ਪਹਾੜੀ ਰਾਜਿਆਂ ਦਾ ਮਿ ਲਨਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੪੮ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੪੯

ਮੁੱਖ ਘਟਨਾਵਾਂ

ਉਕਤ ਉਪਦੇਸ਼ ਵਿਸ਼ੇਸ਼ ਦੇ ਕੇ ਪੁਨਾ ਸੰਗਤ ਪ੍ਰਤੀ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਐਸ ਵੇਲੇ ਜੋ ਸਿੱਖ ਖੰਡੇ ਦਾ ਅੰਮ੍ਰਿਤ ਛਕੇਗਾ ਓਹ ਨਿਹਾਲ ਹੋਵੇਗਾ। ਏਹ ਹੁਕਮ ਸੁਣ ਕੇ ਓਸੇ ਵੇਲੇ ਰਾਮ ਸਿੰਘ, ਗੰਡਾ ਸਿੰਘ, ਵੀਰ ਸਿੰਘ, ਈਸ਼ਰ ਸਿੰਘ, ਦੇਵਾ ਸਿੰਘ, ਟਹਿਲ ਸਿੰਘ ਆਦਿਕ ਪੰਝੀ ਸਿੰਘਾਂ ਨੇ ਅੰਮ੍ਰਿਤ ਛਕਿਆ। ਓਨ੍ਹਾਂ ਨੂੰ ਗੁਰੂ ਜੀ ਨੇ ਮੁਕਤੇ ਪਦਵੀ ਬਖ਼ਸ਼ੀ। ਏਨ੍ਹਾਂ ਦੇ ਪਿੱਛੋਂ ਫੇਰ ਇੱਕ ਸੌ ਪੰਜ ਸਿੱਖਾਂ ਨੇ ਅੰਮ੍ਰਿਤ ਛਕਿਆ, ਓਨ੍ਹਾਂ ਨੂੰ ਦਿਦਾਰੀ ਖ਼ਿਤਾਬ ਦਿਤਾ। ਓਹਨਾਂ ਨੂੰ ਵੇਖ ਕੇ ਜੇਹੜੇ ਹੋਰ ਅਗਿਣਤ ਸਿੰਘ ਸਜੇ ਓਹਨਾਂ ਨੂੰ ਅਪਰ ਅਪਾਰੀ ਪਦ ਬਖਸ਼ਿਆ। ਫੇਰ ਤਾਂ ਗੁਰੂ ਜੀ ਨੇ ਸੰਗਤ ਦਾ ਪ੍ਰੇਮ ਵੇਖ ਕੇ ਇੱਕ ਇੱਕ ਪਯਾਰੇ ਨਾਲ ਚਾਰ ਚਾਰ ਹੋਰ ਸਿੱਖ ਦੇ ਕੇ ਪਿੰਡਾਂ ਵਿੱਚ ਸਿੱਖਾਂ ਨੂੰ ਉਪਦੇਸ਼ ਤੇ ਅੰਮ੍ਰਿਤ ਦੇਣ ਲਈ ਭੇਜ ਦਿੱਤਾ। ਏਹਨਾਂ ਦੇ ਉਪਦੇਸ਼ ਤੇ ਯਤਨ ਨਾਲ ਬੇਅੰਤ ਲੋਕ ਸਿੰਘ ਸਜ ਗਏ, ਜਿਸ ਕਰ ਕੇ ਪੰਥ ਖਾਲਸੇ ਦਾ ਬੜੀ ਛੇਤੀ ਸੰਸਾਰ ਵਿੱਚ ਪ੍ਰਚਾਰ ਹੋ ਗਿਆ। ਗੁਰੂ ਸਾਹਿਬ ਜੀ ਦੇ ਦੇਵੀ ਪ੍ਰਗਟ ਕਰਨ ਦਾ ਤੇ ਪੰਥ ਖ਼ਾਲਸਾ ਰਚਣੇ ਦਾ ਬੁਕਾਰਾ ਸੁਣ ਕੇ ਰਾਜੇ ਭੀਮਚੰਦ ਦਾ ਪੁੱਤ੍ਰ ਅਜਮੇਰ ਚੰਦ (ਜੋ ਸੰਮਤ ੧੭੪੯ ਬਿਕ੍ਰਮੀ ਨੂੰ ਭੀਮਚੰਦ ਦੇ ਮਰੇ ਪਿੱਛੋਂ ਰਾਜ ਗੱਦੀ ਤੇ ਬੈਠਾ ਸੀ) ਗੁਰੂ ਜੀ ਦੇ ਦਰਸ਼ਨ ਵਾਸਤੇ ਆਯਾ। ਉਸ ਦਾ ਆਉਣਾ ਸੁਣ ਕੇ ਰਾਜਾ ਰਾਮਸਰਨ ਹੰਡੂਰੀਆ, ਗੁਪਾਲ ਚੰਦ ਗੁਲੇਰੀ, ਕੇਸਰ ਸਿੰਘ ਜਸਵਾਲੀ, ਦਿਆਲ ਚੰਦ ਕਾਠਗੜੀਆ, ਧਰਮ ਪਾਲ ਕੁਟਲੈੜ ਵਾਲਾ ਇਤਯਾਦਿਕ ਪ੍ਰਬਤੀ ਰਾਜੇ ਜਦ

ਦਿਵਾਲੀ ਨੂੰ ਮੇਲੇ ਦੇ ਵੇਲੇ ਅਨੰਦਪਰ ਆਏ, ਤਾਂ ਗੁਰੂ ਸਾਹਿਬ ਜੀ ਨੇ ਯਥਾ ਯੋਗ ਸਭ ਦੀ ਸੇਵਾ ਕਰਵਾਈ ਤੇ ਬਾਂਛਤ ਵਸਤ ਪੁਚਾਈ। ਦੂਜੇ ਦਿਨ ਬਾਦਸ਼ਾਹ ਤੋਂ ਵਧੀਕ ਦੀਵਾਨ ਸਜਵਾਯਾ, ਜਿਸ ਦੀ ਮਖ਼ਮਲੀ ਚਾਨਣੀ ਕਲਾਬੂਤ ਤੇ ਸਤਾਰਿਆਂ ਨਾਲ ਤਾਰਿਆਂ ਵਾਂਗੂੰ ਝਮਝਮ ਕਰ ਰਹੀ ਸੀ। ਮੁਕੈਸ਼ੀ ਝਾਲਰ, ਮੋਤੀਆਂ ਤੇ ਸਬਜਯਾਂ ਦੀਆਂ ਲੜੀਆਂ ਵਾਲੀ ਗੰਗਾ ਜਮਨੀ ਚੋਬਾਂ ਉੱਤੇ ਤਣੀ ਹੋਈ ਅਜਬ ਰੰਗ ਢੰਗ ਦੀ ਛਬ ਦੇ ਰਹੀ ਸੀ ਤੇ ਫ਼ਰਸ਼ ਰੰਗਾ ਮੰਜ਼ੀ, ਕਲੀਚੇ ਕੀਮਤੀ ਮਨ

ਨੂੰ ਮੋਹ ਰਹੇ ਸਨ। ਸਿੰਘਾਸਨ ਜੜਾਊ ਪਰ ਗੁਰੂ ਸਾਹਿਬ ਜੀ ਮੋਤੀ ਮਾਲਾ, ਕੰਠਾ ਨਵਰਤਨੀ ਭਵੱਟਾ, ਜਿਗਾ ਕਲਗੀ ਪਹਿਨੇ ਕੰਧੇ ਪੁਰ ਕਠੋਰ ਕੁਵੰਡ, ਗਾਤਰੇ ਸਵਾ ਗਜ ਲੰਮੀ ਸ੍ਰੀ ਸਾਹਿਬ, ਲੱਕ ਭਥਾ, ਬੀਰਾਸਨ ਬੈਠੇ ਇੰਦਰ ਨਾਲੋਂ ਭੀ ਅਧਿਕ ਛਬ ਪਾ ਰਹੇ ਸਨ। ਇੱਕ ਪਾਸੇ ਮਸੰਦ ਤੇ ਮੁਸਾਹਿਬ ਝਕ ਝਕ ਜ਼ੇਵਰਾਂ ਨਾਲ ਮੜ੍ਹੇ ਹੋਏ, ਦੂਜੇ ਪਾਸੇ, ਸੂਰਬੀਰ ਜੋਧੇ ਸਨਧਬੱਧ, ਚੜ੍ਹੇ ਮੁਛਿਹਰੇ, ਲਾਲ ਨੇਤ੍ਰ, ਲੜਾਕੇ, ਬਾਂਕੇ ਐਂਠ ਨਾਲ ਬੈਠੇ ਸਨ। ਉਸ ਵੇਲੇ ਰਾਜੇ ਬੁਲਾਏ ਆਏ ਤੇ ਗੁਰੂ ਜੀ ਦੇ ਦੀਵਾਨ ਦੀ ਛਬ ਨੂੰ ਦੇਖ ਕੇ ਸਭ ਦੇ ਨੇਤਰ ਤੜੇ ਗਏ। ਮਾਮਾ ਕ੍ਰਿਪਾਲ ਚੰਦ ਇੱਕ ਇੱਕ ਨੂੰ ਅੱਗੇ ਲਿਆ ਕੇ ਨਜ਼ਰਾਂ ਦਿਵਾ ਕੇ ਉਨ੍ਹਾਂ ਦੇ ਨਾਮ ਗਾਮ ਸੁਣਾ ਕੇ ਗੁਰੂ ਜੀ ਅੱਗੇ ਮੱਥਾ ਟਿਕਾਉਂਦਾ ਤੇ ਬੈਠਾਉਂਦਾ ਗਿਆ। ਗੁਰੂ ਜੀ ਨੇ ਸਭ ਨੂੰ ਕੁਸ਼ਲਾਨੰਦ ਪੁੱਛੀ ਪਰ ਓਹ ਰਾਜੇ ਗੁਰੂ ਜੀ ਦੇ ਸਰੂਪ ਤੇ ਬਿਲਾਸ ਨੂੰ ਦੇਖ ਕੇ ਅਜੇਹੇ ਦੰਗ ਹੋਏ ਕਿ ਜੋ ਕੁਛ ਪੁੱਛਣ ਆਏ ਸਨ

, ਸਭ ਭੁੱਲ ਗਏ ਤੇ ਚਿਤੇਰੇ ਦੀਆਂ ਮੂਰਤਾਂ ਬਣ ਬੈਠੇ। ਓੜਕ ਗੁਰੂ ਸਾਹਿਬ ਜੀ ਨੇ ਓਨ੍ਹਾਂ ਨੂੰ ਆਪਣੀ ਵਲ ਪ੍ਰੇਰ ਕੇ ਤੇ ਹੋਰ ਬਚਨ ਬਿਲਾਸ ਕਰ ਕੇ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਨਾ ਆਖਿਆਹੇ ਰਾਜਿਓ! ਏਹ ਭਾਰਥ ਖੰਡ (ਜਿਸ ਨੂੰ ਹੁਣ ਤੁਰਕ ਆਪਣਾ ਮੰਨ ਕੇ ਹਿੰਦੁਸਤਾਨ ਬੋਲਦੇ ਹਨ) ਤੁਸਾਡੇ ਵੱਡਿਆਂ ਦੀ ਮਾਲਕੀ ਖ਼ਾਸ ਮੌਰੂਸੀ ਪ੍ਰਜਾ ਹੈ। ਜਦੋਂ ਤੱਕ ਤੁਹਾਡੇ ਵੱਡੇ ਆਪਣੇ ਧਰਮ, ਕਰਮ, ਸੁਭਾਵ ਨੂੰ ਪਾਲਦੇ ਰਹੇ ਤੇ ਆਪੋ ਵਿੱਚ ਇੱਕ ਜਾਨ, ਇੱਕ ਪ੍ਰਮੇਸ਼੍ਵਰ ਦੇ ਉਪਾਸ਼ਕ, ਇੱਕ ਮਤ

ਦੇ ਪਾਲਕ ਬਣੇ ਰਹੇ, ਤਦ ਤੱਕ ਏਸ ਮੁਲਕ ਤੋਂ ਬਿਨਾਂ ਹੋਰ ਹੋਰ ਮੁਲਕਾਂ, ਵਲਾਇਤਾਂ ਦੇ ਭੀ ਬਾਦਸ਼ਾਹ ਹੁੰਦੇ ਰਹੇ। (ਦੇਖੋ ਮਹਾਂ ਭਾਰਥ, ਬ੍ਰਿਹਦ ਕਥਾ ਆਦਿਕ ਇਤਿਹਾਸ) ਜਿਸ ਦਿਨ ਤੋਂ ਕੋਈ ਵਿਸ਼ਨੂੰ, ਸ਼ਿਵ, ਦੇਵੀ ਗਣੇਸ਼, ਸੂਰਜ, ਰਾਮ, ਕ੍ਰਿਸ਼ਨ ਦੇਵ ਦਾ ਉਪਾਸ਼ਕ ਬਣ ਕੇ ਬਾਰਾਂ ਪੂਰਬੀਏ ਤੇਰਾਂ ਚੁਲੇ ਠਟ ਬੈਠੇ, ਤਾਂ ਖੁਦਗਰਜ਼ ਵਿਪਰਾਂ ਨੇ ਆਪੋ ਆਪਣਾ ਮਤ

ਕਾਇਮ ਰੱਖਣ ਲਈ ਅਨੇਕ ਮਤਾਂ ਦੇ

( ਪੁਸਤਕ ਰਚ ਰਚ ਓਨ੍ਹਾਂ ਦੇ ਨਾਮ ਸ਼ਾਸਤ੍ਰ, ਪੁਰਾਨ ਰੱਖ ਕੇ ਓਨ੍ਹਾਂ ਦੇ ਅਨੁਸਾਰ ਹਜ਼ਾਰ ਕੁ ਮਤ ਇੱਕੇ ਭਾਰਤ ਵਰਸ਼ ਵਿੱਚ ਖਿੰਡਾ ਦਿੱਤੇ ਤੇ ਅਪਣੇ ਅਪਣੇ ਮਤ ਨੂੰ ਵਧਾਵਨ ਲਈ ਆਪੋ ਵਿੱਚ ਵਾਦ-ਵਿਵਾਦ ਦੀ ਚਰਚਾ ਚਲਾ ਕੇ ਦੇਸ ਨੂੰ ਅੱਠੀ ਖੰਡ ਕਰ ਦਿੱਤਾ, ਜਿਸ ਤੋਂ ਇੱਕ ਮਤ ਵਾਲਾ ਦੂਜੇ ਮਤ ਵਾਲੇ ਦਾ ਵੈਰੀ ਹੋ ਗਿਆ। ਛੇਕੜ ਏਸ ਹਿੰਦਵਾਇਣ ਦੀ ਫੁੱਟ ਦਾ ਰਸ ਮੁਸਲਮਾਨਾਂ ਨੇ ਆ ਭੋਗਿਆ। ਤੁਸੀਂ ਜੇਹੜੇ ਏਸ ਮੁਲਕ ਦੇ ਮਾਲਕ ਸੇ, ਆਪਸ ਦੀ ਫੁੱਟ ਨੇ ਤੁਰਕਾਂ ਦੇ ਗ਼ੁਲਾਮ ਤੇ ਪਾਹੀ ਬਣਾ ਛੱਡੇ ਹੋ। ਜੇਹੜੇ ਤੁਹਾਡੇ ਵੱਡੇ ਕਦੇ ਕਿਸੇ ਅੱਗੇ ਝੁਕੇ ਨਹੀਂ ਸੀ ਤੇ ਮੁਸਲਮਾਨਾਂ ਦਾ ਮੂੰਹ ਨਹੀਂ ਵੇਖਦੇ ਸਨ

, ਓਨ੍ਹਾਂ ਦੀ ਸੰਤਾਨ ਹੁਣ ਤੁਸੀਂ ਮੁਸਲਮਾਨਾਂ ਦੇ ਗ਼ੁਲਾਮ ਬਣ ਰਹੇ ਹੋ। ਕਿਸੇ ਵੇਲੇ ਭੀ ਅੱਖਾਂ ਉਘਾੜ ਕੇ ਨਹੀਂ ਦੇਖਦੇ ਕਿ ਅਸੀਂ ਕੌਣ ਅਰ ਕਿਆ ਬਣ ਰਹੇ ਹਾਂ? ਓਹ ਕੇਹੜੀ ਸ਼ਕਤੀ ਓਨ੍ਹਾਂ ਵਿੱਚ ਤੁਸਾਂ ਨਾਲੋਂ ਅਧਕ ਹੈ, ਜਿਸ ਦੇ ਦਬਾਏ ਓਨ੍ਹਾਂ ਬਘਿਆੜਾਂ ਅੱਗੇ ਭੇਡਾਂ ਬੱਕਰੀਆਂ ਵਾਂਙੂ ਤੁਸੀਂ ਸਿਰ ਭੀ ਨਹੀਂ ਉਠਾ ਸਕਦੇ। ਓਹ ਕੌਣ ਸੀ ਤਾਕਤ ਓਨ੍ਹਾਂ ਪਾਸ ਹੈ, ਜਿਸ ਦੇ ਬਲ ਨਾਲ ਉਨ੍ਹਾਂ ਨੇ ਤੁਸਾਡੇ ਦੇਵਤਾ ਮੰਦਰ ਭੰਨ ਤੋੜ ਚੂਨਾ ਕਰ ਕੇ ਮਸੀਤਾਂ ਨੂੰ ਲਾ ਲੀਤੇ। ਤੀਰਥ ਭ੍ਰਸ਼ਟ ਕਰ ਛੱਡੇ, ਸ਼ਾਸਤ੍ਰ ਬੇਦ ਸਾੜ ਕੇ ਖ਼ਾਕ ਕਰ ਉਡਾਏ। ਓਹ ਕਿਆ ਚੀਜ਼ ਹੈ, ਜਿਸ ਦੇ ਜ਼ੋਰ ਜੱਗਯ, ਹੋਮ, ਤਪ, ਜਪ, ਜੋਗਾਭਿਆਸ ਜੋ ਹਿੰਦੁਵਾਇਣ ਦਾ ਸਨਾਤਨ ਕਰਮ ਧਰਮ ਸੀ; ਓਨ੍ਹਾਂ ਨੇ ਬੰਦ ਕਰ ਕੇ ਤੁਸਾਡਾ ਤੇਜ਼ ਪ੍ਰਤਾਪ ਬਲ ਨਸ਼ਟ ਕਰ ਘੱਤਯਾ? ਤੁਸਾਡੇ ਪੂਜਣ ਜੋਗ ਬੇਅੰਤ ਗਊਆਂ ਦੇ ਗਲ ਨਿੱਤਪ੍ਰਤੀ ਕੱਟੇ ਜਾਂਦੇ ਹਨ। ਪਯਾਰੇ ਰਾਜਨ! ਓਸ ਤਾਕਤ ਦਾ ਨਾਮ ਇਤਫ਼ਾਕ ਹੈ। ਸੋ ਏਕਤਾਇਤ ਇੱਕ ਕੌਮ, ਇੱਕ ਮਜ਼੍ਹਬ ਧਰਮ ਤੇ ਬੇਟੀ ਰੋਟੀ ਦੀ ਸਾਂਝ ਨਾਲ ਹੋ ਸਕਦੀ ਹੈ। ਹੋਰ ਕਿਸੇ ਪ੍ਰਕਾਰ ਨਹੀਂ ਹੋ ਸਕਦੀ। ਏਸੇ ਵਾਸਤੇ ਅਸੀਂ ਇੱਕ ਖਾਲਸਾ ਮਜ਼੍ਹਬ ਸਿੰਘ ਕੌਮ ਚਾਰੋ ਵਰਣਾਸ਼੍ਰਮ ਬੇਟੀ ਰੋਟੀ ਦੀ ਸਾਂਝ ਵਾਲਾ ਕਾਇਮ ਕੀਤਾ ਹੈ। ਜੇ ਕਦੇ ਤੁਸੀਂ ਭੀ ਸਹਾਇਕ ਸਾਥੀ ਖਾਲਸਾ ਕੌਮ ਦੇ ਬਣ ਜਾਓ, ਤਾਂ ਐਨ ਪੱਕ ਨਿਸਚੇ ਹੈ ਕਿ ਏਨ੍ਹਾਂ ਤੁਰਕਾਂ ਜ਼ਾਲਮਾਂ ਦਾ, ਜੋ ਰੋਜ਼ ਰੋਜ਼ ਹਿੰਦੂਆਂ ਦੇ ਜਨੇਊ ਉਤਾਰ ਕੇ ਆਪਣੇ ਦੀਨ ਨੂੰ ਵਧਾ ਰਹੇ ਹਨ; ਕਿਤੇ ਨਾਮ ਨਿਸ਼ਾਨ ਨਾ ਰਹਿਣਾ ਪਾਏਗਾ। ਵੱਡੇ ਅਚਰਜ ਦੀ ਬਾਤ ਹੈ ਜੋ ਤੁਸਾਂ ਨੂੰ ਸ਼ਰਮ ਨਹੀਂ ਆਉਂਦੀ, ਜੇਹੜੀ ਦੌਲਤ ਤੁਸੀਂ ਆਪਣੀ ਪਰਜਾ ਤੋਂ ਜ਼ੋਰ ਜ਼ੁਲਮ ਨਾਲ ਲੈਂਦੇ ਹੋ, ਓਹੋ ਧਨ ਤੁਸਾਂ ਪਾਸੋਂ ਤੁਰਕ ਹੁਕਮ ਨਾਲ ਖਿਚ ਲੈਂਦੇ ਹਨ। ਫੇਰ ਤੁਸਾਡੇ ਹਿੰਦੂ ਭਾਈਆਂ ਤੋਂ ਦੁਗਨਾਂ ਮਾਮਲਾ ਤੇ ਜੇਜ਼ੀਆ ਲੀਤਾ ਜਾਂਦਾ ਹੈ। ਕਿਆ ਤੁਸਾਂ ਨੂੰ ਆਪਣੇ ਭਾਈਆਂ ਦਾ ਦਰਦ ਨਹੀਂ ਆਉਂਦਾ, ਜੋ ਤੁਸਾਡੇ ਸਾਹਮਣੇ ਬੇਅੰਤ ਹਿੰਦੂ ਲੜਕੇ ਲੜਕੀਆਂ ਪਕੜੇ ਹੋਏ ਰੋਂਦੇ ਕੁਰਲਾਂਦੇ ਕਾਬਲ ਕੰਧਾਰ ਵਿੱਚ ਲੈ ਜਾ ਕੇ ਗ਼ੁਲਾਮ ਬਣਾਏ ਜਾਂਦੇ ਹਨ? ਏਹੋ ਜੇਹੇ ਅਪਾਰ ਜ਼ੋਰ ਜ਼ੁਲਮ ਜੋ ਤੁਸਾਡੀ ਕੌਮ ਉੱਤੇ ਹੋ ਰਹੇ ਹਨ। ਤੁਸੀਂ ਕਿਉਂ ਨਹੀਂ ਆਪਣੀ ਕੌਮ ਦੇ ਬਚਾਉ ਵਾਸਤੇ ਤੇਗ ਚੁੱਕਦੇ? ਹਿੰਮਤ ਦੀ ਮਦਦ ਰੱਬ ਆਪੇ ਕਰਦਾ ਹੈ। ਏਹ ਸਭ ਤੁਸਾਡੀ ਨਿਰਬਲਤਾ ਅਤੇ ਬੇਇਤਫ਼ਾਕੀ ਦਾ ਫ਼ਲ ਹੈ, ਜੋ ਸਾਰਾ ਭਾਰਤਵਰਸ਼ ਤੁਰਕਾਂ ਨੇ ਆਪਣਾ ਗ਼ੁਲਾਮ ਕਰ ਰੱਖਿਆ ਹੈ। ਪਿਆਰੇ ਭਾਈ ਛੱਤ੍ਰੀ ਪੁੱਤਰੋ! ਹੁਣ ਓਹ ਸਮਾਂ ਨੇੜੇ ਆ ਗਿਆ ਹੈ, ਜਿਸ ਨੇ ਤੁਰਕਾਂ ਦੀ ਬਾਦਸ਼ਾਹੀ ਨੂੰ ਤਬਾਹੀ ਦੇਣੀ ਹੈ। ਤੁਸੀਂ ਖਾਲਸਾ ਸਜੋ। ਏਕ ਰੂਪ ਹੋ ਕਰ ਹਿੰਮਤ ਦੀ ਕਮਰ ਬੰਨ੍ਹੋ, ਜਿਸ ਤੋਂ ਤੁਸਾਡਾ ਨਾਮ ਅਮਰ, ਲੋਕ ਪ੍ਰਲੋਕ ਦਾ ਸੁਖ ਤੇ ਸੁਜੱਸ ਹਮੇਸ਼ਾਂ ਦੁਨੀਆਂ ਪਰ ਬਨਿਆਂ ਰਹੇ। ਇਤਯਾਦਿ ਭਾਵੇਂ ਏਹ ਉਪਦੇਸ਼ ਗੁਰੂ ਸਾਹਿਬ ਦਾ ਸਰਬ ਪ੍ਰਕਾਰ ਸਭਨਾਂ ਨੂੰ ਅਤਿ ਉੱਤਮ ਲਾਭਦਾਇਕ ਸੀ, ਪੰ੍ਰਤੂ ਓਨ੍ਹਾਂ ਕੱਚੇ ਨਭਾਗ ਪਹਾੜੀ ਰਾਜਿਆਂ ਨੂੰ ਐਉਂ ਲਗਾ ਜਿਕੂੰ ਗਧੇ ਨੂੰ ਮਿਸਰੀ, ਹੱਥ ਜੋੜ ਕੇ ਬੋਲੇਗੁਰੂ ਜੀ! ਆਪ ਤਾਂ ਸਰਬ ਭਾਂਤ ਸਮਰੱਥ ਹੋ, ਜਿਨ੍ਹਾਂ ਨੇ ਮਹਾਂ ਮਾਈ ਜਗਦੰਬਾ ਨੂੰ ਪ੍ਰਤੱਖ ਕਰ ਕੇ ਮਨ

ਭਾਏ ਵਰ ਪਾਏ ਹਨ। ਹੁਣ ਜੋ ਚਾਹੋ ਸੋ ਕਰੋ, ਤੁਹਾਡਾ ਪੀਰਾਂ ਫ਼ਕੀਰਾਂ ਦਾ ਕਿਸੇ ਨੇ ਕੁਛ ਵਿਗਾੜ ਨਹੀਂ ਦੇਣਾ। ਕੋਈ ਦੇਸ਼ ਕੋਸ਼ ਤੁਸਾਡੇ ਪਾਸ ਨਹੀਂ, ਜੋ ਕਿਸੇ ਨੇ ਛੀਨ ਲੈਣਾ ਹੈ, ਜੈਸੇ ਏਸੇ ਦੇਸ ਵਿੱਚ ਬੈਠੇ ਤੈਸੇ ਹੋਰ ਥਾਂ ਜੋਗੀ ਭੁੱਲੇ ਦੂਣਾਂ ਲਾਭ।

( ਜਿੱਥੇ ਜਾਓਗੇ ਓਥੇ ਹੀ ਤੁਸਾਡੇ ਸੇਵਕ ਬਥੇਰੇ ਹੋ ਜਾਨਗੇ। ਖਰਾਬੀ ਤਾਂ ਭਾਰੀ ਸਾਨੂੰ ਦੁਨੀਆਂਦਾਰਾਂ ਨੂੰ ਹੈ। ਇੱਕ ਤਾਂ ਕਦੇ ਕਿਸੇ ਪ੍ਰਕਾਰ ਭੀ ਹੋਰ ਦੇਸ ਨਹੀਂ ਜਾਣਾ ਏਸੇ ਘਰ ਵਿੱਚ ਵੱਸਣਾ ਹੈ। ਦੂਜੇ ਬਾਦਸ਼ਾਹੀ ਅਜੇਹੇ ਬੰਦੇ ਹਾਂ ਕਿ ਜੇ ਓਨ੍ਹਾਂ ਦੇ ਇੱਕ ਸਿਪਾਹੀ ਦਾ ਹੁਕਮ ਨਾ ਮੰਨੀਏ, ਤਾਂ ਓਸੇ ਘੜੀ ਫੌਜ ਆ ਕੇ ਸਾਡੀ ਸਭ ਮੌਜ ਨਸ਼ਟ ਕਰ ਜਾਵੇ। ਬਲਕਿ ਜਿਕੂੰ ਬਘਿਆੜ ਨੂੰ ਦੇਖਣ ਸਾਰ ਬੱਕਰੀਆਂ ਹੈਰਤ ਵਿੱਚ ਆ ਕੇ ਬੇਹੋਸ਼ ਹੋ ਜਾਂਦੀਆਂ ਹਨ, ਤਿਕੂੰ ਤੁਰਕਾਂ ਅੱਗੇ ਸਾਡੀ ਦਸ਼ਾ ਹੋ ਜਾਂਦੀ ਹੈ। ਕੀ ਤੁਸੀਂ ਕਦੇ ਔਰੰਗੇ ਦੇ ਲਸ਼ਕਰ ਦਾ ਹਾਲ ਨਹੀਂ ਸੁਣਿਆ ਜੋ ਕਹਿਰ ਦੇ ਦਰਿਆ ਵਾਂਙੂ ਚੱਲਦਾ ਹੈ। ਜਿਸ ਨੇ ਹਾਮੂੰ ਤੇ ਬ੍ਰਹਮਪੁੱਤ੍ਰ ਦੋਹਾਂ ਦਰਿਆਵਾਂ ਦੇ ਵਿਚਕਾਰ ਤਿੰਨ ਹਜ਼ਾਰ ਕੋਹ ਮਝਾਰ ਕੋਈ ਰਾਜਾ ਮਹਾਰਾਜਾ ਸਿਰ ਉਕਸਾਣ ਜੋਗਾ ਨਹੀਂ ਛੱਡਿਆ। ਆਪ ਤਾਂ ਪੀਰ ਫ਼ਕੀਰ ਹੋ। ਜਹਾਂ ਜਾਓਗੇ, ਤਹਾਂ ਹੀ ਗ਼ੁਜ਼ਾਰਾ ਕਰ ਸਕਦੇ ਹੋ। ਸਾਨੂੰ ਮੁਸ਼ਕਲ ਹੈ। ਮਾਲ, ਜਾਨ, ਰਾਜ, ਸਾਜ ਬਰਬਾਦ ਕਰ ਲੈਣਾ ਹੋਵੇ ਤਾਂ ਅਸੀਂ ਆਪ ਦੇ ਸਿੱਖ ਬਣ ਕੇ ਬਾਦਸ਼ਾਹ ਦਾ ਮੁਕਾਬਲਾ ਕਰੀਏ ਤੇ ਭਾਈਚਾਰੇ ਤੋਂ ਦੂਰ ਪਈਏ। ਹਿੰਦੂ ਧਰਮ ਤੋਂ ਵੰਜੇ ਜਾਈਏ। ਕਿਉਂਕਿ ਆਪ ਨੇ ਚੌਹਾਂ ਵਰਣਾਂ ਨੂੰ ਇਕੱਠਾ ਭੋਜਨ ਛਕਾ ਕੇ ਜਨੇਊ ਤੁੜਾ ਸਿੱਟੇ। ਦੇਵੀ, ਦੇਵਤਾ, ਪ੍ਰਿਤਮਾ ਪੂਜਨ, ਤੀਰਥ, ਬਰਤ; ਜੋ ਸਾਡੇ ਕਲਿਆਣ ਦਾ ਇੱਕ ਕਰਮ ਹਨ, ਸਭ ਛੁਡਾ ਦਿੱਤੇ। ਏਸ ਕਰ ਕੇ ਅਸੀਂ ਕਿਸੇ ਪ੍ਰਕਾਰ ਭੀ ਤੁਸਾਡੇ ਸਿੰਘ ਨਹੀਂ ਬਣ ਸਕਦੇ। ਗੁਰੂ ਜੀ ਨੇ ਫੁਰਮਾਇਆ, ਜੇਹੜੇ ਕੰਮ ਤੁਸੀਂ ਆਖਦੇ ਹੋ ਏਹ ਤਾਂ ਸਭ ਪ੍ਰਮੇਸ਼ਵਰ ਤੋਂ ਬੇਮੁਖ ਕੱਚੇ ਬਰੱਚੇ ਲੋਗਾਂ ਦੇ ਹਨ। ਕਿਸੇ ਦੇਵੀ ਦੇਵਤਾ ਦੀ ਪ੍ਰਿਤਮਾ ਪੂਜਣ ਤੋਂ ਕਲਿਆਣ ਨਹੀਂ ਹੁੰਦੀ। ਕਿਉਂਕਿ ਜਦ ਕਿਸੇ ਦੇਵੀ ਦੇਵਤਾ ਨੂੰ ਹੀ ਮੁਕਤੀ ਨਹੀਂ ਲੱਭਦੀ ਤਾਂ ਓਹ ਆਪਣੇ ਸੇਵਕਾਂ ਨੂੰ ਕਿੱਥੋਂ ਦੇਣਗੇ। ਤਾਂ ਤੇ ਸਿੰਘ ਸਜੋ, ਨਾਮ ਜਪੋ, ਸ਼ਸ਼ਤ੍ਰ ਸੰਭਾਲੋ, ਛੱਤ੍ਰੀ ਧਰਮ ਨੂੰ ਪਾਲੋ ਜੋ ਅਤਿ ਸ਼ੀਘਰ ਮੁਕਤਿ ਭੁਗਤਿ ਦੇਣੇ ਵਾਲਾ ਹੈ। ਹੋਰ ਜਿਨ੍ਹਾਂ ਦਾ ਡਰ ਤੁਸੀਂ ਹਊਏ ਵਾਲਾ ਮੰਨ ਰੱਖਿਆ ਹੈ ਓਨ੍ਹਾਂ ਮੁਗਲਾਂ ਪਠਾਣਾਂ ਨੂੰ ਤਾਂ ਸਿੰਘ ਐਉਂ ਲੈਣਗੇ ਜਿੱਕੂੰ ਮਿਰਗਾਂ ਨੂੰ ਚਿੱਤਰੇ, ਚਿੜੀਆਂ ਨੂੰ ਬਾਜ਼। ਸਗੋਂ ਸਵਾ ਲਾਖ ਸਿਉ ਏਕ ਲੜਾਉਂ। ਚਿੜੀਆਂ ਕੋਲੋਂ ਬਾਜ਼ ਤੁੜਾਊਂ। ਤਬੈ ਗੁਬਿੰਦ ਸਿੰਘ ਨਾਮ ਸਦਾਊਂ। ਚੜ੍ਹੇ ਸਿੰਘ ਤਿਸ ਮੁਕਤਿ ਕਰਾਊਂ।ਰਾਜਨ! ਅਸੀਂ ਤਾਂ ਤੁਸਾਨੂੰ ਸਨਾਤਨ ਕਰਮ ਧਰਮ ਛੱਤ੍ਰੀਆਂ ਦਾ ਬਾਣਾ ਕੱਛ, ਕ੍ਰਿਪਾਨ, ਕੇਸ ਧਾਰਨ ਕਰਾ ਕੇ ਗਿੱਦੜਾਂ ਤੋਂ ਸਿੰਘ ਸਜਾ ਕਰ ਪੰਥ ਖਾਲਸੇ ਦੇ ਮੁਖੀਏ ਭਾਰਤਵਰਸ਼ ਦੇ ਸੁਤੰਤਰ ਰਾਜੇ ਮਹਾਰਾਜੇ ਕਾਇਮ ਕਰਨਾ ਚਾਹੁੰਦੇ ਹਾਂ। ਪਰ ਤੁਸੀਂ ਪੱਥਰਾਂ ਦੇ ਪੂਜਣੇ ਕਰ ਪੱਥਰ ਬੁੱਧੀ ਅਜੇਹੇ ਜੜਤਾ ਨੂੰ ਪ੍ਰਾਪਤ ਹੋ ਰਹੇ ਹੋ, ਕਿ ਆਪਣੇ ਲਾਭ ਹਾਨ ਨੂੰ ਬੀ ਨਹੀਂ ਸਮਝਦੇ, ਸਗੋਂ ਜਿਨ੍ਹਾਂ ਸਿੰਘਾਂ ਨੂੰ ਤੁਸੀਂ ਸ਼ੂਦਰ ਆਖਦੇ ਹੋ ਅਕਾਲ ਪੁਰਖ ਦੇ ਪ੍ਰਤਾਪ ਨਾਲ ਏਹੋ ਤੁਸਾਡੇ ਬਾਦਸ਼ਾਹ ਹੋਣਗੇ ਅਤੇ ਤੁਸੀਂ ਏਨ੍ਹਾਂ ਦੇ ਤਾਬੇਦਾਰ ਰਹਿ ਕੇ ਦਿਨ ਗ਼ੁਜ਼ਾਰੋਗੇ। ਹੁਣ ਏਨ੍ਹਾਂ ਨਾਲ ਰੋਟੀ ਦੀ ਸਾਂਝ ਨਹੀਂ ਕਰਦੇ, ਫੇਰ ਬੇਟੀਆਂ ਦੇ ਕੇ ਸਾਂਝ ਕਰਨਾ ਚਾਹੋਗੇ। ਏਹੋ ਜੇਹੇ ਬਚਨ ਗੁਰੂ ਜੀ ਤੋਂ ਸੁਣ ਕੇ ਵਜ਼ੀਰ ਪ੍ਰਮਾਨੰਦ ਨੇ ਅਤਿ ਨਿੰਮ੍ਰ ਹੋ ਕਰ ਰਸੀਲੇ ਬਚਨਾਂ ਦੀ ਰਚਨਾਂ ਦੇ ਪ੍ਰਸੰਗ ਸੁਣਾ ਸੁਣਾ ਰਾਜਿਆਂ ਨੂੰ ਬਿਦਾਈ ਦਿਵਾਈ। ਓਹ ਤਾਂ ਆਪਸ ਵਿੱਚ ਬਹਿਸ ਬਾਣੀ ਕਰਦੇ ਹੋਏ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਗੁਰੂ ਸਾਹਿਬ ਜੀ ਮਹਿਲਾਂ ਵਿੱਚ ਜਾ ਬਿਰਾਜੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗