ਵਾਰ ੫

ਨਾਨਕ ਦਾਦਕ ਸਾਹੁਰੈ ਵਿਰਤੀਸੁਰ ਲਗਾਇਤ ਹੋਏ।

ਪਉੜੀ ੧੦ : ਕੁਲਾਧਰਮ ਤੇ ਗੁਰਮੁਖ ਮਾਰਗ
pauRee 10 : kulaadharam te gurmukh maarag
पउड़ी १० : कुलाधरम ते गुरमुख मारग
ਨਾਨਕ ਦਾਦਕ ਸਾਹੁਰੈ ਵਿਰਤੀਸੁਰ ਲਗਾਇਤ ਹੋਏ।
naanak dhaadhak saahurai virateesur lagait hoe|
नानक दादक साहुरै विरतीसुर लगाइत होए।
ਜੰਮਣਿ ਭਦਣਿ ਮੰਗਣੈ ਮਰਣੈ ਪਰਣੇ ਕਰਦੇ ਢੋਏ।
ja(n)man bhadhan ma(n)ganai maranai parane karadhe ddoe|
जंमणि भदणि मंगणै मरणै परणे करदे ढोए।
ਰੀਤੀ ਰੂੜੀ ਕੁਲ ਧਰਮ ਚਜੁ ਅਚਾਰ ਵੀਚਾਰ ਵਿਖੋਏ।
reetee rooRee kul dharam chaj achaar veechaar vikhoe|
रीती रूड़ी कुल धरम चजु अचार वीचार विखोए।
ਕਰਿ ਕਰਤੂਤਿ ਕੁਸੂਤ ਵਿਚਿ ਪਾਇ ਦੁਲੀਚੇ ਗੈਣ ਚੰਦੋਏ।
kar karatoot kusoot vich pai dhuleeche gain cha(n)dhoe|
करि करतूति कुसूत विचि पाइ दुलीचे गैण चंदोए।
ਜੋਧ ਜਠੇਰੇ ਮੰਨੀਅਨਿ ਸਤੀਆਂ ਸਉਤ ਟੋਭੜੀ ਟੋਏ।
jodh jaThere ma(n)neean sateeaa(n) saut TobhaRee Toe|
जोध जठेरे मंनीअनि सतीआँ सउत टोभड़ी टोए।
ਸਾਧਸੰਗਤਿ ਗੁਰ ਸਬਦ ਵਿਣੁ ਮਰਿ ਮਰਿ ਜੰਮਨਿ ਦਈ ਵਿਗੋਏ।
saadhasa(n)gat gur sabadh vin mar mar ja(n)man dhiee vigoe|
साधसंगति गुर सबद विणु मरि मरि जंमनि दई विगोए।
ਗੁਰਮੁਖਿ ਹੀਰੇ ਹਾਰਿ ਪਰੋਏ ॥੧੦॥
gurmukh heere haar paroe ||10||
गुरमुखि हीरे हारि परोए ॥१०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ