ਗਨਿਕਾ ਪਾਪਣਿ ਹੋਇ ਕੈ ਪਾਪਾਂ ਦਾ ਗਲਿ ਹਾਰੁ ਪਰੋਤਾ।
ਪਉੜੀ ੨੧ : ਗਨਿਕਾ
pauRee 21 : ganikaa
पउड़ी २१ : गनिका
ਗਨਿਕਾ ਪਾਪਣਿ ਹੋਇ ਕੈ ਪਾਪਾਂ ਦਾ ਗਲਿ ਹਾਰੁ ਪਰੋਤਾ।
ganikaa paapan hoi kai paapaa(n) dhaa gal haar parotaa|
गनिका पापणि होइ कै पापाँ दा गलि हारु परोता।
ਮਹਾਂ ਪੁਰਖੁ ਆਚਾਣਚਕ ਗਨਿਕਾ ਵਾੜੇ ਆਇ ਖਲੋਤਾ।
mahaa(n) purakh aachaanachak ganikaa vaaRe aai khalotaa|
महाँ पुरखु आचाणचक गनिका वाड़े आइ खलोता।
ਦੁਰਮਤਿ ਦੇਖਿ ਦਇਆਲੁ ਹੋਇ ਹਥਹੁ ਉਸ ਨੋ ਦਿਤੋਨੁ ਤੋਤਾ।
dhuramat dhekh dhiaal hoi hathahu us no dhiton totaa|
दुरमति देखि दइआलु होइ हथहु उस नो दितोनु तोता।
ਰਾਮ ਨਾਮੁ ਉਪਦੇਸੁ ਕਰਿ ਖੇਲਿ ਗਇਆ ਦੇ ਵਣਜੁ ਸਓਤਾ।
raam naam upadhes kar khel giaa dhe vanaj sotaa|
राम नामु उपदेसु करि खेलि गइआ दे वणजु सओता।
ਲਿਵ ਲਗੀ ਤਿਸੁ ਤੋਤਿਅਹੁ ਨਿਤ ਪੜ੍ਹਾਏ ਕਰੈ ਅਸੋਤਾ।
liv lagee tis totiahu nit paRhaae karai asotaa|
लिव लगी तिसु तोतिअहु नित पड़्हाए करै असोता।
ਪਤਿਤੁ ਉਧਾਰਣੁ ਰਾਮ ਨਾਮੁ ਦੁਰਮਤਿ ਪਾਪ ਕਲੇਵਰੁ ਧੋਤਾ।
patit udhaaran raam naam dhuramat paap kalevar dhotaa|
पतितु उधारणु राम नामु दुरमति पाप कलेवरु धोता।
ਅੰਤ ਕਾਲਿ ਜਮ ਜਾਲੁ ਤੋੜਿ ਨਰਕੈ ਵਿਚਿ ਨ ਖਾਧੁ ਸੁ ਗੋਤਾ।
a(n)t kaal jam jaal toR narakai vich na khaadhu su gotaa|
अंत कालि जम जालु तोड़ि नरकै विचि न खाधु सु गोता।
ਗਈ ਬੈਕੁੰਠਿ ਬਿਬਾਣਿ ਚੜ੍ਹਿ ਨਾਉਂ ਰਸਾਇਣੁ ਛੋਤਿ ਅਛੋਤਾ।
giee baiku(n)Th bibaan chaReh naau(n) rasain chhot achhotaa|
गई बैकुँठि बिबाणि चड़ि्ह नाउं रसाइणु छोति अछोता।
ਥਾਉਂ ਨਿਥਾਵੇਂ ਮਾਣੁ ਮਣੋਤਾ ॥੨੧॥
thaau(n) nithaave(n) maan manotaa ||21||
थाउं निथावें माणु मणोता ॥२१॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ