ਵਾਰ ੨੬

ਖੀਰ ਸਮੁੰਦੁ ਵਿਰੋਲਿਕੈ ਕਢਿ ਰਤਨ ਚਉਦਹ ਵੰਡਿ ਲੀਤੇ।

੨੩ : ਚੌਦਾਂ ਰਤਨ
23 : chauadhaa(n) ratan
२३ : चौदाँ रतन
ਖੀਰ ਸਮੁੰਦੁ ਵਿਰੋਲਿਕੈ ਕਢਿ ਰਤਨ ਚਉਦਹ ਵੰਡਿ ਲੀਤੇ।
kheer samu(n)dh virolikai kadd ratan chaudheh va(n)dd leete|
खीर समुँदु विरोलिकै कढि रतन चउदह वंडि लीते।
ਮਣਿ੧ ਲਖਮੀ੨ ਪਾਰਜਾਤ੩ ਸੰਖੁ੪ ਸਾਰੰਗ੫ ਧਣਖੁ ਬਿਸਨੁ ਵਸਿ ਕੀਤੇ।
mani1 lakhamee2 paarajaata3 sa(n)khu4 saara(n)ga5 dhanakh bisan vas keete|
मणि१ लखमी२ पारजात३ संखु४ सारंग५ धणखु बिसनु वसि कीते।
ਕਾਮਧੇਣੁ੧ ਤੇ ਅਪਛਰਾਂ੨ ਐਰਾਪਤਿ੩ ਇੰਦ੍ਰਾਸਣਿ ਸੀਤੇ।
kaamadhenu1 te apachharaa(n)2 aairaapati3 i(n)dhraasan seete|
कामधेणु१ ते अपछराँ२ ऐरापति३ इंद्रासणि सीते।
ਕਾਲਕੂਟ੧ ਤੇ ਅਰਧ ਚੰਦੁ੨ ਮਹਾਂਦੇਵ ਮਸਤਕਿ ਧਰਿ ਪੀਤੇ।
kaalakooTa1 te aradh cha(n)dhu2 mahaa(n)dhev masatak dhar peete|
कालकूट१ ते अरध चंदु२ महाँदेव मसतकि धरि पीते।
ਘੋੜਾ੧ ਮਿਲਿਆ ਸੂਰਜੈ ਮਦੁ੨ ਅੰਮਿਤ੍ਰੁ੩ ਦੇਵ ਦਾਨਵ ਰੀਤੇ।
ghoRaa1 miliaa soorajai madhu2 a(n)mitru3 dhev dhaanav reete|
घोड़ा१ मिलिआ सूरजै मदु२ अंमित्रु३ देव दानव रीते।
ਕਰੇ ਧਨੰਤਰੁ੧ ਵੈਦਗੀ ਡਸਿਆ ਤੱਛਕਿ ਮਤਿ ਬਿਪਰੀਤੇ।
kare dhana(n)taru1 vaidhagee ddasiaa ta'chhak mat bipareete|
करे धनंतरु१ वैदगी डसिआ तच्छकि मति बिपरीते।
ਗੁਰ ਉਪਦੇਸੁ ਅਮੋਲਕਾ ਰਤਨ ਪਦਾਰਥ ਨਿਧਿ ਅਗਣੀਤੇ।
gur upadhes amolakaa ratan padhaarath nidh aganeete|
गुर उपदेसु अमोलका रतन पदारथ निधि अगणीते।
ਸਤਿਗੁਰ ਸਿਖਾ ਸਚੁ ਪਰੀਤੇ ॥੨੩॥
satigur sikhaa sach pareete ||23||
सतिगुर सिखा सचु परीते ॥२३॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ