Gurdwara Tibbi Sahib Bilaspur
- ਸ਼ਹਿਰ / ਪਿੰਡ
- ਬਿਲਾਸਪੁਰ (Bilaspur)
- ਪਤਾ
- Bilaspur, Moga, Punjab
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਬਿਲਾਸਪੁਰ
ਕਹਲੂਰ ਰਿਆਸਤ ਦੀ ਰਾਜਧਾਨੀ. ਇਹ ਨਗਰ ਸਤਲੁਜ ਦੇ ਖੱਬੇ ਕਿਨਾਰੇ, ਸਮੁੰਦਰ ਤੋਂ ੧੪੬੮ ਫੁਟ ਦੀ ਉਚਾਈ ਪੁਰ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਸਮੇਂ ਇਸ ਦਾ ਰਾਜਾ ਭੀਮਚੰਦ ਸੀ. ਪਹਿਲਾਂ ਜਦ ਉਹ ਗੁਰੂ ਸਾਹਿਬ ਨਾਲ ਪ੍ਰੇਮ ਰਖਦਾ ਸੀ. ਤਦ ਦਸ਼ਮੇਸ਼ ਨੂੰ ਬਿਲਾਸਪੁਰ ਲਿਆਇਆ ਅਰ ਮਹਿਲਾਂ ਵਿੱਚ ਡੇਰਾ ਕਰਵਾਇਆ, ਜਿੱਥੇ ਹੁਣ ਗੁਰਦ੍ਵਾਰਾ ਹੈ. ਰਿਆਸਤ ਵੱਲੋਂ ਮੰਜੀਸਾਹਿਬ ਦੀ ਸੇਵਾ ਬ੍ਰਾਹਮਣ ਕਰਦੇ ਹਨ. ਰੇਲਵੇ ਸਟੇਸ਼ਨ ਗੜ੍ਹਸ਼ੰਕਰ ਅਥਵਾ ਨਵਾਂਸ਼ਹਰ ਤੋਂ ਕਰੀਬ ੬੦ ਮੀਲ ਹੈ ਅਤੇ ਰੋਪੜ ਤੋਂ ੩੦ ਮੀਲ ਹੈ. ਬਿਲਾਸਪੁਰ ਰਿਆਸਤ ਬੀਰਚੰਦ ਰਾਜਪੂਤ ਨੇ ਕਾਇਮ ਕੀਤੀ ਹੈ. ਰਿਆਸਤ ਦਾ ਰਕਬਾ ੪੪੮ ਵਰਗਮੀਲ ਅਤੇ ਆਬਾਦੀ ੯੮੦੦੦ ਹੈ. ਪੰਜਾਬ ਵਿੱਚ ਰਿਆਸਤ ਦਾ ਨੰਬਰ ਅੱਠਵਾਂ ਹੈ. ਸਨ ੧੯੨੧ ਤੋਂ ਬਿਲਾਸਪੁਰ ਦਾ ਨੀਤਿਸੰਬੰਧ ਸਰਕਾਰ ਨਾਲ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਵਰਤਮਾਨ ਰਾਜਾ ਸਰ ਬਿਜੈਚੰਦ ਹੈ. ਸਲਾਮੀ ੧੧. ਤੋਪਾਂ ਦੀ ਹੈ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਮਹਿਦੀਆਣਾ ਸਾਹਿਬ ✦੧੧ ਕਿ.ਮੀ. · Ludhianaਗੁਰਦੁਆਰਾ ਗੰਗਸਰ ਸਾਹਿਬ੪੯ ਕਿ.ਮੀ. · Faridkot
ਗੁਰਦੁਆਰਾ ਮੰਜੀ ਸਾਹਿਬ ✦੫੩ ਕਿ.ਮੀ. · Ludhiana
ਗੁਰਦੁਆਰਾ ਕਰਮਸਰ ਰਾੜਾ ਸਾਹਿਬ ✦੫੭ ਕਿ.ਮੀ. · Ludhianaਗੁਰਦੁਆਰਾ ਹਾਜੀ ਰਤਨ੬੦ ਕਿ.ਮੀ. · Bathindaਮੋਗਾ ਜ਼ਿਲ੍ਹਾ ਦੇ ਸਾਰੇ ੪੯ ਗੁਰਦੁਆਰੇ →
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ