ਵਾਰ ੧੫

ਰਤਨਾ ਦੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਕੋਈ।

ਪਉੜੀ ੧੬ : ਗੁਰੂ ਚੇਲਾ ਚੇਲਾ ਗੁਰੂ
pauRee 16 : guroo chelaa chelaa guroo
पउड़ी १६ : गुरू चेला चेला गुरू
ਰਤਨਾ ਦੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਕੋਈ।
ratanaa dhekhai sabh ko ratan paarakhoo viralaa koiee|
रतना देखै सभु को रतन पारखू विरला कोई।
ਰਾਗ ਨਾਦ ਸਭ ਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ।
raag naadh sabh ko sunai sabadh surat samajhai viraloiee|
राग नाद सभ को सुणै सबद सुरति समझै विरलोई।
ਗੁਰਸਿਖ ਰਤਨ ਪਦਾਰਥਾ ਸਾਧਸੰਗਤਿ ਮਿਲਿ ਮਾਲ ਪਰੋਈ।
gursikh ratan padhaarathaa saadhasa(n)gat mil maal paroiee|
गुरसिख रतन पदारथा साधसंगति मिलि माल परोई।
ਹੀਰੈ ਹੀਰਾ ਬੇਧਿਆ ਸਬਦ ਸੁਰਤਿ ਮਿਲਿ ਪਰਚਾ ਹੋਈ।
heerai heeraa bedhiaa sabadh surat mil parachaa hoiee|
हीरै हीरा बेधिआ सबद सुरति मिलि परचा होई।
ਪਾਰਬ੍ਰਹਮੁ ਪੂਰਨ ਬ੍ਰਹਮੁ ਗੁਰੁ ਗੋਵਿੰਦੁ ਸਿਞਾਣੈ ਸੋਈ।
paarabraham pooran braham gur govi(n)dh sin(j)aanai soiee|
पारब्रहमु पूरन ब्रहमु गुरु गोविंदु सिञाणै सोई।
ਗੁਰਮੁਖਿ ਸੁਖ ਫਲੁ ਸਹਜਿ ਘਰੁ ਪਿਰਮ ਪਿਆਲਾ ਜਾਣੁ ਜਣੋਈ।
gurmukh sukh fal sahaj ghar piram piaalaa jaan janoiee|
गुरमुखि सुख फलु सहजि घरु पिरम पिआला जाणु जणोई।
ਗੁਰੁ ਚੇਲਾ ਚੇਲਾ ਗੁਰੁ ਹੋਈ ॥੧੬॥
gur chelaa chelaa gur hoiee ||16||
गुरु चेला चेला गुरु होई ॥१६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ