ਵਾਰ ੭

ਸਤ ਸਮੁੰਦ ਉਲੰਘਿਆ ਦੀਪ ਸਤ ਇਕੁ ਦੀਪਕੁ ਬਲਿਆ।

ਪਉੜੀ ੭ : ਸਪਤ ਸੰਖ੍ਯਾ ਗੁਰਮੁਖ
pauRee 7 : sapat sa(n)khayaa gurmukh
पउड़ी ७ : सपत संख्या गुरमुख
ਸਤ ਸਮੁੰਦ ਉਲੰਘਿਆ ਦੀਪ ਸਤ ਇਕੁ ਦੀਪਕੁ ਬਲਿਆ।
sat samu(n)dh ula(n)ghiaa dheep sat ik dheepak baliaa|
सत समुँद उलंघिआ दीप सत इकु दीपकु बलिआ।
ਸਤ ਸੂਤ ਇਕ ਸੂਤਿ ਕਰਿ ਸਤੇ ਪੁਰੀਆ ਲੰਘਿ ਉਛਲਿਆ।
sat soot ik soot kar sate pureeaa la(n)gh uchhaliaa|
सत सूत इक सूति करि सते पुरीआ लंघि उछलिआ।
ਸਤ ਸਤੀ ਜਿਣਿ ਸਪਤ ਰਿਖਿ ਸਤਿ ਸੁਰਾ ਜਿਣਿ ਅਟਲੁ ਨ ਟਲਿਆ।
sat satee jin sapat rikh sat suraa jin aTal na Taliaa|
सत सती जिणि सपत रिखि सति सुरा जिणि अटलु न टलिआ।
ਸਤੇ ਸੀਵਾਂ ਸਾਧਿ ਕੈ ਸਤੀਂ ਸੀਵੀਂ ਸੁਫਲਿਓ ਫਲਿਆ।
sate seevaa(n) saadh kai satee(n) seevee(n) sufalio faliaa|
सते सीवाँ साधि कै सतीं सीवीं सुफलिओ फलिआ।
ਸਤ ਆਕਾਸ ਪਤਾਲ ਸਤ ਵਸਿਗਤਿ ਕਰਿ ਉਪਰੇਰੈ ਚਲਿਆ।
sat aakaas pataal sat vasigat kar uparerai chaliaa|
सत आकास पताल सत वसिगति करि उपरेरै चलिआ।
ਸਤੇ ਧਾਰੀ ਲੰਘਿ ਕੈ ਭੈਰਉ ਖੇਤ੍ਰ੍ਰਪਾਲ ਦਲ ਮਲਿਆ।
sate dhaaree la(n)gh kai bhairau khetrrapaal dhal maliaa|
सते धारी लंघि कै भैरउ खेत्र्रपाल दल मलिआ।
ਸਤੇ ਰੋਹਣਿ ਸਤਿ ਵਾਰ ਸਤਿ ਸੁਹਾਗਣਿ ਸਾਧਿ ਨ ਢਲਿਆ।
sate rohan sat vaar sat suhaagan saadh na ddaliaa|
सते रोहणि सति वार सति सुहागणि साधि न ढलिआ।
ਗੁਰਮੁਖਿ ਸਾਧਸੰਗਤਿ ਵਿਚਿ ਖਲਿਆ ॥੭॥
gurmukh saadhasa(n)gat vich khaliaa ||7||
गुरमुखि साधसंगति विचि खलिआ ॥७॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ