ਵਾਰ ੧੬

ਗੁਰਮੁਖਿ ਪੰਥੁ ਅਗੰਮ ਹੈ ਜਿਉ ਜਲ ਅੰਦਰਿ ਮੀਨੁ ਚਲੰਦਾ।

ਪਉੜੀ ੧੩ : ਗੁਰਮੁਖਾਂ ਦਾ ਸੱਚਾ ਰਸਤਾ
pauRee 13 : gurmukhaa(n) dhaa sa'chaa rasataa
पउड़ी १३ : गुरमुखाँ दा सच्चा रसता
ਗੁਰਮੁਖਿ ਪੰਥੁ ਅਗੰਮ ਹੈ ਜਿਉ ਜਲ ਅੰਦਰਿ ਮੀਨੁ ਚਲੰਦਾ।
gurmukh pa(n)th aga(n)m hai jiau jal a(n)dhar meen chala(n)dhaa|
गुरमुखि पंथु अगंम है जिउ जल अंदरि मीनु चलंदा।
ਗੁਰਮੁਖਿ ਖੋਜੁ ਅਲਖੁ ਹੈ ਜਿਉ ਪੰਖੀ ਆਗਾਸ ਉਡੰਦਾ।
gurmukh khoj alakh hai jiau pa(n)khee aagaas udda(n)dhaa|
गुरमुखि खोजु अलखु है जिउ पंखी आगास उडंदा।
ਸਾਧਸੰਗਤਿ ਰਹਰਾਸਿ ਹੈ ਹਰਿ ਚੰਦਉਰੀ ਨਗਰੁ ਵਸੰਦਾ।
saadhasa(n)gat raharaas hai har cha(n)dhauree nagar vasa(n)dhaa|
साधसंगति रहरासि है हरि चंदउरी नगरु वसंदा।
ਚਾਰਿ ਵਰਨ ਤੰਬੋਲ ਰਸੁ ਪਿਰਮ ਪਿਆਲੈ ਰੰਗੁ ਚਰੰਦਾ।
chaar varan ta(n)bol ras piram piaalai ra(n)g chara(n)dhaa|
चारि वरन तंबोल रसु पिरम पिआलै रंगु चरंदा।
ਸਬਦ ਸੁਰਤਿ ਲਿਵ ਲੀਣੁ ਹੋਇ ਚੰਦਨ ਵਾਸ ਨਿਵਾਸ ਕਰੰਦਾ।
sabadh surat liv leen hoi cha(n)dhan vaas nivaas kara(n)dhaa|
सबद सुरति लिव लीणु होइ चंदन वास निवास करंदा।
ਗਿਆਨੁ ਧਿਆਨੁ ਸਿਮਰਣੁ ਜੁਗਤਿ ਕੂੰਜਿ ਕੂਰਮ ਹੰਸ ਵੰਸ ਵਧੰਦਾ।
giaan dhiaan simaran jugat koo(n)j kooram ha(n)s va(n)s vadha(n)dhaa|
गिआनु धिआनु सिमरणु जुगति कूँजि कूरम हंस वंस वधंदा।
ਗੁਰਮੁਖਿ ਸੁਖ ਫਲੁ ਅਲਖ ਲਖੰਦਾ ॥੧੩॥
gurmukh sukh fal alakh lakha(n)dhaa ||13||
गुरमुखि सुख फलु अलख लखंदा ॥१३॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ