ਵਾਰ ੨੨

ਅਬਿਗਤਿ ਗਤਿ ਅਸਗਾਹ ਆਖਿ ਵਖਾਣੀਐ।

੧੭ : ਸਤਿਗੁਰ ਮਹਿਮਾ
17 : satigur mahimaa
१७ : सतिगुर महिमा
ਅਬਿਗਤਿ ਗਤਿ ਅਸਗਾਹ ਆਖਿ ਵਖਾਣੀਐ।
abigat gat asagaeh aakh vakhaaneeaai|
अबिगति गति असगाह आखि वखाणीऐ।
ਗਹਿਰ ਗੰਭੀਰ ਅਥਾਹ ਹਾਥਿ ਨ ਆਣੀਐ।
gahir ga(n)bheer athaeh haath na aaneeaai|
गहिर गंभीर अथाह हाथि न आणीऐ।
ਬੂੰਦ ਲਖ ਪਰਵਾਹਿ ਹੁਲੜ ਵਾਣੀਐ।
boo(n)dh lakh paravaeh hulaR vaaneeaai|
बूँद लख परवाहि हुलड़ वाणीऐ।
ਗੁਰਮੁਖਿ ਸਿਫਤਿ ਸਲਾਹ ਅਕਥ ਕਹਾਣੀਐ।
gurmukh sifat salaeh akath kahaaneeaai|
गुरमुखि सिफति सलाह अकथ कहाणीऐ।
ਪਾਰਾਵਾਰੁ ਨ ਰਾਹੁ ਬਿਅੰਤੁ ਸੁਹਾਣੀਐ।
paaraavaar na raahu bia(n)t suhaaneeaai|
पारावारु न राहु बिअंतु सुहाणीऐ।
ਲਉਬਾਲੀ ਦਰਗਾਹ ਨ ਆਵਣ ਜਾਣੀਐ।
laubaalee dharagaeh na aavan jaaneeaai|
लउबाली दरगाह न आवण जाणीऐ।
ਵਡਾ ਵੇਪਰਵਾਹ ਤਾਣੁ ਨਿਤਾਣੀਐ।
vaddaa veparavaeh taan nitaaneeaai|
वडा वेपरवाह ताणु निताणीऐ।
ਸਤਿਗੁਰ ਸਚੇ ਵਾਹੁ ਹੋਇ ਹੈਰਾਣੀਐ ॥੧੭॥
satigur sache vaahu hoi hairaaneeaai ||17||
सतिगुर सचे वाहु होइ हैराणीऐ ॥१७॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ