ਆਪਦਾ ਪਿਛਲੇ ਜਨਮ ਦਾ ਨਾ ਦੁਸ਼ਟ ਦਮਨ ਵਖਯਾਤ ਹੈ। ਆਪ ਨੇ ਭਾਰੀ ਤਪ ਕੀਤਾ। ਤਪੱਸਯਾ ਕਰਦੇ ਹੋਏ ਪਹਿਲੇ ਤਾਂ ਕੰਦ, ਫਲ, ਫੂਲ, ਸਾਗ ਭਾਜੀ ਛਕਦੇ ਰਹੇ। ਫੇਰ ਢੇਰ ਚਿਰ ਨਿਰੇ ਜਲ ਪੁਰ ਹੀ ਗ਼ੁਜ਼ਾਰਾ ਕੀਤਾ। ਓੜਕ ਸੀਤਲੀ ਕੁੰਭਕ ਅਜੇਹੀ ਸਾਧੀ, ਕਿ ਪੌਣ ਅਹਾਰੀ ਹੋ ਬੈਠੇ। ਕਦੇ ਇੱਕ ਚਰਨ ਦੇ ਭਾਰ ਸਰੂ ਦੀ ਤਰ੍ਹਾਂ ਖੜੇ ਰਹਿੰਦੇ। ਕਦੇ ਕਪਾਲੀ ਆਸਨ ਕਰ ਕੇ ਡਿੱਥ ਵਾਂਙੂੰ ਅਡੋਲ ਰਹਿੰਦੇ। ਕਈ ਕਈ ਵਰ੍ਹੇ ਸਮਾਧੀ ਲਾ ਰੱਖਦੇ। ਦਸਮ ਦ੍ਵਾਰੇ ਬਿਤ੍ਰੀ ਚੜ੍ਹਾ ਕੇ ਅਨਹਦ ਸ਼ਬਦ ਦੀ ਧੁਨਕਾਰ ਤੇ ਦੀਪ ਸਿਖਾਵਤ ਜੋਤ ਦਾ ਨਜ਼ਾਰਾ ਪਏ ਲੈਂਦੇ। ਉਸ ਦੀ ਸਮਤਾ ਬ੍ਰਿਤੀ ਦੇ ਪ੍ਰਤਾਪ ਕਰ ਕੇ ਓਸ ਬਣ ਦੇ ਰਹਿਣ ਵਾਲੇ ਪਸ਼ੂ ਪੰਛੀ ਭੀ ਬਾਰਾਂ ਬਾਰਾਂ ਕੋਹ ਤਾਈਂ ਐਸੇ ਨਿਰਵਿਕਾਰ ਨਿਰਵੈਰ ਹੋ ਰਹੇ ਸੇ ਜੋ ਬਘਿਆੜ, ਹਰਣ, ਸਸੇ, ਸਰਪ, ਮੋਰ, ਚਕੋਰ, ਚਿੜੀਆਂ, ਬਾਜ਼, ਸ਼ੇਰ, ਬੱਕਰੀਆਂ ਸਭ ਕੱਠੇ ਪਏ ਵਿਚਰਦੇ। ਕੋਈ ਕਿਸੇ ਵੱਲ ਕੌੜੀ ਅੱਖ ਕਰ ਕੇ ਨਹੀਂ ਤੱਕ ਸਕਦਾ ਸੀ। ਏਸੇ ਕਰ ਕੇ ਵੱਡੇ ਵੱਡੇ ਰਿਖੀ ਮੁਨੀ ਸਿੱਧ ਜੋਗੀਸ਼ਰ ਓਸ ਦਾ ਦਰਸ਼ਨ ਤੇ ਸਤਸੰਗ ਕਰਨ ਲਈ ਓਥੇ ਆ ਗਏ ਸਨ। ਯੱਦਪਿ ਦੁਸ਼ਟ ਦਮਨ
ਨੇ ਤਾਂ ਤ੍ਰਿਲੋਕੀ ਦੇ ਵਿਸ਼ੇ ਭੋਗ ਸੱਚਮੁੱਚ ਕਾਕ ਵਿਸ਼ਟਾ ਸਮ ਜਾਣ ਕੇ ਤਯਾਗ ਰੱਖੇ ਸੀ। ਉਸ ਦਾ ਜਤ ਸਤ ਭੰਨਣ ਵਾਸਤੇ ਪਹਿਲੇ ਤਾਂ ਕਾਮਦੇਵ ਨੇ ਓਸ ਬਨ ਵਿੱਚ ਆ ਕੇ ਬਸੰਤ ਰਿਤੂ ਦਾ ਰੰਗ ਖਿੜਾਯਾ। ਮੇਘ ਫੁਹਾਰੇ ਬਰਸਣ ਲੱਗੇ, ਮੰਦ ਸੁਗੰਧ ਸੀਤਲ ਪੌਣ ਚੱਲੀ। ਕੋਕਲਾਂ, ਪਪੀਹੇ, ਮੋਰ ਚਕੋਰ ਆਦਿ ਕਈ ਪੰਛੀਆਂ ਨੇ ਕਾਮ ਚੇਸਟਾ ਤੇ ਮਨੋਹਰ ਧੁਨੀ ਕਰ ਕਰ ਤਪੱਸੀ ਦੇ ਮਨ
ਨੂੰ ਚਲਾਇਮਾਨ ਕਰਨਾ ਚਾਹਿਆ ਤੇ ਅਪੱਛਰਾਂ ਦੇ ਏਧਰ ਓਧਰ ਵਿਚਰਨੇ ਕਰ ਭੂਖਨਾ ਦੀ ਮਧਰ ਮਧਰ ਧੁਨੀ ਅਜੇਹੀ ਸੁਹਾਉਣੀ ਛਬ ਦੇ ਰਹੀ ਸੀ ਜਾਣੋਂ ਸੱਚਮੁਚ ਕਾਮ ਦੇਵ ਹੀ ਨਗਾਰੇ ਵਜਾ ਕੇ ਗੱਜਦਾ ਹੋਯਾ ਦੁਸ਼ਟਦਮਨ ਨੂੰ ਬਿਜੈ ਕਰਨੇ ਆਯਾ ਹੈ। ਮੋਹਨ, ਤਾਪਨ, ਉਚਾਟਨ, ਉਨਮਾਦਨ, ਵਸੀਕਰਨ ਏਹ ਬਾਣ ਭੀ ਕਾਮਦੇਵ ਨੇ ਚਲਾਏ ਪਰ ਦੁਸ਼ਟਦਮਨ ਨੂੰ ਕੋਈ ਨਾ ਚੁਭਿਆ ਅਡੋਲ ਬੈਠਾ ਰਿਹਾ। ਅਪੱਛਰਾਂ ਨੇ ਭੀ ਨ੍ਰਿਤ ਕਰ ਕਰ ਮਧਰ ਮਧਰ ਸੁਰੀਲੀ ਤੇ ਰਸੀਲੀ ਅਵਾਜ਼ ਨਾਲ ਬਥੇਰੇ ਠੁਮਰੀਆਂ, ਟੱਪੇ ਰਸਕ ਗਾਏ ਤੇ ਹਾਵ ਭਾਵ ਵਿਖਾਏ ਤੇ ਤ੍ਰਿੱਛੇ ਨੇਤ੍ਰਾਂ ਦੇ ਕਟਾਖਯ ਰੂਪੀ ਬਾਨ ਵਾਹੇ। ਪਰ ਦੁਸ਼ਟ ਦਮਨ
ਪੁਰ ਕੋਈ ਸਫ਼ਲ ਨਾ ਹੋਇਆ, ਤਦ ਮਾਫ਼ੀ ਮੰਗੀ। ਤਪੱਸੀ ਨੇ ਆਖਿਆਹੇ ਕਲਜੁਗ! ਜਦ ਤੂੰ ਆਪਣਾ ਧਰਮ ਛਲ ਵਲ ਨਹੀਂ ਛੱਡਿਆ ਤਾਂ ਅਸੀਂ ਆਪਣੀ ਸਮਤਾ ਬ੍ਰਿਤੀ ਧੀਰਜ ਕਿਉਂ ਛੱਡੀਏ? ਵਰ ਸਰਾਪ ਦੇਣਾ ਬ੍ਰਹਮ ਗਿਆਨੀ ਦਾ ਧਰਮ ਨਹੀਂ।ਏਹ ਬਚਨ ਸੁਣ ਕਲਜੁਗ ਤੇ ਦੇਵਤਾ ਸਭ ਅਤਯੰਤ ਪ੍ਰਸੰਨ ਹੋਏ। ਏਸੇ ਗਲੋਂ ਕਲਜੁਗ ਨੇ ਖ਼ੁਸ਼ੀ ਹੋ ਓਸ ਜੰਗਲ ਵਿੱਚ ਸਰਬ ਪ੍ਰਕਾਰ ਦੇ ਮੇਵੇ, ਫਲ, ਫੂਲ, ਕੰਦਮੂਲ ਅਜੇਹੇ ਸ੍ਵਾਦੀਕ ਪ੍ਰਗਟ ਕਰ ਦਿੱਤੇ ਕਿ ਜਿਨ੍ਹਾਂ ਤੋਂ ਬਾਰਾਂ ਮਹੀਨੇ ਰਿਖੀਆਂ ਨੂੰ ਮੌਜ ਲੱਗੀ ਰਹੇ। ਦੁਸ਼ਟ ਦਮਨ ਦੀ ਬ੍ਰਿਤੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਜੇਹੀ ਲੱਗੀ ਜੋ ਦੂਜਾ ਭਾਵ ਉੱਕਾ ਹੀ ਉਡ ਗਿਆ ਅਰਥਾਤ ਧਯਾਤਾ ਧਯਾਨ ਧੇਯ, ਗਿਆਤਾ ਗਯਾਨ ਗੇਯ ਆਦਿਕ ਤ੍ਰਿਕੁਟੀ ਦਾ ਖੋਜ ਭੀ ਨਾ ਰਿਹਾ। ਯਥਾ: ਇਹ ਬਿਧਿ ਕਰਤ ਤਪਸਿਆ ਭਯੋ ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥ ਸ੍ਰੀ ਦਸਮ ਗ੍ਰੰਥ - ਬਚਿਤ੍ਰ ਨਾਟਕ ਜੀਕੂੰ ਸਮੰੁਦ੍ਰ ਵਿੱਚ ਲੂਣ ਦਾ ਡਲਾ ਪ੍ਰਵੇਸ਼ ਹੋ ਕੇ ਸਮੰੁਦ੍ਰ ਦਾ ਰੂਪ, ਤੇ ਅਕਾਸ਼ ਵਿੱਚ ਧੂਆਂ ਜਾ ਕੇ ਅਕਾਸ਼ ਹੋ ਜਾਂਦਾ ਹੈ ਤਿਉਂ ਅਕਾਲ ਪੁਰਖ ਦਾ ਅਨੰਨਯ ਉਪਾਸ਼ਕ ਦੁਸ਼ਟ ਦਮਨ ਅਕਾਲ ਪੁਰਖ ਦਾ ਰੂਪ ਬਣ ਗਿਆ। ਜਿਉਂ ਪਾਤਸ਼ਾਹ ਆਪਣੇ ਪ੍ਰਧਾਨ ਮੰਤ੍ਰੀ ਨੂੰ ਆਪਣੇ ਜੇਹੀ ਤਾਕਤ ਬਖ਼ਸ਼ ਕੇ ਮੁਹਿੰਮ ਸਰ ਕਰਨ ਭੇਜ ਦਿੰਦਾ ਹੈ, ਤਿਉਂ ਅਕਾਲ ਪੁਰਖ ਨੇ ਅਪਣੇ ਨਾਲ ਅਭੇਦਵਰਤੀ ਦੁਸ਼ਟ ਦਮਨ ਨੂੰ ਆਪਣੀ ਸੰਪੂਰਨ ਸ਼ਕਤੀ ਅਰ ਪੁੱਤ੍ਰ ਪਦਵੀ ਦੇ ਕੇ ਦੁਸ਼ਟਾਂ ਨੂੰ ਦੰਡ ਦੇਣ ਲਈ ਤੇ ਧਰਮ ਦੀ ਰੱਖਯਾ ਕਰਨ ਵਾਸਤੇ ਜਗਤ ਵਿੱਚ ਭੇਜ ਦਿੱਤਾ। ਤਾਂ ਹੀ ਓਨ੍ਹਾਂ ਨੇ ਪ੍ਰਿਥੀ ਮੰਡਲ
( ਵਿੱਚ ਆ ਅਜੇਹੇ ਧਰਮ ਦਾ ਪ੍ਰਚਾਰ ਕੀਤਾ ਅਤੇ ਖਾਲਸਾ ਪੰਥ ਰਚਿਆ, ਜਿਸ ਤੋਂ ਹਿੰਦੂ ਧਰਮ ਦਾ ਬੇੜਾ (ਜੋ ਤੁਰਕਾਂ ਦੇ ਜ਼ੁਲਮ ਰੂਪੀ ਸਮੰੁਦਰ ਵਿੱਚ ਗੋਤੇ ਖਾ ਰਿਹਾ ਸੀ) ਬਿਨਾਂ ਖਟਕੇ ਸ੍ਰੀ ਸਾਹਿਬ (ਤਲਵਾਰ) ਦੇ ਜ਼ੋਰ ਕਿਨਾਰੇ ਲਾ ਦਿਖਾਯਾ। ਏਹ ਸਾਰੀ ਕਥਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕ੍ਰਿਤ ਬਚਿੱਤ੍ਰ ਨਾਟਕ ਪੋਥੀ ਦੇ ਛੇਵੇਂ ਅਧਯਾਇ ਵਿੱਚ ਭਲੀ ਪ੍ਰਕਾਰ ਖੋਲ੍ਹ ਕੇ ਐਉਂ ਲਿਖੀ ਹੈ ਯਥਾ: ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥ ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥ ਸਪਤਸ੍ਰਿੰਗ ਤਿਹ ਨਾਮੁ ਕਹਾਵਾ ॥ ਪੰਡੁ ਰਾਜ ਜਹ ਜੋਗੁ ਕਮਾਵਾ ॥ ਤਹ ਹਮ ਅਧਿਕ ਤਪਸਿਆ ਸਾਧੀ ॥ ਮਹਾਕਾਲ ਕਾਲਕਾ ਅਰਾਧੀ ॥੨॥ ਇਹ ਬਿਧਿ ਕਰਤ ਤਪਸਿਆ ਭਯੋ ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥ ਤਾਤ ਮਾਤ ਮੁਰ ਅਲਖ ਅਰਾਧਾ ॥ ਬਹੁ ਬਿਧਿ ਜੋਗ ਸਾਧਨਾ ਸਾਧਾ ॥੩॥ ਤਿਨ ਜੋ ਕਰੀ ਅਲਖ ਕੀ ਸੇਵਾ ॥ ਤਾ ਤੇ ਭਏ ਪ੍ਰਸੰਨਿ ਗੁਰਦੇਵਾ ॥ ਤਿਨ ਪ੍ਰਭ ਜਬ ਆਇਸੁ ਮੁਹਿ ਦੀਆ ॥ ਤਬ ਹਮ ਜਨਮ ਕਲੂ ਮਹਿ ਲੀਆ ॥੪॥ ਸ੍ਰੀ ਦਸਮ ਗ੍ਰੰਥ - ਬਚਿਤ੍ਰ ਨਾਟਕ ਅਨੇਕ ਲੋਕ ਪਿੱਛਾ ਵਿਚਾਰੇ ਬਿਨਾਂ ਗੁਰੂ ਜੀ ਨੂੰ ਦੇਵੀ ਦਾ ਉਪਾਸ਼ਕ ਠਹਿਰਾਉਣ ਵਾਸਤੇ ਮਹਾਕਾਲ ਕਾਲਕਾ ਅਰਾਧੀ ਇਸ ਦਾ ਅਰਥ ਕਾਲਕਾ ਤੇ ਮਹਾਂਕਾਲ ਦੋਹਾਂ ਦੀ ਉਪਾਸ਼ਨਾ ਪੁਰ ਲਾਉਂਦੇ ਹਨ। ਪੰ੍ਰਤੂ ਦ੍ਵੈ ਤੇ ਏਕ ਰੂਪ ਹ੍ਵੈ ਗਯੋ ਏਹ ਬਚਨ ਓਨ੍ਹਾਂ ਦ੍ਵੈਤਵਾਦੀਆਂ ਦੇ ਅਰਥ ਨੂੰ ਉੱਕਾ ਹੀ ਮਲੀਆਮੇਟ ਕਰਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਆਖਦੇ ਹਨ ਕਿ ਮੈਂ ਔਰ ਅਕਾਲ ਦੋਵੇਂ ਇੱਕ ਰੂਪ ਹੋ ਗਏ। ਜੇ ਕਾਲਕਾ ਭੀ ਦੂਜੀ ਅਰਾਧੀ ਹੁੰਦੀ ਤਾਂ ਤ੍ਰੈ ਤੇ ਏਕ ਰੂਪ ਹੁਇ ਗਏ ਐਉਂ ਲਿਖਦੇ। ਨਾਲ ਦੋਂਹ ਪੁਰਖਾਂ ਨਾਲ ਪਤੀ ਭਾਵ ਦੀ ਪ੍ਰੀਤ ਰੱਖਣ ਵਾਲੀ ਇਸਤ੍ਰੀ ਜੀਕੂੰ ਵਿਭਚਾਰਨੀ ਸੱਦੀ ਜਾਂਦੀ ਹੈ ਤਿਉਂ ਦੋਂਹ ਦੀ ਉਪਾਸ਼ਨਾਂ ਕਰਨ ਵਾਲਾ ਪੁਰਖ ਅਨੰਨਯ ਭਗਤ ਨਾ ਹੋਵੇਗਾ, ਕਿੰਤੂ ਵਿਭਚਾਰੀ ਹੋਵੇਗਾ। ਤਾਂ ਤੇ ਏਸ ਤੁਕ ਦਾ ਅਰਥ ਏਹ ਹੈ ਕਿ ਜੋ ਮਹਾਕਾਲ, ਵਰਤਮਾਨ ਆਦਿਕ ਕਾਲਕਾ ਅਧਿਸਠਾਨ ਹੈ, ਉਸ ਦੇ ਅਰਾਧੀ ਨਾਮ ਅਰਾਧਨੇ ਵਾਲੇ ਹਮ ਐਸੇ ਹੋਏ ਕਿ ਦੋਹ ਤੋਂ ਇੱਕ ਰੂਪ ਹੋ ਗਏ। ਜੀਕੂੰ ਜਾਣ ਵਾਲਾ ਰਾਹੀ, ਦਾਨ ਦੇਣ ਵਾਲਾ ਦਾਨੀ, ਮਾਨ ਯੋਗਯ ਮਾਨੀ ਆਖੀਦਾ ਹੈ, ਤਿਉਂ ਅਰਾਧਨੇ ਵਾਲਾ ਅਰਾਧੀ ਬਨਦਾ ਹੈ, ਕਾਲਕਾ ਅਰਾਧੀ ਨਹੀਂ ਬਣਦਾ। ਕਾਲਕਾ ਦਾ ਅਰਾਧਨ ਗੁਰੂ ਜੀ ਦੇ ਜ਼ਿੰਮੇ ਕੇਵਲ ਅੱਨਮਤੀ ਮਨਮਤੀਏ ਲਾਉਂਦੇ ਹਨ, ਜੋ ਗੁਰੂਮਤ ਦੇ ਵਿਰੁੱਧ ਕਥਨ ਹੈ। ਓਧਰ ਜੋ ਉੱਤ੍ਰਾਖੰਡ ਦੇ ਮਹਾਰਾਜੇ ਦੀਰਘ ਦਰਸ਼ੀ ਤੇ ਉਸ ਦੀ ਰਾਣੀ ਸੱਤਯਵਤੀ ਨੇ ਜੋ ਪੁੱਤ੍ਰ ਕਾਮਨਾ ਲਈ ਉੱਤ੍ਰ ਕਾਸ਼ੀ ਵਿੱਚ ਅਤਿ ਉਗ੍ਰ ਤਪ ਕਰ ਕੇ ਈਸ਼੍ਵਰ ਤੋਂ ਏਹ ਵਰ ਲਿਆ ਹੋਯਾ ਸੀ ਕਿ ਸਾਡੇ ਘਰ ਆਪ ਜੇਹਾ ਪ੍ਰਤਾਪੀ ਪੁੱਤ੍ਰ ਹੋਵੇ। ਹੁਣ ਓਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ੍ਰੀ ਮਾਤਾ ਗੁਜਰੀ ਜੀ ਨਾਮ ਤੋਂ ਪ੍ਰਗਟ ਹੋ ਕੇ ਦੇਸਾਟਨ ਕਰਦੇ ਤੇ ਵਾਹਿਗੁਰੂ ਤੋਂ ਭੁੱਲ ਬੈਠੇ ਲੋਕਾਂ ਨੂੰ ਨਾਮ ਦਾਨ ਦੇਂਦੇ, ਜਦ
ਪ੍ਰਯਾਗਰਾਜ ਪੁੱਜੇ, ਤਾਂ ਓਸ ਸਮੇਂ ਅਕਾਲ ਪੁਰਖ ਦੀ ਆਗਯਾ ਨਾਲ ਦੁਸ਼ਟ ਦਮਨ ਤਪੱਸੀ ਨੇ ਮਾਤਾ ਗੁਜਰੀ ਜੀ ਦੇ ਉਦਰ ਪ੍ਰਕਾਸ਼ ਲਿਆ ਤੇ ਪਟਣੇ ਸ਼ਹਿਰ ਜਾ ਕੇ ਪ੍ਰਗਟ ਹੋਏ। ਏਹ ਸਾਰੀ ਕਥਾ ਦਸਮ
ਪਾਤਸ਼ਾਹ ਜੀ ਨੇ ਐਉਂ ਲਿਖੀ ਹੈ: ਤਾਤ ਮਾਤ ਮੁਰ ਅਲਖ ਅਰਾਧਾ ॥ ਬਹੁ ਬਿਧਿ ਜੋਗ ਸਾਧਨਾ ਸਾਧਾ ॥੩॥ ਤਿਨ ਜੋ ਕਰੀ ਅਲਖ ਕੀ ਸੇਵਾ ॥ ਤਾ ਤੇ ਭਏ ਪ੍ਰਸੰਨਿ ਗੁਰਦੇਵਾ ॥ ਤਿਨ ਪ੍ਰਭ ਜਬ ਆਇਸੁ ਮੁਹਿ ਦੀਆ ॥ ਤਬ ਹਮ ਜਨਮ ਕਲੂ ਮਹਿ ਲੀਆ ॥੪॥ ਚਿਤ ਨ ਭਯੋ ਹਮਰੋ ਆਵਨ ਕਹਿ ॥ ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ ॥ ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥ ਇਮ ਕਹਿ ਕੈ ਇਹ ਲੋਕਿ ਪਠਾਯੋ ॥੫॥
( ਅਕਾਲ ਪੁਰੁਖ ਬਾਚ ॥ ਚੌਪਈ ॥ ਮੈ ਅਪਨਾ ਸੁਤ ਤੋਹਿ ਨਿਵਾਜਾ ॥ ਪੰਥੁ ਪ੍ਰਚੁਰ ਕਰਬੇ ਕਹ ਸਾਜਾ ॥ ਜਾਹਿ ਤਹਾ ਤੈ ਧਰਮੁ ਚਲਾਇ ॥ ਕਬੁਧਿ ਕਰਨ ਤੇ ਲੋਕ ਹਟਾਇ ॥੨੯॥ ਸ੍ਰੀ ਦਸਮ ਗ੍ਰੰਥ - ਬਚਿਤ੍ਰ ਨਾਟਕ ਪੁਨਾ: ਤਿਨ ਪ੍ਰਭ ਜਬ ਆਇਸੁ ਮੁਹਿ ਦੀਆ ॥ ਤਬ ਹਮ ਜਨਮ ਕਲੂ ਮਹਿ ਲੀਆ ॥੪॥ ਸ੍ਰੀ ਦਸਮ ਗ੍ਰੰਥ - ਬਚਿਤ੍ਰ ਨਾਟਕ ਪੁਨਾ: ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥ ਭਾਤਿ ਭਾਤਿ ਕੇ ਤੀਰਥਿ ਨ੍ਹਾਨਾ ॥ ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥ ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥ ਮਦ੍ਰ ਦੇਸ ਹਮ ਕੋ ਲੇ ਆਏ ॥ ਭਾਤਿ ਭਾਤਿ ਦਾਈਅਨ ਦੁਲਰਾਏ ॥੨॥ ਸ੍ਰੀ ਦਸਮ ਗ੍ਰੰਥ - ਬਚਿਤ੍ਰ ਨਾਟਕ ਭਵਜੰਮਣਾ। ਪ੍ਰਕਾਸ਼ਨਿਮਣਾ। ਹੋਰ ਅਰਥ ਸਪਸ਼ਟ ਹੈ।