ਦਮਦਮੇ ਆਏ ਸੂਬੇ ਦਾ ਪ੍ਰਵਾ ਨਾ ਆਯਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੧੪ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਬਾਦਸ਼ਾਹਾਂ ਦੇ ਦਫਤਰ ਵਿੱਚ ਏਸ ਦੇਸ ਦਾ ਨਾਮ ਲੱਖੀ ਜੰਗਲ ਲਿਖਯਾ ਜਾਂਦਾ ਸੀ। ਏਸ ਕਰ ਕੇ ਗੁਰੂ ਸਾਹਿਬ ਭੀ ਲੱਖੀ ਜੰਗਲ ਬੋਲਦੇ ਰਹੇ। ਓਥੇ ਗੁਰੂ ਜੀ ਪਾਸ ਸੰਗਤ ਬਹੁਤ ਕੱਠੀ ਹੋ ਗਈ। ਗੁਰੂ ਜੀ ਨੇ ਏਹ ਬਚਨ ਉਚਾਰਿਆ ਲੱਖੀ ਜੰਗਲ ਖਾਲਸਾ ਆਇ ਦੀਦਾਰ ਲਗੋ ਨੇ ॥ ਸੁਣ ਕੇ ਸਦ ਮਾਹੀ ਦਾ ਮੇਂਹੀ ਪਾਣੀ ਘਾਹੁ ਮਤੋ ਨੇ। ਕਿਸੇ ਨਾਲ ਨਾ ਰਲੀਆ ਕਾਈ ਕੋਈ ਸਉਕ ਪ੍ਰਯੋ ਨੇ ॥ ਗਿਆ ਫਿਰਾਕ ਮਿਲਿਆ ਨਿਤ ਮਾਹੀ ਤਾ ਹੀ ਸੁਕਰ ਕਿਤੋ ਨੇ ਲੱਖੀਂ ਜੰਗਲ ਖਾਲਸਾ ਹੋਸੀ ਇਤਯਾਦਿਕ ਬਚਨ ਉਸਾਰੇ ਜਿਨ੍ਹਾਂ ਨੂੰ ਸੁਣ ਕੇ ਸਿੱਖ ਬਹੁਤ ਖ਼ੁਸ਼ੀ ਹੋਏ। ਮਹਿਮੇਂ ਦੇ ਸਿੱਖਾਂ ਨੇ ਸੇਵਾ ਬਹੁਤ ਕੀਤੀ। ਅਗਲੇ ਦਿਨ ਸਮੀਰ ਦੇ ਕੋਟ ਪਾਸ ਆਏ ਤਾਂ ਓਥੋਂ ਦੇ ਪੈਂਚ ਡੱਲੇ ਨੂੰ ਸਰਦਾਰ ਜਾਣ ਕੇ ਨਜ਼ਰਾਂ ਦੇਣ ਲੱਗੇ। ਓਨ ਆਖਯਾਗੁਰੂ ਦੇ ਹੁੰਦਯਾਂ ਮੈਂ ਨਹੀਂ ਲੈ ਸਕਦਾ, ਮੇਰੇ ਤੁਸਾਡੇ ਪੂਜਣ ਜੋਗ ਗੁਰੂ ਹੀ ਹੈ।ਗੁਰੂ ਜੀ ਬੋਲੇਭਾਈ ਡੱਲ ਸਿੰਘ! ਕਰਾਮਾਤ ਨਾਲੋਂ ਮੁਲਾਕਾਤ ਵੱਡੀ ਹੈ।ਓਥੋਂ ਸ਼ਿਕਾਰ ਖੇਡਦੇ ਅਗਲੇ ਦਿਨ ਭੂਖੜੀ ਪਿੰਡ (ਜੋ ਮਹਿਮੇ ਤੋਂ ਪੰਜ ਕੋਹ ਹੈ) ਆ ਉੱਤਰੇ, ਰਾਤ ਕੱਟੀ। ਦੂਜੇ ਦਿਨ ਦਮਦਮੇਂ ਪਹੁੰਚ ਪਏ। ਦੂਜੇ ਦਿਨ ਦੀਵਾਨ ਵਿੱਚ ਸੂਬੇ ਸਰਹੰਦ ਵੱਲੋਂ ਫੁਰਮਾਨ ਡੱਲੇ ਪਾਸ ਲੈ ਕੇ ਅਸਵਾਰ ਆਯਾ। ਓਸ ਵਿੱਚ ਲਿਖਯਾ ਸੀ ਕਿ ਮੈਂ ਸੁਣਿਆ ਹੈ ਤੇਰੇ ਘਰ ਬਾਦਸ਼ਾਹ ਦਾ ਵਿਰੋਧੀ ਜਿਸ ਨੇ ਬੇਸ਼ੁਮਾਰ ਸ਼ਾਹੀ ਸੈਨਾ ਖਪਾ ਛੱਡੀ, ਓਹ ਗੁਰੂ ਹੈ। ਏਸ ਨੂੰ ਫੜ ਕੇ ਮੇਰੇ ਪਾਸ ਭੇਜ, ਨਹੀਂ ਤਾਂ ਮੇਰੀ ਚੜ੍ਹਾਈ ਹੋਵੇਗੀ। ਤੇਰੀ ਗੜ੍ਹੀ ਦਾ ਇੱਟ ਇੱਟ ਕਰ ਕੇ ਤੈਨੂੰ ਗੁਰੂ ਸਮੇਤ ਫੜ ਲਿਆਵਾਂਗਾ।ਏਸ ਦਾ ਉੱਤਰ ਓਥੇ ਹੀ ਬੈਠਿਆਂ ਡੱਲੇ ਨੇ ਲਿਖਵਾ ਭੇਜਿਆ ਕਿ ਵਜ਼ੀਦ ਖਾਂ! ਅੱਗੇ ਤੈਂ ਗੁਰੂ ਤੇ ਕਸਰ ਨਹੀਂ ਰੱਖੀ ਤੇ ਹੁਣ ਰਖੀਂ ਨਾ। ਗੁਰੂ ਮੇਰੇ ਪ੍ਰਾਣਾਂ ਨਾਲ ਹੈ। ਤੇਰੇ ਲਸ਼ਕਰ ਨੂੰ ਓਹ ਹੱਥ ਦਿਖਾਵਾਂਗੇ, ਇੱਕ ਨੂੰ ਜੀਉਂਦਾ ਨਾ ਜਾਣ ਦੇਵਾਂਗੇ ਕਿਉਂਕਿ ਏਸ ਦੇਸ ਵਿੱਚ ਸ਼ਾਹੀ ਫੌਜ ਆਪੇ ਤਿਹਾਈ ਮਰ ਜਾਊ। ਦੂਜੇ ਦਿਨ ਸ਼ਿਕਾਰ ਗਏ ਇੱਕ ਮਿਰਗ ਨੂੰ ਮਾਰ ਕੇ ਗੁਰੂ ਜੀ ਬਹੁੜ ਹੱਸੇ। ਡੱਲੇ ਦੇ ਪੁੱਛਣੇ ਪਰ ਦੱਸਿਆ ਕਿ ਗੁਰੂ ਕਾ ਖ਼ਜ਼ਾਨਾ ਚੁਰਾਇਆ ਕਰਦਾ ਸੀ। ਬਥੇਰਾ ਬਰਜ ਰਹੇ ਏਹ ਨਾ ਹਟਿਆ। ਭਾਈ ਡੱਲਾ! ਜੋ ਕੋਈ ਪਰਾਯਾ ਮਾਲ ਚੋਰੀ ਖਾਂਦਾ ਹੈ, ਓਸ ਦਾ ਮਾਸ ਖਾਧਾ ਜਾਂਦਾ ਹੈ। ਗੁਰੂ ਕੇ ਪਲੰਘ ਦੇ ਪਹਿਰੇ ਪਰ ਦਸ

ਸਿੰਘ ਰਾਤ ਨੂੰ ਰਿਹਾ ਕਰਦੇ। ਇੱਕ ਦਿਨ ਤਲਵੰਡੀ ਪਿੰਡ ਵਿੱਚ ਪੁਤਲੀਆਂ ਦਾ ਤਮਾਸ਼ਾ ਹੋਯਾ। ਪੰਜ ਸਿੱਖ ਦੇਖਣ ਗਏ। ਜੇੜ੍ਹੇ ਗਏ ਸੇ ਓਨ੍ਹਾਂ ਦਾ ਮਨ ਡਰਦਾ ਹੋਯਾ ਗੁਰੂ ਵੰਨੀ ਲੱਗਾ ਰਿਹਾ ਕਿ ਗੁਰੂ ਜੀ ਪੁੱਛ ਹੀ ਨਾ ਬੈਠਣ। ਡਰਦੇ ਛੇਤੀ ਨਾਲ ਮੁੜ ਆਏ। ਜੇਹੜੇ ਨਹੀਂ ਗਏ ਸੇ, ਓਹ ਪਛਤਾਉਂਦੇ ਰਹੇ, ਅਸੀਂ ਕਿਉਂ ਨਾ ਗਏ? ਓਨ੍ਹਾਂ ਦਾ ਮਨ ਓਧਰੇ ਲੱਗਾ ਰਿਹਾ। ਦੂਜੇ ਦਿਨ ਗੁਰੂ ਪਾਸ ਰਪੋਟ ਹੋਈ। ਗੁਰੂ ਜੀ ਨੇ ਫੁਰਮਾਯਾ ਤੁਸੀਂ ਜੇੜ੍ਹੇ ਨਹੀਂ ਗਏ, ਜਾਣ ਲਈ ਇੱਛਯਾ ਕਰਦੇ ਰਹੇ; ਤੁਸਾਡਾ ਮਨ

ਤਮਾਸ਼ੇ ਵਿੱਚ ਰਿਹਾ। ਏਨ੍ਹਾਂ ਦੇ ਮਨ ਸਾਥੋਂ ਡਰਦੇ ਸਾਡੇ ਵਿੱਚ ਰਹੇ। ਏਹ ਤੁਸਾਂ ਨਾਲੋਂ ਚੰਗੇ ਹਨ, ਕਿਉਂਕਿ ਗੁਰੂ ਪੀਰ ਮਨ ਦੀ ਇੱਛਯਾ ਤੇ ਪ੍ਰੇਮ ਦੇਖਦੇ ਹਨ। ਤਨ ਦੀ ਕਿਰਯਾ ਨਹੀਂ ਦੇਖਦੇ। ਤੁਸੀਂ ਸਮਝਦੇ ਹੋਵੋਗੇ ਕਿ ਅਸੀਂ ਗੁਰੂ ਦੇ ਰਖਵਾਲੇ ਹਾਂ। ਇਹ ਖ਼ਿਆਲ ਤੁਸਾਡਾ ਝੂਠਾ ਹੈ, ਸਾਡਾ ਰਖਵਾਲਾ ਅਕਾਲ ਪੁਰਖ ਹੈ। ਓਸੇ ਦਿਨ ਕਿਸੇ ਨੇ ਆ ਕੇ ਖ਼ਬਰ ਦਿੱਤੀ ਕਿ ਤਿਹਾੜੇ ਦੇ ਹਾਕਮਾਂ ਨੇ ਸੰਗਤ ਨੂੰ ਜੋ ਪੰਜਾਬ ਤੋਂ ਆ ਰਹੀ ਸੀ ਘੇਰ ਕੇ ਲੁੱਟ ਲੀਤਾ। ਗੁਰੂ ਜੀ ਸੁਣ ਕੇ ਚੁੱਪ ਹੋ ਰਹੇ। ਘੜੀ ਚਾਰ ਕੁ ਪਿੱਛੋਂ ਹੋਰ ਸਿੱਖਾਂ ਨੇ ਆ ਕੇ ਏਹੋ ਗੱਲ ਦੱਸੀ। ਪਹਿਰ ਕੁ ਪਿੱਛੋਂ ਇੱਕ ਹੋਰ ਨੇ ਏਹੋ ਬ੍ਰਿਤਾਂਤ ਸੁਣਾਯਾ। ਤਾਂ ਗੁਰੂ ਜੀ ਨੇ ਬੀਰ ਆਸਨ ਹੋ ਕਰ ਆਖਯਾਬਡਾ ਅਸਚਰਜ ਹੈ ਸੰਗਤ ਨਵਾਬਾਂ ਨੇ ਲੁੱਟ ਲਈ, ਇਹ

( ਆਵਾਜ਼ ਤਾਂ ਤਿੰਨ ਵਾਰੀ ਸਾਨੂੰ ਸੁਣਾਈ। ਔਰ ਸੰਗਤ ਨੇ ਤੁਰਕ ਲੁੱਟੇ ਮਾਰੇ, ਏਹ ਕੋਈ ਨਹੀਂ ਸੁਣਾਉਂਦਾ। ਡੱਲ ਸਿੰਘਾ! ਹੁਣ ਅਸੀਂ ਐਸਾ ਖਾਲਸਾ ਪ੍ਰਗਟ ਕਰਾਂਗੇ, ਜਿਸ ਦੀ ਚਾਰੋਂ ਪਾਸਯਾਂ ਤੋਂ ਏਹੋ ਖ਼ਬਰ ਆਯਾ ਕਰੇਗੀ ਔਹ ਨਵਾਬ, ਉਹ ਸੂਬਾ, ਔਹ ਕਸਬਾ ਤੁਰਕਾਂ ਦਾ ਸਿੰਘਾਂ ਨੇ ਲੁੱਟ ਮਾਰ ਕੇ ਬਰਬਾਦ ਕਰ ਘੱਤਯਾ। ਭਾਈ ਅਸੀਂ ਚਿੜੀਆਂ ਤੋਂ ਬਾਜ਼ ਤੁੜਾਵਾਂਗੇ।ਏਹ ਭਵਿਖਤ ਬਚਨ ਥੋੜੇ ਹੀ ਚਿਰ ਪਿੱਛੋਂ ਬਰਤ ਗਿਆ) ਡੱਲੇ ਨੂੰ ਹੁਕਮ ਹੋਯਾਭਾਈ ਤੂੰ ਆਪਣੀ ਸੈਨਾ ਦੇ ਹੱਥ ਲਾਠੀਆਂ ਦੇ ਕਰ ਸੰਗਤ ਨੂੰ ਖੋਹਣ ਜਾਹ। ਪਰ ਮਾਰਨਾ ਨਹੀਂ ਤੇ ਵਸਤ ਭੀ ਖੋਹ ਕੇ ਗਵਾਉਣੀ ਨਹੀਂ। ਕਯੋਂ ਜੋ ਮੋੜ ਦੇਣੀ ਹੋਊ। ਅਸੀਂ ਸੰਗਤ ਨੂੰ ਜੁੱਧ ਕਰਨ ਸਿਖਾਉਂਦੇ ਹਾਂ। ਬਚਨ ਮੰਨ ਕੇ ਡੱਲੇ ਨੇ ਆਪਣੀ ਫੌਜ ਸਮੇਤ ਅੱਗੋਂ ਜਾ ਸੰਗਤ ਨੂੰ ਘੇਰਿਆ ਅਤੇ ਗੁਰੂ ਜੀ ਨੇ ਸੰਗਤ ਨੂੰ ਭੀ ਕਹਿ ਭੇਜਿਆ ਤੁਸਾਂ ਤਕੜੇ ਹੋ ਕੇ ਲੜਨਾਂ। ਬੈਰਾੜਾਂ ਤੋਂ ਮਾਰ ਨਹੀਂ ਖਾਣੀ। ਏਸ ਹੁਕਮ ਨਾਲ ਸੰਗਤ ਭੀ ਅੱਗੋਂ ਤਕੜੀ ਹੋ ਖੜੋਤੀ। ਲੱਗਾ ਲਾਠੀ ਸੋਟਾ ਚੱਲਣ। ਬੜਾ ਸ਼ੋਰ ਮੱਚਯਾ। ਗੁਰੂ ਜੀ ਸੁਣਦੇ ਰਹੇ। ਸਿੱਖਾਂ ਨੂੰ ਭੇਜ ਕੇ ਲੜਾਈ ਹਟਾਈ। ਸੰਗਤ ਨੂੰ ਬੜੀ ਸ਼ਾਬਾਸ਼ ਦਿੱਤੀ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗