ਵਾਰ ੧੦

ਗੋਤਮ ਨਾਰਿ ਅਹਿਲਿਆ ਤਿਸ ਨੋ ਦੇਖਿ ਇੰਦ੍ਰ੍ਰ ਲੋਭਾਣਾ।

ਪਉੜੀ ੧੮ : ਅਹੱਲਿਆ ਅਤੇ ਗੋਤਮ
pauRee 18 : aha'liaa ate gotam
पउड़ी १८ : अहल्लिआ अते गोतम
ਗੋਤਮ ਨਾਰਿ ਅਹਿਲਿਆ ਤਿਸ ਨੋ ਦੇਖਿ ਇੰਦ੍ਰ੍ਰ ਲੋਭਾਣਾ।
gotam naar ahiliaa tis no dhekh i(n)dhrr lobhaanaa|
गोतम नारि अहिलिआ तिस नो देखि इंद्र्र लोभाणा।
ਪਰ ਘਰਿ ਜਾਇ ਸਰਾਪੁ ਲੈ ਹੋਇ ਸਹਸ ਭਗ ਪਛੋਤਾਣਾ।
par ghar jai saraap lai hoi sahas bhag pachhotaanaa|
पर घरि जाइ सरापु लै होइ सहस भग पछोताणा।
ਸੁੰਞਾ ਹੋਆ ਇੰਦ੍ਰ੍ਰ ਲੋਕੁ ਲੁਕਿਆ ਸਰਵਰਿ ਮਨਿ ਸਰਮਾਣਾ।
su(n)n(j)aa hoaa i(n)dhrr lok lukiaa saravar man saramaanaa|
सुँञा होआ इंद्र्र लोकु लुकिआ सरवरि मनि सरमाणा।
ਸਹਸ ਭਗਹੁ ਲੋਇਣ ਸਹਸ ਲੈਂਦੋਈ ਇੰਦ੍ਰ ਪੁਰੀ ਸਿਧਾਣਾ।
sahas bhagahu loin sahas lai(n)dhoiee i(n)dhr puree sidhaanaa|
सहस भगहु लोइण सहस लैंदोई इंद्र पुरी सिधाणा।
ਸਤੀ ਸਤਹੁ ਟਲਿ ਸਿਲਾ ਹੋਇ ਨਦੀ ਕਿਨਾਰੈ ਬਾਝੁ ਪਰਾਣਾ।
satee satahu Tal silaa hoi nadhee kinaarai baajh paraanaa|
सती सतहु टलि सिला होइ नदी किनारै बाझु पराणा।
ਰਘੁਪਤਿ ਚਰਣਿ ਛੁਹੰਦਿਆ ਚਲੀ ਸੁਰਗ ਪੁਰਿ ਬਣੇ ਬਿਬਾਣਾ।
raghupat charan chhuha(n)dhiaa chalee surag pur bane bibaanaa|
रघुपति चरणि छुहंदिआ चली सुरग पुरि बणे बिबाणा।
ਭਗਤਿ ਵਛਲੁ ਭਲਿਆਈਅਹੁ ਪਤਿਤ ਉਧਾਰਣੁ ਪਾਪ ਕਮਾਣਾ।
bhagat vachhal bhaliaaieeahu patit udhaaran paap kamaanaa|
भगति वछलु भलिआईअहु पतित उधारणु पाप कमाणा।
ਗੁਣ ਨੋ ਗੁਣ ਸਭ ਕੋ ਕਰੈ ਅਉਗੁਣ ਕੀਤੇ ਗੁਣ ਤਿਸੁ ਜਾਣਾ।
gun no gun sabh ko karai aaugun keete gun tis jaanaa|
गुण नो गुण सभ को करै अउगुण कीते गुण तिसु जाणा।
ਅਬਿਗਤਿ ਗਤਿ ਕਿਆ ਆਖਿ ਵਖਾਣਾ ॥੧੮॥
abigat gat kiaa aakh vakhaanaa ||18||
अबिगति गति किआ आखि वखाणा ॥१८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ