ਜਨਮ ਉਤਸ਼ਾਹ ਬਾਲ ਲੀ ਲਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੩ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੨੩

ਮੁੱਖ ਘਟਨਾਵਾਂ

ਏਹ ਗੁਰੂ ਸਾਹਿਬ ਜੀ ੧੩ ਪੋਹ ਸੁਦੀ ਸੱਤਮੀ ਸੰਮਤ ੧੭੨੩ ਬਿਕ੍ਰਮੀ ਤੇ ਸਾਲ ੧੯੮ ਗੁਰੂ ਸੰਨ ੧੬੬੬ ਈ. ਰਵੀਵਾਰ ਧਨੇਸ਼ ਨਛੱਤ੍ਰ ਵਿੱਚ ਢਲੀ ਰਾਤ ਪਟਣੇ ਸ਼ਹਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਤੋਂ ਆਲਮਗੀਰ ਬਾਦਸ਼ਾਹ ਦੇ ਸਮੇਂ ਪ੍ਰਗਟ ਹੋਏ। ਏਹਨਾਂ ਦੇ ਜਨਮ

ਦਾ ਬੜਾ ਭਾਰੀ ਉਤਸ਼ਾਹ ਇੱਕ ਪਟਨੇ, ਦੂਜਾ ਕਾਮਰੂਪ ਦੇਸ ਦਮਦਮੇਂ ਸਾਹਿਬ, ਨੌਵੇਂ ਗੁਰੂ ਜੀ ਤੇ ਰਾਜੇ ਬਿਸ਼ਨ ਸਿੰਘ ਨੇ ਮਨਾਯਾ। ਦੋਹੀਂ ਥਾਈਂ ਬੇਅੰਤ ਦੌਲਤ ਵੰਡੀ ਗਈ। ਜਿੰਨੇ ਜਾਚਕ ਆਏ ਉਮਰ ਦੀਆਂ ਰੋਟੀਆਂ ਲੈ ਸਿਧਾਏ। ਲਿਖਿਆ ਹੈ ਕਿ ਪਟਨੇ ਸ਼ਹਿਰ ਗੁਰੂ ਜੀ ਦੇ ਮੰਦਰ ਅੰਦਰ ਗੁਰੂ ਜੀ ਦੇ ਪ੍ਰਗਟ ਹੋਣ ਸਮੇਂ ਕੁਦਰਤੀ ਚਾਨਣ ਹੋ ਗਿਆ। ਘਰ ਉੱਤੇ ਦੇਵਤਿਆਂ ਨੇ ਫ਼ੁੱਲਾਂ ਦੀ ਬਰਖਾ ਕੀਤੀ, ਖ਼ੁਸ਼ੀ ਦੇ ਵਾਜੇ ਵੱਜੇ। ਅਕਾਸ਼ ਵਿੱਚ ਬਿਵਾਨਾਂ ਦੇ ਪ੍ਰਕਾਸ਼ ਲੋਕਾਂ ਨੇ ਵੇਖੇ। ਜੈ ਜੈ ਕਾਰ ਦੇ ਅਵਾਜ਼ੇ ਤੇ ਵਾਜੇ ਵਜਦੇ ਸੁਣੇ। ਭਾਵੇਂ ਏਸ ਅਲੌਕਿਕ ਰਚਨਾਂ ਨੂੰ ਦੇਖ ਕੇ ਲੋਕਾਂ ਨੇ ਵੱਡਾ ਅਚੰਭਾ ਮੰਨਿਆ, ਪਰ ਈਸ਼੍ਵਰੀ ਮਾਯਾ ਨੇ ਅਜੇਹੀ ਬੁੱਧ ਫੇਰੀ ਕਿ ਕਿਨੇ ਨਾ ਜਾਤਾ ਕਿ ਏਹੋ ਬਾਲਕ ਸਰਬ ਸ਼ਕਤੀਵਾਨ ਅਕਾਲ ਪੁਰਖ ਦਾ ਪੁੱਤ੍ਰ ਸਾਡੀ ਕਲਯਾਨ ਵਾਸਤੇ ਆਯਾ ਹੈ। ਫੇਰ ਜਿਉਂ ਜਿਉਂ ਗੁਰੂ ਸਾਹਿਬ ਜੀ ਵੱਡੇ ਹੁੰਦੇ ਗਏ, ਤਿਉਂ ਤਿਉਂ ਧਰਮ ਦੀ ਉੱਨਤੀ ਆਪ ਤੋਂ ਆਪ ਹੋਣ ਲਗ ਪਈ। ਚੋਰ ਯਾਰ, ਠੱਗ, ਨੜੀਮਾਰ, ਦਗੇਦਾਰ, ਪਾਪੀ ਲੋਕ ਸਭ ਕੁਕਰਮ ਛੱਡ ਕੇ ਪ੍ਰਮੇਸ਼੍ਵਰ ਭਗਤੀ ਤੇ ਸੁਕ੍ਰਿਤ ਕਰਨ ਲਗ ਪਏ। ਮਾਤਾ ਸਾਹਿਬ ਜੀ ਤੇ ਦਾਸੀਆਂ ਸਾਹਿਬਜ਼ਾਦੇ ਦੇ ਅਜੇਹੇ ਅਲੌਕਿਕ ਨਵੇਂ ਨਵੇਂ ਚੋਜ ਰੋਜ਼ ਦੇਖਣ ਲੱਗੇ, ਜੋ ਕਦੇ ਦੇਖੇ ਸੁਣੇ ਨਹੀਂ ਸਨ

, ਜਿਨ੍ਹਾਂ ਤੋਂ ਓਨ੍ਹਾਂ ਨੂੰ ਏਹ ਨਿਸਚੇ ਹੋ ਗਿਆ ਕਿ ਏਹ ਕੋਈ ਵਿਸ਼ੇਸ਼ ਪੁਰਖ ਹੈ। ਸਗੋਂ ਸ਼ਹਿਰ ਦੇ ਇਸਤ੍ਰੀ ਪੁਰਖ ਏਹੋ ਚਾਹੁਣ ਕਿ ਕਿਵੇਂ ਏਸ ਬਾਲਕ ਨੂੰ ਹਰ ਵੇਲੇ ਦੇਖਦੇ ਤੇ ਗੋਦੀ ਲੈ ਕੇ ਖਿਡਾਉਂਦੇ ਰਹੀਏ। ਓਸ ਪਰਗਣੇ ਦੀਆਂ ਸੰਗਤਾਂ ਵਧਾਈ ਤੇ ਕਾਰ ਭੇਟ ਦੇਣ ਵਾਸਤੇ ਆਉਣ, ਦਰਸ਼ਨ ਕਰ ਉਤਸ਼ਾਹ ਮਨਾਉਣ ਲੱਗੀਆਂ। ਦਸਮੇਸ਼ ਜੀ ਦੀ ਮਹਿਮਾ ਸੁਣ ਸੁਣ ਕੇ ਨਿਤ ਨਵੀਨ ਇਸਤ੍ਰੀ ਪੁਰਖ ਗੁਰੂ ਘਰ ਦੇ ਸੇਵਕ ਹੋਣ ਲਗ ਪਏ। ਜਦ

ਦਸਮੇਸ ਜੀ ਚਾਰ ਕੁ ਬਰਸ ਦੇ ਹੋਏ ਤੇ ਗੰਗਾ ਕਿਨਾਰੇ ਤੱਕ ਬਾਲਾਂ ਨਾਲ ਖੇਡਣ ਜਾਣ ਲੱਗੇ ਤਾਂ ਮਾਮਾ ਕ੍ਰਿਪਾਲ ਚੰਦ; ਜੋ ਪਹਿਲੇ ਭੀ ਨੈਨ ਪੁਤਲੀ ਵਾਂਙੂ ਹਰ ਵੇਲੇ ਏਹਨਾਂ ਦੀ ਰਖਵਾਲੀ ਤੇ ਸੇਵਾ ਰੱਖਦਾ ਸੀ, ਛਿਨ ਭਰ ਵੱਖਰਾ ਨਾ ਹੋਵੇ। ਗੁਰੂ ਜੀ ਨੇ ਅਜੇਹੀ ਅਣੋਖੀ ਨਵੀਂ ਲੀਲ੍ਹਾ ਕਰਨੀ ਅਰੰਭੀ ਕਿ ਜਿਸ ਨੂੰ ਦੇਖ ਦੇਖ ਸਭ ਲੋਕ ਹੱਕੇ ਬੱਕੇ ਹੋ ਰਹਿੰਦੇ ਸਨ

, ਕਿਉਂਕਿ ਉਨ੍ਹਾਂ ਨੇ ਏਹੋ ਜੇਹੀ ਚੇਸ਼ਟਾ ਕਰਦਾ ਹੋਯਾ ਪਰਮ ਪ੍ਰਤਾਪੀ ਬਾਲਕ ਕਦੇ ਨਹੀਂ ਦੇਖਿਆ ਸੀ ਤੇ ਨਾ ਹੀ ਐਨੇ ਸ਼ਹਿਰੀ ਬਾਲਕ ਕਿਸੇ ਹੋਰ ਬਾਲਕ ਦੇ ਆਖੇ ਲੱਗਦੇ ਦੇਖੇ ਸਨ। ਕੁਦਰਤ ਦੇ ਪ੍ਰੇਰੇ ਹੋਏ ਬੇਅੰਤ ਬਾਲਕ ਗੁਰੂ ਜੀ ਨਾਲ ਖੇਡਣ ਵਾਸਤੇ ਆਪ ਤੋਂ ਆਪ ਅਕੱਠੇ ਆ ਹੋਣ ਤੇ ਨੌਕਰਾਂ ਵਾਂਙੂੰ ਹੁਕਮ ਪਏ ਮੰਨਣ। ਦਸਮੇਸ਼ ਜੀ ਕਦੇ ਓਨ੍ਹਾਂ ਨੂੰ ਕਾਨੇ ਫੜਾ ਕੇ ਓਨ੍ਹਾਂ ਤੋਂ ਝੂਠਾ ਮੂਠਾ ਜੰਗ ਕਰਾਉਂਦੇ। ਕਦੀ ਕੁਸ਼ਤੀ ਲੜਾ, ਪੈਸੇ ਮਿਠਾਈ ਤਲਬ ਵਰਤਾਉਂਦੇ। ਕਦੇ ਪਟੇਬਾਜ਼ੀ ਤੇ ਕੌਡ ਕਬੱਡੀ ਖਿਲਾਉਂਦੇ। ਕਦੇ ਗੰਗਾ ਜਲ ਵਿੱਚ ਦੋ ਧੜੇ ਕਰ ਕੇ ਛਿੱਟੇ ਮਾਰ ਮਾਰ ਹਾਰ ਜੀਤ ਕਰਾਉਂਦੇ ਰਹਿੰਦੇ। ਤੁਰਕ ਸਿੱਖਾਂ ਅੱਗੇ ਹਾਰ ਜਾਂਦੇ। ਏਹੋ ਜੇਹੀ ਅਵੱਲੀ ਲੀਲ੍ਹਾ ਦੇਖ ਤੇ ਨਾਮ ਸੁਣ ਸੁਣ ਸਭ ਲੋਕ ਅਚੰਭਾ ਮੰਨ ਰਹੇ ਸਨ

, ਕਿਉਂਕਿ ਓਸ ਸਮੇਂ ਏਹਨਾਂ ਕੌਮਾਂ ਦੇ ਨਾਮ ਟਾਵੇਂ ਟਾਵੇਂ ਲੋਕ ਜਾਣਦੇ ਸਨ। ਮਾਮਾ ਕ੍ਰਿਪਾਲ ਚੰਦ, ਦੀਵਾਨ ਮਤੀ ਰਾਮ, ਮੁਨਸ਼ੀ ਸਾਹਿਬ ਚੰਦਾਦਿਕ ਗੁਰੂ ਜੀ ਦੇ ਮੁਹਤਬਿਰ ਤੇ ਬਾਕੀ ਸ਼ਹਿਰ ਦੇ ਵਸਨੀਕ ਗ਼ਰੀਬ ਅਮੀਰ ਸਭ ਏਹਨਾਂ ਦੇ ਵਰ ਸਰਾਪ ਤੋਂ ਡਰਦੇ ਥਰ ਥਰ ਕੰਬਦੇ ਸਨ। ਕੋਈ ਗੱਲ ਏਹਨਾਂ ਦੀ ਨਹੀਂ ਉਲਟਾ ਸਕਦੇ ਸਨ

, ਸਗੋਂ ਏਹਨਾਂ ਦੇ ਤੇਜ਼ ਪ੍ਰਤਾਪ ਅੱਗੇ ਸਭ ਦਬੇ ਰਹਿੰਦੇ, ਕਿਉਂਕਿ ਜੋ ਕੁਛ ਏਹਨਾਂ ਦੇ ਮੂੰਹੋਂ ਨਿੱਕਲਦਾ, ਓਹੋ ਸੱਚ ਹੋ ਜਾਂਦਾ। ਕਦੇ ਕਦੇ ਆਪ ਦੂਜੇ ਬਾਲਕਾਂ ਸਣੇ ਬੇੜੀ ਵਿੱਚ ਬੈਠ ਕੇ ਗੰਗਾ ਵਿੱਚ ਤਰਦੇ ਦੂਰ ਚਲੇ ਜਾਂਦੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗