਾ ਅਨੁਸਾਰ ਲੰਗਰ ਲਾ ਰੱਖੇ ਸਨ। ਓਨ੍ਹਾਂ ਦੇ ਘਰਾਂ ਤੋਂ ਬਹੁਤ ਸਿੱਖਾਂ, ਸਾਧਾਂ, ਅਭਯਾਗਤਾਂ ਨੂੰ ਯਥਾ ਯੋਗ ਪ੍ਰਸ਼ਾਦ ਮਿਲਦਾ। ਓਨ੍ਹਾਂ ਦੀ ਮਾਨ, ਵਡਾਈ ਹੁੰਦੀ ਦੇਖ ਕੇ ਕਈ ਮਸੰਦਾਂ ਨੇ ਭੀ ਆਪ ਨੂੰ ਓਹੋ ਜੇਹੇ ਦਾਤਾ ਉੱਘਾ ਕਰ ਛੱਡਿਆ। ਜਿੱਕੂੰ ਅਨੇਕ ਸ਼ਹਰੀ ਖੱਤ੍ਰੀ ਬਾਣੀਏਂ ਦਸਾਂ ਕੁ ਸਾਧਾਂ ਨੂੰ ਪ੍ਰਸ਼ਾਦ ਛਕਾ ਕੇ ਪੰਜਾਹ ਕੁ ਪੱਤਲਾਂ ਜੂਠੀਆਂ ਲੋਕ ਦਿਖਾਵਾ ਗਲੀ ਵਿੱਚ ਸੁਟ ਛੱਡਦੇ ਹਨ ਅਤੇ ਆਪਣੀ ਉਜਾਗਰੀ ਵਾਸਤੇ ਥੋੜ੍ਹਾ ਥੋੜ੍ਹਾ ਪ੍ਰਸ਼ਾਦ ਲੋਕਾਂ ਦੀ ਘਰੀਂ ਪੁਚਾ ਦਿੰਦੇ ਹਨ। ਏਸੇ ਤਰ੍ਹਾਂ ਬਨਾਵਟਾਂ ਕਰ ਕੇ ਕਈ ਮਸੰਦ ਤੇ ਕੱਚੇ ਸਿੱਖ ਗੁਰੂ ਜੀ ਦੀ ਸਭਾ ਵਿੱਚ ਆ ਕੇ ਗਿਬਦੇ ਰਹਿੰਦੇ ਸਨ। ਇਕ ਦਿਨ ਗੁਰੂ ਜੀ ਓਨ੍ਹਾਂ ਦੇ ਗੁਰੂ ਜੀ ਨੇ ਲੰਗਰਾਂ ਦੀ ਪ੍ਰੀਖਿਆ ਕਰਨੀ ਲੰਗਰਾਂ ਦੀ ਪ੍ਰੀਖਯਾ ਕਰਨ ਲਈ ਰਾਤ ਅੰਧੇਰੇ ਹੋਏ ਸੰਤ ਬਾਣਾ ਧਾਰ ਕੇ ਚਲੇ ਗਏ। ਕਿਸੇ ਨੇ ਆਖਯਾਅਜੇ ਰੋਟੀ ਪੱਕੀ ਨਹੀਂ ਕਿਸੇ ਨੇ ਆਖਿਆਜ਼ਰਾ ਕੁ ਠਹਿਰੋ।ਕਿਸੇ ਨੇ ਭੋਗ ਦਾ ਬਹਾਨਾ ਕੀਤਾ। ਏਸੇ ਤਰ੍ਹਾਂ ਗਿੱਬਣ ਵਾਲਿਆਂ ਦੇ ਘਰੋਂ ਤਾਂ ਜਵਾਬ ਯਾਂ ਬਿਹਾ ਟੁਕੜਾ ਮਿਲਦਾ ਰਿਹਾ ਤੇ ਭਾਈ ਨੰਦ ਲਾਲ, ਰਾਮਕੌਰ ਸਾਹਿਬ, ਮੁਨਸ਼ੀ ਸਾਹਿਬ ਚੰਦ, ਦੀਵਾਨ ਨੰਦ ਚੰਦ ਦੇ ਲੰਗਰੋਂ ਪ੍ਰਸ਼ਾਦ ਪੂਰਾ ਮਿਲਿਆ ਪਰ ਗੁਰੂ ਜੀ ਨੂੰ ਪਛਾਣਿਆ ਕਿਸੇ ਨਾ। ਦਿਨ ਚੜ੍ਹੇ ਜਦ

ਲੋਕ ਸਭਾ ਵਿੱਚ ਗੁਰੂ ਜੀ ਦੇ ਰੂਬਰੂ ਆਏ ਤੇ ਲੰਗਰ ਦੇਣ ਦੇ ਪ੍ਰਸੰਗ ਚਲਣੇ ਪੁਰ ਕੇਵਲ ਗਾਲੜੀ ਦਾਤਾ ਆਪਣੀ ਸ਼ੇਖੀ ਮਾਰਨ ਲੱਗੇ ਤਾਂ ਗੁਰੂ ਸਾਹਿਬ ਜੀ ਨੇ ਜੈਸਾ ਜੈਸਾ ਕਿਸੇ ਨੇ ਕੁਛ ਰਾਤ ਨੂੰ ਦਿੱਤਾ ਸੀ ਯਾ ਕਿਹਾ ਸੀ ਸੋ ਸਭ ਵਰਣਨ ਕਰ ਸੁਨਾਯਾ ਤੇ ਪ੍ਰਸ਼ਾਦੇ ਟੁਕੜੇ ਵੱਖਰੇ ਵੱਖਰੇ ਕਰ ਦਿਖਾਏ, ਜਿਸ ਤੋਂ ਸੱਚੇ ਤੇ ਕੱਚੇ ਦਾਤਾ ਚੰਗੀ ਤਰ੍ਹਾਂ ਪਰਖੇ ਗਏ ਸੱਚਿਆਂ ਨੂੰ ਵਾਹ ਵਾਹ ਤੇ ਕੱਚਿਆਂ ਨੂੰ ਲਾਹ ਪਾਹ ਦੀ ਇੱਜ਼ਤ ਨੰਦਲਾਲ ਜੀ ਮੁਲਤਾਨ ਨਿਵਾਸੀ ਇੱਕ ਵੈਸ਼ਨੋਂ ਖੱਤ੍ਰੀ ਦੇ ਪੁੱਤਰ ਸਨ ਜਦ ਏਨ੍ਹਾਂ ਨੂੰ ਏਨ੍ਹਾਂ ਦੇ ਕੁਲ ਗੁਰੂ ਜਾਨਕੀ ਦਾਸ ਜੀਕੰਠੀ ਬੰਨ੍ਹਣ ਲੱਗੇ ਤਾਂ ਨੰਦ ਲਾਲ ਜੀ ਨੇ ਬੇਨਤੀ ਕੀਤੀਮਹਾਰਾਜ! ਜੇ ਤੁਹਾਡੇ ਪਾਸ ਨਾਮ ਦੀ ਕੰਠੀ ਹੈ ਤਾਂ ਮੇਰੇ ਕੰਠ ਧਾਰਨ ਕਰਾਓ। ਓਨ ਆਖਿਆਭਾਈ! ਮੇਰੇ ਪਾਸ ਓਹ ਕੰਠੀ ਨਹੀਂ, ਓਹ ਕੰਠੀ ਗੁਰੂ ਤੇਗ ਬਹਾਦਰ ਜੀ ਪਾਸ ਹੈ।ਨੰਦ ਲਾਲ ਓਸੇ ਦਿਨ ਅਨੰਦਪੁਰ ਵੱਲ ਤੁਰ ਆਇਆ ਤੇ ਉਪਦੇਸ਼ ਸਤਨਾਮ ਧਾਰਨ ਕਰ ਕੇ ਸੱਚਾ ਸਿਦਕੀ, ਪੱਕਾ ਸਿੱਖ ਬਣ ਗਿਆ। ਹੁਣ ਇਨ੍ਹਾਂ ਦੀ ਸੰਤਾਨ ਮੋਹਨ ਲਾਲ ਖ਼ਜ਼ਾਨਚੀ ਆਦਿਕ ਮੁਲਤਾਨ ਤੇ ਬਹਾਵਲ ਪੁਰ ਵਿੱਚ ਹੈ।

( ਮਿਲੀ। ਤੇ ਓਹ ਰਾਤ ਵਾਲੀ ਪੁਸ਼ਾਕੀ ਭਾਈ ਸੇਵਾ ਸਿੰਘ ਨੂੰ (ਜੋ ਸਤੋਗੁਣੀ ਵਿਰੱਕਤ ਸੀ) ਬਖ਼ਸ਼ ਦਿੱਤੀ, ਜਿਸ ਦੀ ਸੰਪ੍ਰਦਾਇ ਵਿੱਚੋਂ ਪੰਡੋਰੀ ਵਾਲੇ ਨਿਰਮਲੇ ਹਨ। ਏਹ ਚਰਿੱਤ੍ਰ ਗੁਰੂ ਜੀ ਨੇ ਸਿੱਖਾਂ ਨੂੰ ਕੇਵਲ ਸਚਾਈ ਪੁਰ ਸਥਿਰ ਕਰਨ ਤੇ ਹੁਸ਼ਯਾਰ ਰਹਿਣ ਲਈ ਕੀਤਾ ਸੀ, ਜੋ ਖਾਲਸੇ ਨੂੰ ਹਮੇਸ਼ਾਂ ਯਾਦ ਰੱਖਣਾ ਉਚਿਤ ਹੈ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗