ਵਾਰ ੨੯

ਨਿਰੰਕਾਰੁ ਏਕੰਕਾਰੁ ਹੋਇ ਓਅੰਕਾਰਿ ਅਕਾਰੁ ਅਪਾਰਾ।

੧੯ : ਗੁਰੂ ਨੂੰ ਸੋਝੀ ਪਾਈ
19 : guroo noo(n) sojhee paiee
१९ : गुरू नूँ सोझी पाई
ਨਿਰੰਕਾਰੁ ਏਕੰਕਾਰੁ ਹੋਇ ਓਅੰਕਾਰਿ ਅਕਾਰੁ ਅਪਾਰਾ।
nira(n)kaar eka(n)kaar hoi oa(n)kaar akaar apaaraa|
निरंकारु एकंकारु होइ ओअंकारि अकारु अपारा।
ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਪਸਾਰਾ।
rom rom vich rakhion kar brahama(n)dd karoR pasaaraa|
रोम रोम विचि रखिओनु करि ब्रहमंड करोड़ि पसारा।
ਕੇਤੜਿਆ ਜੁਗ ਵਰਤਿਆ ਅਗਮ ਅਗੋਚਰ ਧੁੰਧੂਕਾਰਾ।
ketaRiaa jug varatiaa agam agochar dhu(n)dhookaaraa|
केतड़िआ जुग वरतिआ अगम अगोचर धुँधूकारा।
ਕੇਤੜਿਆ ਜੁਗ ਵਰਤਿਆ ਕਰਿ ਕਰਿ ਕੇਤੜਿਆ ਅਵਤਾਰਾ।
ketaRiaa jug varatiaa kar kar ketaRiaa avataaraa|
केतड़िआ जुग वरतिआ करि करि केतड़िआ अवतारा।
ਭਗਤਿ ਵਛਲੁ ਹੋਇ ਆਇਆ ਕਲੀਕਾਲ ਪਰਗਟ ਪਾਹਾਰਾ।
bhagat vachhal hoi aaiaa kaleekaal paragaT paahaaraa|
भगति वछलु होइ आइआ कलीकाल परगट पाहारा।
ਸਾਧਸੰਗਤਿ ਵਸਗਤਿ ਹੋਆ ਓਤਿ ਪੋਤਿ ਕਰਿ ਪਿਰਮ ਪਿਆਰਾ।
saadhasa(n)gat vasagat hoaa ot pot kar piram piaaraa|
साधसंगति वसगति होआ ओति पोति करि पिरम पिआरा।
ਗੁਰਮੁਖਿ ਸੁਝੈ ਸਿਰਜਣਾਹਾਰਾ ॥੧੯॥
gurmukh sujhai sirajanaahaaraa ||19||
गुरमुखि सुझै सिरजणाहारा ॥१९॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ